ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੫੬੦

Sri Guru Granth Sahib Ji, Ang 560 — line-by-line, GurMatt-based meanings (27 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥
gurmukh man mere naam samaal ||
ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥
sadhaa nibahai chalai terai naal || rahaau ||
ਗੁਰਮੁਖਿ ਜਾਤਿ ਪਤਿ ਸਚੁ ਸੋਇ ॥
gurmukh jaat pat sach soi ||
ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥
gurmukh a(n)tar sakhaiee prabh hoi ||2||
ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥
gurmukh jis no aap kare so hoi ||
ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥
gurmukh aap vaddaiee dhevai soi ||3||
ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥
gurmukh sabadh sach karanee saar ||
ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥
gurmukh naanak paravaarai saadhaar ||4||6||
ਵਡਹੰਸੁ ਮਹਲਾ ੩ ॥
vaddaha(n)s mahalaa teejaa ||
ਵਡਹੰਸੁ ਮਹਲਾ ੩ ॥
Vadahansu Mehla 3 ॥
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥
rasanaa har saadh lagee sahaj subhai ||
(ਹਰਿ ਸ਼ਬਦ ਦੁਆਰਾ) ਮੇਰੀ ਜੀਭ ਸਹਿਜੇ ਹੀ ਪ੍ਰੇਮ ਵਿੱਚ ਟਿਕ ਕੇ ਪ੍ਰਭੂ ਦੇ ਨਾਮ-ਰਸ (ਸੁਆਦ) ਵਿੱਚ ਲੀਨ ਹੋ ਗਈ ਹੈ ॥
Through the Divine Word, my tongue (taste) is naturally anchored in love, beautifully immersed in the sublime nectar of the Lord's Name.
ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥
man tirapatiaa har naam dhiaai ||1||
ਹਰਿ ਦੇ ਨਾਮੁ ਦੇ ਸਿਮਰਣ ਨਾਲ ਮੇਰੇ ਮਨ ਦੀ ਭੁੱਖ ਲੱਥ ਗਈ (ਮਨ ਤ੍ਰਿਪਤ/ਸੰਤੁਸ਼ਟ ਹੋ ਗਿਆ ਅਤੇ ਕੋਈ ਭਟਕਣਾ ਜਾਂ ਡਰ ਤੰਗ ਨਹੀਂ ਕਰਦਾ) ॥
Through the remembrance and contemplation of the Lord’s Name, my mind’s endless hunger is completely appeased; it rests in profound contentment, no longer troubled by any fear or restless wandering.
ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥
sadhaa sukh saachai sabadh veechaaree ||
ਸੱਚੇ ਸ਼ਬਦ (ਨਾਮੁ) ਦੀ ਵੀਚਾਰ ਕਰਨ ਨਾਲ ਹੀ (ਸ਼ਬਦ ਨੂੰ ਸਮਝ ਕੇ ਮਨ ਵਿੱਚ ਕਮਾਉਣ ਨਾਲ) ਜੀਵਣ ਦੇ ਅਸਲ ਮਨੋਰਥ ਦੀ ਸੋਝੀ ਹੁੰਦਾ ਹੈ ॥ ਇਸ ਸੋਝੀ ਕਾਰਨ ਹੀ ਮਨ ਵਿੱਚ ਟਿਕਾਅ/ਠਹਿਰਾਅ/ਸੁੱਖ ਬਣਦਾ ਹੈ ॥
It is solely through contemplation of the True Word and Name—by understanding and embodying it within the heart—that the true purpose of life is realized; from this sacred awareness flows an absolute stillness, anchoring the mind in everlasting peace.
ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥
aapane satagur viTahu sadhaa balihaaree ||1|| rahaau ||
ਮੈਂ ਆਪਣੇ ਸੱਚੇ ਪ੍ਰਭੂ (ਸਤਗੁਰ) ਤੋਂ ਸਦਾ ਸਦਕੇ (ਕੁਰਬਾਨ) ਜਾਂਦਾ ਹਾਂ, ਜਿਸ ਨੇ ਮੈਨੂੰ ਮਾਇਆ ਦੇ ਜਾਲ ਵਿੱਚੋਂ ਕੱਢ ਕੇ ਪਰਮੇਸ਼ਵਰ ਦੇ ਸੱਚੇ ਨਾਮ ਅਤੇ ਸਦੀਵੀਂ ਸੁਖ ਨਾਲ ਜੋੜ ਦਿੱਤਾ ਹੈ ॥ ਰੁਕੋ, ਵਿਚਾਰੋ ॥
I am forever a sacrifice unto my True Master, who has liberated me from the snare of Maya and anchored my mind in the Eternal Name and Everlasting Peace of the Supreme Lord. Pause; Reflect.
ਅਖੀ ਸੰਤੋਖੀਆ ਏਕ ਲਿਵ ਲਾਇ ॥
akhee sa(n)tokheeaa ek liv lai ||
ਇਕ (ਏਕ) ਦੇ ਪ੍ਰੇਮ-ਪਿਆਰ ਵਿੱਚ ਲਿਵ (ਧਿਆਨ) ਜੋੜ ਕੇ ਮੇਰੀਆਂ ਅੱਖਾਂ ਪੂਰੀ ਤਰ੍ਹਾਂ ਸੰਤੁਸ਼ਟ ਹੋ ਗਈਆਂ ਹਨ (ਹੁਣ ਇਨ੍ਹਾਂ ਵਿੱਚ ਦੁਨਿਆਵੀ ਪਦਾਰਥਾਂ ਜਾਂ ਪਰਾਈ ਨਿੰਦਿਆ-ਰੂਪ ਨੂੰ ਦੇਖਣ ਦੀ ਤ੍ਰਿਸ਼ਨਾ/ਲਾਲਸਾ ਨਹੀਂ ਰਹੀ) ॥
Attuned in absolute devotion to the One Divine, my gaze rests in perfect peace; the mind's hunger to pursue earthly illusions or find faults in the world has vanished from my sight.
ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥
man sa(n)tokhiaa dhoojaa bhaau gavai ||2||
ਮਨ ਵਿੱਚੋਂ ਦੂਜਾ ਭਾਵ (ਮਾਇਆ ਮੋਹ ਅਤੇ ਭਟਕਣਾ) ਬਿਲਕੁਲ ਮੁਕਾ ਕੇ ਮੇਰਾ ਮਨ ਪੂਰੀ ਤਰ੍ਹਾਂ ਸੰਤੋਖਿਆ ਗਿਆ ਹੈ (ਹੁਣ ਇਸ ਵਿੱਚ ਕੋਈ ਤ੍ਰਿਸ਼ਨਾ ਨਹੀਂ ਰਹੀ) ॥
By completely eradicating all sense of duality—the attachment to Maya and its endless distractions—my mind is blessed with ultimate contentment, entirely freed from the fire of worldly desires.
ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥
dheh sareer sukh hovai sabadh har nai ||
ਹਰਿ (ਪ੍ਰਭੂ) ਦੇ ਨਾਮ ਦੀ ਵਿਚਾਰ, ਵਡਿਆਈ ਅਤੇ ਸਿਮਰਨ ਰਾਹੀਂ ਸਰੀਰ ਵੀ ਅਰੋਗ ਹੁੰਦਾ ਹੈ ਅਤੇ ਦੇਹ ਨੂੰ ਸੁਖ ਪ੍ਰਾਪਤ ਹੁੰਦਾ ਹੈ ॥ ਜੀਵਨ ਅਨੰਦਮਈ ਹੋ ਜਾਂਦਾ ਹੈ ॥
Through the contemplation, praise, and remembrance of the Lord’s Name, the physical form is rendered whole and healthy, blessing the body with profound comfort as life blossoms into ultimate bliss.
ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥
naam paramal hiradhai rahiaa samai ||3||
ਪ੍ਰਭੂ ਦੇ ਨਾਮ (ਮਨ ਵਿਚ ਟਿਕਣ ਨਾਲ) ਦੀ ਅਲੌਕਿਕ ਸੁਗੰਧੀ (ਚੰਦਨ ਦੀ ਖ਼ੁਸ਼ਬੂ ਵਾਂਗ) ਮੇਰੇ ਹਿਰਦੇ ਵਿੱਚ ਪੂਰੀ ਤਰ੍ਹਾਂ ਸਮਾ ਗਈ ਹੈ (ਜਿਸ ਨਾਲ ਮੇਰਾ ਪੂਰਾ ਜੀਵਨ ਪਵਿੱਤਰ ਅਤੇ ਸੁਗੰਧਿਤ ਹੋ ਗਿਆ ਹੈ) ॥
As the Lord’s Divine Name settles within my mind, its celestial fragrance—like the essence of pure sandalwood—has fully saturated my heart, rendering my entire existence pristine and beautifully divine.
ਨਾਨਕ ਮਸਤਕਿ ਜਿਸੁ ਵਡਭਾਗੁ ॥
naanak masatak jis vaddabhaag ||
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਚਲਤ ਧਾਰਨਾ ਮੁਤਾਬਿਕ) ਵੱਡੇ ਭਾਗ ਜਾਗਦੇ (ਕਰਤੇ ਦੀ ਸਵੱਲੀ ਨਿਗ੍ਹਾ ਹੁੰਦੀ ਹੈ) ਹਨ, ਉਸੇ ਦੇ ਹਿਰਦੇ ਵਿੱਚ ਅਕਾਲ ਪੁਰਖ ਦੇ ਨਾਮ ਦੀ ਉਹ ਪਵਿੱਤਰ ਸੁਗੰਧੀ ਸਮਾਉਂਦੀ ਹੈ ॥
O Nanak! It is only upon those whose supreme destiny awakens—by virtue of the Divine’s Gracious Glance—that the sacred fragrance of the Almighty’s Name completely permeates the heart.
ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥
gur kee baanee sahaj bairaag ||4||7||
ਧੁਰ (ਗੁਰ/ਪ੍ਰਭੂ) ਤੋਂ ਆਈ ਬਾਣੀ (ਨਾਮੁ) ਮਨ ਵਿੱਚ ਵੈਰਾਗ (ਬਿਰਹਾ) ਪੈਦਾ ਕਰਦੀ ਹੈ ਤਾਂ ਮਨ ਵਿੱਚ ਕਰਤੇ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ ॥
The Divine Word, descending from the Primal Source, awakens a sacred longing within the heart, igniting an intense, beautiful yearning to merge with the Divine.
ਵਡਹੰਸੁ ਮਹਲਾ ੩ ॥
vaddaha(n)s mahalaa teejaa ||
ਵਡਹੰਸੁ ਮਹਲਾ ੩ ॥
Wadahansu Mehala 3 ॥
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
poore gur te naam paiaa jai ||
ਸੱਚਾ 'ਨਾਮ' ਕੇਵਲ ਅਤੇ ਕੇਵਲ ਪੂਰੇ ਗੁਰ (ਕਰਤਾਰ) ਦੀ ਸ਼ਰਨ ਪਿਆਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ॥
It is only within the sacred sanctuary of the Perfect Master, the Divine Himself, that the min can ever be blessed with the True Name.
ਸਚੈ ਸਬਦਿ ਸਚਿ ਸਮਾਇ ॥੧॥
sachai sabadh sach samai ||1||
ਪੂਰਨ ਸੱਚ-ਸਰੂਪ ਕਰਤਾਰ ਨਾਲ ਜੁੜ ਕੇ (ਸ਼ਬਦ ਦੀ ਸੋਝੀ ਹੋਣ ਉਪਰੰਤ) ਹੀ ਉਸ ਸੱਚ ਵਿੱਚ ਲੀਨ ਹੋਇਆ ਜਾ ਸਕਦਾ ਹੈ; ਭਾਵ, ਮਾਇਆ ਦੇ ਭਰਮ-ਜਾਲ ਵਿੱਚ ਫਸਿਆ ਜੀਵ ਕਦੇ ਵੀ ਸੱਚੀ ਅਭੇਦਤਾ ਪ੍ਰਾਪਤ ਨਹੀਂ ਕਰ ਸਕਦਾ ॥
It is only by anchoring oneself to the Divine—the Absolute Embodiment of Truth—that the mind, upon gaining true awakening, can dissolve into the Eternal Reality; a being entangled in the illusory web of Maya can never achieve true divine union.
ਏ ਮਨ ਨਾਮੁ ਨਿਧਾਨੁ ਤੂ ਪਾਇ ॥
e man naam nidhaan too pai ||
ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖ ਦੇ ਸੱਚੇ ਨਾਮ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈਂ ॥
O my mind! You are entirely capable of attaining the true treasure of the Eternal Lord’s Name.
ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥
aapane gur kee ma(n)n lai rajai ||1|| rahaau ||
ਆਪਣੇ ਕਰਤਾਰ (ਗੁਰ) ਦੀ ਰਜ਼ਾ ਮੰਨ ਲੈ ॥ ਰੁਕੋ, ਵਿਚਾਰੋ
Surrender completely to the Will of the Divine, the True Lord. Pause and Reflect.
ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥
gur kai sabadh vichahu mail gavai ||
ਗੁਰ ਦਾ ਸ਼ਬਦ (ਨਾਮੁ) ਮਨ ਵਿੱਚੋਂ ਮੈਲ (ਮਾਇਆ ਦਾ ਭਰਮ) ਕੱਢ ਦਿੰਦਾ ਹੈ ॥
The Divine Word eradicates all impurity and the illusions of Maya from the mind.
ਨਿਰਮਲੁ ਨਾਮੁ ਵਸੈ ਮਨਿ ਆਇ ॥੨॥
niramal naam vasai man aai ||2||
ਨਿਰਮਲ (ਕਿਸੇ ਤਰਾਂ ਦੀ ਮੈਲ ਜਾਂ ਭਰਮ ਤੋਂ ਰਹਿਤ) ਨਾਮੁ ਆ ਕੇ ਮਨ ਵਿੱਚ ਵਸ ਜਾਂਦਾ ਹੈ ॥
The pristine Name—free from any trace of impurity or illusion—descends and enshrines itself within the mind.
ਭਰਮੇ ਭੂਲਾ ਫਿਰੈ ਸੰਸਾਰੁ ॥
bharame bhoolaa firai sa(n)saar ||
ਸਾਰਾ ਸੰਸਾਰ ਮਾਇਆ ਦੇ ਭਰਮ ਵਿੱਚ ਭੁੱਲਿਆ ਹੋਇਆ ਫਿਰ ਰਿਹਾ ਹੈ ॥
The entire world wanders aimlessly, lost in the deceptive illusions of Maya.
ਮਰਿ ਜਨਮੈ ਜਮੁ ਕਰੇ ਖੁਆਰੁ ॥੩॥
mar janamai jam kare khuaar ||3||
(ਮਾਇਆ ਦੇ ਭਰਮ ਵਿੱਚ ਭੁੱਲਿਆ ਹੋਇਆ ਜੀਵ) ਬਾਰ-ਬਾਰ ਜਨਮ-ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਅਤੇ ਮੌਤ ਦਾ ਦੂਤ (ਜਮਰਾਜ/ਆਤਮਿਕ ਮੌਤ) ਉਸ ਨੂੰ ਸਦਾ ਖ਼ੁਆਰ (ਦੁਖੀ) ਕਰਦਾ ਰਹਿੰਦਾ ਹੈ ॥
Astray in worldly illusion, the being is bound to the wheel of reincarnation, where the specter of spiritual death continuously inflicts utter humiliation and distress upon the mind.
ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥
naanak se vaddabhaagee jin har naam dhiaaiaa ||
ਹੇ ਨਾਨਕ! ਉਹ ਜਨ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪ੍ਰਭੂ ਨਾਮ ਨੂੰ ਸਿਮਰਿਆ ॥
Says Nanak, grand is the fortune of those seekers who continuously remember the Divine Name.
ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥
gur parasaadhee ma(n)n vasaiaa ||4||8||
ਕਰਤੇ ਦੀ ਮਿਹਰ ਸਦਕਾ ਉਹ ਪਵਿੱਤਰ ਨਾਮੁ ਮਨ ਵਿੱਚ ਵਸਾ ਲਿਆ ॥
Through the benevolent mercy of the Divine, the immaculate Name has taken root, filling my mind with its sacred presence.
ਵਡਹੰਸੁ ਮਹਲਾ ੩ ॥
vaddaha(n)s mahalaa teejaa ||
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
haumai naavai naal virodh hai dhui na vaseh ik Thai ||
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥
haumai vich sevaa na hoviee taa man birathaa jai ||1||
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
har chet man mere too gur kaa sabadh kamai ||
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥
hukam ma(n)neh taa har milai taa vichahu haumai jai || rahaau ||
ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
haumai sabh sareer hai haumai opat hoi ||
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥
haumai vaddaa gubaar hai haumai vich bujh na sakai koi ||2||
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
haumai vich bhagat na hoviee hukam na bujhiaa jai ||
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥
haumai vich jeeau ba(n)dh hai naam na vasai man aai ||3||
ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
naanak satagur miliaai haumai giee taa sach vasiaa man aai ||
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥
sach kamaavai sach rahai sache sev samai ||4||9||12||
ਵਡਹੰਸੁ ਮਹਲਾ ੪ ਘਰੁ ੧
vaddaha(n)s mahalaa chauthhaa ghar pehilaa
ਵਡਹੰਸੁ ਮਹਲਾ ੪ ਘਰੁ ੧
Wadhans Mehla 4 Ghar 1
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤਿਗੁਰ ਪ੍ਰਸਾਦਿ ॥
ੴ Satigur Prasad. (All blessings by the Eternal Truth).
ਸੇਜ ਏਕ ਏਕੋ ਪ੍ਰਭੁ ਠਾਕੁਰੁ ॥
sej ek eko prabh Thaakur ||
(ਮੇਰੇ ਮਨ ਦੀ) ਸੇਜ ਦਾ ਮਾਲਕ ਉਹ ਏਕ ਹੀ ਹੈ ॥ ਉਹ ਇੱਕ ਹੀ ਮੇਰਾ ਮਾਲਕ ਪ੍ਰਭੂ ਹੈ ॥
Of that singular sanctuary within, He is the sole Ruler—the One Absolute Master of my mind.
ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥
gurmukh har raave sukh saagar ||1||
ਜਿਹੜੀ ਜੀਵ-ਇਸਤਰੀ ਗੁਰੂ ਦੇ ਸਨਮੁਖ (ਗੁਰਮੁਖ) ਹੁੰਦੀ ਹੈ, ਉਹ ਸੁਖਾਂ ਦੇ ਸਮੁੰਦਰ—ਪ੍ਰਭੂ —ਦੇ ਮਿਲਾਪ ਦਾ ਅਲੌਕਿਕ ਆਨੰਦ ਮਾਣਦੀ ਹੈ ॥
Aligned with the Divine Guide, the fortunate mind tastes the supreme nectar of union with the Lord, the ultimate Reservoir of all Bliss.
ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥
mai prabh milan prem man aasaa ||
ਮੇਰੇ ਮਨ ਵਿੱਚ ਆਪਣੇ ਪ੍ਰਭੂ (ਪਤੀ) ਨੂੰ ਮਿਲਣ ਦੀ ਪ੍ਰੇਮ-ਭਰੀ ਗਹਿਰੀ ਤਾਂਘ ਅਤੇ ਆਸ ਬਣੀ ਹੋਈ ਹੈ ॥
Immersed in divine love, my mind cherishes but one profound hope—to be blessed with the embrace of my Beloved.