ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੧੬

Sri Guru Granth Sahib Ji, Ang 716 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਟੋਡੀ ਮਹਲਾ ੫ ਘਰੁ ੫ ਦੁਪਦੇ
Toddee mahalaa panjavaa ghar panjavaa dhupadhe
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥
aaiso gun mero prabh jee keen ||
ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥
pa(n)ch dhokh ar aha(n) rog ieh tan te sagal dhoor keen || rahaau ||
ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥
ba(n)dhan tor chhor bikhiaa te gur ko sabadh merai heearai dheen ||
ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥
roop anaroop moro kachh na beechaario prem gahio moh har ra(n)g bheen ||1||
ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥
pekhio laalan paaT beech khoe anadh chitaa harakhe pateen ||
ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥
tis hee ko girahu soiee prabh naanak so Thaakur tis hee ko dheen ||2||1||20||
ਟੋਡੀ ਮਹਲਾ ੫ ॥
Toddee mahalaa panjavaa ||
ਮਾਈ ਮੇਰੇ ਮਨ ਕੀ ਪ੍ਰੀਤਿ ॥
maiee mere man kee preet ||
ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥
ehee karam dharam jap ehee raam naam niramal hai reet || rahaau ||
ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥
praan adhaar jeevan dhan morai dhekhan kau dharasan prabh neet ||
ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥
baaT ghaaT tosaa sa(n)g morai man apune kau mai har sakhaa keet ||1||
ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥
sa(n)t prasaadh bhe man niramal kar kirapaa apune kar leet ||
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥
simar simar naanak sukh paiaa aadh jugaadh bhagatan ke meet ||2||2||21||
ਟੋਡੀ ਮਹਲਾ ੫ ॥
Toddee mahalaa panjavaa ||
ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥
prabh jee mil mere praan ||
ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥
bisar nahee nimakh heeare te apane bhagat kau pooran dhaan || rahaau ||
ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥
khovahu bharam raakh mere preetam a(n)tarajaamee sughaR sujaan ||
ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥
koT raaj naam dhan merai a(n)mirat dhirasaT dhaarahu prabh maan ||1||
ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥
aaTh pahar rasanaa gun gaavai jas poor aghaaveh samarath kaan ||
ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥
teree saran jeean ke dhaate sadhaa sadhaa naanak kurabaan ||2||3||22||
ਟੋਡੀ ਮਹਲਾ ੫ ॥
Toddee mahalaa panjavaa ||
ਪ੍ਰਭ ਤੇਰੇ ਪਗ ਕੀ ਧੂਰਿ ॥
prabh tere pag kee dhoor ||
ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥
dheen dhiaal preetam manmohan kar kirapaa meree lochaa poor || rahaau ||
ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥
dheh dhis rav rahiaa jas tumaraa a(n)tarajaamee sadhaa hajoor ||
ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥
jo tumaraa jas gaaveh karate se jan kabahu na marate jhoor ||1||
ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥
dha(n)dh ba(n)dh binase maiaa ke saadhoo sa(n)gat miTe bisoor ||
ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥
sukh sa(n)pat bhog is jeea ke bin har naanak jaane koor ||2||4||23||
ਟੋਡੀ ਮਃ ੫ ॥
Toddee mahalaa panjavaa ||
Todi M: 5
ਮਾਈ ਮੇਰੇ ਮਨ ਕੀ ਪਿਆਸ ॥
maiee mere man kee piaas ||
ਹੇ ਮਾਂ! ਮੇਰੇ ਮਨ ਵਿੱਚ (ਪ੍ਰਭੂ-ਦਰਸ਼ਨਾਂ ਦੀ) ਬਹੁਤ ਵੱਡੀ ਪਿਆਸ (ਤੜਫ) ਲੱਗੀ ਹੋਈ ਹੈ।
O Mother! My mind has (longing) thirst (for the Supreme).
ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥
eik khin reh na sakau bin preetam dharasan dhekhan kau dhaaree man aas || rahaau ||
ਇੱਕ ਖਿਨ (ਪਲ) ਵੀ ਆਪਣੇ ਪ੍ਰੀਤਮ ਦੇ ਦਰਸ਼ਣ ਬਿਨਾਂ ਰਹਿ ਨਹੀਂ ਸਕਦਾ ॥ ਮਨ ਵਿੱਚ ਉੱਸ ਦੇ ਦਰਸ਼ਨਾਂ ਦੀ ਆਸ ਹੈ ॥
Even for an instant, I cannot survive without my beloved Supreme. My mind has ingrained a hope of His Darshan (presence). ||Pause||
ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥
simarau naam nira(n)jan karate man tan te sabh kilavikh naas ||
ਸਿਰਜਣਹਾਰ ਪ੍ਰਭੂ ਦਾ ਨਿਰੰਜਨ (ਕਾਲਖ ਤੋਂ ਰਹਿਤ) ਨਾਮ ਸਿਮਰੋ ॥ ਕਰਤਾਰ ਸਾਰੇ ਮਾਨਸਿਕ ਅਤੇ ਸਰੀਰਕ ਰੋਗ ਨਾਸ਼ ਕਰਦਾ ਹੈ ॥
Recite the unblemished word (NAAM) of the generator. All physical and mental ailments shall vanish.

Note: The word creator is delibertely avoided and replaced with generator. The word creator will cause issues when understanding ੴ at a deeper level.
ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥
pooran paarabraham sukhadhaate abinaasee bimal jaa ko jaas ||1||
ਉਸ ਸਤਿਗੁਰ ਪਾਸ ਜਾਈਏ (ਸ਼ਰਨ ਲਈਏ) ਜੋ ਪੂਰਨ ਹੈ, ਸੁੱਖਾਂ ਦਾ ਦਾਤਾ ਹੈ, ਸਦਾ ਸਲਾਮਤ (ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ) ਹੈ, ਅਤੇ ਮਲ ਤੋਂ ਰਹਿਤ ਹੈ ॥
Take protection of the one who is Complete (has no short comings), is The Bestower of Bliss, is Eternal, and has no blemish.
ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥
sa(n)t prasaadh mere poor manorath kar kirapaa bheTe gunataas ||
ਪ੍ਰਭੂ (ਸੰਤ) ਨੇ ਆਪਣੀ ਕ੍ਰਿਪਾ ਕਰਕੇ (ਮੇਰੀਆਂ) ਮੁਰਾਦਾਂ ਪੂਰੀਆਂ ਕਰ ਦਿੱਤੀਆਂ ਅਤੇ ਗੁਣਾ ਦੇ ਖਜਾਨੇ ਦੇ ਦਿੱਤੇ ॥
The Supreme fulfilled all (my) desires and provided treasures of virtues.