ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੫੫੨

Sri Guru Granth Sahib Ji, Ang 552 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥
manmukh maiaa moh hai naam na lago piaar ||
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥
kooR kamaavai kooR sa(n)grahai kooR kare aahaar ||
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥
bikh maiaa dhan sa(n)ch mareh a(n)te hoi sabh chhaar ||
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥
karam dharam such sa(n)jam kareh a(n)tar lobh vikaar ||
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥
naanak j manmukh kamaavai su thai naa pavai dharageh hoi khuaar ||2||
ਪਉੜੀ ॥
pauRee ||
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥
aape khaanee aape baanee aape kha(n)dd varabha(n)dd kare ||
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥
aap samu(n)dh aap hai saagar aape hee vich ratan dhare ||
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥
aap lahaae kare jis kirapaa jis no gurmukh kare hare ||
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥
aape bhaujal aap hai bohithaa aape khevaT aap tare ||
ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥
aape kare karaae karataa avar na dhoojaa tujhai sare ||9||
ਸਲੋਕ ਮਃ ੩ ॥
salok mahalaa teejaa ||
Slok M: 3
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
satigur kee sevaa safal hai je ko kare chit lai ||
ਕਰਤਾਰ ਦੀ ਸੇਵਾ ਤਾਂ ਹੀ ਸਫ਼ਲ ਹੁੰਦੀ ਹੈ ਜੇਕਰ ਗੁਰਮੁਖ ਇੱਕ ਨੂੰ ਚੇਤੇ ਰੱਖ ਕੇ (ਕਿਸੇ ਹੋਰ ਦੀ ਖੁਸ਼ਾਮਦੀ ਛੱਡ ਕੇ) ਕਰਦਾ ਹੈ ॥
The service to the eternal Truth becomes fruitful only if a Gurmukh (guru-centered person) performs it by keeping the One Divine in mind (and by renouncing the flattery of anyone else).
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥
naam padhaarath paieeaai achi(n)t vasai man aai ||
ਨਾਮ ਰੂਪੀ ਪਦਾਰਥ ਦੀ ਪ੍ਰਾਪਤੀ ਹੋਣ ਉਪਰੰਤ ਹੀ ਉਹ ਚਿੰਤਾ ਰਹਿਤ ਪ੍ਰਭੂ ਮਨ ਵਿੱਚ ਵਾਸ ਕਰਦਾ ਹੈ ॥
Once the divine treasure of Naam is attained, the untroubled, timeless Lord effortlessly settles into the quietude of the mind.
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥
janam maran dhukh kaTeeaai haumai mamataa jai ||
ਜਨਮ ਅਤੇ ਮਰਨ ਦੇ ਦੁੱਖ ਕੱਟਕੇ ਹਉਮੈ ਅਤ ਮੋਹ ਰੂਪੀ ਵਿਕਾਰਾਂ ਦਾ ਨਾਸ਼ ਹੁੰਦਾ ਹੈ ॥
Upon the eradication of the suffering born of transience (birth and death), the manmukh afflictions of egoism (Haumai) and possessive attachment (Moh) are completely destroyed.
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥
autam padhavee paieeaai sache rahai samai ||
ਗੁਰਮੁਖ ਸੱਭ ਤੋਂ ਉੱਚੀ ਅਵਸਥਾ (ਨਾਮ ਦੀ ਪ੍ਰਾਪਤੀ) ਪ੍ਰਾਪਤ ਕਰ ਲੈਂਦਾ ਹੈ ਅਤੇ ਸੱਚ ਉਸ ਦੇ ਹਿਰਦੇ ਵਿੱਚ ਸਮਾ ਜਾਂਦਾ ਹੈ ॥
The Gurmukh ascends to the supreme state of Naam realization, as Eternal Truth gracefully dissolves into the sanctuary of their heart.
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
naanak poorab jin kau likhiaa tinaa satigur miliaa aai ||1||
ਹੇ ਨਾਨਕ, ਸ਼ੁਰੂ ਵਿੱਚ (ਪ੍ਰਾਣੀ ਦੇ ਸ੍ਰਿਸ਼ਟੀ ਵਿੱਚ ਪਹਿਲੀ ਵਾਰ ਪ੍ਰਵੇਸ਼ ਸ਼ਮੇ) ਜਿਨ੍ਹਾਂ ਨੂੰ ਜਿਵੇਂ ਲਿਖਿਆ ਹੈ ਉਸ ਤਰ੍ਹਾਂ ਹੀ ਸੱਚੇ ਸਤਿਗੁਰ ਦਾ ਮਿਲਾਪ ਹੁੰਦਾ ਹੈ ॥
O Nanak, in accordance with the primal decree written at the very beginning of one's journey, the eternal Truth comes to meet them exactly as destined.
ਮਃ ੩ ॥
mahalaa teejaa ||
ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥
naam rataa satiguroo hai kalijug bohith hoi ||
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥
gurmukh hovai su paar pavai jinaa a(n)dhar sachaa soi ||
ਨਾਮੁ ਸਮੑਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥
naam sam(h)aale naam sa(n)grahai naame hee pat hoi ||
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥
naanak satigur paiaa karam paraapat hoi ||2||
ਪਉੜੀ ॥
pauRee ||
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥
aape paaras aap dhaat hai aap keeton ka(n)chan ||
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥
aape Thaakur sevak aape aape hee paap kha(n)ddan ||
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥
aape sabh ghaT bhogavai suaamee aape hee sabh a(n)jan ||
ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥
aap bibek aap sabh betaa aape gurmukh bha(n)jan ||
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥
jan naanak saalaeh na rajai tudh karate too har sukhadhaataa vaddan ||10||
ਸਲੋਕੁ ਮਃ ੪ ॥
salok mahalaa chauthhaa ||
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥
bin satigur seve jeea ke ba(n)dhanaa jete karam kamaeh ||
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥
bin satigur seve Thavar na paavahee mar ja(n)meh aaveh jaeh ||
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥
bin satigur seve fikaa bolanaa naam na vasai man aai ||
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥
naanak bin satigur seve jam pur badhe maare'eh muh kaalai uTh jaeh ||1||
ਮਃ ੩ ॥
mahalaa teejaa ||
ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥
eik satigur kee sevaa kareh chaakaree har naame lagai piaar ||
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥
naanak janam savaaran aapanaa kul kaa karan udhaar ||2||
ਪਉੜੀ ॥
pauRee ||
ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥
aape chaaTasaal aap hai paadhaa aape chaaTaRe paRan kau aane ||
ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥
aape pitaa maataa hai aape aape baalak kare siaane ||
ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥
eik thai paR bujhai sabh aape ik thai aape kare iaane ||
ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥
eikanaa a(n)dhar mahal bulaae jaa aap terai man sache bhaane ||