ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੬੩

Sri Guru Granth Sahib Ji, Ang 463 — line-by-line, GurMatt-based meanings (41 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਮਹਲਾ ੨ ॥
mahalaa doojaa ||
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
je sau cha(n)dhaa ugaveh sooraj chaReh hajaar ||
ਮਨ ਲਉ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਕੱਠੇ ਨਿਕਲ ਜਾਣ (ਮਤਲੱਬ ਏਨਾ ਗਿਆਨ ਇਕੱਠਾ ਹੋ ਜਾਏ) ,..
Imagine the illumination of hundreds of moons, thousands of suns rising (simultaniously).
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
ete chaanan hodhiaa(n) gur bin ghor a(n)dhaar ||2||
ਇਨਾ ਚਾਨਣ (ਗਿਆਨ) ਹੁੰਦਿਆਂ ਵੀ ਗੁਰ (ਸੱਚੇ ਦਾ ਭੇਦ) ਤੋਂ ਬਿਨਾਂ ਓਹ ਘੋਰ ਅੰਧਕਾਰ ਦੇ ਬਰਾਬਰ ਹੀ ਹਨ
With all the illumination (information) but without the (revealed) Truth, it is pitch dark.

Or

Without the Truth being revealed, one lives a life in illusion despite gathering all sorts of infofmation and means.
ਮਃ ੧ ॥
mahalaa pehilaa ||
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
naanak guroo na chetanee man aapanai suchet ||
ਨਾਨਕ, ਏਹੋ ਜਿਹੇ ਗੁਰਸਬਦੁ ਗੁਰੂ ਨੂੰ ਅਪਣੇ ਚਿੱਤ /ਧਿਆਨ ਵਿੱਚ ਰੱਖਣ ਦੀ ਬਜਾਏ ਅਪਣੇ ਮਨ ਦੀਆਂ ਚਤੁਰਾਈਆਂ ਨੂੰ ਹੀ ਸੁੱਧ ਚੇਤਨਾ ਮੰਨੀ ਬੈਠਾ ਹੈ
O Nanak, they have no devotion for the Truth, considering themselves to be clever and wise in their own minds.
ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
chhuTe til booaaR jiau su(n)n(j)e a(n)dhar khet ||
ਜਿਵੇਂ ਕਿਸਾਨ ਵਾਢੀ ਵੇਲੇ ਬਿਨਾਂ ਫ਼ਲ/ਤਿਲਾਂ (ਜਾਂ ਨਦੀਨ) ਵਾਲੇ ਬੂਟੇ ਨੂੰ ਉਜਾਡ਼ਾਂ ਵਿੱਚ ਛੱਡ ਦਿੰਦਾ ਹੈ, ਅਤੇ ਤਿਲਾਂ ਵਾਲੇ ਬੂਟੇ ਲੈ ਜਾਂਦਾ ਹੈ,
(Just as a farmer) leaves the fruitless and seedless stalks behind in the deserted field during harvest (but gathers and takes away the stalks filled with sesame seeds)
ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
khetai a(n)dhar chhuTiaa kahu naanak sau naeh ||
ਹੇ ਨਾਨਕ! ਖੇਤ ਵਿੱਚ ਰਹਿ ਗਏ (ਕਿਸਾਨ ਵੱਲੋਂ ਛੱਡੇ ਗਏ ਬੁਆੜ) ਦੇ ਅਨੇਕਾਂ ਖਸਮ ਬਣ ਜਾਂਦੇ ਹਨ ॥

ਮਤਲਬ

ਐਵੇਂ ਫੋਕਾ ਗਿਆਨ ਕਥਾ ਕਰੀ ਬੈਠਾ ਚਤੁਰ ਸਿਆਣਾ ਅਭਾਗਾ ਹੀ ਰਹਿ ਜਾਂਦਾ ਹੈ ॥
The hollow stalks left behind in the deserted field, have many masters.

Meaning

The wretched mind who merely preaches hollow wisdom and prides himself on intellect remains entirely bereft of true blessing of the master.
ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
fale'eeh fule'eeh bapuRe bhee tan vich suaaeh ||3||
ਬਾਹਰੋਂ ਉਹਨਾਂ ਨੂੰ ਵੀ ਫੁੱਲੀਆਂ ਹੋਈਆਂ ਫਲੀਆਂ ਲੱਗੀਆਂ ਦਿਖਦੀਆਂ ਹਨ, ਪਰ ਅੰਦਰੋਂ ਖੋਖਲੀਆਂ ਅਤੇ ਸਵਾਹ ਨਾਲ ਭਰੀਆਂ ਹੁੰਦਿਆਂ ਹਨ ॥
They appear to bear blossoming pods, but in reality they are hollow and filled with ashes..
ਪਉੜੀ ॥
pauRee ||
ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥
aapeen(h)ai aap saajio aapeen(h)ai rachio naau ||
1. ਕਰਤਾਰ ਆਪ ਹੀ ਅਪਣੇ ਆਪ ਤੋਂ ਸਦਾ ਮੌਜੂਦ ਹੈ , ਅਤੇ (ਮਨੁੱਖਾਂ ਵੱਲੋਂ ਰਚੇ ਕਰਮ ਨਾਮ, ਕ੍ਰਿਤਿਮ ਨਾਮ, ਗੁਣ ਨਾਮ, ਨਾਮਰੂਪਾਂ ਤੋਂ ਉਪਰ) ਪਰਾ ਪੂਰਬਲਾ ਅਪਣਾ ਨਿੱਜ ਸਤਿਨਾਮੁ ਆਪ ਹੀ (/ਰਚਿਆ) ਹੈ ॥

2. ਕਰਤਾਰ ਆਪ ਹੀ ਅਪਣੇ ਆਪ ਤੋਂ ਸਦਾ ਮੌਜੂਦ ਹੈ , ਅਤੇ ਗੁਣ ਅਵਗੁਣ ਵਾਲੇ ਨਾਮਾਂ (ਵਿਚਾਰ/ਸਿਧਾਂਤ) ਵਾਲੀ ਦੁਤੀਆ ਮਾਇਆ ਵਾਲੀ ਕੁਦਰਤ ਵੀ ਆਪ ਹੀ ਰਚੀ ਹੈ ॥
The Supreme Himself exists eternally of His own accord, and He Himself manifested His own primal, absolute True Name (Satinaam, ਸਤਿਨਾਮੁ ) — which is far above all man-made, descriptive, or attribute-based names and forms.
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
dhuyee kudharat saajeeaai kar aasan ddiTho chaau ||
1. (ਫਿਰ) ਦੂਜੇ ਨੰਬਰ ਤੇ ਕੁਦਰਤ /ਸ੍ਰਿਸ਼ਟੀ /ਮਾਇਆ ਰਚੀ, ਪਰ ਆਪ ਫਿਰ ਵੀ ਸਦਾ ਵਾਂਗ ਉਸ ਦਾ ਅਡੋਲ /ਅਚੱਲ /ਸਥਿਰ ਆਸਣ ਟਿਕਿਆ ਹੋਇਆ ਹੈ ॥ ਉਹ ਇਸ ਚਾਓ/ਜੋਸ਼ ਭਰਪੂਰ, ਆਪਣੇ ਵੱਲੋ ਹੀ ਸਾਜੇ ਹੋਏ ਤਮਾਸ਼ੇ ਨੂੰ ਦੇਖ/ਵਾਚ ਰਿਹਾ ਹੈ ॥

2. ਅਤੇ ਓਸ ਤੋਂ ਬਣੀ ਏਹ ਦੂਈ (ਦੂਤੀਆ ਵਾਲੀ) ਕੁਦਰਤ ਸਾਜੀ ਹੈ, ਅਤੇ ਆਪ ਅਲਿਪਤ ਰਹਿ ਏਹ ਚਾਓ ਭਰਪੂਰ ਖੇਲ ਦੇਖ ਰਿਹਾ ਹੈ ॥
Secondly, He fashioned the Cosmos and the physical realm, yet His own unmoving, eternal seat remains steadfast as ever; He looks upon this vibrant, self-created cosmic play with joyous detachment.
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
dhaataa karataa aap too(n) tus dheveh kareh pasaau ||
ਤੂੰ ਆਪ ਹੀ ਦਾਤਾ ਅਤੇ ਕਰਤਾ/ਨਿਰਦੇਸ਼ਕ ਹੈਂ ॥ ਜਿਸ ਦੇ ਉੱਪਰ ਤੂੰ ਆਪ ਕਿਰਪਾ ਕਰਦਾ ਹੈ ਉਸ ਨੂੰ ਹੀ (ਸਤਿਨਾਮੁ ਦੀ) ਦਾਤ ਖੁਸ਼ ਹੋ ਕੇ ਦਿੰਦਾ ਹੈਂ।
You Yourself are the Giver and the Generator/Director. Upon whomsoever You bestow Your grace, You joyfully bless them with the gift of the True Name (Satinaam).
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
too(n) jaanoiee sabhasai dhe laiseh ji(n)dh kavaau ||
ਹੇ ਕਰਤਾ ਪੁਰਖ ਤੂੰ ਆਪ ਹੀ ਸੰਸਾਰ ਵਿਚ ਜੀਵਨ ਦੀ ਦਾਤ ਬਕਸ਼ਦਾ ਹੈ ਤੇ ਆਪ ਹੀ ਲੈ ਲੈਂਦਾ ਹੈ
You are the Knower of all; You give life to all, and by Your Word of Command, You take it away.
ਕਰਿ ਆਸਣੁ ਡਿਠੋ ਚਾਉ ॥੧॥
kar aasan ddiTho chaau ||1||
ਤੂੰ ਆਸਨ ਲਾ ਕੇ ਸੰਸਾਰ ਨੂੰ ਵੇਖਦਾ ਹੈਂ
Enthroned, You behold Your creation with delight.
ਸਲੋਕੁ ਮਃ ੧ ॥
salok mahalaa pehilaa ||
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
sache tere kha(n)dd sache brahama(n)dd ||
ਹੇ ਸੱਚੇ ਪਾਤਸ਼ਾਹ ਤੇਰੇ ਬਣਾਏ ਸਬ ਖੰਡ ਅਤੇ ਬ੍ਰਹਿਮੰਡ ਸੱਚੇ ਹਨ
ਸਚੇ ਤੇਰੇ ਲੋਅ ਸਚੇ ਆਕਾਰ ॥
sache tere loa sache aakaar ||
ਹੇ ਸੱਚੇ ਪਾਤਸ਼ਾਹ ਤੇਰੇ ਬਣਾਏ ਸਬ ਲੋਕ ਆਕਾਰ, ਸਰੂਪ, ਸ਼ਕਲ, ਰੰਗ ਦੇ ਜੀਅ ਜੰਤ, ਪਦਾਰਥ ਆਦਿਕ ਸੱਚ ਹਨ
ਸਚੇ ਤੇਰੇ ਕਰਣੇ ਸਰਬ ਬੀਚਾਰ ॥
sache tere karane sarab beechaar ||
ਹੇ ਸੱਚੇ ਪਾਤਸ਼ਾਹ ਤੇਰੇ ਸਬ ਵਿਚਾਰ ਅਤੇ ਕਾਰਜ ਸਾਚੇ ਹਨ
ਸਚਾ ਤੇਰਾ ਅਮਰੁ ਸਚਾ ਦੀਬਾਣੁ ॥
sachaa teraa amar sachaa dheebaan ||
ਹੇ ਸੱਚੇ ਪਾਤਸ਼ਾਹ ਤੇਰਾ ਹੁਕਮ ਅਤੇ ਤੇਰਾ ਦਰਬਾਰ ਸੱਚਾ ਹੈ
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
sachaa teraa hukam sachaa furamaan ||
ਹੇ ਸੱਚੇ ਪਾਤਸ਼ਾਹ ਤੇਰਾ ਹੁਕਮ ਅਤੇ ਜੋ ਤੂੰ ਫੁਰਮਾਨ ਕਰਦਾ ਹੈ ਉਹ ਵੀ ਸੱਚਾ ਹੈ
ਸਚਾ ਤੇਰਾ ਕਰਮੁ ਸਚਾ ਨੀਸਾਣੁ ॥
sachaa teraa karam sachaa neesaan ||
ਹੇ ਸੱਚੇ ਪਾਤਸ਼ਾਹ ਤੇਰਾ ਕਰਮ ਕੀਤਾ ਵੀ ਸੱਚਾ ਹੈ ਅਤੇ ਤੇਰਾ ਨਿਸ਼ਾਨ ਭਾਵ ਤੇਰੀ ਹੋਂਦ ਵੀ ਸੱਚੀ ਹੈ
ਸਚੇ ਤੁਧੁ ਆਖਹਿ ਲਖ ਕਰੋੜਿ ॥
sache tudh aakheh lakh karoR ||
ਹੇ ਸੱਚੇ ਪਾਤਸ਼ਾਹ ਤੈਨੂੰ ਕਰੋੜਾ ਜੀਵ ਸਿਮਰ ਰਹੇ ਹਨ
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
sachai sabh taan sachai sabh jor ||
ਹੇ ਸੱਚੇ ਪਾਤਸ਼ਾਹ ਸੱਭ ਨੂੰ ਤੇਰਾ ਆਸਰਾ ਅਤੇ ਸਬਨਾ ਤੇ ਤੇਰਾ ਹੀ ਜ਼ੋਰ ਹੈ॥
ਸਚੀ ਤੇਰੀ ਸਿਫਤਿ ਸਚੀ ਸਾਲਾਹ ॥
sachee teree sifat sachee saalaeh ||
ਹੇ ਸੱਚੇ ਪਾਤਸ਼ਾਹ ਤੇਰੀ ਤਾਰੀਫ਼,ਉਪਮਾ,ਉਸਤਤ ਸੱਚੀ ਹੈ ਅਤੇ ਇਸ ਦੁਨੀਆਂ ਵਿੱਚ ਤੈਨੂੰ ਹੀ ਸਲਾਹੁਣਾ ਸੱਚ ਹੈ
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
sachee teree kudharat sache paatisaeh ||
ਹੇ ਸੱਚੇ ਪਾਤਸ਼ਾਹ, ਤੇਰਾ ਸੁਭਾਅ/ਹੁਕਮ ਵੀ ਸੱਚਾ ਹੈ
ਨਾਨਕ ਸਚੁ ਧਿਆਇਨਿ ਸਚੁ ॥
naanak sach dhiaain sach ||
1. ਨਾਨਕ, ਜੋ ਸਤਿਨਾਮੁ ਸੱਚ ਨੂੰ ਧਿਆਉਂਦੇ ਹਨ ਉਹੀ ਸੱਚੇ ਸਚਿਆਰ ਹਨ ॥

2. ਜੋ ਨਾਨਕ ਜੀ ਰਾਹੀਂ ਪ੍ਰਗਟ ਹੋਏ ਸੱਚ ਨੂੰ ਧਿਆਉਂਦੇ ਹਨ, ਉਹੀ ਲੋਕ ਸੱਚੇ ਹਨ ॥
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
jo mar ja(n)me su kach nikach ||1||
ਜੋ ਮਰਦੇ ਜੰਮਦੇ ਨੇ ਕੱਚਿਆ ਤੋਂ ਵੀ ਕੱਚੇ ਹਨ
ਮਃ ੧ ॥
mahalaa pehilaa ||
ਵਡੀ ਵਡਿਆਈ ਜਾ ਵਡਾ ਨਾਉ ॥
vaddee vaddiaaiee jaa vaddaa naau ||
(ਤੇਰੀ ) ਵਡੀ ਵਡਿਆਈ ਹੈ, ਜਿਸ ਦਾ ਨਾਮ ਸਭ ਤੋਂ ਵੱਡਾ ਹੈ
ਵਡੀ ਵਡਿਆਈ ਜਾ ਸਚੁ ਨਿਆਉ ॥
vaddee vaddiaaiee jaa sach niaau ||
(ਤੇਰੀ ) ਵਡੀ ਵਡਿਆਈ ਹੈ, ਜਿਸ ਦਾ ਇਨਸਾਫ ਸੱਚਾ ਹੈ
ਵਡੀ ਵਡਿਆਈ ਜਾ ਨਿਹਚਲ ਥਾਉ ॥
vaddee vaddiaaiee jaa nihachal thaau ||
(ਤੇਰੀ ) ਵਡੀ ਵਡਿਆਈ ਹੈ, ਜਿਸ ਦਾ ਥਾਂ ਟਿਕਿਆ (ਅਚੱਲ) ਹੋਇਆ ਹੈ
ਵਡੀ ਵਡਿਆਈ ਜਾਣੈ ਆਲਾਉ ॥
vaddee vaddiaaiee jaanai aalaau ||
(ਤੇਰੀ ) ਵਡੀ ਵਡਿਆਈ ਹੈ, ਕਿਉਂਕਿ ਤੂੰ ਅਲਾਪ (ਹਿਰਦੇ ਦੀ ਵੇਦਨਾ /ਭੁੱਖ ਪਿਆਸ) ਜਾਣਦਾ ਹੈਂ
ਵਡੀ ਵਡਿਆਈ ਬੁਝੈ ਸਭਿ ਭਾਉ ॥
vaddee vaddiaaiee bujhai sabh bhaau ||
(ਤੇਰੀ ) ਵਡੀ ਵਡਿਆਈ ਹੈ, ਕਿਉਂਕਿ ਤੂੰ ਸਭ ਦੇ ਭਾਵ ਜਾਣਦਾ ਹੈਂ (ਕਿ ਸੱਚਾ ਭਾਵ ਕਿਸ ਦਾ ਹੈ)
ਵਡੀ ਵਡਿਆਈ ਜਾ ਪੁਛਿ ਨ ਦਾਤਿ ॥
vaddee vaddiaaiee jaa puchh na dhaat ||
(ਤੇਰੀ ) ਵਡੀ ਵਡਿਆਈ ਹੈ, ਜਿਸ ਨੂੰ ਦਾਤ ਦੇਣ ਲਈ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ /ਆਗਿਆ ਨਹੀਂ ਲੈਣੀ ਪੈਂਦੀ॥
ਵਡੀ ਵਡਿਆਈ ਜਾ ਆਪੇ ਆਪਿ ॥
vaddee vaddiaaiee jaa aape aap ||
(ਤੇਰੀ ) ਵਡੀ ਵਡਿਆਈ ਹੈ, ਤੂੰ ਜੋ ਅਪਣੇ ਆਪ ਹੀ ਹੈਂ ਬਿਨਾਂ ਕਿਸੇ ਆਸਰੇ ਜਾਂ ਕਾਰਣ ਦੇ ॥
ਨਾਨਕ ਕਾਰ ਨ ਕਥਨੀ ਜਾਇ ॥
naanak kaar na kathanee jai ||
ਨਾਨਕ ਜੀ ਕਹਿੰਦੇ ਹਨ ਤੇਰੀ ਕਾਰਵਾਈ ਦਾ ਪੂਰਾ ਕਥਨ ਨਹੀਂ ਕੀਤਾ ਜਾ ਸਕਦਾ ॥
ਕੀਤਾ ਕਰਣਾ ਸਰਬ ਰਜਾਇ ॥੨॥
keetaa karanaa sarab rajai ||2||
1. ਤੇਰਾ ਸਭ ਕੀਤਾ ਅਤੇ ਕਰਨਾ ਹੈ ਸਭ ਤੇਰੀ ਰਜ਼ਾ ਵਿੱਚ ਹੀ ਹੈ
2. ਤੂੰ ਜੋ ਵੀ ਕਰਦਾ ਹੈ, ਉਹਦੇ ਵਿਚ ਹੀ ਸਰਬ ਦੀ ਰਾਜ਼ੀ ਖੁਸ਼ੀ ਹੈ॥
ਮਹਲਾ ੨ ॥
mahalaa doojaa ||
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
eih jag sachai kee hai koThaRee sache kaa vich vaas ||
ਇਹ ਸੰਸਾਰ (ਵਾਲੀ ਕੋਠੜੀ) ਸੱਚੇ ਨੇ ਹੀ ਬਣਾਈ ਹੈ ਅਤੇ ਇਸ ਦੇ ਅੰਦਰ ਉਸ ਦੀ ਸੱਤਾ ਚੱਲਦੀ ਹੈ
ਇਕਨੑਾ ਹੁਕਮਿ ਸਮਾਇ ਲਏ ਇਕਨੑਾ ਹੁਕਮੇ ਕਰੇ ਵਿਣਾਸੁ ॥
eikan(h)aa hukam samai le ikan(h)aa hukame kare vinaas ||
ਕਈਆਂ ਨੂੰ ਉਹ ਆਪਣੇ ਨਿਜ਼ਾਮ ਨਾਲ ਆਪ ਸਮਾਂ ਲੈਂਦਾ ਹੈ ਅਤੇ ਕਈਆਂ ਨੂੰ ਏਥੇ ਹੀ ਖਪਾ ਦੇਂਦਾ ਹੈ
ਇਕਨੑਾ ਭਾਣੈ ਕਢਿ ਲਏ ਇਕਨੑਾ ਮਾਇਆ ਵਿਚਿ ਨਿਵਾਸੁ ॥
eikan(h)aa bhaanai kadd le ikan(h)aa maiaa vich nivaas ||
ਕਈਆਂ ਨੂੰ ਉਹਨਾਂ ਦਾ ਸਮਾਂ ਆਉਣ 'ਤੇ (ਉਹਨਾਂ ਦਾ ਹਿਰਦਾ ਸ਼ੁੱਧ ਕਰਕੇ) ਅਪਣੇ ਭਾਣੇ ਵਿੱਚ ਚੱਲ ਰਹੀ ਮਾਇਆ ਵਿੱਚੋਂ ਕੱਢ, ਮੁਕਤ ਕਰ ਦਿੰਦਾ ਹੈ, ਅਤੇ ਕਈਆਂ ਨੂੰ ਅਜੇ ਮਾਇਆ ਵਿੱਚ ਹੀ ਰਹਿਣ ਦਿੰਦਾ ਹੈ॥
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
ev bh aakh na jaapiee j kisai aane raas ||
ਇਹ ਵੀ ਦੱਸਿਆ/ਕਿਹਾ ਨਹੀਂ ਜਾ ਸਕਦਾ ਕੇ ਕਿਸ ਤੇ ਤੇਰੀ ਕਿਰਪਾ ਹੋਵੇਗੀ
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
naanak gurmukh jaaneeaai jaa kau aap kare paragaas ||3||
ਨਾਨਕ ਜੀ ਕਹਿੰਦੇ ਨੇ ਕਿ ਜੇ ਉਹ ਆਪ ਚਾਨਣ ਪਾਵੇ (ਕ੍ਰਿਪਾ ਕਰੇ) ਤਾਂ ਹੀ ਸੱਚ ਦਾ ਭੇਦ ਪਾਇਆ ਜਾ ਸਕਦਾ ਹੈ॥
ਪਉੜੀ ॥
pauRee ||
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
naanak jeea upai kai likh naavai dharam bahaaliaa ||
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
othai sache hee sach nibaRai chun vakh kadde jajamaaliaa ||
ਓਥੇ ਸੱਚ ਦੇ ਘਰ ਵਿਚ ਸੱਚਿਆਂ ਦਾ ਹੀ ਲੇਖਾ ਨਿਬੜਦਾ ਹੈ ਅਤੇ ਕੁੜੇ / ਝੂਠੇ ਛਾਣ ਕੇ ਥੱਲੇ ਮਾਇਆ ਸੰਸਾਰ ਚ ਹੀ ਰਹਿਣ ਦਿੱਤੇ ਜਾਂਦੇ ਹਨ।
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੑੈ ਦੋਜਕਿ ਚਾਲਿਆ ॥
thaau na pain kooRiaar muh kaal(h)ai dhojak chaaliaa ||
ਝੂਠੇ ਲੋਕਾਂ ਨੂੰ ਕਿਤੇ ਵੀ ਥਾਂ (ਮਾਣ ) ਨਹੀਂ ਮਿਲਦਾ ਅਤੇ ਅੰਤ ਮੂੰਹ ਕਾਲਾ ਕਰਾ ਕੇ ਬਾਜੀ ਹਾਰ ਜਾਂਦੇ ਹਨ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
terai nai rate se jin ge haar ge s Thagan vaaliaa ||
ਹੇ ਅਕਾਲਪੁਰਖ ਤੇਰੇ ਨਾਮ ਚ ਜੋ ਵੀ ਜੀਅ ਰੰਗੇ ਗਏ ਨੇ ਉਹਨਾਂ ਨੂੰ ਜਿਹੜੇ ਵੀ ਠੱਗਣ ਆਉਂਦੇ ਉਹ ਆਪ ਹੀ ਹਾਰ ਜਾਂਦੇ ਹਨ
ਲਿਖਿ ਨਾਵੈ ਧਰਮੁ ਬਹਾਲਿਆ ॥੨॥
likh naavai dharam bahaaliaa ||2||
ਤੇਰੇ ਨਾਮ ਨੇ ਹੀ ਜੀਵਾਂ ਨੂੰ ਕਾਰੇ / ਕਾਮੇ ਲਾਇਆ ਹੈ
ਸਲੋਕ ਮਃ ੧ ॥
salok mahalaa pehilaa ||
ਵਿਸਮਾਦੁ ਨਾਦ ਵਿਸਮਾਦੁ ਵੇਦ ॥
visamaadh naadh visamaadh vedh ||
ਵਿਸਮਾਦੁ ਜੀਅ ਵਿਸਮਾਦੁ ਭੇਦ ॥
visamaadh jeea visamaadh bhedh ||
ਵਿਸਮਾਦੁ ਰੂਪ ਵਿਸਮਾਦੁ ਰੰਗ ॥
visamaadh roop visamaadh ra(n)g ||
ਵਿਸਮਾਦੁ ਨਾਗੇ ਫਿਰਹਿ ਜੰਤ ॥
visamaadh naage fireh ja(n)t ||