ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੨੮੬

Sri Guru Granth Sahib Ji, Ang 1286 — line-by-line, GurMatt-based meanings (9 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗੁਰਮੁਖਿ ਸਬਦੁ ਸਮੑਾਲੀਐ ਸਚੇ ਕੇ ਗੁਣ ਗਾਉ ॥
gurmukh sabadh sam(h)aaleeaai sache ke gun gaau ||
ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥
naanak naam rate jan niramale sahaje sach samaau ||2||
ਪਉੜੀ ॥
pauRee ||
ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥
pooraa satigur sev pooraa paiaa ||
ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥
poorai karam dhiaai pooraa sabadh ma(n)n vasaiaa ||
ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥
poorai giaan dhiaan mail chukaiaa ||
ਹਰਿ ਸਰਿ ਤੀਰਥਿ ਜਾਣਿ ਮਨੂਆ ਨਾਇਆ ॥
har sar teerath jaan manooaa naiaa ||
ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥
sabadh marai man maar dha(n)n janedhee maiaa ||
ਦਰਿ ਸਚੈ ਸਚਿਆਰੁ ਸਚਾ ਆਇਆ ॥
dhar sachai sachiaar sachaa aaiaa ||
ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥
puchh na sakai koi jaa(n) khasamai bhaiaa ||
ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥
naanak sach salaeh likhiaa paiaa ||18||
ਸ਼ਬਦ ਪ੍ਰਸੰਗ · About this Shabad
ਏਹ ਅਰਥ ਲੇਖਕ ਤੇ ਅਕਾਲ ਦੀ ਹੋਈ ਪੂਰੀ ਬਖਸਿਸ਼ ਚੋਂ ਮਿਲੇ ਪ੍ਰਤੱਖ ਦਰਸ਼ਨ ਸੋਝੀ ਚੋਂ ਹਨ। ਪ੍ਰਚੱਲਤ ਵਿਆਖਿਆਵਾਂ ਨਾਲ ਮੇਲ ਖਾਣਾ ਜਰੂਰੀ ਨਹੀਂ।
ਸਲੋਕ ਮਃ ੧ ॥
salok mahalaa pehilaa ||
ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥
kulahaa(n) dhe(n)dhe baavale lai(n)dhe vadde nilaj ||
ਜੋ ਆਪ ਉਲਝੇ ਭਰਮੇ ਹੋਏ ਕਮਲੇ ਨੇ ਉਹ ਅੱਗੇ ਅਪਣੇ ਚੇਲਿਆਂ ਨੂੰ ਰੱਬ ਨਾਲ ਜੁੜਿਆ ਹੋਈਆ ਬੰਦਾ ਗਰਦਾਨਣ ਲਈ ਕੁੱਲ੍ਹੇ ਜਾਂ ਸੇਹਲੀ ਟੋਪੀ ਦੇ ਅੱਗੇ ਗੱਦੀਆਂ ਰੁਤਬੇ ਆਦਿ ਦਿੰਦੇ ਫ਼ਿਰਦੇ ਹਨ, ਉਹੋ ਜਿਹੇ ਅੱਗੇ ਬੇਸ਼ਰਮ ਲੈਣ ਵਾਲੇ ਵਾਲੇ ਪਾਖੰਡੀ ਉਹਨਾਂ ਦੇ ਚੇਲੇ।
ਚੂਹਾ ਖਡ ਨ ਮਾਵਈ ਤਿਕਲਿ ਬੰਨੑੈ ਛਜ ॥
choohaa khadd na maaviee tikal ba(n)n(h)ai chhaj ||
ਏਹ ਏਦਾਂ ਹੈ ਜਿਵੇਂ ਇਕ ਮੋਟਾ ਚੂਹਾ ਆਪ ਛੋਟੀ ਮੋਰੀ ਚ ਵੜ ਨਾਂ ਪਾ ਰਿਹਾ ਹੋਵੇ, ਉਤੋਂ ਲੱਕ ਤੇ ਵੱਡਾ ਸਾਰਾ ਛਜ ਬੰਨ ਲਵੇ, ਭਾਵ ਏਨਾ ਨੂੰ ਅਪਣੇ ਹੰਕਾਰ ਅਤੇ ਜ਼ਿੱਦ ਕਾਰਨ ਪਹਿਲਾਂ ਹੀ ਰੱਬ ਸੱਚ ਪ੍ਰਤੱਖ ਜ਼ਾਹਿਰ ਨਹੀਂ ਹੋ ਰਿਹਾ, ਉਦੋਂ ਉਹਦੀਆਂ ਅਤੇ ਵਿਖਾਵਿਆਂ ਵਾਲਾ ਹੋਰ ਹੰਕਾਰ ਆਪੇ ਹੀ ਚੁੱਕ ਲਿਆ।
ਦੇਨਿੑ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥
dheni(h) dhuaaiee se mareh jin kau dhen s jaeh ||
ਏਹ ਜੋ ਹੋਰਾਂ ਨੂੰ ਦੁਆ ਇਮਾਮਤਾਂ ਦਿੰਦੇ ਹਨ ਉਹ ਆਪ ਵੀ ਭਟਕਣਾ ਵਿੱਚ ਮਰ ਜਾਣਗੇ ਅਤੇ ਜਿਨ੍ਹਾਂ ਨੂੰ ਉਹ ਦਿੱਤੀਆਂ ਜਾਂਦੀਆਂ ਹਨ, ਉਹ ਅਭਾਗੇ ਵੀ ਭੀ ਭਟਕਦੇ ਹੀ ਮਰ ਜਾਣਗੇ।
ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥
naanak hukam na jaapiee kithai jai samaeh ||
ਜਿਹਨਾਂ ਨੇ ਸੱਚੇ ਹਾਕਮ ਨੂੰ ਨਹੀਂ ਜਾਣੀਆਂ, ਉਹਨਾਂ ਬਾਰੇ ਏਹ ਦਾਅਵੇ ਕਿ ਉਹ ਰੱਬ ਚ ਲੀਨ ਹੋ ਗਏ ਹਨ ਆਦਿ ਵੀ ਝੂਠੇ ਹੀ ਹਨ। ਜਿਨਾਂ ਨੂੰ ਹਾਕਮ ਦਾ ਹੀ ਨਹੀਂ ਪਤਾ, ਉਹਨਾਂ ਨੂੰ ਉਹਦਾ ਹੁਕਮ ਦਾ ਕੀ ਪਤਾ ਲੱਗ ਸਕਦਾ ਹੈ ਕਿ ਮੌਤ ਤੋਂ ਬਾਅਦ ਉਹ ਕਿੱਥੇ ਜਾ ਸਮਾਉਣ ਗੇ!
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥
fasal ahaaRee ek naam saavanee sach naau ||
ਏਕ ਨਾਮ ਧਿਆ ਕੇ ਹੀ ਉਪਜੀ ਪੈਦਾਵਾਰ ਹੀ ਮੇਰੀ ਹਾੜੀ ਦੀ ਫ਼ਸਲ ਹੈ ਅਤੇ ਉਸੇ ਸੱਚੇ ਨਾਮ ਦੀ ਵਿਚਾਰ ਹੀ ਮੇਰੀ ਸਾਵਣੀ ਦੀ ਫ਼ਸਲ ਹੈ।
ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥
mai mahadhoodh likhaiaa khasamai kai dhar jai ||
ਅਸਲ ਸੱਚੇ ਖਸਮ ਰੱਬ ਦੇ ਦਰਬਾਰ ਜਾ ਕੇ ਮੈਂ ਏਹ ਏਕ ਨਾਮ ਵਾਲੀ ਫ਼ਸਲ ਜਮਾਂ ਕਰਾ, ਮੈਂ ਹਿਸਾਬ ਕਿਤਾਬ ਦੀ ਪੱਕੀ ਮੁਆਫੀ ਜਾਂ ਛੋਟ ਦਾ ਪੱਕਾ ਪੱਟਾ ਲਿਖਵਾ ਲਿਆ ਹੈ, ਮਤਲੱਬ ਰੱਬ ਸੋਹਣੇ ਚ ਸਮਾਉਣ ਦੀ ਪੱਕੀ ਗਰੰਟੀ!
ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥
dhuneeaa ke dhar ketaRe kete aaveh jaa(n)h ||
ਦੁਨੀਆ ਨੇ ਕਈ ਝੂਠੇ ਕੱਚੇ ਰੱਬ ਬਣਾਏ ਹੋਏ ਨੇ ਅਤੇ ਉਹਨਾਂ ਦੇ ਅਤੇ ਝੂਠੇ ਪੀਰਾਂ ਫਕੀਰਾਂ ਗੁਰੂਆਂ ਸਾਧਾ ਦੇ ਕੱਚੇ ਦਰ ਦਰਬਾਰ ਨੇ ਜੋ ਬਦਲਦੇ ਰਹਿੰਦੇ ਨੇ ਅਤੇ ਓਥੇ ਜੁੜੇ ਹੋਏ ਵੀ ਦਰ ਦਰਬਾਰ ਚ ਪਹੁੰਚੇ ਬਿਨਾਂ ਹੀ ਆਵਾ ਗਵਣ ਦੀ ਘੁੰਮਣ ਘੇਰੀ ਚ ਫੱਸੇ ਰਹਿੰਦੇ ਹਨ।
ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥
kete ma(n)geh ma(n)gate kete ma(n)g ma(n)g jaeh ||1||
ਏਨਾ ਕੱਚੇ ਦਰਾਂ ਤੇ ਅਨੇਕਾਂ ਹੀ ਅਪਣੀ ਭਟਕਣਾ ਨੂੰ ਠੱਲ ਪਾਉਣ ਵਾਲਾ ਮੁਕ਼ਾਮ ਪਾਉਣ ਦੀ ਆਸ ਵਿੱਚ ਨਾਕਾਮਆਬ ਹੀ ਚੱਲੇ ਜਾਂਦੇ ਹਨ, ਮਤਲੱਬ ਮੰਗਦੇ ਮੰਗਦੇ ਭਟਕਦੇ ਦੇ ਮਰ ਜਾਂਦੇ ਹਨ।
ਮਃ ੧ ॥
mahalaa pehilaa ||
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥
sau man hasatee ghiau guR khaavai pa(n)j sai dhaanaa khai ||
ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥
ddakai fookai kheh uddaavai saeh giaai pachhutai ||
ਅੰਧੀ ਫੂਕਿ ਮੁਈ ਦੇਵਾਨੀ ॥
a(n)dhee fook muiee dhevaanee ||
ਖਸਮਿ ਮਿਟੀ ਫਿਰਿ ਭਾਨੀ ॥
khasam miTee fir bhaanee ||
ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥
adh gulhaa chiRee kaa chugan gain chaRee bilalai ||
ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥
khasamai bhaavai ohaa cha(n)gee j kare khudhai khudhai ||
ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥
sakataa seeh maare sai miriaa sabh pichhai pai khai ||
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥
hoi sataanaa ghurai na maavai saeh giaai pachhutai ||
ਅੰਧਾ ਕਿਸ ਨੋ ਬੁਕਿ ਸੁਣਾਵੈ ॥
a(n)dhaa kis no buk sunaavai ||
ਖਸਮੈ ਮੂਲਿ ਨ ਭਾਵੈ ॥
khasamai mool na bhaavai ||
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥
ak siau preet kare ak tiddaa ak ddaalee beh khai ||
ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥
khasamai bhaavai oho cha(n)gaa j kare khudhai khudhai ||
ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥
naanak dhuneeaa chaar dhihaaRe sukh keetai dhukh hoiee ||
ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥
galaa vaale hain ghanere chhadd na sakai koiee ||
ਮਖਂੀ ਮਿਠੈ ਮਰਣਾ ॥
makha(n)ee miThai maranaa ||
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥
jin too rakheh tin neR na aavai tin bhau saagar taranaa ||2||
ਪਉੜੀ ॥
pauRee ||
ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥
agam agochar too dhanee sachaa alakh apaar ||
ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥
too dhaataa sabh ma(n)gate iko dhevanahaar ||
ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥
jinee seviaa tinee sukh paiaa gurmatee veechaar ||
ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥
eikanaa no tudh evai bhaavadhaa maiaa naal piaar ||
ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥
gur kai sabadh salaaheeaai a(n)tar prem piaar ||
ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥
vin preetee bhagat na hoviee vin satigur na lagai piaar ||
ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥
too prabh sabh tudh sevadhe ik ddaaddee kare pukaar ||
ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥
dheh dhaan sa(n)tokheeaa sachaa naam milai aadhaar ||19||