ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੭੨
Sri Guru Granth Sahib Ji, Ang 272 — line-by-line, GurMatt-based meanings (15 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥
naanak saadh kai sa(n)g safal jana(n)m ||5||
ਸਾਧ ਕੈ ਸੰਗਿ ਨਹੀ ਕਛੁ ਘਾਲ ॥
saadh kai sa(n)g nahee kachh ghaal ||
ਦਰਸਨੁ ਭੇਟਤ ਹੋਤ ਨਿਹਾਲ ॥
dharasan bheTat hot nihaal ||
ਸਾਧ ਕੈ ਸੰਗਿ ਕਲੂਖਤ ਹਰੈ ॥
saadh kai sa(n)g kalookhat harai ||
ਸਾਧ ਕੈ ਸੰਗਿ ਨਰਕ ਪਰਹਰੈ ॥
saadh kai sa(n)g narak paraharai ||
ਸਾਧ ਕੈ ਸੰਗਿ ਈਹਾ ਊਹਾ ਸੁਹੇਲਾ ॥
saadh kai sa(n)g ieehaa uoohaa suhelaa ||
ਸਾਧਸੰਗਿ ਬਿਛੁਰਤ ਹਰਿ ਮੇਲਾ ॥
saadhasa(n)g bichhurat har melaa ||
ਜੋ ਇਛੈ ਸੋਈ ਫਲੁ ਪਾਵੈ ॥
jo ichhai soiee fal paavai ||
ਸਾਧ ਕੈ ਸੰਗਿ ਨ ਬਿਰਥਾ ਜਾਵੈ ॥
saadh kai sa(n)g na birathaa jaavai ||
ਪਾਰਬ੍ਰਹਮੁ ਸਾਧ ਰਿਦ ਬਸੈ ॥
paarabraham saadh ridh basai ||
ਨਾਨਕ ਉਧਰੈ ਸਾਧ ਸੁਨਿ ਰਸੈ ॥੬॥
naanak udharai saadh sun rasai ||6||
ਸਾਧ ਕੈ ਸੰਗਿ ਸੁਨਉ ਹਰਿ ਨਾਉ ॥
saadh kai sa(n)g sunau har naau ||
ਸਾਧਸੰਗਿ ਹਰਿ ਕੇ ਗੁਨ ਗਾਉ ॥
saadhasa(n)g har ke gun gaau ||
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥
saadh kai sa(n)g na man te bisarai ||
ਸਾਧਸੰਗਿ ਸਰਪਰ ਨਿਸਤਰੈ ॥
saadhasa(n)g sarapar nisatarai ||
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥
saadh kai sa(n)g lagai prabh meeThaa ||
ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥
saadhoo kai sa(n)g ghaT ghaT ddeeThaa ||
ਸਾਧਸੰਗਿ ਭਏ ਆਗਿਆਕਾਰੀ ॥
saadhasa(n)g bhe aagiaakaaree ||
ਸਾਧਸੰਗਿ ਗਤਿ ਭਈ ਹਮਾਰੀ ॥
saadhasa(n)g gat bhiee hamaaree ||
ਸਾਧ ਕੈ ਸੰਗਿ ਮਿਟੇ ਸਭਿ ਰੋਗ ॥
saadh kai sa(n)g miTe sabh rog ||
ਨਾਨਕ ਸਾਧ ਭੇਟੇ ਸੰਜੋਗ ॥੭॥
naanak saadh bheTe sa(n)jog ||7||
ਸਾਧ ਕੀ ਮਹਿਮਾ ਬੇਦ ਨ ਜਾਨਹਿ ॥
saadh kee mahimaa bedh na jaaneh ||
ਜੇਤਾ ਸੁਨਹਿ ਤੇਤਾ ਬਖਿਆਨਹਿ ॥
jetaa suneh tetaa bakhiaaneh ||
ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥
saadh kee upamaa tih gun te dhoor ||
ਸਾਧ ਕੀ ਉਪਮਾ ਰਹੀ ਭਰਪੂਰਿ ॥
saadh kee upamaa rahee bharapoor ||
ਸਾਧ ਕੀ ਸੋਭਾ ਕਾ ਨਾਹੀ ਅੰਤ ॥
saadh kee sobhaa kaa naahee a(n)t ||
ਸਾਧ ਕੀ ਸੋਭਾ ਸਦਾ ਬੇਅੰਤ ॥
saadh kee sobhaa sadhaa bea(n)t ||
ਸਾਧ ਕੀ ਸੋਭਾ ਊਚ ਤੇ ਊਚੀ ॥
saadh kee sobhaa uooch te uoochee ||
ਸਾਧ ਕੀ ਸੋਭਾ ਮੂਚ ਤੇ ਮੂਚੀ ॥
saadh kee sobhaa mooch te moochee ||
ਸਾਧ ਕੀ ਸੋਭਾ ਸਾਧ ਬਨਿ ਆਈ ॥
saadh kee sobhaa saadh ban aaiee ||
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥
naanak saadh prabh bhedh na bhaiee ||8||7||
ਸਲੋਕੁ ॥
salok ||
Slok
ਮਨਿ ਸਾਚਾ ਮੁਖਿ ਸਾਚਾ ਸੋਇ ॥
man saachaa mukh saachaa soi ||
ਜੋ ਮਨ ਸੱਚਾ (ਸੱਚ ਨਾਲ ਜੁੜ ਕੇ) ਹੋ ਜਾਏ, ਉਹ ਮੁੱਖ ਤੋਂ ਵੀ (ਬਾਹਰੀ ਵਿਹਾਰ) ਸੱਚੇ ਹੋ ਜਾਂਦੇ ਹਨ ॥
When the mind (by connecting with the Divine) is purified, one's speech and outward behavior automatically become truthful.
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥
avar na pekhai ekas bin koi ||
ਉਹ ਇੱਕ (ਪ੍ਰਭੂ) ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਪਛਾਣਦਾ (ਮਾਨਤਾ ਨਹੀਂ ਦਿੰਦਾ) ॥
Besides the One (Divine), they acknowledge no other power.
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥
naanak ieh lachhan braham giaanee hoi ||1||
ਹੇ ਨਾਨਕ! ਇਹ (ਉੱਪਰਲੇ) ਲੱਛਣ ਬ੍ਰਹਮ ਗਿਆਨੀ ਬਖਸ਼ਦਾ ਹੈ ॥
ਜਾਂ
ਹੇ ਨਾਨਕ! ਇਹ ਲੱਛਣ ਉਸ ਪ੍ਰਾਣੀ ਦੇ ਹਨ ਜਿਸ ਨੇ ਬ੍ਰਹਮ (ਪ੍ਰਮੇਸ਼ਰ) ਨੂੰ ਜਾਣ ਲਿਆ ਹੈ ॥
ਨੋਟ: ਗੁਰਬਾਣੀ ਪਸਾਰੇ (ਸ੍ਰਿਸ਼ਟੀ) ਲਈ ਬ੍ਰਹਮ ਸ਼ਬਦ ਵਰਤਦੀ ਹੈ ਅਤੇ ਕਰਤੇ ਲਈ ਪਾਰਬ੍ਰਹਮ ॥ ਪਰ ਜਿੱਥੇ ਬ੍ਰਹਮ ਨੂੰ ਹਿੰਦੂ ਜਾਂ ਉਹਨਾਂ ਦੇ ਧਰਮ ਗ੍ਰੰਥਾਂ ਵਿੱਚਲੀ ਸਮਝ ਅਨੁਸਾਰ ਸਮਝਣਾ ਹੋਵੇ , ਉੱਥੇ ਬ੍ਰਹਮ ਨੂੰ ਪ੍ਰਭੂ ਮੰਨ ਕੇ ਦੂਸਰੇ (ਅਸਥਾਈ) ਅਰਥ ਕੀਤੇ ਜਾ ਸਕਦੇ ਹਨ ॥
ਗੁਰਬਾਣੀ ਅਨੁਸਾਰ, ਬ੍ਰਹਮ ਅਸਥਾਈ, ਸੀਮਾ ਦੇ ਬਿਨਾ ਅਤੇ ਹਮੇਸ਼ਾ ਬਦਲ ਰਿਹਾ, ਸਮੇ ਦੀ ਗ੍ਰਸਤ ਵਿੱਚ ਅਤੇ ਨਾਸ਼ਵਾਨ ਹੈ ॥ ਪਾਰਬ੍ਰਹਮ ਸਥਾਈ, ਸਮੇ ਤੋਂ ਮੁਕਤ ਅਤੇ ਅਬਿਨਾਸੀ ਹੈ ॥

O Nanak, these virtues are blessed upon a person by the Divine.
Or
O Nanak, these are the traits of that human being who has realized the Divine.
Note: In Gurbani, the term 'Brahm' refers to the cosmic manifestation (creation), whereas 'Parbrahm' signifies the Divine. Nevertheless, where Brahm is used from understanding of Hindu philosophy and scriptural concepts, it may be understood as the Supreme, allowing for alternative (contextual/secondary) interpretations.
According to Gurbani, Brahm (the creation) is temporary, infinite yet ever-changing, bound by time, and mortal. Conversely, Parbrahm (the Divine) is eternal, timeless, and indestructible.

ਅਸਟਪਦੀ ॥
asaTapadhee ||
Astpadhi
ਬ੍ਰਹਮ ਗਿਆਨੀ ਸਦਾ ਨਿਰਲੇਪ ॥
braham giaanee sadhaa niralep ||
ਬ੍ਰਹਮ ਗਿਆਨੀ ਬੰਦਨਾ ਤੋਂ ਮੁਕਤ ਕਰ ਦਿੰਦਾ ਹੈ ॥
ਜਾਂ
ਬ੍ਰਹਮ ਗਿਆਨੀ ਹਮੇਸ਼ਾਂ ਬੰਦਨਾ ਤੋਂ ਮੁਕਤ ਹੁੰਦਾ ਹੈ ॥
ਜਾਂ
ਬ੍ਰਹਮ ਗਿਆਨੀ ਹਮੇਸ਼ਾਂ ਬੰਦਨਾ ਤੋਂ ਮੁਕਤ ਹੁੰਦਾ ਹੈ ॥
The Divine frees one from all worldly attachments.
Or
The Brahm Giani is always free from bondages (attachments).
Or
The Brahm Giani is always free from bondages (attachments).
ਜੈਸੇ ਜਲ ਮਹਿ ਕਮਲ ਅਲੇਪ ॥
jaise jal meh kamal alep ||
ਜਿਵੇਂ ਕਮਲ ਚਿੱਕੜ ਵਿੱਚ ਵੀ ਸਾਫ ਰਹਿੰਦਾ ਹੈ ॥
Just as the lotus flower stays pure and untouched, even while growing in muddy water.
ਬ੍ਰਹਮ ਗਿਆਨੀ ਸਦਾ ਨਿਰਦੋਖ ॥
braham giaanee sadhaa niradhokh ||
ਬ੍ਰਹਮ ਗਿਆਨੀ (ਪ੍ਰਾਣੀ ਨੂੰ ਹਮੇਸ਼ਾਂ) ਲਈ ਦੋਸ਼ਾਂ ਤੋਂ ਮੁਕਤ ਕਰ ਦਿੰਦਾ ਹੈ
ਜਾਂ
ਬ੍ਰਹਮ ਗਿਆਨੀ ਵਿੱਚ ਕਦੇ ਕੋਈ ਦੋਸ਼ ਜਾਂ ਨੁਕਸ ਨਹੀਂ ਹੁੰਦਾ ॥
ਜਾਂ
ਬ੍ਰਹਮ ਗਿਆਨੀ ਵਿੱਚ ਕਦੇ ਕੋਈ ਦੋਸ਼ ਜਾਂ ਨੁਕਸ ਨਹੀਂ ਹੁੰਦਾ ॥
The Divine removes all faults or flaws (of a devotee).
Or
The Brahm Giani is never subject to any fault or flaw.
Or
The Brahm Giani is never subject to any fault or flaw.
ਜੈਸੇ ਸੂਰੁ ਸਰਬ ਕਉ ਸੋਖ ॥
jaise soor sarab kau sokh ||
ਜਿਵੇਂ ਸੂਰਜ (ਬਿਨਾ ਵਿਤਕਰੇ) ਸੱਭ ਨੂੰ ਤਪਸ਼ (ਚਮਕ/ਰੋਸ਼ਨੀ) ਦਿੰਦਾ ਹੈ ॥
Just as the sun imparts its heat (brightness/light) to all, without any discrimination.
ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥
braham giaanee kai dhirasaT samaan ||
ਬ੍ਰਹਮ ਗਿਆਨੀ ਪ੍ਰਾਣੀ ਨੂੰ ਬਰਾਬਰਤਾ ਦੀ ਦ੍ਰਿਸ਼ਟੀ ਬਖਸ਼ ਦਿੰਦਾ ਹੈ
ਜਾਂ
ਬ੍ਰਹਮ ਗਿਆਨੀ ਸੱਭ ਨੂੰ ਬਰਾਬਰ ਨਿਗਾਹ ਨਾਲ ਦੇਖਦਾ ਹੈ ॥
ਜਾਂ
ਬ੍ਰਹਮ ਗਿਆਨੀ ਸੱਭ ਨੂੰ ਬਰਾਬਰ ਨਿਗਾਹ ਨਾਲ ਦੇਖਦਾ ਹੈ ॥
The Divine provides vision of absolute equality.
Or
The Brahm Giani views everyone with absolute equality.
Or
The Brahm Giani views everyone with absolute equality.
ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥
jaise raaj ra(n)k kau laagai tul pavaan ||
ਜਿਵੇਂ ਰਾਜੇ ਅਤੇ ਕੰਗਾਲ (ਅਮੀਰ ਅਤੇ ਗਰੀਬ) ਨੂੰ ਹਵਾ ਇੱਕੋ ਬਰਾਬਰ ਲਗਦੀ ਹੈ ॥
Just as the blowing wind touches the monarch and the pauper alike, without any distinction.
ਬ੍ਰਹਮ ਗਿਆਨੀ ਕੈ ਧੀਰਜੁ ਏਕ ॥
braham giaanee kai dheeraj ek ||
ਬ੍ਰਹਮ ਗਿਆਨੀ ਨਿਰੰਤਰ/ਅਡੋਲ ਸ਼ਹਿਣਸ਼ੀਲਤਾ ਬਖਸ਼ਦਾ ਹੈ ॥
ਜਾਂ
ਬ੍ਰਹਮ ਗਿਆਨੀ ਦੀ ਸ਼ਹਿਣਸ਼ੀਲਤਾ ਹਮੇਸ਼ਾ ਇੱਕ ਸਮਾਨ ਬਣੀ ਰਹਿੰਦੀ ਹੈ ॥
ਜਾਂ
ਬ੍ਰਹਮ ਗਿਆਨੀ ਦੀ ਸ਼ਹਿਣਸ਼ੀਲਤਾ ਹਮੇਸ਼ਾ ਇੱਕ ਸਮਾਨ ਬਣੀ ਰਹਿੰਦੀ ਹੈ ॥
The Divine bestows an unwavering and eternal forbearance.
or
The patience of the Brahm Giani abides in a state of continuous, unwavering equilibrium.
or
The patience of the Brahm Giani abides in a state of continuous, unwavering equilibrium.
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥
jiau basudhaa kouoo khodhai kouoo cha(n)dhan lep ||
ਜਿਵੇਂ ਧਰਤੀ ਨੂੰ ਭਾਵੇਂ ਕੋਈ ਪੁੱਟੇ ਅਤੇ ਭਾਵੇਂ ਉਸ ਉੱਤੇ ਚੰਦਨ ਦਾ ਲੇਪ ਕਰੇ, ਧਰਤੀ ਹਮੇਸ਼ਾਂ ਸ਼ਾਂਤ ਰਹਿੰਦੀ ਹੈ ॥
Just as the earth abides in eternal calm, whether it is broken open by digging or honored with the fragrance of sandalwood.
ਬ੍ਰਹਮ ਗਿਆਨੀ ਕਾ ਇਹੈ ਗੁਨਾਉ ॥
braham giaanee kaa ihai gunaau ||
ਬ੍ਰਹਮ ਗਿਆਨੀ ਇਸੇ ਤਰ੍ਹਾਂ (ਪ੍ਰਾਣੀ ਵਿੱਚ) ਇਹੋ ਜਿਹੇ ਗੁਣ ਪੈਦਾ ਕਰਦਾ ਹੈ ॥
ਜਾਂ
ਬ੍ਰਹਮ ਗਿਆਨੀ ਵਿੱਚ ਇਹ ਗੁਣ ਹਨ ॥
ਜਾਂ
ਬ੍ਰਹਮ ਗਿਆਨੀ ਵਿੱਚ ਇਹ ਗੁਣ ਹਨ ॥
In this very way, the Divine awakens these precise virtues within a mortal.
or
These characteristics belong inherently to the Brahm Giani.
or
These characteristics belong inherently to the Brahm Giani.
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥੧॥
naanak jiau paavak kaa sahaj subhaau ||1||
ਹੇ ਨਾਨਕ! ਜਿਵੇਂ ਅਗਨੀ (ਪਾਵਕ) ਦਾ ਮੂਲ ਸੁਭਾਅ ਹੈ (ਤਪਸ਼ ਦੇਣਾ ਜਾ ਸਾੜਨਾ) ॥
O Nanak, just as warmth and purification are the essential, inborn attributes of fire.
ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥
braham giaanee niramal te niramalaa ||
ਜੈਸੇ ਮੈਲੁ ਨ ਲਾਗੈ ਜਲਾ ॥
jaise mail na laagai jalaa ||
ਬ੍ਰਹਮ ਗਿਆਨੀ ਕੈ ਮਨਿ ਹੋਇ ਪ੍ਰਗਾਸੁ ॥
braham giaanee kai man hoi pragaas ||
ਜੈਸੇ ਧਰ ਊਪਰਿ ਆਕਾਸੁ ॥
jaise dhar uoopar aakaas ||
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥
braham giaanee kai mitr satr samaan ||
ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥
braham giaanee kai naahee abhimaan ||
ਬ੍ਰਹਮ ਗਿਆਨੀ ਊਚ ਤੇ ਊਚਾ ॥
braham giaanee uooch te uoochaa ||
ਮਨਿ ਅਪਨੈ ਹੈ ਸਭ ਤੇ ਨੀਚਾ ॥
man apanai hai sabh te neechaa ||
ਬ੍ਰਹਮ ਗਿਆਨੀ ਸੇ ਜਨ ਭਏ ॥
braham giaanee se jan bhe ||
ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥
naanak jin prabh aap karei ||2||
ਬ੍ਰਹਮ ਗਿਆਨੀ ਸਗਲ ਕੀ ਰੀਨਾ ॥
braham giaanee sagal kee reenaa ||
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥
aatam ras braham giaanee cheenaa ||
ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥
braham giaanee kee sabh uoopar miaa ||
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥
braham giaanee te kachh buraa na bhiaa ||
ਬ੍ਰਹਮ ਗਿਆਨੀ ਸਦਾ ਸਮਦਰਸੀ ॥
braham giaanee sadhaa samadharasee ||