ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੧੩

Sri Guru Granth Sahib Ji, Ang 1313 — line-by-line, GurMatt-based meanings (5 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥
govidh govidh govidh jap mukh uoojalaa paradhaan ||
ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥
naanak gur govi(n)dh har jit mil har paiaa naam ||2||
ਪਉੜੀ ॥
pauRee ||
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥
too(n) aape hee sidh saadhiko too aape hee jug jogeeaa ||
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥
too aape hee ras raseeaRaa too aape hee bhog bhogeeaa ||
ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥
too aape aap varatadhaa too aape kareh su hogeeaa ||
ਸਤਸੰਗਤਿ ਸਤਿਗੁਰ ਧੰਨੁ ਧਨੋੁ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥
satasa(n)gat satigur dha(n)n dhanuo dha(n)n dha(n)n dhano jit mil har bulag bulogeeaa ||
ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥੧॥
sabh kahahu mukhahu har har hare har har hare har bolat sabh paap lahogeeaa ||1||
ਸਲੋਕ ਮਃ ੪ ॥
salok mahalaa chauthhaa ||
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥
har har har har naam hai gurmukh paavai koi ||
ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥
haumai mamataa naas hoi dhuramat kaddai dhoi ||
ਨਾਨਕ ਅਨਦਿਨੁ ਗੁਣ ਉਚਰੈ ਜਿਨ ਕਉ ਧੁਰਿ ਲਿਖਿਆ ਹੋਇ ॥੧॥
naanak anadhin gun ucharai jin kau dhur likhiaa hoi ||1||
ਮਃ ੪ ॥
mahalaa chauthhaa ||
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥
har aape aap dhiaal har aape kare su hoi ||
ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥
har aape aap varatadhaa har jevadd avar na koi ||
ਜੋ ਹਰਿ ਪ੍ਰਭੁ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥
jo har prabh bhaavai so theeaai jo har prabh kare su hoi ||
ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥
keemat kinai na paieeaa bea(n)t prabhoo har soi ||
ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥੨॥
naanak gurmukh har saalaahiaa tan man seetal hoi ||2||
ਪਉੜੀ ॥
pauRee ||
ਸਭ ਜੋਤਿ ਤੇਰੀ ਜਗਜੀਵਨਾ ਤੂ ਘਟਿ ਘਟਿ ਹਰਿ ਰੰਗ ਰੰਗਨਾ ॥
sabh jot teree jagajeevanaa too ghaT ghaT har ra(n)g ra(n)ganaa ||
ਸਭਿ ਧਿਆਵਹਿ ਤੁਧੁ ਮੇਰੇ ਪ੍ਰੀਤਮਾ ਤੂ ਸਤਿ ਸਤਿ ਪੁਰਖ ਨਿਰੰਜਨਾ ॥
sabh dhiaaveh tudh mere preetamaa too sat sat purakh nira(n)janaa ||
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥
eik dhaataa sabh jagat bhikhaareeaa har jaacheh sabh ma(n)g ma(n)ganaa ||
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥
sevak Thaakur sabh toohai toohai gurmatee har cha(n)g cha(n)ganaa ||
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥੨॥
sabh kahahu mukhahu rikheekes hare rikheekes hare jit paaveh sabh fal falanaa ||2||
ਸਲੋਕ ਮਃ ੪ ॥
salok mahalaa chauthhaa ||
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥
har har naam dhiaai man har dharageh paaveh maan ||
ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥
jo ichheh so fal paisee gur sabadhee lagai dhiaan ||
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥
kilavikh paap sabh kaTe'eeh haumai chukai gumaan ||
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥
gurmukh kamal vigasiaa sabh aatam braham pachhaan ||
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੧॥
har har kirapaa dhaar prabh jan naanak jap har naam ||1||
ਮਃ ੪ ॥
mahalaa chauthhaa ||
ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥
har har naam pavit hai naam japat dhukh jai ||
ਪ੍ਰਭੂ ਦਾ ਨਾਮ ਪਵਿੱਤਰ ਹੈ ਉਸਦਾ ਨਾਮ ਜਪਣ ਨਾਲ ਦੁੱਖ ਦੂਰ ਹੋ ਜਾਂਦਾ ਹੈ॥ ਵਾਧੂ ਵਿਸਥਾਰ( ਇਸ ਪੰਕਤੀ ਚ ਦੋ ਵਾਰ ਹਰਿ ਹਰਿ ਕਿਹਾ ਮਤਲਬ ਡੂੰਘੇ ਪਿਆਰ ਚੋਂ ਪ੍ਰਭੂ ਦੇ ਸਤਿਕਾਰ ਲਈ ਉਚਾਰੀ ਪੰਕਤੀ ਹੈ ਜਿਸ ਗੁਰਮੁਖਿ ਦਾ ਇੰਨਾਂ ਡੂੰਘਾ ਪਿਆਰ ਹੋਵੇਗਾ ਦੁਖੁ ਵੈਸੇ ਹੀ ਨੇੜੇ ਹੀ ਨਹੀ ਆਵੇਗਾ)
ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥
jin kau poorab likhiaa tin man vasiaa aai ||
ਕਰਤਾਰ ਵੱਲੋਂ ਜਿਸ ਪ੍ਰਾਣੀ ਦੇ ਇਸ ਪੂਰੇ ਜਨਮ ਦੇ ਭਾਗਾਂ ਚ ਲਿਖਿਆ ਹੋਵੇ ਤਾਂ ਬਖਸ਼ਿਸ਼ ਸਦਕਾ ਉਸਦੇ ਮਨ ਚ ਨਾਮ ਵੱਸ ਜਾਂਦਾ ਹੈ॥
ਵਾਧੂ ਵਿਸਥਾਰ ( ਜੇ ਕਿਸੇ ਦੇ ਪਿਛਲੇ ਜਨਮ ਚ ਕੀਤੇ ਚੰਗੇ ਭਾਗਾਂ ਕਾਰਨ ਫਲ ਮਿਲਣਾ ਹੁੰਦਾ ਤਾਂ ਉਹ ਉਸੇ ਜਨਮ ਚ ਮਿਲਦਾ ਪੂਰਬਲਾ ਜਨਮ ਵੀ ਇਹੋ ਹੈ ਜੇ ਪੂਰਬਲੇ ਜਨਮਾਂ ਨਾਲ ਫਲ ਪ੍ਰਾਪਤ ਹੋਣੇ ਸੀ ਤਾਂ ਫਿਰ ਗੁਰਬਾਣੀ ਇਸ ਜੱਗ ਚ ਕਿਉ ਉਚਾਰੀ ਜਾਣੀ ਸੀ?)॥
ਸਤਿਗੁਰ ਕੈ ਭਾਣੈ ਜੋ ਚਲੈ ਤਿਨ ਦਾਲਦੁ ਦੁਖੁ ਲਹਿ ਜਾਇ ॥
satigur kai bhaanai jo chalai tin dhaaladh dhukh leh jai ||
ਜੋ ਪ੍ਰਾਣੀ ਸਤਿਗੁਰ/ਸ਼ਬਦ ਗੁਰੂ ਦੇ ਭਾਣੇ ਚ ਚੱਲਦਾ ਹੈ ਉਸਦਾ ਦਲਿੱਦਰ ਦੁੱਖ ਲੱਥ ਜਾਂਦੇ ਹਨ॥ ਵਾਧੂ ਵਿਸਥਾਰ( ਇੱਥੇ ਭਾਣਾ ਕਿਸੇ ਦੇਹਧਾਰੀ ਗੁਰੂ ਦਾ ਨਹੀ ਹੈ,ਸਤਿਗੁਰ ਸ਼ਬਦ ਦਾ ਭੇਦ ਜਾਣਕੇ ੳਸਦੇ ਭਾਣੇ ਚ ਚੱਲਣ ਵਾਲੇ ਦਾ ਦੁੱਖ ਦਲਿੱਦਰਾਂ ਤੋ ਖਹਿੜਾ ਛੁੱਟ ਜਾਂਦਾ ਹੈ)॥
ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥
aapanai bhaanai kinai na paio jan vekhahu man pateeaai ||
ਆਪਣੀ ਮਰਜ਼ੀ ਨਾਲ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਆਪਣੇ ਮਨ ਨੂੰ ਵਿਚਾਰਕੇ / ਪਰਖ ਕਰਕੇ ਵੇਖ ਲਵੋ॥ ਵਾਧੂ ਵਿਸਥਾਰ ( ਆਪਣੈ ਭਾਣੇ= ਆਪਣੇ ਤਰੀਕੇ ਨਾਲ ਵੱਖ ਵੱਖ ਭਗਤੀਆਂ ਦੇ ਪੈਂਤੜੇ ਅਪਣਾਉਣ ਵਾਲਾ ਮਨਮੁਖ)॥
ਜਨੁ ਨਾਨਕੁ ਦਾਸਨ ਦਾਸੁ ਹੈ ਜੋ ਸਤਿਗੁਰ ਲਾਗੇ ਪਾਇ ॥੨॥
jan naanak dhaasan dhaas hai jo satigur laage pai ||2||
ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ੳਹਨਾਂ ਦਾਸਾਂ ਦਾ ਦਾਸ ਕਹਿੰਦੇ ਹਨ ਜਿਹੜੇ ਸਤਿਗੁਰ ਦੇ ਚਰਨੀ ਲੱਗੇ ਹਨ॥
ਵਾਧੂ ਵਿਸਥਾਰ ( ਇਥੇ ਪੰਕਤੀ ਚ ਗੁਰੂ ਨਾਨਕ ਸਾਹਿਬ ਇਕ ਤੇ ਆਪ ਗੁਰੂ ਹੋਏ ਹਨ ਤੇ ਅੱਗੇ ਹੋਰ ਜਿਹੜੇ ਗੁਰਮੁਖਿ ਸੱਚੇ ਗੁਰ(ਸ਼ਬਦ) ਨਾਲ ਜੁੜੇ ਹਨ ਆਪਣੇ ਆਪ ਨੂੰ ਉਹਨਾਂ ਦਾ ਦਾਸ ਫੁਰਮਾਉਦੇ ਹਨ॥
ਪਉੜੀ ॥
pauRee ||