ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੦੦੩

Sri Guru Granth Sahib Ji, Ang 1003 — line-by-line, GurMatt-based meanings (9 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥
bedh pukaarai mukh te pa(n)ddat kaamaaman kaa maaThaa ||
(ਏਥੇ ਮਹਲਾ ੫ ਗੁਰੂ ਅਰਜੁਨ ਦੇਵ ਜੀ ਨੂ ਇਕ ਜਗਿਆਸੂ ਅਪਣੇ ਮੰਨ ਦੀ ਦੀ ਸਥਿਤੀ ਬਾਰੇ ਦੱਸ ਰਿਹਾ ਹੈ)
ਮੈਂ ਮੁੱਖ ਤੋਂ ਜਿਨ੍ਹੇ ਮਰਜੀ ਬੇਦ ਉਚਾਰ ਕੇ ਪੰਡਿਤ ਹੋ ਗਿਆ ਹਾਂ, ਪਰ (ਬੇਦਾਂ ਚ ਤੱਤ ਦੇ ਅਭਾਵ ਕਾਰਨ) ਮੰਨ ਚ ਜੋ ਕਾਮ ਹੈ ਉਹੋ ਹੋਰ ਵੱਧ ਗਿਆ ਹੈ (ਮੈਂ ਕਾਮਾਠਾ ਹੋ ਗਿਆ ਹਾਂ)
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥
monee hoi baiThaa ikaa(n)tee hiradhai kalapan gaaThaa ||
(ਫਿਰ ਮੈਂ) ਇਕਾਂਤ ਵਿੱਚ ਜਾ ਮੋਨ ਵੀ ਧਾਰ ਕੇ ਦੇਖੀ, ਪਰ ਫ਼ਿਰ ਹਿਰਦੇ ਵਿੱਚ ਸੰਸਾਰ ਅਤੇ ਸੰਸਾਰੀ ਸੰਬੰਧਨਾਂ ਦੀ ਕਲਪਨਾਵਾਂ ਦੀਆਂ ਗੰਢਾਂ ਵਿੱਚ ਬੱਜ ਗਿਆ
ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥
hoi udhaasee girahu taj chalio chhuTakai naahee naaThaa ||1||
ਫੇਰ ਮੈਂ, ਘਰਬਾਰ ਤੋਂ ਭੱਜ ਖਾਨਾਬਦੋਸ਼ ਹੋ ਗਿਆ ਹੈਂ। ਪਰ ਮੰਨ ਦੀ ਭਟਕਣਾ ਤੇ ਫਿਰ ਵੀ ਨਹੀਂ ਛੁੱਟੀ /ਹਟੀ।
ਜੀਅ ਕੀ ਕੈ ਪਹਿ ਬਾਤ ਕਹਾ ॥
jeea kee kai peh baat kahaa ||
ਹੁਣ ਮੈਂ ਅਪਣੇ ਦਿਲ ਦੀ ਪੀੜ ਕਿਸ ਨੂ ਦਸਾਂ? (ਮਤਲੱਬ ਅਗਲੀ ਪੰਗਤੀ ਦੱਸੇ ਰੱਬ ਅਤੇ ਉਸ ਦੇ ਸੱਚੇ ਭਗਤ ਨੂ ਹੀ ਦੱਸ ਸਕਦਾ ਹਾਂ)
ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥
aap mukat mo kau prabh mele aaiso kahaa lahaa ||1|| rahaau ||
1. ਜੋ ਪ੍ਰਭੁ ਆਪ ਮੁਕਤ ਹੋਏ, ਏਸਾ ਰੱਬ ਕਿੱਥੋਂ /ਕਿੱਦਾਂ ਮਿਲੇਗਾ?
2. ਏਸਾ ਗੁਰਸਿੱਖ ਜੋ ਆਪ ਮੁਕਤ (ਹੋਈਆ) ਹੋਏ ਅਤੇ ਮੈਂਨੂੰ ਵੀ ਮੁਕਤੀਦਾਤਾ ਪ੍ਰਭੁ ਮਿਲਾ ਦੇਵੇ, ਏਦਾਂ ਦਾ ਗੁਰਸਿੱਖ ਕਿੱਥੇ /ਕਿੱਦਾਂ ਮਿਲੇਗਾ।
ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥
tapasee kar kai dhehee saadhee manooaa dheh dhis dhaanaa ||
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥
brahamachaar brahamachaj keenaa hiradhai bhiaa gumaanaa ||
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥
sa(n)niaasee hoi kai teerath bhramio us meh karodh bigaanaa ||2||
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥
ghoo(n)ghar baadh bhe raamadhaasaa roTeean ke opaavaa ||
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥
barat nem karam khaT keene baahar bhekh dhikhaavaa ||
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥
geet naadh mukh raag alaape man nahee har har gaavaa ||3||
ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥
harakh sog lobh moh rahat heh niramal har ke sa(n)taa ||
ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥
tin kee dhooR paae man meraa jaa dhiaa kare bhagava(n)taa ||
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥
kahu naanak gur pooraa miliaa taa(n) utaree man kee chi(n)taa ||4||
ਮੇਰਾ ਅੰਤਰਜਾਮੀ ਹਰਿ ਰਾਇਆ ॥
meraa a(n)tarajaamee har raiaa ||
ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
sabh kichh jaanai mere jeea kaa preetam bisar ge bakabaiaa ||1|| rahaau dhoojaa ||6||15||
ਮਾਰੂ ਮਹਲਾ ੫ ॥
maaroo mahalaa panjavaa ||
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥
koT laakh sarab ko raajaa jis hiradhai naam tumaaraa ||
ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥
jaa kau naam na dheeaa merai satigur se mar janameh gaavaaraa ||1||
ਮੇਰੇ ਸਤਿਗੁਰ ਹੀ ਪਤਿ ਰਾਖੁ ॥
mere satigur hee pat raakh ||
ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥
cheet aaveh tab hee pat pooree bisarat raleeaai khaak ||1|| rahaau ||
ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥
roop ra(n)g khuseeaa man bhogan te te chhidhr vikaaraa ||
ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥
har kaa naam nidhaan kaliaanaa sookh sahaj ih saaraa ||2||
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥
maiaa ra(n)g bira(n)g khinai meh jiau baadhar kee chhaiaa ||
ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥
se laal bhe gooRai ra(n)g raate jin gur mil har har gaiaa ||3||
ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥
uooch mooch apaar suaamee agam dharabaaraa ||
ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥
naamo vaddiaaiee sobhaa naanak khasam piaaraa ||4||7||16||
ਮਾਰੂ ਮਹਲਾ ੫ ਘਰੁ ੪
maaroo mahalaa panjavaa ghar chauthhaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਓਅੰਕਾਰਿ ਉਤਪਾਤੀ ॥
oa(n)kaar utapaatee ||
(ਕਰਤਾਰ ਨੇ) ਓਅੰਕਾਰ (ਪਸਾਰਾ/ਆਯਾਮ/ਆਕਾਰ) ਦੀ ਉਤਪਤੀ(ਪੈਦਾਇਸ਼) ਕੀਤੀ
The Originator (generator; first mover) generated the cosmos (simulated matrix)
ਕੀਆ ਦਿਨਸੁ ਸਭ ਰਾਤੀ ॥
keeaa dhinas sabh raatee ||
(ਫਿਰ ਉਸ ਪਸਾਰੇ ਦੇ ਮੰਡਲ ਵਿੱਚ ਵੇਵ ਸਪੈਕਟ੍ਰਮ / ਪ੍ਰਕਾਸ਼ ਦੇ ਸੋਮੇ ਬਣਾ) ਦਿਨ ਰਾਤ ਆਦਿ ਸਭ ਬਣਾਏ।
(The split it with wave spectrum and lights emitting sources to ) make days (bright/light) , nights (dark/contrast) etc all
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
van tiran tirabhavan paanee ||
ਫਿਰ ਪਾਣੀ, ਪਦਾਰਥ ਅਤੇ ਉਸ ਤੋਂ ਉਤਪਾਤ ਜੈਵਿਕ ਚੀਜ਼ਾਂ ਜਿੱਦਾਂ ਘਾਹ ਜੰਗਲ, ਅਤੇ ਉਹਨਾਂ ਦੀ ਸਾਪੇਖਤਾ ਤੋਂ ਬਣਿਆ ਤਿੰਨ ਆਯਾਮੀ ਸੰਸਾਰ ਮੰਡਲ
ਚਾਰਿ ਬੇਦ ਚਾਰੇ ਖਾਣੀ ॥
chaar bedh chaare khaanee ||
(ਫਿਰ ਏਸ ਇਸ ਤਰੈ ਗੁਣੀ ਸੰਸਾਰ ਤੋਂ ਪ੍ਰਭਾਵਿਤ ਹੋ ਕੇ ਹੀ ਲੋਕਾਂ ਨੇ) ਚਾਰ ਖਾਣੀਆਂ (ਦੇ ਵਰਗੀਕਰਨ ਸੰਕਲਪ ਵੇਖੇ ਅਤੇ ਸਮਝੇ) , ਅਤੇ ਚਾਰ ਵੇਦਾਂ (ਦਾ ਨਿਰਮਾਣ ਕੀਤਾ)
ਖੰਡ ਦੀਪ ਸਭਿ ਲੋਆ ॥
kha(n)dd dheep sabh loaa ||
ਏਕ ਕਵਾਵੈ ਤੇ ਸਭਿ ਹੋਆ ॥੧॥
ek kavaavai te sabh hoaa ||1||
ਕਰਣੈਹਾਰਾ ਬੂਝਹੁ ਰੇ ॥
karanaihaaraa boojhahu re ||
ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥
satigur milai ta soojhai re ||1|| rahaau ||
ਤ੍ਰੈ ਗੁਣ ਕੀਆ ਪਸਾਰਾ ॥
trai gun keeaa pasaaraa ||
ਨਰਕ ਸੁਰਗ ਅਵਤਾਰਾ ॥
narak surag avataaraa ||
ਹਉਮੈ ਆਵੈ ਜਾਈ ॥
haumai aavai jaiee ||
ਮਨੁ ਟਿਕਣੁ ਨ ਪਾਵੈ ਰਾਈ ॥
man Tikan na paavai raiee ||