ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੫੪੫
Sri Guru Granth Sahib Ji, Ang 545 — line-by-line, GurMatt-based meanings (23 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥
kar majan har sare sabh kilabikh naas manaa ||
ਹੇ ਮੇਰੇ ਮਨ! ਤੂੰ ਨਾਮ-ਰੂਪੀ ਪਵਿੱਤਰ ਸਰੋਵਰ ਵਿੱਚ ਅਧਿਆਤਮਿਕ ਇਸ਼ਨਾਨ ਕਰ (ਭਾਵ, ਨਾਮੁ ਨਾਲ ਜੁੜ)। ਇਸ ਨਾਮ-ਅੰਮ੍ਰਿਤ ਦੀ ਚੁੱਭੀ ਲਾਉਣ ਨਾਲ ਤੇਰੇ ਸਾਰੇ ਦੁੱਖ/ਪਾਪ ਅਤੇ ਵਿਕਾਰ ਬਿਲਕੁਲ ਨਾਸ ਹੋ ਜਾਣਗੇ ॥
O my mind, immerse yourself spiritually in the sacred pool of the Divine Name. By taking a dip in this nectar of Naam, all the sins, vices, and sufferings will completely vanish.
ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥
kar sadhaa majan gobi(n)dh sajan dhukh a(n)dheraa naase ||
ਹੇ ਮੇਰੇ ਮਨ! ਤੂੰ ਸਦਾ ਆਪਣੇ ਸੱਜਣ-ਪ੍ਰਭੂ (ਗੋਬਿੰਦ) ਦੇ ਨਾਮ-ਰੂਪੀ ਸਰੋਵਰ ਵਿੱਚ ਚੁੱਭੀ ਲਾਉਂਦਾ ਰਹੁ। ਜਦੋਂ ਤੂੰ ਪ੍ਰਭੂ ਦੀ ਬੰਦਗੀ ਵਿੱਚ ਲੀਨ ਰਹੇਂਗਾ, ਤਾਂ ਤੇਰੇ ਜੀਵਨ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਣਗੇ ਅਤੇ ਮੋਹ-ਮਾਇਆ ਦਾ ਅਗਿਆਨਤਾ ਰੂਪੀ ਹਨੇਰਾ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ ॥
O my mind! Constantly immerse yourself in the nectar-pool of the Name of the Divine (Gobind). When you remain absorbed in the devotion of the Almighty, all the sufferings and trials of your life will be erased, and the darkness of ignorance born out of worldly attachment will be entirely removed.
ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥
janam maran na hoi tis kau kaTai jam ke faase ||
ਉਹ ਮੁੜ ਕੇ ਜਨਮ-ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਅਤੇ ਉਸ ਦੇ ਗਲੋਂ ਜਮਾਂ ਦੀ ਫਾਹੀ (ਬੰਧਨ) ਹਮੇਸ਼ਾ ਲਈ ਕੱਟੀ ਜਾਂਦੀ ਹੈ ॥
They do not have to fall into the cycle of birth and death again, and the noose of the Messenger of Death is cut from around their neck forever.
ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥
mil saadhasa(n)ge naam ra(n)ge tahaa pooran aaso ||
ਤੂੰ ਸਾਧ ਸੰਗਤ ਵਿੱਚ ਮਿਲ ਕੇ ਬੈਠ ਅਤੇ ਨਾਮੁ-ਅੰਮ੍ਰਿਤ ਦੇ ਪ੍ਰੇਮ-ਰੰਗ ਵਿੱਚ ਰੰਗਿਆ ਜਾਹ। ਉਸ ਨਾਮੁ-ਅੰਮ੍ਰਿਤ ਵਿੱਚ ਜੁੜਨ ਨਾਲ ਤੇਰੀਆਂ ਨਾਮੁ ਦੀ ਪਿਆਸ ਬੁਝਾਉਣ ਦੀਆ ਆਸਾਂ ਪੂਰੀਆਂ ਹੋ ਜਾਣਗੀਆਂ ॥
Sit in the sacred congregation and dye yourself in the loving hue of the Ambrosial nectar (Naam). Immersing yourself in that nectar will satisfy your deepest longing to quench your thirst for the Naam.
ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥
binava(n)t naanak dhaar kirapaa har charan kamal nivaaso ||1||
ਹੇ ਹਰਿ! ਨਾਨਕ ਤੇਰੇ ਦਰ 'ਤੇ ਇਹ ਬੇਨਤੀ ਕਰਦਾ ਹੈ ਕਿ ਤੂੰ ਆਪਣੀ ਅਪਾਰ ਮਿਹਰ ਕਰ, ਤਾਂ ਜੋ ਮੈਨੂੰ ਸਦਾ ਲਈ ਤੇਰੇ ਕਮਲ ਵਰਗੇ ਪਵਿੱਤਰ ਚਰਨਾਂ (ਨਾਮੁ ਨਾਲ ਜੁੜ ਕੇ) ਵਿੱਚ ਨਿਵਾਸ (ਆਸਰਾ) ਪ੍ਰਾਪਤ ਹੋ ਜਾਵੇ (ਭਾਵ, ਮੈਂ ਹਮੇਸ਼ਾ ਤੇਰੇ ਸਿਮਰਨ ਵਿੱਚ ਜੁੜਿਆ ਰਹਾਂ) ॥
O Divine, Nanak offers this humble prayer at Your doorstep: grant me Your infinite mercy, so that I may forever find refuge in Your pristine, lotus-like feet through connection with the Naam, remaining eternally anchored in Your meditation.
ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥
teh anadh binodh sadhaa anahadh jhunakaaro raam ||
ਉੱਥੇ (ਪ੍ਰਭੂ-ਚਰਨਾਂ ਦੇ ਨਿਵਾਸ ਅਤੇ ਸਾਧ ਸੰਗਤ ਵਿੱਚ) ਸਦਾ ਹੀ ਪਰਮ ਆਨੰਦ, ਖੁਸ਼ੀਆਂ ਅਤੇ ਇਲਾਹੀ ਚਾਅ ਬਣਿਆ ਰਹਿੰਦਾ ਹੈ। ਮਨ ਦੇ ਅੰਦਰ ਨਾਮੁ ਦੀ ਮਿੱਠੀ ਧੁਨ ਝੁਣਕਾਰ ਲਗਾਤਾਰ ਬਣੀ ਰਹਿੰਦੀ ਹੈ ॥
In that realm of the sacred congregation and the Lord's presence, everlasting bliss, profound joy, and divine ecstasy always prevail. A continuous, sweet melody of the Name resonates deep within the mind.
ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥
mil gaaveh sa(n)t janaa prabh kaa jaikaaro raam ||
ਸਾਧ ਸੰਗਤ ਵਿੱਚ ਸਾਰੇ ਸਤਸੰਗੀ ਆਪਸ ਵਿੱਚ ਮਿਲ ਕੇ ਬੈਠਦੇ ਹਨ ਅਤੇ ਸੱਭ ਥਾਈਂ ਰਮੇ ਹੋਏ ਰਾਮ ਦੀ ਜੈ-ਜੈਕਾਰ (ਉਸ ਦੀ ਵਡਿਆਈ ਅਤੇ ਸਿਫ਼ਤ-ਸਾਲਾਹ) ਦੇ ਗੀਤ ਗਾਉਂਦੇ ਹਨ ॥
Gathered in the holy congregation, the devotees sit as one to sing the glorious praises and celebrate the victory of the All-Pervading Divine.
ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥
mil sa(n)t gaaveh khasam bhaaveh har prem ras ra(n)g bhi(n)neeaa ||
ਜਦੋਂ ਸੰਤ ਜਨ ਮਿਲ ਕੇ ਨਾਮੁ ਦੀ ਮਹਿਮਾ ਗਾਉਂਦੇ ਹਨ ਅਤੇ ਸਿਮਰਨ ਵਿੱਚ ਜੁੜਦੇ ਹਨ, ਤਾਂ ਉਹ ਆਪਣੇ ਮਾਲਕ-ਪ੍ਰਭੂ ਨੂੰ ਬਹੁਤ ਪਿਆਰੇ ਲੱਗਦੇ ਹਨ ॥ ਪ੍ਰਭੂ ਦੇ ਗੁਣ ਗਾਉਂਦੇ ਹੋਏ ਉਨ੍ਹਾਂ ਦੀ ਅੰਦਰੂਨੀ ਬਿਰਤੀ ਹਰਿ-ਪ੍ਰੇਮ ਦੇ ਰਸ ਅਤੇ ਆਨੰਦ ਦੇ ਰੰਗ ਵਿੱਚ ਪੂਰੀ ਤਰ੍ਹਾਂ ਭਿੱਜ ਜਾਂਦੀ ਹੈ (ਭਾਵ, ਉਨ੍ਹਾਂ ਦਾ ਹਿਰਦਾ ਰੱਬੀ ਪਿਆਰ ਨਾਲ ਨਿਰਮਲ ਤੇ ਸਰਸ਼ਾਰ ਹੋ ਜਾਂਦਾ ਹੈ) ॥
When the saintly devotees unite to celebrate the glory of the Name and engage in remembrance, they become immensely pleasing to their Divine. Singing the Divine virtues, their inner being is utterly saturated with the nectar of Divine love and the hue of ecstasy, leaving their heart completely pure and overflowing with devotion.
ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥
har laabh paiaa aap miTaiaa mile chiree vichhu(n)niaa ||
ਜਿਨ੍ਹਾਂ ਨੇ ਆਪਣੇ ਅੰਦਰੋਂ ਅਹੰਕਾਰ (ਆਪਾ-ਭਾਵ) ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ, ਉਨ੍ਹਾਂ ਨੇ ਪ੍ਰਭੂ ਦੇ ਨਾਮ-ਸਿਮਰਨ ਦਾ ਸੱਚਾ ਇਲਾਹੀ ਲਾਭ ਪ੍ਰਾਪਤ ਕਰਦੇ ਹਨ ॥ ਇਸ ਅਵਸਥਾ 'ਤੇ ਪਹੁੰਚ ਕੇ, ਉਹ ਮਨੁੱਖ ਜੋ ਲੰਮੇ ਸਮੇਂ ਤੋਂ ਪ੍ਰਭੂ ਤੋਂ ਵਿਛੜੇ ਹੋਏ ਸਨ, ਮੁੜ ਆਪਣੇ ਮਾਲਕ-ਪ੍ਰਭੂ ਨਾਲ ਅਭੇਦ ਹੋ ਜਾਂਦੇ ਹਨ ॥
By completely erasing the ego from within, one reaps the true reward of the Divine's remembrance. Upon attaining this sublime state, those who were separated from the God for ages are reunited and merged into the Source.
ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥
geh bhujaa leene dhiaa keen(h)e prabh ek agam apaaro ||
ਉਸ ਇੱਕੋ-ਇੱਕ, ਅਪਹੁੰਚ (ਸਮਝੇ ਜਾਂਦੇ) ਅਤੇ ਬੇਅੰਤ ਪ੍ਰਭੂ ਨੇ ਜਿਨ੍ਹਾਂ ਉੱਤੇ ਆਪਣੀ ਅਪਾਰ ਦਇਆ ਕੀਤੀ, ਉਨ੍ਹਾਂ ਦੀ ਬਾਂਹ ਪਕੜ ਕੇ ਉਨ੍ਹਾਂ ਨੂੰ (ਵਿਕਾਰਾਂ ਅਤੇ ਸੰਸਾਰ-ਸਮੁੰਦਰ ਵਿੱਚੋਂ) ਕੱਢ ਲਿਆ ਅਤੇ ਆਪਣੇ ਚਰਨਾਂ ਦਾ ਆਸਰਾ ਦੇ ਦਿੱਤਾ ਹੈ ॥
The One Supreme, who has infinite potential and (believed to be) beyond human reach, showered His ultimate grace upon those individuals. Reaching out, He took them by the hand, rescued them from worldly vices and the turbulent ocean of existence, and anchored them safely in the sanctuary of His feet.
ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥
binava(n)t naanak sadhaa niramal sach sabadh run jhunakaaro ||2||
ਪੰਜਵੇਂ ਨਾਨਕ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਅੰਦਰ ਸੱਚੇ ਸ਼ਬਦ (ਨਾਮੁ) ਦੀ ਮਿੱਠੀ ਅਤੇ ਇਲਾਹੀ ਧੁਨ ਲਗਾਤਾਰ ਗੂੰਜਦੀ ਰਹਿੰਦੀ ਹੈ, ਉਹ ਮਨੁੱਖ ਸਦਾ ਲਈ ਪਵਿੱਤਰ (ਨਿਰਮਲ) ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਮਨ ਵਿਕਾਰਾਂ ਦੀ ਮੈਲ ਤੋਂ ਮੁਕਤ ਹੋ ਕੇ ਪਰਮ ਆਨੰਦ ਵਿੱਚ ਲੀਨ ਹੋ ਜਾਂਦਾ ਹੈ ॥
The Fifth Nanak states that those whose inner being continuously vibrates with the sweet, celestial melody of the True Word (the Name) are rendered pure; liberated from the pollution of worldly vices, their mind is beautifully immersed in everlasting ecstasy.
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥
sun vaddabhaageeaa har a(n)mirat baanee raam ||
ਭਾਗਾਂ ਵਾਲੇ ਪ੍ਰਾਣੀ ਹਰਿ (ਹਮੇਸ਼ਾ ਹਰੇ/ਜੀਵਤ), ਹਰ ਜਗਾਹ ਰਮੇ ਹੋਏ ਰਾਮ ਦੀ ਅੰਮ੍ਰਿਤ (ਮ੍ਰਿਤੂ ਤੋਂ ਰਹਿਤ) ਬਾਣੀ ਸੁਣਦੇ (ਭਾਵ ਨਾਲ ਜੁੜਦੇ) ਹਨ ॥
Blessed individuals deeply align themselves with the immortal, life-giving Word of the Divine, who continuously pervades everywhere and remains eternally vibrant.
ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥
jin kau karam likhee tis ridhai samaanee raam ||
ਜਿਨ੍ਹਾਂ ਭਾਗਸ਼ਾਲੀ ਪ੍ਰਾਣੀਆਂ ਦੇ ਭਾਗਾਂ ਵਿੱਚ ਇਹ ਦਾਤ ਲਿਖੀ ਹੁੰਦੀ ਹੈ, ਉਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਅੰਮ੍ਰਿਤ ਬਾਣੀ ਪੂਰੀ ਤਰ੍ਹਾਂ ਸਮਾਉਂਦੀ ਹੈ ॥
The immortal Word is fully embedded deep within the hearts of those blessed individuals who are destined to receive this divine treasure.
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
akath kahaanee tinee jaanee jis aap prabh kirapaa kare ||
ਆਮ ਜੀਵਾਂ ਲਈ ਅਕਥ ਸਮਝੀ ਜਾਣ ਵਾਲੀ ਕਹਾਣੀ, ਉਹ ਪ੍ਰਾਣੀ ਹੀ ਜਾਣ ਪਾਂਉਦੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਕ੍ਰਿਪਾ ਕਰਕੇ ਜਣਾ (ਸੋਝੀ) ਦਿੱਤੀ ਹੈ ॥
The divine discourse, remaining unfathomable to ordinary minds, is understood only by those blessed individuals whom the Supreme Himself awakens through His infinite mercy.
ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥
amar theeaa fir na mooaa kal kalesaa dhukh hare ||
ਉਹ ਪ੍ਰਾਣੀ ਅੰਮ੍ਰਿਤ (ਮ੍ਰਿਤੂ ਤੋਂ ਰਹਿਤ) ਵਿੱਚ ਰਲ ਕੇ ਅਮਰ ਹੁੰਦਾ ਹੈ ਅਤੇ ਫਿਰ ਕਦੇ ਮਰਦਾ ਨਹੀਂ (ਆਪਣਾ ਆਪ ਪ੍ਰਭੂ ਵਿੱਚ ਸਮਾ ਕੇ) ॥ ਸਾਰੇ ਝਗੜੇ ਅਤੇ ਦੁੱਖ (ਜਨਮ ਮਰਨ ਅਤੇ ਵਿਛੋੜਾ) ਦੁੱਖ ਹਰ ਜਾਂਦੇ ਹਨ ਭਾਵ ਮੁੱਕ ਜਾਂਦੇ ਹਨ ॥
Blending into the deathless nectar, that individual attains eternity and never faces demise again. By completely dissolving their separate identity into the Divine, all inner conflicts and the profound aches of birth, death, anxieties and separation are utterly erased.
ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
har saran paiee taj na jaiee prabh preet man tan bhaanee ||
ਜਿਸ ਪ੍ਰਾਣੀ ਨੇ ਉਸ ਸਦਾ-ਜੀਵਤ ਹਰਿ ਦੀ ਸੱਚੀ ਸ਼ਰਨ (ਓਟ) ਪ੍ਰਾਪਤ ਕਰ ਲਈ ਹੈ, ਉਹ ਉਸ ਆਸਰੇ ਨੂੰ ਛੱਡ ਕੇ ਫਿਰ ਹੋਰ ਕਿਤੇ ਨਹੀਂ ਜਾਂਦਾ (ਕਿਉਂਕਿ ਪ੍ਰਭੂ ਵੀ ਉਸ ਦਾ ਹੱਥ ਕਦੇ ਨਹੀਂ ਛੱਡਦਾ) ॥ ਉਸ ਦੇ ਮਨ ਅਤੇ ਤਨ ਦੇ ਅੰਦਰ ਪ੍ਰਭੂ ਦਾ ਇਲਾਹੀ ਪ੍ਰੇਮ ਇੰਨਾ ਡੂੰਘਾ ਰਚ ਜਾਂਦਾ ਹੈ ਕਿ ਉਸ ਨੂੰ ਸਿਰਫ਼ ਰੱਬੀ ਪ੍ਰੀਤ ਹੀ ਪਿਆਰੀ ਲੱਗਦੀ ਹੈ ॥
Having found the eternal refuge of the Divine, one never turns away from it (Neither does the Divine let go His support); the divine love of the Supreme becomes beautifully sweet to their entire mind and body.
ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥
binava(n)t naanak sadhaa gaieeaai pavitr a(n)mirat baanee ||3||
ਪੰਜਵੇਂ ਨਾਨਕ ਜੀ ਬੇਨਤੀ ਕਰਦੇ ਹਨ ਕਿ ਹੇ ਭਾਈ! ਸਾਨੂੰ ਸਾਰਿਆਂ ਨੂੰ ਸਾਧ ਸੰਗਤ ਵਿੱਚ ਜੁੜ ਕੇ ਉਸ ਸਰਬ-ਵਿਆਪਕ ਪ੍ਰਭੂ ਦੀ ਪਵਿੱਤਰ ਅਤੇ ਅਮਰ ਕਰਨ ਵਾਲੀ (ਅੰਮ੍ਰਿਤ) ਬਾਣੀ ਨੂੰ ਸਦਾ ਗਾਉਂਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਬਾਣੀ ਨੂੰ ਗਾਉਣ ਅਤੇ ਕਮਾਉਣ ਨਾਲ ਹੀ ਜੀਵਨ ਸਫਲ ਹੁੰਦਾ ਹੈ ॥
The Fifth Nanak offers this humble petition: O friends, let us unite in the holy congregation to eternally sing the pristine, life-giving Word of the Omnipresent Supreme; for it is solely by connecting with this divine Word that human life achieves its true fulfillment.
ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥
man tan galat bhe kichh kahan na jaiee raam ||
ਜਦੋਂ ਮਨੁੱਖ ਦਾ ਮਨ ਅਤੇ ਤਨ ਉਸ ਸਰਬ-ਵਿਆਪਕ ਪ੍ਰਭੂ ਦੇ ਨਾਮੁ ਵਿੱਚ ਪੂਰੀ ਤਰ੍ਹਾਂ ਮਸਤ (ਗਲਤੁ) ਹੋ ਜਾਂਦਾ ਹੈ, ਤਾਂ ਉਸ ਆਨੰਦ ਅਤੇ ਵਿਸਮਾਦ ਦਾ ਤੁੱਛ ਜਿਹਾ ਹਿੱਸਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ (ਭਾਵ ਕਿ ਅਨੰਦ/ਵਿਸਮਾਦ ਦੀ ਅਵਸਥਾ ਬੇਅੰਤ ਹੈ) ॥
As the entire mind and body become beautifully intoxicated with the Name of the Omnipresent, even the smallest fraction of that sublime bliss and wonder remains utterly indescribable; for this state of divine ecstasy is truly infinite.
ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥
jis te upajiaRaa tin leeaa samaiee raam ||
ਜਿਸ ਕਰਤੇ ਤੋਂ ਇਹ ਜੀਵ ਪੈਦਾ ਹੋਇਆ ਸੀ, ਉਸੇ ਦਿਆਲੂ ਪ੍ਰਭੂ ਨੇ (ਆਪਣੀ ਕਿਰਪਾ ਕਰਕੇ) ਇਸ ਨੂੰ ਮੁੜ ਆਪਣੇ ਸਰੂਪ ਵਿੱਚ ਲੀਨ (ਅਭੇਦ) ਕਰ ਲਿਆ ਹੈ। ਭਾਵ, ਜੀਵ ਆਪਣੇ ਮੂਲ-ਸਰੋਤ ਨਾਲ ਇੱਕ-ਮਿੱਕ ਹੋ ਗਿਆ ਹੈ ॥
The Supreme Source from whom life originated has gracefully merged the individual back into Himself, reuniting the creation with its primordial source.
ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥
mil braham jotee ot potee udhak udhak samaiaa ||
ਸਰੋਤ (ਜੋਤੀ) ਸ੍ਰਿਸਟੀ ਵਿੱਚ ਤਾਣੇ ਪੇਟੇ ਵਾਂਗ ਮਿਲ ਗਿਆ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ ॥
The primordial Source pervades the entire creation like the warp and woof of a fabric, beautifully intertwined and completely inseparable, just as water dissolves into water.
ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥
jal thal maheeal ek raviaa neh dhoojaa dhirasaTaiaa ||
ਜਲਾਂ ਵਿੱਚ, ਥਲਾਂ ਵਿੱਚ, ਅਤੇ ਧਰਤੀ ਤੇ ਆਕਾਸ਼ ਦੇ ਵਿਚਕਾਰ (ਪੂਰੇ ਬ੍ਰਹਮੰਡ ਵਿੱਚ) ਕੇਵਲ ਇੱਕੋ-ਇੱਕ ਪ੍ਰਭੂ ਹੀ ਰਮਿਆ ਹੋਇਆ (ਵਿਆਪਕ) ਹੈ। (ਉਸ ਮਾਲਕ ਨੇ) ਇੱਕ ਪਰਮ-ਸੱਤਾ ਤੋਂ ਬਿਨਾਂ ਹੋਰ ਕੋਈ ਦੂਜਾ ਵਜੂਦ ਨਹੀਂ ਦਿਖਾਇਆ ॥
Throughout the entire cosmos—within the waters, upon the plains, and across the vast realms of space—the One Supreme Divine alone is fully present. The Almighty has revealed His absolute reality, none other visible.
ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥
ban tiran tirabhavan poor pooran keemat kahan na jaiee ||
ਉਹ ਪੂਰਨ ਪ੍ਰਭੂ ਜੰਗਲਾਂ ਵਿੱਚ, ਘਾਹ ਦੇ ਇੱਕ-ਇੱਕ ਤਿਣਕੇ ਵਿੱਚ, ਅਤੇ ਤਿੰਨਾਂ ਭਵਨਾਂ (ਪੂਰੇ ਬ੍ਰਹਮੰਡ) ਵਿੱਚ ਪੂਰੀ ਤਰ੍ਹਾਂ ਵਿਆਪਕ ਹੈ ॥ ਉਸ ਬੇਅੰਤ ਪ੍ਰਭੂ ਦੀ ਵਡਿਆਈ ਅਤੇ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ (ਉਹ ਅਣਮੁੱਲਾ ਅਤੇ ਬੇਅੰਤ ਹੈ) ॥
The Perfect Divine is completely and thoroughly present within the forests, within every individual blade of grass, and across the three realms of the cosmos. The immense glory and majesty of that Boundless Supreme are entirely beyond the power of description; He is infinitely precious and without end.
ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥
binava(n)t naanak aap jaanai jin eh banat banaiee ||4||2||5||
ਪੰਜਵੇਂ ਨਾਨਕ ਜੀ ਬੇਨਤੀ ਕਰਦੇ ਹਨ ਕਿ ਹੇ ਭਾਈ! ਜਿਸ ਅਕਾਲ ਪੁਰਖ ਨੇ ਇਹ ਸਾਰੀ ਖੇਡ ਅਤੇ ਬ੍ਰਹਮੰਡ ਦੀ ਬਣਤਰ ਸਾਜੀ ਹੈ, ਇਸ ਦੇ ਗੂੜ੍ਹ ਰਹੱਸ ਨੂੰ ਅਤੇ ਇਸ ਦੀ ਵਡਿਆਈ ਨੂੰ ਉਹ ਪ੍ਰਭੂ ਆਪ ਹੀ ਜਾਣਦਾ ਹੈ (ਮਨੁੱਖ ਦੀ ਬੁੱਧੀ ਇਸ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਅਸਮਰੱਥ ਹੈ) ॥
Offers Nanak this humble prayer: Only the Creator Himself truly knows the deep mysteries of this universe, for He alone has woven this magnificent fabric of existence.
ਬਿਹਾਗੜਾ ਮਹਲਾ ੫ ॥
bihaagaRaa mahalaa panjavaa ||
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥
khojat sa(n)t fireh prabh praan adhaare raam ||
ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥
taan tan kheen bhiaa bin milat piaare raam ||
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥
prabh milahu piaare miaa dhaare kar dhiaa laR lai leejeeaai ||
ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥
dheh naam apanaa japau suaamee har dharas pekhe jeejeeaai ||
ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥
samarath pooran sadhaa nihachal uooch agam apaare ||
ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥
binava(n)t naanak dhaar kirapaa milahu praan piaare ||1||
ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥
jap tap barat keene pekhan kau charanaa raam ||
ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥
tapat na kateh bujhai bin suaamee saranaa raam ||
ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥
prabh saran teree kaaT beree sa(n)saar saagar taareeaai ||
ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥
anaath niragun kachh na jaanaa meraa gun aaugan na beechaareeaai ||
ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥
dheen dhiaal gopaal preetam samarath kaaran karanaa ||
ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥
naanak chaatirak har boo(n)dh maagai jap jeevaa har har charanaa ||2||