ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੫੩

Sri Guru Granth Sahib Ji, Ang 453 — line-by-line, GurMatt-based meanings (13 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
bikhamo bikham akhaaRaa mai gur mil jeetaa raam ||
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥
gur mil jeetaa har har keetaa tooTee bheetaa bharam gaRaa ||
ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥
paiaa khajaanaa bahut nidhaanaa saanath meree aap khaRaa ||
ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥
soiee sugiaanaa so paradhaanaa jo prabh apanaa keetaa ||
ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥
kahu naanak jaa(n) val suaamee taa sarase bhaiee meetaa ||4||1||
ਆਸਾ ਮਹਲਾ ੫ ॥
aasaa mahalaa panjavaa ||
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥
akathaa har akath kathaa kichh jai na jaanee raam ||
ਇਤਿਹਾਸਕ ਮਿੱਥਿਆਸ ਕਥਾ ਕਹਾਣੀਆਂ ਵਿੱਚ ਦੱਸੇ ਗਏ ਸੁਰ ਨਰ ਮਤਲੱਬ ਇਨਸਾਨੀ ਦੇਹ ਵਾਲੇ ਜਿੰਨੇ ਦੇਵਤੇ, ਮਨਿ ਮਤਲੱਬ ਮੁਨੀ, ਸ਼ਿਵ, ਬੁੱਧ, ਰਿਸ਼ੀ, ਮੋਨੀ, ਵਿਚਾਰਕ ਆਦਿ ਜਨ ਅਤੇ ਉਹਨਾਂ ਦੇ ਚੇਲੇ ਜਨ, ਏਹ ਹੀ ਕਿਹੰਏ ਰਹੇ ਕੇ ਜੋ ਅਗਿਆਤ ਅਕੱਥ ਹਰ ਸੱਚ ਹੈ ਉਹਦੇ ਬਾਰੇ ਕੁਛ ਬਾਰੇ ਕੁਛ ਵੀ ਜਾਣਿਆ ਜਾਂ ਕਿਹਾ ਨਹੀਂ ਗਿਆ ਅਤੇ ਨਾਂ ਹੀ ਕੁਛ ਜਾਣਿਆ ਜਾ ਸਕਦਾ ਹੈ।
ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥
sur nar sur nar mun jan sahaj vakhaanee raam ||
ਪਰ ਹੁਣ ਸਤਗੁਰ ਸਿੱਖੀ ਨੇ ਸੱਚੇ ਖੋਜਿਆਂ, ਜਿਗਿਆਸੁਆਂ ਨੂੰ ਅਕੱਥ ਦੀ ਉਹ ਕਥਾ ਸਹਿਜੇ ਵਿਖਾ ਦਿੱਤੀ ਹੈ।
ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥
sahaje vakhaanee amiau baanee charan kamal ra(n)g laiaa ||
ਅਕਾਲ ਸਤਗੁਰ ਦੇ ਪ੍ਰਗਟ ਹੋਏ ਅੰਮ੍ਰਿਤ ਨਾਮ ਅਤੇ ਉਸ ਚੋਂ ਆਈ ਬਾਣੀ ਨੇ ਮੌਤ ਦਾ ਡਰ ਦੂਰ ਕਰ ਗੁਰ ਸ਼ਬਦ ਦੇ ਰੰਗ ਚ ਰੰਗਤਾ ਹੈ।
ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥
jap ek alakh prabh nira(n)jan man chi(n)dhiaa fal paiaa ||
ਏਕ ਅਲਖ ਨਿਰੰਜਨ ਪ੍ਰਭ ਨੂੰ ਜਪ ਅਤੇ ਵਿਚਾਰ ਕੇ ਮਨ ਚ ਚਿਤਵਿਆ ਅਤੇ ਇੱਛਾ ਕੀਤੇ ਹੋਏ ਸੱਚ ਦੇ ਫਲ ਨੂੰ ਪਾ ਲਿਆ ਹੈ।
ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥
taj maan moh vikaar dhoojaa jotee jot samaanee ||
ਹਉਮੈ ਦਾ ਮਾਣ, ਵਿਕਾਰ ਆਦਿ ਦੂਜੇ ਭਾਵ ਤਿਆਗ ਹੋ ਗਿਆ ਅਤੇ ਸਰੋਤ ਜੋਤੀ ਚੋਂ ਉਪਜੀ ਸੁਰਤ ਜੋਤ ਵਾਪਸ ਉਸ ਨਾਲ ਵਾਪਸ ਜੁੜ ਕੇ ਸਮਾਂ ਗਈ।
ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥
binava(n)t naanak gur prasaadhee sadhaa har ra(n)g maanee ||1||
ਨਾਨਕ ਕਿਹੰਦੇ ਹਨ, ਨਿਮਾਣੇ ਹੋ ਬੇਨਤੀ ਅਰਦਾਸ ਕਰਨ ਵਾਲੀਆਂ ਨੂੰ ਸਤਗੁਰ ਕਿਰਪਾ ਕਰ ਉਹਨਾਂ ਦੀ ਅੰਦਰੀ ਜਿਗਿਆਸਾ ਦੀ ਭੁੱਖ ਦੂਰ ਕਰ ਦਿੰਦਾ ਹੈ ਅਤੇ ਫਿਰ ਉਹ ਸਦਾ ਰਹਿਣ ਵਾਲਾ ਅਨੰਦ ਰੰਗ ਮਾਣਦੇ ਹਨ।
ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥
har sa(n)taa har sa(n)t sajan mere meet sahaiee raam ||
ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥
vaddabhaagee vaddabhaagee satasa(n)gat paiee raam ||
ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥
vaddabhaagee paae naam dhiaae laathe dhookh sa(n)taapai ||
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥
gur charanee laage bhram bhau bhaage aap miTaiaa aapai ||
ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥
kar kirapaa mele prabh apunai vichhuR kateh na jaiee ||
ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥
binava(n)t naanak dhaas teraa sadhaa har saranaiee ||2||
ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥
har dhare har dhar sohan tere bhagat piaare raam ||
ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥
vaaree tin vaaree jaavaa sadh balihaare raam ||
ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥
sadh balihaare kar namasakaare jin bheTat prabh jaataa ||
ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥
ghaT ghaT rav rahiaa sabh thaiee pooran purakh bidhaataa ||
ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥
gur pooraa paiaa naam dhiaaiaa jooaai janam na haare ||
ਸੱਚ ਨਾਮ ਧਿਆਨ ਨਾਲ ਸੱਚ ਦਾ ਪੂਰਾ ਗੁਰ ਪ੍ਰਤੱਖ ਹੋ ਪ੍ਰਾਪਤ ਹੋ ਜਾਂਦਾ ਹੈ ਅਤੇ ਮਨੁੱਖ ਜਨਮ ਨੂੰ ਮੌਤ ਤੋਂ ਬਾਅਦ ਵਾਲੇ ਭਵਿੱਖ ਦੇ ਦਾਵੇ ਵਾਅਦਿਆਂ ਦੇ ਚਕਰ ਚ ਜੂਏ ਵਾਂਗ ਏਸ ਜਨਮ ਚੋਂ ਖ਼ਾਲੀ ਹੱਥ ਨਹੀਂ ਜਾਂਦੇ।
ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥
binava(n)t naanak saran teree raakh kirapaa dhaare ||3||
ਨਾਨਕ ਜੀ ਕਿਹੰਦੇ ਹਨ, ਕੇ ਏਸੇ ਪੂਰੇ ਗੁਰ ਸ਼ਬਦ ਨੂੰ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕੇ ਮੈਂ ਤੇਰੀ ਸ਼ਰਣ ਚ ਆਸ ਲਾਈ ਬੈਠਾ ਹਾਂ, ਤੂੰ ਮੈਂਨੂੰ ਅਪਣੀ ਕਿਰਪਾ ਦਾ ਆਸਰਾ ਦੇ।
ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥
bea(n)taa bea(n)t gun tere ketak gaavaa raam ||
ਬੇਅੰਤ ਬੇਅੰਤ ਗੁਣਾ ਵਾਲੇ ਦਾਤਾ, ਮੈਂ ਤੇਰੇ ਜਿੰਨੀਆਂ ਵੀ ਸਿਫਤਾਂ ਕਰਾਂ ਉਹ ਥੋੜ੍ਹੀਆਂ ਹੀ ਨੇ।
ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥
tere charanaa tere charan dhooR vaddabhaagee paavaa raam ||
ਹਰਿ ਧੂੜੀ ਨੑਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥
har dhooRee n(h)aieeaai mail gavaieeaai janam maran dhukh laathe ||
ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥
a(n)tar baahar sadhaa hadhoore paramesar prabh saathe ||
ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥
miTe dhookh kaliaan keeratan bahuR jon na paavaa ||
ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥
binava(n)t naanak gur saran tareeaai aapane prabh bhaavaa ||4||2||
ਆਸਾ ਛੰਤ ਮਹਲਾ ੫ ਘਰੁ ੪
aasaa chha(n)t mahalaa panjavaa ghar chauthhaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥
har charan kamal man bedhiaa kichh aan na meeThaa raam raaje ||
ਸਤਗੁਰ ਸ਼ਬਦ ਦੀ ਨਾਲ ਮਨ ਵੀਨਿਆ ਮਤਲਬ ਛੇਕ ਕਰ ਦਿੱਤਾ, ਅਤੇ ਨਾਲ ਹੀ ਫੁੱਲੇ ਹੋਏ ਹੰਕਾਰੀ ਮਨ ਦੀ ਸਾਰੀ ਹਵਾ ਨਿਕਲ ਗਈ ਅਤੇ ਸਰਬ ਚ ਰਮੇ ਹੋਏ ਵਿਆਪਕ ਮੁਖੀ ਰਾਜੇ ਦੇ ਮੁਕਾਬਲੇ ਚ ਹੋਰ ਕੋਈ ਜਾਂ ਕੁਛ ਉਹਦੇ ਮੁਕਾਬਲੇ ਮਿੱਠਾ ਨਹੀਂ ਲੱਗਦਾ।
ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥
mil sa(n)tasa(n)gat aaraadhiaa har ghaT ghaTe ddeeThaa raam raaje ||
ਫਿਰ ਗੁਰਸਿੱਖੀ ਚ ਦੱਸੇ ਸੱਚੇ ਸੰਤਾਂ ਦੀ ਸੰਗਤ ਦੇ ਨਾਲ ਪ੍ਰਗਟ ਸਤਨਾਮ ਆਰਾਧਿਆ, ਕੀਰਤਨ ਕੀਤਾ ਅਤੇ ਉਸ ਸਰਬ ਚ ਰਮੇ ਹੋਏ ਵਿਆਪਕ ਮੁਖੀ ਰਾਜਾ ਜੋ ਹਰ ਸ਼ਹ ਦੇ ਪਿੱਛੇ ਲੁਕਿਆ ਹੋਇਆ ਸੀ, ਉਹਦੇ ਦਰਸ਼ਨ ਹੋਣ ਲੱਗ ਪਏ ਨਾ ਕੋਈ ਆਕਾਰ ਵਾਲੀ ਦੇਹ, ਵਿਆਕਤੀ, ਜੀਵ ਜਾ ਵਸਤੂ ਹੈ ਅਤੇ ਸਿੱਧੇ ਉਹਦੇ ਹੁਕਮ ਚ ਆ ਗਏ ।
ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥
har ghaT ghaTe ddeeThaa a(n)mrituo vooThaa janam maran dhukh naaThe ||
ਜੱਦ ਮ੍ਰਿਤ ਕਾਲ ਮੌਤ ਮਾਇਆ ਤੋਂ ਰਹਿਤ ਉਸਦੇ ਪਿੱਛੇ ਮਤਲੱਬ ਉਪਰ ਲੁਕਿਆ ਹੋਈਆ ਸੱਚ ਨਾਮ ਵੂਠ ਕੇ ਮਤਲਬ ਦਯਾ ਕਰ ਮਨ ਮਾਇਆ ਦੀ ਪੜਦਾ ਪਰਤ ਵੀਨ ਮਤਲਬ ਪਾੜ ਕੇ ਪ੍ਰਗਟ ਹੋ ਗਿਆ, ਤਾਂ ਜਨਮ ਮਰਨ, ਜੂਨਾਂ, ਸਵਰਗ ਨਰਕ ਆਦਿ ਦੇ ਗਧੀ ਗੇੜ ਵਾਲੇ ਮਾਇਆਜਾਲ ਤੋਂ ਬਚ ਗਏ ਅਤੇ ਏਹ ਸਬ ਚਿੰਤਾਵਾਂ ਦਾ ਦੁੱਖ ਦੂਰ ਨਠ ਗਿਆ।
ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥
gun nidh gaiaa sabh dhookh miTaiaa haumai binasee gaaThe ||
ਉਸ ਕਰੁਣਾਨਿਧ ਸੱਚ ਨਾਮ ਨਾਲ ਜੁੜ ਕੇ ਬੱਝ ਕੇ ਦਾ ਗੁਣਗਾਨ ਕੀਰਤਨ ਗਾਇਆ, ਤਾਂ ਸਣੈ ਦੁੱਖ ਹਉਮੈ ਮਿਟ ਗਈ।