ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੫

Sri Guru Granth Sahib Ji, Ang 25 — line-by-line, GurMatt-based meanings (8 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਜੇਹੀ ਸੁਰਤਿ ਤੇਹਾ ਤਿਨ ਰਾਹੁ ॥
jehee surat tehaa tin raahu ||
ਵਿਆਕਤੀ ਦੇ ਮੰਨ ਦੇ ਕੇਂਦਰ ਬਿੰਦੂ ਚੋਂ ਜੋ ਨਜ਼ਰੀਆਂ /ਦ੍ਰਿਸ਼ਟੀਕੋਣ ਬਣਿਆ ਹੋਵੇ, ਓਸ ਸੁਰਤਿ* ਮੁਤਾਬਿਕ ਹੀ ਉਹਨਾਂ ਦੀ ਦਿਸ਼ਾ/ਰਾਹ ਨਿਰਧਾਰ ਹੁੰਦਾ (ਜੱਦ ਤੱਕ ਕਰਤੇ ਦੀ ਕਿਰਪਾ ਹੋ ਓਸ ਹੁਕਮ ਵਲ ਨਹੀਂ ਹੁੰਦਾ).
(ਸੁਰਤਿ ਦੇ ਅਰਥ ਨਵੇ ਸ਼ਬਦਕੋਸ਼ ਵਿੱਚ ਦੇਖੋ)
ਲੇਖਾ ਇਕੋ ਆਵਹੁ ਜਾਹੁ ॥੧॥
lekhaa iko aavahu jaahu ||1||
ਸਬਨਾ ਦਾ ਲੇਖਾ ਜੋਖਾ ਇਕ ਪ੍ਰਭੁ ਦੇ ਹਥੱ ਵਿੱਚ ਹੀ ਹੈ ਅਤੇ ੳਸਦੇ ਹੁਕਮ ਨਾਲ ਹੀ ਸੰਸਾਰ ਉਤੇ ਆਣਾ ਜਾਣਾ (ਜਨਮ ਅਤੇ ਮੋਤ) ਹੁੰਦਾ ਹੈ ॥
ਕਾਹੇ ਜੀਅ ਕਰਹਿ ਚਤੁਰਾਈ ॥
kaahe jeea kareh chaturaiee ||
ਹੇ ਮੇਰੇ ਮੰਨ ਤੁੰ ਕਿਉਂ ਚਤੁਰਾਈ ਕਰਦਾ ਹੈ?
ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥
levai dhevai ddil na paiee ||1|| rahaau ||
ਪ੍ਰਭੁ ਕਦੇ ਵੀ ਕੋਈ ਦਾਤ ਦੇਣ ਜਾਂ ਲੈਣ ਵਿੱਚ ਕੋਈ ਦੇਰੀ ਨਹੀਂ ਕਰਦਾ ਹੈ ॥
ਤੇਰੇ ਜੀਅ ਜੀਆ ਕਾ ਤੋਹਿ ॥
tere jeea jeeaa kaa toh ||
ਹੇ ਪ੍ਰਭੂ ਇਹ ਸਬ ਜੀਵ ਜਨਤ ਤੇਰੇ ਹੀ ਹਨ ਅਤੇ ਤੁੰ ਹੀ ਇੰਨਾ ਜੀਵਾਂ ਦਾ ਇਕੋ ਇਕ ਆਸਰਾ ਹੈਂ ॥
ਕਿਤ ਕਉ ਸਾਹਿਬ ਆਵਹਿ ਰੋਹਿ ॥
kit kau saahib aaveh roh ||
ਹੇ ਮੇਰੇ ਸਾਹਿਬ ਅਸੀਂ ਕਿਸ ਅਗੇ ਰੋਸ਼ ਪ੍ਰਗਟ ਕਰੀਏ? ਜਾ ਅਸੀਂ ਕਿਸ ਅਗੇ ਜਾਕੇ ਰੋਇਏ ?
ਜੇ ਤੂ ਸਾਹਿਬ ਆਵਹਿ ਰੋਹਿ ॥
je too saahib aaveh roh ||
ਹੇ ਮੇਰੇ ਸਾਹਿਬ ਜੇ ਅਸੀਂ ਤੇਰੇ ਅਗੇ ਅਪਣਾ ਰੋਸ਼ ਪ੍ਰਗਟ ਕਰਿਏ
ਤੂ ਓਨਾ ਕਾ ਤੇਰੇ ਓਹਿ ॥੨॥
too onaa kaa tere oh ||2||
ਮੇਰੇ ਸਾਹਿਬ , ਤੂੰ ਹੀ ਅਸਾਡਾ ਇਕ ਸਹਾਰਾ ਹੈ ਅਤੇ ਅਸੀਂ ਤੇਰੇ ਹੀ ਹਾਂ ॥ ਅਸੀਂ ਤੇਰੇ ਤੋ ਬਿਨਾਂ ਹੋਰ ਕਿਸ ਅਗੇ ਜਾ ਕੇ ਅਪਣੇ ਦੁੱਖ ਪ੍ਰਗਟ ਕਰੀਏ ॥
ਅਸੀ ਬੋਲਵਿਗਾੜ ਵਿਗਾੜਹ ਬੋਲ ॥
asee bolavigaaR vigaaReh bol ||
ਤੂ ਨਦਰੀ ਅੰਦਰਿ ਤੋਲਹਿ ਤੋਲ ॥
too nadharee a(n)dhar toleh tol ||
ਜਹ ਕਰਣੀ ਤਹ ਪੂਰੀ ਮਤਿ ॥
jeh karanee teh pooree mat ||
ਕਰਣੀ ਬਾਝਹੁ ਘਟੇ ਘਟਿ ॥੩॥
karanee baajhahu ghaTe ghaT ||3||
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥
pranavat naanak giaanee kaisaa hoi ||
ਆਪੁ ਪਛਾਣੈ ਬੂਝੈ ਸੋਇ ॥
aap pachhaanai boojhai soi ||
ਗੁਰ ਪਰਸਾਦਿ ਕਰੇ ਬੀਚਾਰੁ ॥
gur parasaadh kare beechaar ||
ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥
so giaanee dharageh paravaan ||4||30||
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mahalaa pehilaa ghar chauthhaa ||
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
too dhareeaau dhaanaa beenaa mai machhulee kaise a(n)t lahaa ||
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥
jeh jeh dhekhaa teh teh too hai tujh te nikasee fooT maraa ||1||
ਨ ਜਾਣਾ ਮੇਉ ਨ ਜਾਣਾ ਜਾਲੀ ॥
n jaanaa meau na jaanaa jaalee ||
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥
jaa dhukh laagai taa tujhai samaalee ||1|| rahaau ||
ਤੂ ਭਰਪੂਰਿ ਜਾਨਿਆ ਮੈ ਦੂਰਿ ॥
too bharapoor jaaniaa mai dhoor ||
ਜੋ ਕਛੁ ਕਰੀ ਸੁ ਤੇਰੈ ਹਦੂਰਿ ॥
jo kachh karee su terai hadhoor ||
ਤੂ ਦੇਖਹਿ ਹਉ ਮੁਕਰਿ ਪਾਉ ॥
too dhekheh hau mukar paau ||
ਤੇਰੈ ਕੰਮਿ ਨ ਤੇਰੈ ਨਾਇ ॥੨॥
terai ka(n)m na terai nai ||2||
ਜੇਤਾ ਦੇਹਿ ਤੇਤਾ ਹਉ ਖਾਉ ॥
jetaa dheh tetaa hau khaau ||
ਬਿਆ ਦਰੁ ਨਾਹੀ ਕੈ ਦਰਿ ਜਾਉ ॥
biaa dhar naahee kai dhar jaau ||
ਨਾਨਕੁ ਏਕ ਕਹੈ ਅਰਦਾਸਿ ॥
naanak ek kahai aradhaas ||
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥
jeeau pi(n)dd sabh terai paas ||3||
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥
aape neRai dhoor aape hee aape ma(n)jh miaanuo ||
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥
aape vekhai sune aape hee kudharat kare jahaanuo ||
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥
jo tis bhaavai naanakaa hukam soiee paravaanuo ||4||31||
ਸਿਰੀਰਾਗੁ ਮਹਲਾ ੧ ਘਰੁ ੪ ॥
sireeraag mahalaa pehilaa ghar chauthhaa ||
ਕੀਤਾ ਕਹਾ ਕਰੇ ਮਨਿ ਮਾਨੁ ॥
keetaa kahaa kare man maan ||
ਦੇਵਣਹਾਰੇ ਕੈ ਹਥਿ ਦਾਨੁ ॥
dhevanahaare kai hath dhaan ||
ਭਾਵੈ ਦੇਇ ਨ ਦੇਈ ਸੋਇ ॥
bhaavai dhei na dheiee soi ||
ਕੀਤੇ ਕੈ ਕਹਿਐ ਕਿਆ ਹੋਇ ॥੧॥
keete kai kahiaai kiaa hoi ||1||
ਆਪੇ ਸਚੁ ਭਾਵੈ ਤਿਸੁ ਸਚੁ ॥
aape sach bhaavai tis sach ||
ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥
a(n)dhaa kachaa kach nikach ||1|| rahaau ||
ਜਾ ਕੇ ਰੁਖ ਬਿਰਖ ਆਰਾਉ ॥
jaa ke rukh birakh aaraau ||
ਜੇਹੀ ਧਾਤੁ ਤੇਹਾ ਤਿਨ ਨਾਉ ॥
jehee dhaat tehaa tin naau ||
ਫੁਲੁ ਭਾਉ ਫਲੁ ਲਿਖਿਆ ਪਾਇ ॥
ful bhaau fal likhiaa pai ||
ਆਪਿ ਬੀਜਿ ਆਪੇ ਹੀ ਖਾਇ ॥੨॥
aap beej aape hee khai ||2||
ਕਚੀ ਕੰਧ ਕਚਾ ਵਿਚਿ ਰਾਜੁ ॥
kachee ka(n)dh kachaa vich raaj ||
ਮਤਿ ਅਲੂਣੀ ਫਿਕਾ ਸਾਦੁ ॥
mat aloonee fikaa saadh ||
ਨਾਨਕ ਆਣੇ ਆਵੈ ਰਾਸਿ ॥
naanak aane aavai raas ||
ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥
vin naavai naahee saabaas ||3||32||
ਸਿਰੀਰਾਗੁ ਮਹਲਾ ੧ ਘਰੁ ੫ ॥
sireeraag mahalaa pehilaa ghar panjavaa ||
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥
achhal chhalaiee neh chhalai neh ghaau kaTaaraa kar sakai ||
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥
jiau saahib raakhai tiau rahai is lobhee kaa jeeau Tal palai ||1||
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥
bin tel dheevaa kiau jalai ||1|| rahaau ||
ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥
pothee puraan kamaieeaai || bhau vaTee it tan paieeaai ||
ਸਚੁ ਬੂਝਣੁ ਆਣਿ ਜਲਾਈਐ ॥੨॥
sach boojhan aan jalaieeaai ||2||
ਇਹੁ ਤੇਲੁ ਦੀਵਾ ਇਉ ਜਲੈ ॥
eih tel dheevaa iau jalai ||
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥
kar chaanan saahib tau milai ||1|| rahaau ||
ਇਤੁ ਤਨਿ ਲਾਗੈ ਬਾਣੀਆ ॥
eit tan laagai baaneeaa ||
ਸੁਖੁ ਹੋਵੈ ਸੇਵ ਕਮਾਣੀਆ ॥
sukh hovai sev kamaaneeaa ||