ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੬੧

Sri Guru Granth Sahib Ji, Ang 761 — line-by-line, GurMatt-based meanings (4 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ਜੀਉ ॥
aavan jaanaa reh ge man vuThaa nira(n)kaar jeeau ||
ਤਾ ਕਾ ਅੰਤੁ ਨ ਪਾਈਐ ਊਚਾ ਅਗਮ ਅਪਾਰੁ ਜੀਉ ॥
taa kaa a(n)t na paieeaai uoochaa agam apaar jeeau ||
ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥੬॥
jis prabh apanaa visarai so mar ja(n)mai lakh vaar jeeau ||6||
ਸਾਚੁ ਨੇਹੁ ਤਿਨ ਪ੍ਰੀਤਮਾ ਜਿਨ ਮਨਿ ਵੁਠਾ ਆਪਿ ਜੀਉ ॥
saach neh tin preetamaa jin man vuThaa aap jeeau ||
ਗੁਣ ਸਾਝੀ ਤਿਨ ਸੰਗਿ ਬਸੇ ਆਠ ਪਹਰ ਪ੍ਰਭ ਜਾਪਿ ਜੀਉ ॥
gun saajhee tin sa(n)g base aaTh pahar prabh jaap jeeau ||
ਰੰਗਿ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ॥੭॥
ra(n)g rate paramesarai binase sagal sa(n)taap jeeau ||7||
ਤੂੰ ਕਰਤਾ ਤੂੰ ਕਰਣਹਾਰੁ ਤੂਹੈ ਏਕੁ ਅਨੇਕ ਜੀਉ ॥
too(n) karataa too(n) karanahaar toohai ek anek jeeau ||
ਤੂ ਸਮਰਥੁ ਤੂ ਸਰਬ ਮੈ ਤੂਹੈ ਬੁਧਿ ਬਿਬੇਕ ਜੀਉ ॥
too samarath too sarab mai toohai budh bibek jeeau ||
ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥੮॥੧॥੩॥
naanak naam sadhaa japee bhagat janaa kee Tek jeeau ||8||1||3||
ਰਾਗੁ ਸੂਹੀ ਮਹਲਾ ੫ ਅਸਟਪਦੀਆ ਘਰੁ ੧੦ ਕਾਫੀ
raag soohee mahalaa panjavaa asaTapadheeaa ghar dasvaa kaafee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਜੇ ਭੁਲੀ ਜੇ ਚੁਕੀ ਸਾੲਂੀ ਭੀ ਤਹਿੰਜੀ ਕਾਢੀਆ ॥
je bhulee je chukee saae(n)ee bhee tahi(n)jee kaaddeeaa ||
ਜਿਨੑਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥੧॥
jin(h)aa neh dhoojaane lagaa jhoor marahu se vaaddeeaa ||1||
ਹਉ ਨਾ ਛੋਡਉ ਕੰਤ ਪਾਸਰਾ ॥
hau naa chhoddau ka(n)t paasaraa ||
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥੧॥ ਰਹਾਉ ॥
sadhaa ra(n)geelaa laal piaaraa eh mahi(n)jaa aasaraa ||1|| rahaau ||
ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥
sajan toohai sain too mai tujh upar bahu maaneeaa ||
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥੨॥
jaa too a(n)dhar taa sukhe too(n) nimaanee maaneeaa ||2||
ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥
je too tuThaa kirapaa nidhaan naa dhoojaa vekhaal ||
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥੩॥
ehaa paiee moo dhaataRee nit hiradhai rakhaa samaal ||3||
ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ ॥
paav julaiee pa(n)dh tau nainee dharas dhikhaal ||
ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥੪॥
sravanee sunee kahaaneeaa je gur theevai kirapaal ||4||
ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਨਿ ਤੇਰਿਆ ॥
kitee lakh karoR pire'e rom na pujan teriaa ||
ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥੫॥
too saahee hoo saahu hau keh na sakaa gun teriaa ||5||
ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥
saheeaa tuoo asa(n)kh ma(n)n(j)h habh vadhaaneeaa ||
ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥੬॥
hik bhoree nadhar nihaal dheh dharas ra(n)g maaneeaa ||6||
ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨਿੑ ਦੂਰੇ ॥
jai ddiThe man dheereeaai kilavikh va(n)n(j)ni(h) dhoore ||
ਸੋ ਕਿਉ ਵਿਸਰੈ ਮਾਉ ਮੈ ਜੋ ਰਹਿਆ ਭਰਪੂਰੇ ॥੭॥
so kiau visarai maau mai jo rahiaa bharapoore ||7||
ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥
hoi nimaanee ddeh piee miliaa sahaj subhai ||
ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥੮॥੧॥੪॥
poorab likhiaa paiaa naanak sa(n)t sahai ||8||1||4||
ਸੂਹੀ ਮਹਲਾ ੫ ॥
soohee mahalaa panjavaa ||
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥
simirat bedh puraan pukaaran potheeaa ||
ਹਿੰਦੂ ਧਾਰਮਿਕ ਗ੍ਰੰਥ ਜਿਵੇਂ ਕਿ ਸਾਰੀਆਂ ਸਿਮ੍ਰਤੀਆਂ , ਸਾਰੇ ਬੇਦ ਅਤੇ ਸਾਰੇ ਹੀ ਪੁਰਾਨ ਆਪੋ ਆਪਣਾ ਮੱਤ ਦੇ ਅਨੁਸਾਰ ਵੱਖੋ ਵੱਖ ਪ੍ਰਕਾਰ ਨਾਲ ਪੁਕਾਰ ਰਹੇ ਹਨ ।
ਨਾਮ ਬਿਨਾ ਸਭਿ ਕੂੜੁ ਗਾਲੑੀ ਹੋਛੀਆ ॥੧॥
naam binaa sabh kooR gaal(h)ee hochheeaa ||1||
ਸਤਿਗੁਰ ਦੇ ਨਾਮ ਤੋਂ ਵਿਹੂਣੇ ਹੋਣ ਕਰਕੇ ਇਹ ਸਾਰੇ ਹੀ ਗ੍ਰੰਥ ਝੂਠੀਆਂ ਤੇ ਹੋਛੀਆਂ ਗੱਲਾਂ ਵਿੱਚ ਹੀ ਫਸੇ ਹਨ।
ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥
naam nidhaan apaar bhagataa man vasai ||
ਸਤਿਗੁਰ ਦਾ ਸੱਚਾ ਨਾਮ ਐਸਾ ਸਮੁੰਦਰ ਹੈ ਜਿਸ ਵਿੱਚ ਸਭ ਕੁਝ ਸਮਾ ਜਾਂਦਾ ਹੈ, ਐਸਾ ਸੱਚਾ ਨਾਮ ਉਸਦੇ ਭਗਤਾਂ ਦੇ ਮਨ ਵਸਦਾ ਹੈ ।
ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥
janam maran moh dhukh saadhoo sa(n)g nasai ||1|| rahaau ||
ਜਨਮ ਮਰਣ ਦੇ ਚੱਕਰ (ਏਸ ਚੱਕਰ ਕਾਰਨ ਹੀ ਮੋਹ ਅਤੇ ਦੁੱਖ ਪੈਦਾ ਹੁੰਦਾ ਹੈ) ਸੱਚੇ ਸਾਧੂਆਂ ਦੀ ਸੰਗਤ ਨਾਲ ਕੱਟੇ ਜਾਂਦੇ ਹਨ।
ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥
moh baadh aha(n)kaar sarapar ru(n)niaa ||
ਸੁਖੁ ਨ ਪਾਇਨਿੑ ਮੂਲਿ ਨਾਮ ਵਿਛੁੰਨਿਆ ॥੨॥
sukh na paini(h) mool naam vichhu(n)niaa ||2||
ਮੇਰੀ ਮੇਰੀ ਧਾਰਿ ਬੰਧਨਿ ਬੰਧਿਆ ॥
meree meree dhaar ba(n)dhan ba(n)dhiaa ||
ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥੩॥
narak surag avataar maiaa dha(n)dhiaa ||3||
ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥
sodhat sodhat sodh tat beechaariaa ||
ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ ॥੪॥
naam binaa sukh naeh sarapar haariaa ||4||