ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੩੦੫

Sri Guru Granth Sahib Ji, Ang 305 — line-by-line, GurMatt-based meanings (5 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥
sachiaar sikh beh satigur paas ghaalan kooRiaar na labhanee kitai thai bhaale ||
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥
jinaa satigur kaa aakhiaa sukhaavai naahee tinaa muh bhalere fireh dhay gaale ||
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥
jin a(n)dhar preet nahee har keree se kicharak veraieean manmukh betaale ||
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥
satigur no milai su aapanaa man thai rakhai oh aap varatai aapanee vath naale ||
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥
jan naanak ikanaa gur mel sukh dhevai ik aape vakh kaddai Thagavaale ||1||
ਮਃ ੪ ॥
mahalaa chauthhaa ||
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥
jinaa a(n)dhar naam nidhaan har tin ke kaaj dhay aadhe raas ||
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥
tin chookee muhataajee lokan kee har prabh a(n)g kar baiThaa paas ||
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥
jaa(n) karataa val taa sabh ko val sabh dharasan dhekh kareh saabaas ||
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥
saahu paatisaahu sabh har kaa keeaa sabh jan kau aai kareh raharaas ||
ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥
gur poore kee vaddee vaddiaaiee har vaddaa sev atul sukh paiaa ||
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥
gur poorai dhaan dheeaa har nihachal nit bakhase chaRai savaiaa ||
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥
koiee ni(n)dhak vaddiaaiee dhekh na sakai so karatai aap pachaiaa ||
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥
jan naanak gun bolai karate ke bhagataa no sadhaa rakhadhaa aaiaa ||2||
ਪਉੜੀ ॥
pauRee ||
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥
too saahib agam dhiaal hai vadd dhaataa dhaanaa ||
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨਾ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥
tudh jevadd mai hor ko dhis naa aaviee toohai(n) sughaR merai man bhaanaa ||
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥
moh kuTa(n)b dhis aavadhaa sabh chalanahaaraa aavan jaanaa ||
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥
jo bin sache horat chit laidhe se kooRiaar kooRaa tin maanaa ||
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥
naanak sach dhiaai too bin sache pach pach mue ajaanaa ||10||
ਸਲੋਕ ਮਃ ੪ ॥
salok mahalaa chauthhaa ||
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥
ago dhe sat bhaau na dhichai pichho dhe aakhiaa ka(n)m na aavai ||
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥
adh vich firai manmukh vechaaraa galee kiau sukh paavai ||
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥
jis a(n)dhar preet nahee satigur kee su kooRee aavai kooRee jaavai ||
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥
je kirapaa kare meraa har prabh karataa taa(n) satigur paarabraham nadharee aavai ||
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥
taa apiau peevai sabadh gur keraa sabh kaaRaa a(n)dhesaa bharam chukaavai ||
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥
sadhaa ana(n)dh rahai dhin raatee jan naanak anadhin har gun gaavai ||1||
ਮਃ ੪ ॥
mahalaa chauthhaa ||
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
gur satigur kaa jo sikh akhaae su bhalake uTh har naam dhiaavai ||
ਗੁਰ(ਸ਼ਬਦ ਗੁਰੂ/ਭੇਦ) ਸੱਚੇ ਨਾਮ ਨਾਲ ਜੁੜੇ ਉਸ ਸਤਿ(ਸਦਾ ਰਹਿਣ) ਵਾਲੇ ਗੁਰੂ ਦਾ ਜੋ ਸਿੱਖ ਅਖਵਾਉਂਦਾ ਹੈ ਉਹ ਰੋਜ਼ਾਨਾ ਉੱਠਕੇ ਪ੍ਰਭੂ ਦੀ ਯਾਦ ਚ ਉਸਦੇ ਪ੍ਰਗਟ ਹੋ ਚੁੱਕੇ ਅੰਮ੍ਰਿਤ ਨਾਮ ਨਾਲ ਚਿੱਤ ਜੋੜਦਾ ਹੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥
audham kare bhalake parabhaatee isanaan kare a(n)mirat sar naavai ||
ਉਹ ਜੋ ਸਿੱਖ ਨਾਮ ਨਾਲ ਜੁੜਿਆ ਹੋਣ ਕਾਰਨ ਸਹਿਜ ਸੁਭਾਗੇ ਪ੍ਰਭਾਤ ਵੇਲੇ ਅੰਮ੍ਰਿਤ(ਨਾ ਮਰਨ ਵਾਲਾ) ਨਾਮ ਨਾਲ ਇਸ਼ਨਾਨ ਕਰਦਾ ਹੈ ॥

(ਅੰਮ੍ਰਿਤ ਸਰਿ ਨਾਵੈ) =(ਅੰਮ੍ਰਿਤ)ਨਾ ਮਰਨ ਵਾਲਾ(ਸਰਿ) ਨਾਲ (ਨਾਵੈ) ਨਾਮ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
aupadhes guroo har har jap jaapai sabh kilavikh paap dhokh leh jaavai ||
ਜਦੋਂ ਗੁਰਸਿੱਖ ਸੱਚੇ ਗੁਰੂ( ਸ਼ਬਦ) ਦੇ ਦੱਸੇ ਮਾਰਗ ਦੁਆਰਾ ਪ੍ਰਭੂ ਦਾ ਨਾਮ ਜਪਦਾ ਹੈ ਤੇ ਉਸਦੇ ਸਾਰੇ ਵੇਦਾਂ ਪੁਰਾਣਾਂ ਦੇ ਕਾਰਨ ਕਿਲਵਿਖ(ਵੇਦਾਂ, ਪੁਰਾਣਾ ਤੋਂ ਚਾਰ ਤਰਾਂ) ਰੋਗ ਜੋ ਪਾਪ ਵਰਗੇ ਬਣਕੇ ਮੱਤ ਨੂੰ ਚਿੰਬੜੇ ਸੀ ਉਹਨਾਂ ਸਾਰਿਆਂ ਕਿਲਵਿਖ ਰੋਗਾਂ ਦਾ ਗੁਰਸਿੱਖ ਦੀ ਮੱਤ ਤੋ ਪ੍ਰਭਾਵ ਲਹਿ ਜਾਂਦਾ ਹੈ॥

ਕਿਲਵਿਖ ਸ਼ਬਦ ਬਹੁਵਚਨ ਹੈ ਇਹ ਗੁਰਬਾਣੀ ਚ ਬਹੁਤੀ ਜਗਾ ਸ਼ਾਸਤਰਾਂ ਆਦਿ ਰਾਹੀਂ ਦੁਰਮੱਤ ਦੇ ਰਾਹ ਪੈਣ ਵਾਲੇ ਲਈ ਵਰਤਿਆ ਹੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
fir chaRai dhivas gurbaanee gaavai bahadhiaa uThadhiaa har naam dhiaavai ||
ਪ੍ਰਭਾਤ ਤੋਂ ਅੱਗੇ ਦਿਨ ਵੇਲੇ ਵੀ ਉਹ ਗੁਰ(ਭੇਦ) ਤੋ ਉਪਜੀ ਬਾਣੀ ਤੇ ਭੇਦ ਨਾਲ ਜੁੜੀ ਰਹਿਣ ਵਾਲੀ ਬਾਣੀ ,ਕੀਰਤਨ, ਮਹਿਮਾ ਵਿਚਾਰਦਾ ਗਾਉਂਦਾ ਹੈ ਤੇ ਜਿਹੜਾ ਉਸ ਕੋਲ ਨਾਮ ਭੇਦ ਹੈ ਉਸ ਦਾ ਧਿਆਨ ਵੀ ਕਰਦਾ ਹੈ॥

ਨੋਟ)ਪੰਕਤੀ ਨਾਲ ਜੁੜੀ ਜਾਣਕਾਰੀ ਗੁਰੂ ਨਾਨਕ ਸਾਹਿਬ ਨੇ ਜੋ ਭੇਦ ਗੁਰਸਿੱਖ ਨੂੰ ਦਿੱਤਾ ਹੈ ਉਸਦਾ ਧਿਆਨ ਤਾਂ ੳਹੀ ਕਰ ਸਕਦਾ ਹੈ ਜਿਸ ਕੋਲ ਉਹ ਪੂਰਾ ਸੱਚ ਭੇਦ ਹੈ ਤੇ ਗੁਰ ਨਾਲ ਜੁੜੀ ਬਾਣੀ ਉਹ ਸਮਾਜ ਚ ਆਮ ਹੀ ਗਾਉਂਦਾ ਤੇ ਵਿਚਰਦਾ ਹੈ॥ ਇਸ ਪੰਕਤੀ ਚ ਗੁਰਬਾਣੀ ਗਾਉਣ ਤੇ ਨਾਮ ਧਿਆਉਣ ਦੀ ਗੱਲ ਹੋਈ ਹੈ ਸੰਗਤ ਇਸ ਨੂੰ ਨਾਮ ਤੇ ਗੁਰਬਾਣੀ ਦੇ ਪੱਖ ਤੋਂ ਵਿਚਾਰਕੇ ਲਾਹਾ ਲੈ ਸਕਦੀ ਹੈ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
jo saas giraas dhiaae meraa har har so gursikh guroo man bhaavai ||
ਜਿਹੜਾ ਗੁਰਸਿੱਖ ਪਰਮੇਸ਼ਰ ਦੇ ਨਾਮ ਦੀ ਕਮਾਈ ਸੱਚੇ ਮਨ ਨਾਲ ਸਾਹਾਂ ਦੀ ਬੱਝੀ ਪ੍ਰੀਤ ਵਾਂਗ ਧਿਆਉਂਦਾ ਹੈ ਉਹ ਗੁਰਸਿੱਖ ਹੀ ਗੁਰੂ ਨੂੰ ਚੰਗਾ ਲੱਗਦਾ ਹੈ॥