ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੨੦

Sri Guru Granth Sahib Ji, Ang 1320 — line-by-line, GurMatt-based meanings (11 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸ਼ਬਦ ਪ੍ਰਸੰਗ · About this Shabad
ਏਸ ਸ਼ਬਦ ਵਿਚ ਚੌਥੇ ਗੁਰੂ ਰਾਮਦਾਸ ਜੀ ਵਾਲੋਂ ਗੁਰਮਤ ਚ ਆਉਣ ਤੋਂ ਪਹਿਲਾਂ ਦੀ ਅਪਣੀ ਸਿੱਖ ਜਿਗਿਆਸੂ ਯਾਤਰਾ ਦਾ ਉਦਹਾਰਨ ਦੇ ਕੇ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਜੀ ਰਾਹੀਂ ਪ੍ਰਗਟ ਹੋਇ ਪ੍ਰਭੁ ਦੇ ਨਾਮ ਅਤੇ ਮਾਰਗ ਤੇ ਕਿੱਦਾਂ ਚੱਲਣਾ ਹੈ।
ਮੇਰੇ ਮਨ ਜਪੁ ਜਪਿ ਜਗੰਨਾਥੇ ॥
mere man jap jap jaga(n)naathe ||
ਓ ਮੇਰੇ ਮਨਾਂ, ਸਾਰੇ ਜਗਤ ਦੇ ਨਾਥ ਦਾ ਸੱਚਾ ਨਾਮ ਜਪ।
ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥੧॥ ਰਹਾਉ ॥
gur upadhes har naam dhiaaio sabh kilabikh dhukh laathe ||1|| rahaau ||
ਉਸ ਹਰ ਪਾਸੇ ਵਿਆਪਕ ਹਰ ਦੇ ਸੱਚੇ ਨਾਮ ਨੂੰ ਧਿਆ ਅਤੇ ਵਿਚਾਰ ਕੇ, ਜੋ ਸੰਸਾਰ ਦੇ ਸੱਚ ਝੂਠ ਦਾ ਭੇਦ ਖੋਲ੍ਹਣ ਵਾਲੇ ਉਪਦੇਸ਼ ਦੀ ਸੋਝੀ ਹੋਈ, ਉਦੋਂ ਤੋਂ ਮਨ ਦੇ ਸਭ ਦੀਰਘ ਰੋਗ ਤਾਪ ਲੱਥ ਗਏ।
ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥
rasanaa ek jas gai na saakai bahu keejai bahu rasunathe ||
ਦੰਦਕਥਾਵਾਂ ਵਿੱਚ ਦੱਸੇ ਗਏ ਕਈ ਜੀਭਾਂ ਵਾਲੇ ਕਈ ਸ਼ੇਸ਼ਨਾਗ ਵਰਗੇ ਗੁਣ ਜੱਸ ਗਾਉਂਦੇ ਥੱਕ ਗਏ ਅਤੇ ਆਖਿਰ ਨੇਤ ਨੇਤ ਤੇ ਆ ਗਏ! ਏਕ ਜੀਭ ਵਾਲਾ ਇਨਸਾਨ ਤੇਰਾ ਕੀ ਜੱਸ ਗਾ ਲਵੇ ਗਾ !?
ਬਾਰ ਬਾਰ ਖਿਨੁ ਪਲ ਸਭਿ ਗਾਵਹਿ ਗੁਨ ਕਹਿ ਨ ਸਕਹਿ ਪ੍ਰਭ ਤੁਮਨਥੇ ॥੧॥
baar baar khin pal sabh gaaveh gun keh na sakeh prabh tumanathe ||1||
ਜੇ ਸਾਰੇ ਜੀਵ ਮਿਲ ਕੇ ਵੀ ਪਲਕ ਚਪਕਣ ਬਰਾਬਰ ਹਰ ਪਲ ਦੀ ਗਤੀ ਨਾਲ ਵੀ ਬਾਰ ਬਾਰ ਵੀ ਤੇਰੇ ਗੁਣ ਗਾਉਣ, ਤਾਂ ਵੀ ਹੈ ਪ੍ਰਭੁ ਤੇਰੇ ਸਾਰੇ ਗੁਣ ਨਹੀਂ ਕਿਹ ਸੱਕਦੇ।
ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਥੇ ॥
ham bahu preet lagee prabh suaamee ham locheh prabh dhikhanathe ||
ਪਰ ਮੇਰੇ ਪ੍ਰਭੁ ਰੱਬਾ, ਮੈਂਨੂੰ ਤੇ ਤੇਰੇ ਸਨਮੁਖ ਹੋ ਤੇਨੂੰ ਦੇਖਣ ਜਾਨਣ ਦੀ ਬਹੁਤ ਪ੍ਰੀਤ ਅਤੇ ਭੁੱਖ ਲੱਗੀ ਹੋਈ ਹੈ ।
ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥੨॥
tum badd dhaate jeea jeean ke tum jaanahu ham birathe ||2||
ਤੋਂ ਤੇ ਸਭ ਤੋਂ ਵੱਡਾ ਦਾਤਾ ਹੈਂ ਸਭ ਜੀਅ ਜੰਤਾਂ ਦਾ, ਅਤੇ ਫੇਰ ਜੇ ਵੱਡੇ ਵੱਡੇ ਕਹੇ ਜਾਂਦੇ ਦੇਵੀ ਦੇਵਤੇ ਰਿਸ਼ੀ ਮੁਨੀ ਖੋਜੀ ਦਾਰਸ਼ਨਿਕ ਗੁਣ ਗਾ ਗਾ ਕੇ ਤੇਨੂੰ ਜਾਣ ਮਿਲ ਕੇ ਤੇਰੀ ਸ਼ਰਣ ਚ ਆਉਣ ਤੋਂ ਨਾਕਾਮਯਾਬ ਰਹੇ, ਤਾਂ ਤੂੰ ਜਾਣਦਾ ਹੀ ਹੈਂ ਕਿ ਮੇਰੇ ਵਰਗਾ ਛੋਟੇ ਜਿਹੇ ਇਕ ਆਮ ਇਨਸਾਨ ਦਾ ਕਿੰਨਾ ਕੁ ਜ਼ੋਰ ਜਾਂ ਸਮਝ ਹੈ, ਪਰ ਮੇਰੀ ਪਿਆਸ ਤੜਫ਼ ਤੇ ਤੂੰ ਜਾਣਦਾ ਹੀ ਹੈ ਕਿ ਮੈਂ ਤੇਨੂੰ ਮਿਲ ਤੇਰੀ ਸ਼ਰਣ ਚ ਆਉਣ ਤੋਂ ਬਿਨਾਂ ਨਹੀਂ ਰਹਿ ਸਕਦਾ ਹਾਂ ।
ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥
koiee maarag pa(n)th bataavai prabh kaa kahu tin kau kiaa dhinathe ||
(ਸੱਚੇ ਜਿਗਿਆਸੂ ਦੀ ਮੰਗ ਤੇ ਸਮਰਪਨ ਤੇ ਏਹ ਹੋਣਾ ਚਾਹੀਦਾ ਹੈ ਕਿ) ਜੇ ਕੋਈ ਪ੍ਰਭੁ ਦਾ ਨਾਂ ਪਤਾ ਰਾਹ ਦੱਸ ਸਕਦਾ ਹੋਵੇ, ਮੈਂਨੂੰ ਦੱਸੇ ਉਹਨੂੰ ਕੀ ਚਾਹੀਦਾ ਹੈ?
ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥੩॥
sabh tan man arapau arap araapau koiee melai prabh milathe ||3||
ਜੇ ਪ੍ਰਭੁ ਨੂੰ ਮਿਲੀਆ ਹੋਈਆ ਕੋਈ ਪਿਆਰਾ ਸੱਜਣ ਮੈਂਨੂੰ ਸੱਚੇ ਪ੍ਰਭੁ ਨਾਲ ਮਿਲਾ ਦੇਵੇ, ਮੈਂ ਤਾਂ ਅਪਣਾ ਸਭ ਤਨ ਮਨ ਉਸ ਵਲੋਂ ਦੱਸੇ ਗਏ ਪੰਥ ਨੂੰ ਸਮੱਰਪਿਤ ਕਰ ਦੇਵਾਂਗਾ, ਅਤੇ ਦਾਨ ਕਰਨ ਜਾਂ ਦੇਣ ਵਾਲੀ ਭਾਵਨਾ ਅਤੇ ਹਰ ਤਰਾਂ ਦਾ ਹੰਕਾਰ ਵੀ ਤਿਆਗ ਦੇਵਾਂਗਾ ।
ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥
har ke gun bahut bahut bahu sobhaa ham tuchh kar kar baranathe ||
ਹਰ ਰੱਬ ਦੇ ਗੁਣ ਅਤੇ ਸੋਭਾ ਤੇ ਬੇਅੰਤ ਹਨ, ਅਤੇ ਅਸੀ ਜੀਵ ਤੇ ਪੂਰਾ ਜ਼ੋਰ ਲਾ ਕੇ ਵੀ ਬਹੁਤੇ ਹੀ ਥੋੜੇ ਅਤੇ ਛੋਟੇ ਕਰ ਕੇ ਬਿਆਨ ਕਰਦੇ ਹਾਂ।
ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥੪॥੩॥
hamaree mat vasagat prabh tumarai jan naanak ke prabh samarathe ||4||3||
(ਗੁਰੂ ਰਾਮਦਾਸ ਜੀ ਸਤਗੁਰ ਸ਼ਬਦ ਦੀ ਸਿੱਖੀ ਚ ਆਉਣ ਦੀ ਅਪਣੀ ਯਾਤਰਾ ਦੱਸ, ਹੁਣ ਅੱਗੇ ਅਪਣੀ ਅਵੱਸਥਾ ਦੱਸ ਰਹੇ ਹਨ) ਮੇਰੀ ਮੱਤ ਤੇ ਹੁਣ ਗੁਰੂ ਨਾਨਕ ਜੀ ਰਾਹੀਂ ਸੰਸਾਰ ਨੂੰ ਪ੍ਰਗਟ ਹੋਏ ਸਰਬ ਸਮਰੱਥ ਪ੍ਰਭੁ ਦੇ ਹੱਥ ਵਸ ਹੈ, (ਕਿਉਂਕਿ ਮੈਂ ਤੇ ਅਪਣੀ ਮਤ ਤਿਆਗ ਕੇ ਗੁਰਮਤ ਲੈ ਲਈ ਹੈ)।
ਕਲਿਆਨ ਮਹਲਾ ੪ ॥
kaliaan mahalaa chauthhaa ||
ਮੇਰੇ ਮਨ ਜਪਿ ਹਰਿ ਗੁਨ ਅਕਥ ਸੁਨਥਈ ॥
mere man jap har gun akath sunathiee ||
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥੧॥ ਰਹਾਉ ॥
dharam arath sabh kaam mokh hai jan peechhai lag firathiee ||1|| rahaau ||
ਸੋ ਹਰਿ ਹਰਿ ਨਾਮੁ ਧਿਆਵੈ ਹਰਿ ਜਨੁ ਜਿਸੁ ਬਡਭਾਗ ਮਥਈ ॥
so har har naam dhiaavai har jan jis baddabhaag mathiee ||
ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥੧॥
jeh dharageh prabh lekhaa maagai teh chhuTai naam dhiaaithiee ||1||
ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਥਈ ॥
hamare dhokh bahu janam janam ke dhukh haumai mail lagathiee ||
ਗੁਰਿ ਧਾਰਿ ਕ੍ਰਿਪਾ ਹਰਿ ਜਲਿ ਨਾਵਾਏ ਸਭ ਕਿਲਬਿਖ ਪਾਪ ਗਥਈ ॥੨॥
gur dhaar kirapaa har jal naavaae sabh kilabikh paap gathiee ||2||
ਜਨ ਕੈ ਰਿਦ ਅੰਤਰਿ ਪ੍ਰਭੁ ਸੁਆਮੀ ਜਨ ਹਰਿ ਹਰਿ ਨਾਮੁ ਭਜਥਈ ॥
jan kai ridh a(n)tar prabh suaamee jan har har naam bhajathiee ||
ਜਹ ਅੰਤੀ ਅਉਸਰੁ ਆਇ ਬਨਤੁ ਹੈ ਤਹ ਰਾਖੈ ਨਾਮੁ ਸਾਥਈ ॥੩॥
jeh a(n)tee aausar aai banat hai teh raakhai naam saathiee ||3||
ਜਨ ਤੇਰਾ ਜਸੁ ਗਾਵਹਿ ਹਰਿ ਹਰਿ ਪ੍ਰਭ ਹਰਿ ਜਪਿਓ ਜਗੰਨਥਈ ॥
jan teraa jas gaaveh har har prabh har japio jaga(n)nathiee ||
ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥੪॥੪॥
jan naanak ke prabh raakhe suaamee ham paathar rakh buddathiee ||4||4||
ਕਲਿਆਨ ਮਹਲਾ ੪ ॥
kaliaan mahalaa chauthhaa ||
ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥
hamaree chitavanee har prabh jaanai ||
ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥੧॥ ਰਹਾਉ ॥
aaur koiee ni(n)dh karai har jan kee prabh taa kaa kahiaa ik til nahee maanai ||1|| rahaau ||
ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥
aaur sabh tiaag sevaa kar achut jo sabh te uooch Thaakur bhagavaanai ||
ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥੧॥
har sevaa te kaal joh na saakai charanee aai pavai har jaanai ||1||
ਜਾ ਕਉ ਰਾਖਿ ਲੇਇ ਮੇਰਾ ਸੁਆਮੀ ਤਾ ਕਉ ਸੁਮਤਿ ਦੇਇ ਪੈ ਕਾਨੈ ॥
jaa kau raakh lei meraa suaamee taa kau sumat dhei pai kaanai ||
ਤਾ ਕਉ ਕੋਈ ਅਪਰਿ ਨ ਸਾਕੈ ਜਾ ਕੀ ਭਗਤਿ ਮੇਰਾ ਪ੍ਰਭੁ ਮਾਨੈ ॥੨॥
taa kau koiee apar na saakai jaa kee bhagat meraa prabh maanai ||2||
ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥
har ke choj viddaan dhekh jan jo khoTaa kharaa ik nimakh pachhaanai ||
ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥੩॥
taa te jan kau anadh bhiaa hai ridh sudh mile khoTe pachhutaanai ||3||
ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥
tum har dhaate samarath suaamee ik maagau tujh paasahu har dhaanai ||
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥੪॥੫॥
jan naanak kau har kirapaa kar dheejai sadh baseh ridhai moh har charaanai ||4||5||