ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੪੯੪

Sri Guru Granth Sahib Ji, Ang 494 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨੑ ਵਚਨ ਗੁਰੂ ਸਤਿਗੁਰ ਮਨਿ ਭਾਇਆ ॥
jaa har prabh bhaavai taa gurmukh mele jin(h) vachan guroo satigur man bhaiaa ||
ਜਦੋਂ ਅਕਾਲ ਮੂਰਤ, ਕਰਤਾਰ ਨੂੰ ਭਾਉਂਦਾ ਹੈ; ਤਾਂ ਗੁਰਮੁਖ ਪਿਆਰਾ ਮਿਲਦਾ ਹੈ। ਉਹ ਸਤਿਗੁਰ ਸ਼ਬਦ ਰੂਪੀ ਗੁਰੂ ਵਾਲਾ ਵਚਨ, ਸਿੱਖ ਭਗਤ ਨਾਲ ਸਾਂਝਾ ਕਰਦਾ ਹੈ; ਅਤੇ ਉਸ ਦੇ ਮਨ ਨੂੰ ਭਾਉਂਦਾ ਹੈ, ਕਿਉਂ ਕਿ ਉਹ ਮਨ ਦੀ ਯਾਤਰਾ ਪੂਰੀ ਕਰਵਾ ਕੇ ਨਿੱਜ ਘਰ ਟਿਕਾ ਦਿੰਦਾ ਹੈ।

ਨੋਟ : ਯਾਦ ਰਹੇ ਗੁਰਸਿੱਖੀ ਵਿੱਚ ਗੁਰ ਉਜਾਗਰ ਕਰਨ ਵਾਲੇ ਗੁਰ ਸ਼ਬਦ ਨੂੰ ਹੀ ਗੁਰੂ ਕਰਕੇ ਮੰਨਣਾ ਹੈ, "ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥"
When it pleases the Timeless Image (Akaal Moorat), the Lord, one meets a beloved Gurmukh. That Gurmukh shares the Guru's utterance in the form of the True Word (Satgur Shabad) with the devoted Sikh; and it pleases the Sikh's mind, because it completes the mind's journey and anchors it within its true home (Nij Ghar).

Note: Remember that in Gursikhi (the Sikh way of life), only the Word (Gur Shabad)—which illuminates divine wisdom—is to be accepted and revered as the Guru: "Guru Gur Guru Gur Guru Jap Sat Ker". The Gur (revelead secret) is the Guru — chant this, knowing Him to be the True One."
ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥
vaddabhaagee gur ke sikh piaare har nirabaanee nirabaan padh paiaa ||2||
ਵੱਡੇ ਭਾਗਾਂ ਵਾਲੇ ਹਨ ਸਤਿਗੁਰ ਸ਼ਬਦ ਦੇ ਸਿੱਖ; ਜਿਹੜੇ ਨਿਰਲੇਪ ਕਰਤਾਰ ਨੂੰ ਮਿਲ ਕੇ, ਦੁੱਖ ਰਹਿਤ, ਨਿਰਲੇਪ, ਅੰਦਰੂਨੀ ਮੁਕਤੀ ਦੇ ਦਰਜ਼ੇ ਨੂੰ ਹਾਸਿਲ ਕਰ ਲੈਂਦੇ ਹਨ।
Greatly fortunate are the Sikhs of the True Word (Satgur Shabad); who, upon meeting the detached Lord (Nirlep Kartaar), attain the sorrow-free, detached state of inner liberation (Mukti).
ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥
satasa(n)gat gur kee har piaaree jin har har naam meeThaa man bhaiaa ||
ਐਸੀ ਸੰਗਤ, ਜਿੱਥੇ ਸਤਿਗੁਰੂ ਸ਼ਬਦ ਦੀ ਵਿਚਾਰ ਚਰਚਾ ਹੁੰਦੀ ਹੈ; ਉਥੇ ਹੀ, ਅੰਦਰ, ਬਾਹਰ ਹਰ ਜਗਹਾ ਸਦੀਵੀ ਪ੍ਰਤੱਖ ਸਤਿਨਾਮ ਵੀ ਮਿਲਦਾ ਹੈ, ਜਿਸ ਨਾਲ ਮਨ ਦੀ ਭੁੱਖ ਤ੍ਰਿਪਤ ਹੋ ਜਾਂਦੀ ਹੈ।

ਨੋਟ : ਯਾਦ ਰਹੇ ਕਿ ਗੁਰਬਾਣੀ ਸਤਿਗੁਰ ਸ਼ਬਦ ਵਿੱਚ ਹਾਕਮ ਅਤੇ ਹੁਕਮ ਦੋਨੋਂ ਦਾ ਪੂਰਾ ਭੇਦ ਪ੍ਰਗਟ ਹੈ
In such a congregation (Sangat), where the contemplation and discussion of the True Word (Satguru Shabad) take place; right there, both within and without—everywhere—the eternal, manifest True Name (Satnaam) is also found, through which the mind's hunger is completely satisfied.

Note: Remember that in Gurbani, the True Word (Satgur Shabad), the complete mystery of both the Commander (Haakam) and His Divine Command (Hukam) is revealed.
ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥
jin satigur sa(n)gat sa(n)g na paiaa se bhaagaheen paapee jam khaiaa ||3||
ਜਿਨਾਂ ਨੂੰ ਉਸ ਸੰਗਤ ਦਾ ਸੰਗ ਨਹੀਂ ਮਿਲਿਆ, ਜਿੱਥੇ ਸਤਿਗੁਰੂ ਸ਼ਬਦ ਦੀ ਸ਼ਰਨ ਹੈ, ਉਹ ਭਾਗਹੀਣ ਪਾਪੀਆਂ ਸਮਾਨ ਸਮਝੋ; ਜਿਨਾਂ ਨੂੰ ਕਾਲ ਦਾ ਜਮ ਖਾਂਦਾ ਰਹਿੰਦਾ ਹੈ।
Consider those who have not found the company of that congregation (Sangat), where the sanctuary of the True Word (Satguru Shabad) resides, to be like unfortunate sinners; who are continually consumed by the Messenger of Death (Kaal da Jam).
ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥
aap kirapaal kirapaa prabh dhaare har aape gurmukh milai milaiaa ||
ਕਿਰਪਾ ਕਰਨ ਵਾਲਾ ਕਿਰਪਾਲੂ ਪ੍ਰਭ, ਆਪ ਕਿਰਪਾ ਕਰਕੇ ਗੁਰਮੁਖ ਨੂੰ ਮਿਲਾਉਂਦਾ ਹੈ; ਅਤੇ ਮੁਕਤ, ਨਾਮ ਪਦਾਰਥ ਬਖਸ਼ਦਾ ਹੈ।

ਨੋਟ : ਸ਼ਬਦ ਕੋਸ਼ ਚ ਗੁਰਮੁਖ ਦੇ ਅਰਥ ਦੇਖੇ ਜਾ ਸਕਦੇ ਹਨ। ਗੁਰਮੁਖ ਸ਼ਬਦ ਕਰਤੇ ਅਤੇ ਕਰਤੇ ਨਾਲ ਜੁੜੇ ਹੋਏ ਗੁਰਮੁੱਖ ਸਿੱਖਾਂ ਲਈ ਵੀ ਆਉਂਦਾ ਹੈ। ਸੋ ਦੋਨੋਂ ਰੂਪਾਂ ਚ ਵਰਤਿਆ ਜਾ ਸਕਦਾ ਹੈ ਇੱਥੇ।
The merciful, compassionate Lord (Kirpalu Prabh), bestowing His own grace, unites one with the Gurmukh; and blesses them with liberation and the supreme treasure of the Divine Name (Naam Padarath).

Note: The meanings of Gurmukh can be checked in a dictionary (Shabad Kosh). The word Gurmukh is used both for the Divine (Karta) and for the Guru-oriented Sikhs (Gurmukh Sikhs) who are united with the Lord. Therefore, it can be interpreted in both senses here.
ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥
jan naanak bole gun baanee gurbaanee har naam samaiaa ||4||5||
ਨਾਨਕ ਜੀ ਗੁਰਬਾਣੀ ਜਿਸ ਦੇ ਆਧਾਰ ਵਿੱਚ ਸਚੁ ਨਾਮ ਹੈ ਨੂੰ ਹਿਰਦੇ ਚ ਵਸਾ ਕੇ ਜੋ ਵੀ ਬਾਣੀ ਸਿੱਖ ਭਗਤ ਜਨਾਂ ਚ ਬੋਲਦੇ ਹਨ ਉਹ ਗੁਣ ਬਾਣੀ ਹੈ, ਭਾਵ ਗੁਣਾਂ ਨਾਲ, ਭਲੇ ਨਾਲ, ਚੰਗਿਆਈ ਨਾਲ ਭਰੀ ਹੋਈ ਹੈ
ਗੂਜਰੀ ਮਹਲਾ ੪ ॥
goojaree mahalaa chauthhaa ||
ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥
jin satigur purakh jin har prabh paiaa mo kau kar upadhes har meeTh lagaavai ||
ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥
man tan seetal sabh hariaa hoaa vaddabhaagee har naam dhiaavai ||1||
ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥
bhaiee re mo kau koiee aai milai har naam dhiraRaavai ||
ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥
mere preetam praan man tan sabh dhevaa mere har prabh kee har kathaa sunaavai ||1|| rahaau ||
ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥
dheeraj dharam gurmat har paiaa nit har naamai har siau chit laavai ||
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥
a(n)mirat bachan satigur kee baanee jo bolai so mukh a(n)mrit paavai ||2||
ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥
niramal naam jit mail na laagai gurmat naam japai liv laavai ||
ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥
naam padhaarath jin nar nahee paiaa se bhaagaheen mue mar jaavai ||3||
ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥
aanadh mool jagajeevan dhaataa sabh jan kau anadh karahu har dhiaavai ||
ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥
too(n) dhaataa jeea sabh tere jan naanak gurmukh bakhas milaavai ||4||6||
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਗੂਜਰੀ ਮਹਲਾ ੪ ਘਰੁ ੩ ॥
goojaree mahalaa chauthhaa ghar teejaa ||
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥
maiee baap putr sabh har ke ke'ee ||
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥
sabhanaa kau sanaba(n)dh har kar dhe'ee ||1||
ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥
hamaraa jor sabh rahio mere beer ||
ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥
har kaa tan man sabh har kai vas hai sareer ||1|| rahaau ||
ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥
bhagat janaa kau saradhaa aap har laiee ||
ਵਿਚੇ ਗ੍ਰਿਸਤ ਉਦਾਸ ਰਹਾਈ ॥੨॥
viche girasat udhaas rahaiee ||2||
ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥
jab a(n)tar preet har siau ban aaiee ||
ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥
tab jo kichh kare su mere har prabh bhaiee ||3||
ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥
jit kaarai ka(n)m ham har laae ||
ਸੋ ਹਮ ਕਰਹ ਜੁ ਆਪਿ ਕਰਾਏ ॥੪॥
so ham kareh ju aap karaae ||4||
ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥
jin kee bhagat mere prabh bhaiee ||
ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥
te jan naanak raam naam liv laiee ||5||1||7||16||