ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੫੦
Sri Guru Granth Sahib Ji, Ang 1350 — line-by-line, GurMatt-based meanings (2 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਲੋਗਾ ਭਰਮਿ ਨ ਭੂਲਹੁ ਭਾਈ ॥
logaa bharam na bhoolahu bhaiee ||
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥
khaalik khalak khalak meh khaalik poor rahio srab Thaa(n)iee ||1|| rahaau ||
ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥
maaTee ek anek bhaa(n)t kar saajee saajanahaarai ||
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥
naa kachh poch maaTee ke bhaa(n)dde naa kachh poch ku(n)bhaarai ||2||
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥
sabh meh sachaa eko soiee tis kaa keeaa sabh kachh hoiee ||
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥
hukam pachhaanai su eko jaanai ba(n)dhaa kaheeaai soiee ||3||
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥
alahu alakh na jaiee lakhiaa gur guR dheenaa meeThaa ||
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥
keh kabeer meree sa(n)kaa naasee sarab nira(n)jan ddeeThaa ||4||3||
ਪ੍ਰਭਾਤੀ ॥
prabhaatee ||
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥
bedh kateb kahahu mat jhooThe jhooThaa jo na bichaarai ||
ਕਬੀਰ ਸਾਹਿਬ ਬਹੁਤ ਸਾਫ ਸ਼ਬਦਾਂ ਵਿੱਚ ਕਹਿ ਰਹੇ ਨੇ ਕੇ ਬੇਦ (ਸ਼ਾਸਤਰ ਪੁਰਾਣ ਇਤਿਆਦਕ ਹਿੰਦੂ ਧਾਰਮਿਕ ਗ੍ਰੰਥ) ਕਤੇਬ (ਕਿਤਾਬ ਕੁਰਾਣ ਜਾਂ ਉਸ ਸਿਲਸਿਲੇ ਵਿਚ ਆਏ ਹੋਰ ਧਾਰਮਿਕ ਗ੍ਰੰਥ) ਅਸਲ ‘ਸੱਚ’ ਬਾਰੇ ਕੁਝ ਨਹੀਂ ਜਾਣਦੇ ਇਸ ਕਰਕੇ ਉਹ ਸਭ ਮਤ-ਮਤਾਂਤਰ ਝੂਠੇ ਹੀ ਨੇ, ਅਤੇ ਨਾਲ ਦੀ ਨਾਲ ਉਹ ਵੀ ਝੂਠਾ ਹੈ ਜੋ ਏਹਨਾ ਦੇ ਝੂਠੇ ਹੋਣ ਤੇ ਵਿਚਾਰ ਨਹੀਂ ਕਰਦਾ ਕਿ ਕਿੳਂ ਇਹਨਾਂ ਨੂੰ ਝੂਠਾ ਕਿਹਾ ਗਿਆ ਹੈ ।
ਕਬੀਰ ਸਾਹਿਬ ਆਪਣੇ ਹੋਰ ਸ਼ਬਦਾਂ ਵਿਚ ਜਦੋਂ ਬੇਦ ਪੁਰਾਣ ਦੀ ਗਲ ਕਰਦੇ ਨੇ ਤਾਂ ‘ਮਤ’ ਸ਼ਬਦ ਦੀ ਵਰਤੋਂ ‘ਨਕਾਰਾਤਮਕ' ਜਾਂ ਅਸਹਿਮਤੀ’(Don’t) ਦੇ ਰੂਪ ਵਿਚ ਨਹੀਂ ਸਗੋਂ ਵੱਖੋ ਵੱਖਰੇ ‘ਮੱਤ-ਮਤਾਂਤਰਾ’ ਲਈ ਕਰਦੇ ਨੇ।
”ਬੇਦ ਪੁਰਾਣ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ”
ਏਸੇ ਕਰਕੇ ਏਥੇ ਅਰਥ ‘ਬੇਦ ਕਤੇਬ ਨੂੰ ਝੂਠੇ ਮਤ ਕਹੋ’ ਹੀ ਬਣਦੇ ਨੇ।
ਕਬੀਰ ਸਾਹਿਬ ਆਪਣੇ ਹੋਰ ਸ਼ਬਦਾਂ ਵਿਚ ਜਦੋਂ ਬੇਦ ਪੁਰਾਣ ਦੀ ਗਲ ਕਰਦੇ ਨੇ ਤਾਂ ‘ਮਤ’ ਸ਼ਬਦ ਦੀ ਵਰਤੋਂ ‘ਨਕਾਰਾਤਮਕ' ਜਾਂ ਅਸਹਿਮਤੀ’(Don’t) ਦੇ ਰੂਪ ਵਿਚ ਨਹੀਂ ਸਗੋਂ ਵੱਖੋ ਵੱਖਰੇ ‘ਮੱਤ-ਮਤਾਂਤਰਾ’ ਲਈ ਕਰਦੇ ਨੇ।
”ਬੇਦ ਪੁਰਾਣ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ”
ਏਸੇ ਕਰਕੇ ਏਥੇ ਅਰਥ ‘ਬੇਦ ਕਤੇਬ ਨੂੰ ਝੂਠੇ ਮਤ ਕਹੋ’ ਹੀ ਬਣਦੇ ਨੇ।
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥੧॥
jau sabh meh ek khudhai kahat hau tau kiau muragee maarai ||1||
ਜੇਕਰ ਤੇਰੇ ਧਰਮ ਮੁਤਾਬਕ ਸਭ ਵਿੱਚ ਹੀ ਖੁਦਾ ਵੱਸਦਾ ਹੈ ਤਾਂ ਏਹ ਕਲਮਾ ਪੜ ਹਲਾਲ ਕਰਨਾ ਜਾਂ ਕੁਰਬਾਨੀ ਦੀ ਭੇਂਟ ਚਾੜ੍ਹਨਾ ਕਿਵੇਂ ਜਾਇਜ ਹੈ।
Note:- ਇਹ ਪੰਗਤੀ ਮਾਸ ਖਾਣ ਲਈ ਮੁਰਗੀ ਦੇ ਕਤਲ ਨਾਲ ਸੰਬੰਧਿਤ ਨਹੀਂ ਬਲਕਿ ਕੁਰਬਾਨੀ ਦੇ ਰੂਪ ਚ ਹਲਾਲ ਕਰ ਕੇ ਜਾਂ ਬਲੀ ਦੇ ਕੇ ‘ਰੱਬ/ਖੁਦਾ’ ਦੇ ਨਾਮ ਤੇ ਪਵਿੱਤਰ ਕਰਨ ਲਈ ਕਬੀਰ ਸਾਹਿਬ ਵਿਅੰਗ ਕਰ ਰਹੇ ਨੇ।
ਗੁਰਸਿੱਖ ਲਈ ਖਾਣਾ ਪੀਣਾ ਸਭ “ਕਰਤਾਰ” ਵਲੋਂ ਪਹਿਲਾਂ ਹੀ ਪਵਿੱਤਰ ਹੈ, ਆਪਣੀ ਜਰੂਰਤ ਅਨੁਸਾਰ ਚੰਗੀ ਖੁਰਾਕ ਖਾਣਾ ਹੀ ਸਮਝਦਾਰੀ ਹੈ।
{ ਕੋਈ ਮੰਤਰ ਪੜ੍ਹ ਝਟਕਾ ਕਰਨਾ ਵੀ ਕਲਮਾਂ ਪੜ੍ਹ ਹਲਾਲ ਕਰਨ ਬਰਾਬਰ ਹੀ ਹੈ}
Note:- ਇਹ ਪੰਗਤੀ ਮਾਸ ਖਾਣ ਲਈ ਮੁਰਗੀ ਦੇ ਕਤਲ ਨਾਲ ਸੰਬੰਧਿਤ ਨਹੀਂ ਬਲਕਿ ਕੁਰਬਾਨੀ ਦੇ ਰੂਪ ਚ ਹਲਾਲ ਕਰ ਕੇ ਜਾਂ ਬਲੀ ਦੇ ਕੇ ‘ਰੱਬ/ਖੁਦਾ’ ਦੇ ਨਾਮ ਤੇ ਪਵਿੱਤਰ ਕਰਨ ਲਈ ਕਬੀਰ ਸਾਹਿਬ ਵਿਅੰਗ ਕਰ ਰਹੇ ਨੇ।
ਗੁਰਸਿੱਖ ਲਈ ਖਾਣਾ ਪੀਣਾ ਸਭ “ਕਰਤਾਰ” ਵਲੋਂ ਪਹਿਲਾਂ ਹੀ ਪਵਿੱਤਰ ਹੈ, ਆਪਣੀ ਜਰੂਰਤ ਅਨੁਸਾਰ ਚੰਗੀ ਖੁਰਾਕ ਖਾਣਾ ਹੀ ਸਮਝਦਾਰੀ ਹੈ।
{ ਕੋਈ ਮੰਤਰ ਪੜ੍ਹ ਝਟਕਾ ਕਰਨਾ ਵੀ ਕਲਮਾਂ ਪੜ੍ਹ ਹਲਾਲ ਕਰਨ ਬਰਾਬਰ ਹੀ ਹੈ}
ਮੁਲਾਂ ਕਹਹੁ ਨਿਆਉ ਖੁਦਾਈ ॥
mulaa(n) kahahu niaau khudhaiee ||
ਤੇਰੇ ਮਨ ਕਾ ਭਰਮੁ ਨ ਜਾਈ ॥੧॥ ਰਹਾਉ ॥
tere man kaa bharam na jaiee ||1|| rahaau ||
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥
pakar jeeau aaniaa dheh binaasee maaTee kau bisamil keeaa ||
ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥੨॥
jot saroop anaahat laagee kahu halaal kiaa keeaa ||2||
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥
kiaa ujoo paak keeaa muh dhoiaa kiaa maseet sir laiaa ||
ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ ॥੩॥
jau dhil meh kapaT nivaaj gujaarahu kiaa haj kaabai jaiaa ||3||
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥
too(n) naapaak paak nahee soojhiaa tis kaa maram na jaaniaa ||
ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥੪॥੪॥
keh kabeer bhisat te chookaa dhojak siau man maaniaa ||4||4||
ਪ੍ਰਭਾਤੀ ॥
prabhaatee ||
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥
su(n)n sa(n)dhiaa teree dhev dhevaakar adhapat aadh samaiee ||
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥੧॥
sidh samaadh a(n)t nahee paiaa laag rahe saranaiee ||1||
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥
leh aaratee ho purakh nira(n)jan satigur poojahu bhaiee ||
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥੧॥ ਰਹਾਉ ॥
Thaaddaa brahamaa nigam beechaarai alakh na lakhiaa jaiee ||1|| rahaau ||
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜੵਾਰਾ ॥
tat tel naam keeaa baatee dheepak dheh ujayeaaraa ||
ਜੋਤਿ ਲਾਇ ਜਗਦੀਸ ਜਗਾਇਆ ਬੂਝੈ ਬੂਝਨਹਾਰਾ ॥੨॥
jot lai jagadhees jagaiaa boojhai boojhanahaaraa ||2||
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥
pa(n)che sabadh anaahadh baaje sa(n)ge saari(n)gapaanee ||
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥੩॥੫॥
kabeer dhaas teree aaratee keenee nira(n)kaar nirabaanee ||3||5||
ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ
prabhaatee baanee bhagat naamadhev jee kee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਮਨ ਕੀ ਬਿਰਥਾ ਮਨੁ ਹੀ ਜਾਨੈ ਕੈ ਬੂਝਲ ਆਗੈ ਕਹੀਐ ॥
man kee birathaa man hee jaanai kai boojhal aagai kaheeaai ||
ਅੰਤਰਜਾਮੀ ਰਾਮੁ ਰਵਾਂਈ ਮੈ ਡਰੁ ਕੈਸੇ ਚਹੀਐ ॥੧॥
a(n)tarajaamee raam ravaa(n)iee mai ddar kaise chaheeaai ||1||
ਬੇਧੀਅਲੇ ਗੋਪਾਲ ਗੋੁਸਾਈ ॥
bedheeale gopaal guosaiee ||
ਮੇਰਾ ਪ੍ਰਭੁ ਰਵਿਆ ਸਰਬੇ ਠਾਈ ॥੧॥ ਰਹਾਉ ॥
meraa prabh raviaa sarabe Thaiee ||1|| rahaau ||
ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥
maanai haaT maanai paaT maanai hai paasaaree ||
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥੨॥
maanai baasai naanaa bhedhee bharamat hai sa(n)saaree ||2||
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥
gur kai sabadh eh man raataa dhubidhaa sahaj samaanee ||