ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੫੪

Sri Guru Granth Sahib Ji, Ang 454 — line-by-line, GurMatt-based meanings (4 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
priau sahaj subhaiee chhodd na jaiee man laagaa ra(n)g majeeThaa ||
ਸੱਭ ਸੁਰਤਾਂ ਦਾ ਸੱਚਾ ਪਤੀ ਪ੍ਰੀਤਮ ਪਿਆਰਾ ਸਹਜ ਚ ਹੈ ਭਾਵ ਟਿਕਿਆ ਹੋਈਆ ਅਚੱਲ ਹੈ, ਸਰਬੋਤਮ ਭਾਉਣ ਵਾਲਾ ਸੁਭਾਏਮਾਨ ਹੈ,...

ਦੂਸਰੇ ਅਰਥ :
ਸੱਭ ਸੁਰਤਾਂ ਦੇ ਸੱਚੇ ਪਤੀ ਪ੍ਰੀਤਮ ਪਿਆਰੇ ਨੂੰ ਮਿਲ ਸੁਰਤ ਸਹਿਜ ਸੁਭਾਅ ਚ ਆ ਜਾਂਦੀ ਹੈ, ਉਸ ਮਿੱਠੇ ਨਾਲ ਮਿਲ ਕੇ ਮਨ ਨੂੰ ਏਸਾ ਗੂੜ੍ਹਾ ਮਜੀਠ ਰੰਗ ਲੱਗਿਆ ਕੇ ਹੁਣ ਉਸ ਨੂੰ ਛੱਡ ਕੇ ਕਿਤੇ ਜਾਇਆ ਹੀ ਨਹੀਂ ਜਾ ਸਕਦਾ ਕਿਉਂਕਿ ਉਸ ਉਪਰ ਜਾ ਬਰਾਬਰ ਹੋਰ ਕੁਛ ਹੈ ਹੀ ਨਹੀਂ।
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥
har naanak bedhe charan kamal kichh aan na meeThaa ||1||
ਨਾਨਕ ਜੀ ਰਾਹੀਂ ਪ੍ਰਗਟ ਹੋਏ ਏਸ ਸਤਗੁਰ ਸ਼ਬਦ ਰੂਪੀ ਚਰਨ ਕਮਲ ਹਰ ਨੇ ਮੇਰਾ ਮਨ ਏਸਾ ਬੇਧਿਆ ਹੈ, ਕਿ ਹੋਰ ਕੋਈ ਜਾਂ ਕੁਛ ਉਹਦੇ ਮੁਕਾਬਲੇ ਮਿੱਠਾ ਨਹੀਂ ਲੱਗਦਾ।
ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
jiau raatee jal maachhulee tiau raam ras maate raam raaje ||
ਜਿਵੇਂ ਮੱਛੀ ਪਾਣੀ ਵਿਚ ਸਹਿਜ ਸੁਭਾਅ ਹੀ ਆਨੰਦ ਮਾਣਦੀ ਹੈ, ਉਸੇ ਤਰ੍ਹਾਂ ਗੁਰਮੁੱਖ ਸਰਬ ਵਿਆਪਕ ਸਤਨਾਮ ਦੇ ਪਿਆਰ ਵਿਚ ਆਨੰਦ ਮਾਣਦੇ ਹਨ।
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
gur poorai upadhesiaa jeevan gat bhaate raam raaje ||
ਪੂਰੇ ਗੁਰ ਧੁਰ ਚੋਂ ਆਈ ਸੋਝੀ ਤੋਂ ਗੁਰੂ ਨੇ ਜੋ ਉਪਦੇਸ਼ ਕੀਤਾ, ਉਸ ਨੂੰ ਸੁਣ ਪੜ੍ਹ ਕੇ ਜੀਵਨ ਮੁਕਤੀ ਦਾ ਸੱਚਾ ਮਾਰਗ ਰੁਸ਼ਨਾ ਗਿਆ ਮਤਲੱਬ ਮੰਜ਼ਿਲ ਅਤੇ ਮਾਰਗ ਪ੍ਰਗਟ ਹੋ ਗਿਆ।
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
jeevan gat suaamee a(n)tarajaamee aap le'ee laR laae ||
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
har ratan padhaaratho paragaTo poorano chhodd na katahoo jaae ||
ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
prabh sughar saroop sujaan suaamee taa kee miTai na dhaate ||
ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥
jal sa(n)g raatee maachhulee naanak har maate ||2||
ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
chaatirak jaachai boo(n)dh jiau har praan adhaaraa raam raaje ||
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
maal khajeenaa sut bhraat meet sabhahoo(n) te piaaraa raam raaje ||
ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
sabhahoo(n) te piaaraa purakh niraaraa taa kee gat nahee jaaneeaai ||
ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
har saas giraas na bisarai kabahoo(n) gur sabadhee ra(n)g maaneeaai ||
ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
prabh purakh jagajeevano sa(n)t ras peevano jap bharam moh dhukh ddaaraa ||
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥
chaatirak jaachai boo(n)dh jiau naanak har piaaraa ||3||
ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
mile narain aapane maanoratho pooraa raam raaje ||
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
ddaaThee bheet bhara(n)m kee bheTat gur sooraa raam raaje ||
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
pooran gur paae purab likhaae sabh nidh dheen dhiaalaa ||
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
aadh madh a(n)t prabh soiee su(n)dhar gur gopaalaa ||
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
sookh sahaj aana(n)dh ghanere patit paavan saadhoo dhooraa ||
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥
har mile narain naanakaa maanorathuo pooraa ||4||1||3||
ਆਸਾ ਮਹਲਾ ੫ ਛੰਤ ਘਰੁ ੬
aasaa mahalaa panjavaa chha(n)t ghar chhayvaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸਲੋਕੁ ॥
salok ||
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
jaa kau bhe kirapaal prabh har har seiee japaat ||
ਨਾਨਕ ਪ੍ਰੀਤਿ ਲਗੀ ਤਿਨੑ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
naanak preet lagee tin(h) raam siau bheTat saadh sa(n)gaat ||1||
ਛੰਤੁ ॥
chha(n)t ||
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
jal dhudh niaaiee reet ab dhudh aach nahee man aaisee preet hare ||
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ab urajhio al kamaleh baasan maeh magan ik khin bhee naeh Tarai ||
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
khin naeh Tareeaai preet hareeaai seegaar habh ras arapeeaai ||
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
jeh dhookh suneeaai jam pa(n)th bhaneeaai teh saadhasa(n)g na ddarapeeaai ||
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
kar keerat govi(n)dh guneeaai sagal praachhat dhukh hare ||
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
kahu naanak chha(n)t govi(n)dh har ke man har siau neh kareh aaisee man preet hare ||1||
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
jaisee machhulee neer ik khin bhee naa dheere man aaisaa neh kareh ||