ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੩੭

Sri Guru Granth Sahib Ji, Ang 737 — line-by-line, GurMatt-based meanings (15 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਜਿਸ ਨੋ ਲਾਇ ਲਏ ਸੋ ਲਾਗੈ ॥
jis no lai le so laagai ||
ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥
giaan ratan a(n)tar tis jaagai ||
ਦੁਰਮਤਿ ਜਾਇ ਪਰਮ ਪਦੁ ਪਾਏ ॥
dhuramat jai param padh paae ||
ਗੁਰ ਪਰਸਾਦੀ ਨਾਮੁ ਧਿਆਏ ॥੩॥
gur parasaadhee naam dhiaae ||3||
ਦੁਇ ਕਰ ਜੋੜਿ ਕਰਉ ਅਰਦਾਸਿ ॥
dhui kar joR karau aradhaas ||
ਤੁਧੁ ਭਾਵੈ ਤਾ ਆਣਹਿ ਰਾਸਿ ॥
tudh bhaavai taa aaneh raas ||
ਕਰਿ ਕਿਰਪਾ ਅਪਨੀ ਭਗਤੀ ਲਾਇ ॥
kar kirapaa apanee bhagatee lai ||
ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥
jan naanak prabh sadhaa dhiaai ||4||2||
ਸੂਹੀ ਮਹਲਾ ੫ ॥
soohee mahalaa panjavaa ||
Soohi Mahala 5
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥
dhan sohaagan jo prabhoo pachhaanai ||
ਉਹ ਜੀਵ ਇਸਤਰੀ ਸਲਾਹੁਣਯੋਗ ਹੈ ਜਿਸ ਨੇ ਆਪਣੇ ਮਾਲਕ ਕਰਤਾਰ ਨੂੰ ਪਛਾਣ ਲਿਆ ਹੈ ॥

ਰਿਸ਼ਤੇ ਦੇ ਪ੍ਰਤੀਕਵਾਦ ਬਾਰੇ ਨੋਟ:
ਗੁਰਬਾਣੀ ਅਕਸਰ ਅਕਾਲ ਪੁਰਖ ਅਤੇ ਮਨੁੱਖ ਦੇ ਆਪਸੀ ਸਬੰਧ ਨੂੰ ਦਰਸਾਉਣ ਲਈ ਪਤੀ-ਪਤਨੀ ਦੇ ਰਿਸ਼ਤੇ ਦਾ ਪ੍ਰਤੀਕ ਵਜੋਂ ਇਸਤੇਮਾਲ ਕਰਦੀ ਹੈ।

ਇਸਦੇ ਦੋ ਮੁੱਖ ਕਾਰਨ ਹਨ:

1. ਵਿਸ਼ਵ-ਵਿਆਪੀ ਅਧੂਰਾਪਣ: ਇਤਿਹਾਸਕ ਅਤੇ ਸਮਾਜਿਕ ਤੌਰ 'ਤੇ, ਇੱਕ ਦੁਨਿਆਵੀ ਇਸਤ੍ਰੀ ਨੂੰ ਅਕਸਰ ਅਧੂਰਾ ਸਮਝਿਆ ਜਾਂਦਾ ਸੀ। ਗੁਰਬਾਣੀ ਇਸ ਧਾਰਨਾ ਨੂੰ ਇੱਕ ਬਹੁਤ ਹੀ ਸੁੰਦਰ ਰੂਪ ਦਿੰਦੀ ਹੈ; ਇਹ ਸਪੱਸ਼ਟ ਕਰਦੀ ਹੈ ਕਿ ਲਿੰਗ (ਜੈਂਡਰ) ਦੇ ਭੇਦਭਾਵ ਤੋਂ ਉੱਪਰ ਉੱਠ ਕੇ—ਹਰ ਮਨੁੱਖ ਸੱਚੇ ਮਾਰਗ (ਅਕਾਲ ਪੁਰਖ) ਤੋਂ ਵਿਛੜ ਕੇ ਸੁਭਾਵਿਕ ਤੌਰ 'ਤੇ ਅਧੂਰਾ ਹੈ। ਸਮੁੱਚੀ ਮਨੁੱਖਤਾ ਹੀ ਉਸਦੀ ਪ੍ਰਾਪਤੀ ਲਈ ਲੋਚ ਰਹੀ 'ਜੀਵ-ਇਸਤ੍ਰੀ' ਹੈ।

2. ਸਭ ਲਈ ਸਰਲ ਤੇ ਸੁਖਾਲਾ: ਪਤੀ-ਪਤਨੀ ਦਾ ਰਿਸ਼ਤਾ ਮਨੁੱਖੀ ਜੀਵਨ ਵਿੱਚ ਸਭ ਤੋਂ ਗੂੜ੍ਹਾ ਅਤੇ ਨਿੱਘਾ ਜਜ਼ਬਾਤੀ ਸਬੰਧ ਮੰਨਿਆ ਗਿਆ ਹੈ। ਇਸ ਦੁਨਿਆਵੀ ਉਦਾਹਰਨ ਰਾਹੀਂ, ਗੁਰਬਾਣੀ ਪ੍ਰਮੇਸ਼ਰ ਮਿਲਾਪ ਦੇ ਡੂੰਘੇ ਅਤੇ ਰਹੱਸਮਈ ਸੰਕਲਪ ਨੂੰ ਆਮ ਲੋਕਾਂ ਲਈ ਸਮਝਣਾ ਬੇਹੱਦ ਸਰਲ ਅਤੇ ਸੁਖਾਲਾ ਬਣਾ ਦਿੰਦੀ ਹੈ।
Blessed is the bride (human) who realizes the Divine Supreme.

Note on Imagery: Gurbani frequently uses the marital relationship between a husband and wife to illustrate the bond between the divine and humanity for two primary reasons:

1. Universal Incompleteness: Historically and culturally, a worldly bride was often viewed as searching for completeness through partnership. Gurbani beautifully shifts this paradigm by declaring that all human beings—regardless of gender—are inherently incomplete when separated from the Eternal Truth. All of humanity functions as the seeking bride.

2. Universal Relatability: The marital relationship represents the deepest, most intimate emotional bond known to human experience. By using this metaphor, Gurbani makes profound mystical union accessible and relatable to the vast majority of human society.
ਮਾਨੈ ਹੁਕਮੁ ਤਜੈ ਅਭਿਮਾਨੈ ॥
maanai hukam tajai abhimaanai ||
ਜੋ ਅਕਾਲ ਪੁਰਖ ਦੇ ਹੁਕਮ (ਰਜ਼ਾ) ਨੂੰ ਮੰਨ ਕੇ ਆਪਣੇ ਅੰਦਰੋਂ ਅਹੰਕਾਰ ਨੂੰ ਤਿਆਗ ਦਿੰਦੀ ਹੈ ॥
Accepts the Divine Will and sheds vanity.
ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥
pria siau raatee raleeaa maanai ||1||
ਪ੍ਰੇਮ ਵਿੱਚ ਰੰਗੀ ਹੋਈ ਜੀਵ-ਇਸਤ੍ਰੀ, ਕਰਤੇ ਦੇ ਮਿਲਾਪ ਦਾ ਇਲਾਹੀ ਆਨੰਦ ਮਾਣਦੀ ਹੈ ॥
Drenched in love, the seeker savors the sacred ecstasy of union with the Divine.
ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥
sun sakhe'ee prabh milan neesaanee ||
ਹੇ ਸਹੇਲੀ (ਜਗਿਆਸੂ ਸਖੀ)! ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ (ਲੱਛਣ) ਸੁਣ ॥
O companion, listen: these are the hallmarks of union with the Beloved Supreme.
ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥
man tan arap taj laaj lokaanee ||1|| rahaau ||
ਮਨ ਤੇ ਤਨ ਪ੍ਰਭੂ ਨੂੰ ਅਰਪਣ ਕਰ, ਲੋਕਾਂ ਦੀ ਦੁਨਿਆਵੀ ਸ਼ਰਮ ਨੂੰ ਤਿਆਗ ਦੇਹ ॥
Surrender mind and body to Him, casting aside worldly anxieties. Pause.
ਸਖੀ ਸਹੇਲੀ ਕਉ ਸਮਝਾਵੈ ॥
sakhee sahelee kau samajhaavai ||
ਸਤਸੰਗੀ ਜੀਵ-ਇਸਤ੍ਰੀ ਸਹੇਲੀ ਨੂੰ ਸਮਝਾਉਂਦੀ ਹੈ ॥
One companion counsels another.
ਸੋਈ ਕਮਾਵੈ ਜੋ ਪ੍ਰਭ ਭਾਵੈ ॥
soiee kamaavai jo prabh bhaavai ||
ਉਹ ਹੀ ਕ੍ਰਮ ਕਰ ਜੋ ਕਰਤਾਰ ਨੂੰ ਪਸੰਦ ਹਨ ॥
Do exactly what pleases the Divine Supreme.
ਸਾ ਸੋਹਾਗਣਿ ਅੰਕਿ ਸਮਾਵੈ ॥੨॥
saa sohaagan a(n)k samaavai ||2||
ਉਹ ਸੁਭਾਗੀ ਜੀਵ ਇਸਤਰੀ ਕਰਤਾਰ ਵਿੱਚ ਲੀਨ ਹੋ ਜਾਂਦੀ ਹੈ ॥
The cherished bride dissolves into the bosom of the Supreme.
ਗਰਬਿ ਗਹੇਲੀ ਮਹਲੁ ਨ ਪਾਵੈ ॥
garab gahelee mahal na paavai ||
ਹੰਕਾਰ ਵਿੱਚ ਫਸੀ ਨੂੰ ਮਾਲਕ ਦਾ ਦਰ ਪ੍ਰਾਪਤ ਨਹੀਂ ਹੁੰਦਾ ॥
Ensnared by ego, she fails to attain union with the Supreme.
ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥
fir pachhutaavai jab rain bihaavai ||
ਜਦੋਂ ਜ਼ਿੰਦਗੀ ਦੀ ਰਾਤ ਲੰਘ ਜਾਂਦੀ ਹੈ, ਤਾਂ ਫਿਰ ਪਛਤਾਉਂਦੀ ਹੈ।
Then she regrets, as the night fades away.
ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥
karamaheen manmukh dhukh paavai ||3||
ਉਹ ਭਾਗਹੀਣ ਮਨਮੁਖ ਹਮੇਸ਼ਾ ਦੁੱਖ ਹੀ ਪਾਉਂਦੀ ਹੈ ॥
Bereft of blessing and self-centred, she suffers in agony.
ਬਿਨਉ ਕਰੀ ਜੇ ਜਾਣਾ ਦੂਰਿ ॥
binau karee je jaanaa dhoor ||
ਕੋਲ ਆਉਣ ਦੀ ਬੇਨਤੀ ਤਾਂ ਕਰਾਂ ਜੇ ਮੈਂ ਪ੍ਰਭੂ ਨੂੰ ਆਪਣੇ ਤੋਂ ਦੂਰ ਸਮਝਾਂ ॥
I would plead for His presence, only if I thought the Supreme was far.
ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥
prabh abinaasee rahiaa bharapoor ||
ਉਹ ਕਦੇ ਨਾਸ ਨਾ ਹੋਣ ਵਾਲਾ ਪ੍ਰਭੂ ਹਰ ਸੇਹ /ਵਸਤ ਦੇ ਆਧਾਰ ਵਿੱਚ ਸਦਾ ਭਰਪੂਰ /ਹਾਜ਼ਿਰ ਹੈ।
-ਮਤਲੱਬ ਓਹ ਆਪ ਬਿਨਾਂ ਕਿਸੇ ਸਹਾਰੇ /ਨਿਰਭਰਤਾ ਤੋਂ ਹੈ, ਪਰ ਸਭ ਕੁਛ ਉਸ ਦੇ ਆਸਰੇ ਹੀ ਹੋਂਦ ਵਿੱਚ ਹੈ, ਅਤੇ ਉਸ ਤੋਂ ਪੂਰਨ ਰੂਪ ਚ ਵੱਖ ਕਿਤੇ ਹੋਰ ਜਾਣਾ ਨਾਮੁਮਕਿਨ ਹੈ ਕਿਉਂਕਿ ਉਸ ਸਥਿਤੀ ਦੀ ਗੁੰਜਾਇਸ਼ ਹੀ ਨਹੀਂ ਹੈ।
The Eternal Supreme is all-pervading.
ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥
jan naanak gaavai dhekh hadhoor ||4||3||
(ਅਕਾਲ ਦੇ ) ਸੇਵਕ ਨਾਨਕ ਜੀ ਉਹਨਾਂ ਦੇ ਸਨਮੁਖ ਪ੍ਰਤੱਖ ਪ੍ਰਗਟ ਰਹਿੰਦੇ ਰੂਪ ਰੇਖਾ ਤੋਂ ਪਰੇ ਸਤਿਨਾਮੁ ਪ੍ਰਭੂ ਨੂੰ ਨਿਖਾਰ ਕੇ ਹੀ ਉਸ ਦੀ ਮਹਿਮਾ ਗਾਉਂਦੇ ਹਨ ॥ (ਪਿਛਲੇ ਧਰਮਾਂ ਵਾਂਗ ਕਿਸੇ ਜੀਵ ਰੂਪੀ ਕਲਪਨਾ ਕ੍ਰਿਤ ਜਾਂ ਅਗਿਆਤ ਘੁੱਪ ਹਨੇਰੇ ਦੀ ਨਹੀਂ) ॥
Devoted Nanak praises Him beholding Him ever-present.
ਸੂਹੀ ਮਹਲਾ ੫ ॥
soohee mahalaa panjavaa ||
ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥
girahu vas gur keenaa hau ghar kee naar ||
ਦਸ ਦਾਸੀ ਕਰਿ ਦੀਨੀ ਭਤਾਰਿ ॥
dhas dhaasee kar dheenee bhataar ||
ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥
sagal samagree mai ghar kee joRee ||
ਆਸ ਪਿਆਸੀ ਪਿਰ ਕਉ ਲੋੜੀ ॥੧॥
aas piaasee pir kau loRee ||1||
ਕਵਨ ਕਹਾ ਗੁਨ ਕੰਤ ਪਿਆਰੇ ॥
kavan kahaa gun ka(n)t piaare ||
ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥
sughaR saroop dhiaal muraare ||1|| rahaau ||
ਸਤੁ ਸੀਗਾਰੁ ਭਉ ਅੰਜਨੁ ਪਾਇਆ ॥
sat seegaar bhau a(n)jan paiaa ||
ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥
a(n)mirat naam ta(n)bol mukh khaiaa ||
ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥
ka(n)gan basatr gahane bane suhaave ||
ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥
dhan sabh sukh paavai jaa(n) pir ghar aavai ||2||
ਗੁਣ ਕਾਮਣ ਕਰਿ ਕੰਤੁ ਰੀਝਾਇਆ ॥
gun kaaman kar ka(n)t reejhaiaa ||
ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥
vas kar leenaa gur bharam chukaiaa ||
ਸਭ ਤੇ ਊਚਾ ਮੰਦਰੁ ਮੇਰਾ ॥
sabh te uoochaa ma(n)dhar meraa ||
ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥
sabh kaaman tiaagee priau preetam meraa ||3||
ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥
pragaTiaa soor jot ujeeaaraa ||
ਸੇਜ ਵਿਛਾਈ ਸਰਧ ਅਪਾਰਾ ॥
sej vichhaiee saradh apaaraa ||
ਨਵ ਰੰਗ ਲਾਲੁ ਸੇਜ ਰਾਵਣ ਆਇਆ ॥
nav ra(n)g laal sej raavan aaiaa ||
ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥
jan naanak pir dhan mil sukh paiaa ||4||4||
ਸੂਹੀ ਮਹਲਾ ੫ ॥
soohee mahalaa panjavaa ||
ਉਮਕਿਓ ਹੀਉ ਮਿਲਨ ਪ੍ਰਭ ਤਾਈ ॥
aumakio heeau milan prabh taiee ||
ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥
khojat chario dhekhau pria jaiee ||
ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥
sunat sadhesaro pria gireh sej vichhaiee ||
ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥
bhram bhram aaio tau nadhar na paiee ||1||
ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥
kin bidh heearo dheerai nimaano ||
ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥
mil saajan hau tujh kurabaano ||1|| rahaau ||
ਏਕਾ ਸੇਜ ਵਿਛੀ ਧਨ ਕੰਤਾ ॥
ekaa sej vichhee dhan ka(n)taa ||
ਧਨ ਸੂਤੀ ਪਿਰੁ ਸਦ ਜਾਗੰਤਾ ॥
dhan sootee pir sadh jaaga(n)taa ||
ਪੀਓ ਮਦਰੋ ਧਨ ਮਤਵੰਤਾ ॥
peeo madharo dhan matava(n)taa ||
ਧਨ ਜਾਗੈ ਜੇ ਪਿਰੁ ਬੋਲੰਤਾ ॥੨॥
dhan jaagai je pir bola(n)taa ||2||
ਭਈ ਨਿਰਾਸੀ ਬਹੁਤੁ ਦਿਨ ਲਾਗੇ ॥
bhiee niraasee bahut dhin laage ||
ਦੇਸ ਦਿਸੰਤਰ ਮੈ ਸਗਲੇ ਝਾਗੇ ॥
dhes dhisa(n)tar mai sagale jhaage ||