ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੭੩

Sri Guru Granth Sahib Ji, Ang 773 — line-by-line, GurMatt-based meanings (21 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਰਾਗੁ ਸੂਹੀ ਮਹਲਾ ੪ ਛੰਤ ਘਰੁ ੧
raag soohee mahalaa chauthhaa chha(n)t ghar pehilaa
Raag Suhi Mehla 4 Chhand Ghar 1
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satigur Prasad (ੴ Blessing of the Eternal Truth).
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥
satigur purakh milai avagan vikanaa gun ravaa bal raam jeeau ||
ਉਸ ਪੂਰਨ (ਪੁਰਖੁ) ਕਰਤਾਰ ਨੂੰ ਮਿਲਕੇ ਵਿਕਾਰ (ਅਵਗਣ) ਵੇਚ ਕੇ ਗੁਣ ਲੈ ਲਏ ਅਤੇ ਪ੍ਰਭੂ ਤੋਂ ਸਦਕੇ ਹੋ ਗਿਆ ਹਾਂ ॥
Embracing the Perfect One, I traded the darkness of my vices for the light of His virtues, forever devoted to Him.
ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥
har har naam dhiaai gurbaanee nit nit chavaa bal raam jeeau ||
ਹਰ ਸਮੇਂ ਹਰੀ ਦਾ ਨਾਮ ਧਿਆ ਕੇ ਅਤੇ ਹਰ ਰੋਜ ਗੁਰਬਾਣੀ ਚਾਵਾਂ ਨਾਲ ਉਚਾਰ ਕੇ ਰਮੇ ਹੋਏ ਰਾਮ ਤੋਂ ਸਦਕੇ ਜਾਂਦਾ ਹਾਂ ॥
With every breath, I dwell upon the Divine Name; with joyful yearning, I recite His sacred verses (Gurbani) each day, forever surrendered to the Beautiful Divine.
ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥
gurbaanee sadh meeThee laagee paap vikaar gavaiaa ||
ਗੁਰ (ਧੁਰ) ਕੀ ਬਾਣੀ ਸਦਾ ਮਿੱਠੀ ਲਗਦੀ ਹੈ ਅਤੇ ਇਸ ਨਾਲ ਜੁੜ ਕੇ ਮੈਂ ਮਾੜੇ ਕੰਮਾਂ (ਵਿਕਾਰਾਂ) ਨੂੰ ਛੱਡ ਦਿੱਤਾ ਹੈ ॥
Finding eternal sweetness in the Divine sacred word (Gurbani), I have cast away all vices and surrendered my flaws.
ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥
haumai rog giaa bhau bhaagaa sahaje sahaj milaiaa ||
(ਨਾਮੁ ਨਾਲ ਜੁੜ ਕੇ) ਅਹੰਕਾਰ ਦਾ ਰੋਗ ਮਿਟ ਗਿਆ ਅਤੇ ਡਰ (ਤ੍ਰਿਸ਼ਨਾ) ਖਤਮ ਹੋ ਗਿਆ ॥ ਇਸ ਤਰ੍ਹਾਂ ਮਨ ਸ਼ਾਂਤ ਹੋ ਕੇ ਟਿਕਾਅ (ਸਹਿਜ) ਵਿੱਚ ਆ ਗਿਆ ॥
Bound to the Divine Name, the sickness of pride is cured, and the fear of worldly longing has fled; my mind has gently dissolved into absolute stillness and eternal serenity.
ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥
kaiaa sej gur sabadh sukhaalee giaan tat kar bhogo ||
ਧੁਰ ਕੀ ਬਾਣੀ ਦੁਆਰਾ ਮੇਰਾ ਹਿਰਦਾ ਗੁਰ ਸ਼ਬਦ ਦਾ ਆਸਨ ਬਣ ਗਿਆ ਹੈ ਅਤੇ ਮੈਂ ਸੁੱਖ ਪ੍ਰਾਪਤ ਕਰ ਲਿਆ ਹੈ ॥ ਸ਼ਬਦ ਨੇ ਇਹ ਸੋਝੀ (ਗਿਆਨ) ਦਿੱਤੀ ਹੈ ਕੇ ਅਸਲ ਤੱਤ (ਕਰਤਾਰ) ਦੇ ਹੁਕਮ ਅੰਦਰ ਕਿਵੇਂ ਜਿਓਣਾ ਹੈ ॥
By the grace of the Primal Verse, my inner being is now a sanctuary for the Word, anchored in profound joy. This Word has illuminated my mind, teaching me the sacred art of living surrendered to the True Commander.
ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥
anadhin sukh maane nit raleeaa naanak dhur sa(n)jogo ||1||
ਹੇ ਨਾਨਕ! ਜਿਸ ਜੀਵ-ਇਸਤਰੀ ਦਾ ਧੁਰ ਤੋਂ ਪ੍ਰਭੂ ਨਾਲ ਜਦ ਮਿਲਾਪ ਦਾ ਸੰਜੋਗ ਬਣਿਆ ਹੋਵੇ, ਉਹ ਗੁਰੁ ਸ਼ਬਦ ਦੁਆਰਾ ਦਿਨ-ਰਾਤ ਆਤਮਿਕ ਸੁਖ ਵਿੱਚ ਲੀਨ ਰਹਿ ਕੇ ਸਦਾ ਹੀ ਪ੍ਰਭੂ-ਮਿਲਾਪ ਦਾ ਪਰਮ ਅਨੰਦ ਤੇ ਖ਼ੁਸ਼ੀਆਂ ਮਾਣਦੀ ਹੈ ॥
O Nanak! For the soul whose eternal union is decreed by the Divine, every night and day becomes a sanctuary of celestial joy; anchored in the Word, she revels in the everlasting ecstasy of the Divine.
ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥
sat sa(n)tokh kar bhaau kuRam kuRamaiee aaiaa bal raam jeeau ||
ਸਤੁ (ਸੱਚਾ ਨਾਮੁ) ਹਿਰਦੇ ਵਿੱਚ ਵਸ ਗਿਆ ਅਤੇ ਮਨ ਨੂੰ ਸਬਰ ਸੰਤੋਖ ਮਿਲ ਗਿਆ (ਭਟਕਣਾ ਖਤਮ ਹੋ ਗਈ ਅਤੇ ਮਨ ਸਚਿਆਰਾ ਹੋ ਗਿਆ) ਤਾਂ ਸਤਿਗੁਰੁ ਨੇ 'ਕੁੜਮ' (ਸਬੰਧੀ) ਬਣ ਕੇ ਮਿਲਾਪ (ਕੁੜਮਾਈ) ਕਰ ਲਿਆ। ਇਸ ਤਰਾਂ ਰਮੇ ਹੋਏ ਪ੍ਰਭੂ ਤੋਂ ਸਦਕੇ/ਕੁਰਬਾਨ ਹਾਂ
With the True Name in the heart and the mind at peace—all wandering ceased—the True Guru acts as the divine kin to seal the mind's betrothal. I bow to the All-Pervading Divine.
ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥
sa(n)t janaa kar mel gurbaanee gaavaieeaa bal raam jeeau ||
ਸੰਤ ਜਨਾਂ (ਸਾਧ ਸੰਗਤ) ਨਾਲ ਮਿਲ ਕੇ ਧੁਰ ਕੀ ਪਵਿੱਤਰ ਬਾਣੀ ਗਾਉਣ ਦੀ ਪ੍ਰੇਰਨਾ (ਸੂਝ) ਬਖਸ਼ੀ। ਮੈਂ ਉਸ ਸਰਵ-ਵਿਆਪਕ ਪ੍ਰਭੂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥
In the company of holy congregation, I am inspired to sing the sacred celestial hymns. I bow to the All-Pervading Truth.
ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥
baanee gur gaiee param gat paiee pa(n)ch mile sohaiaa ||
ਉਸ ਸੱਚੇ ਗੁਰ (ਪ੍ਰਭੂ) ਦੀ ਬਾਣੀ (ਨਾਮੁ/ਸ਼ਬਦ) ਹਿਰਦੇ ਵਿੱਚ ਵਸੀ ਤਾਂ ਮੈਂ ਉੱਤਮ ਪਦਵੀ ਹਾਂਸਲ ਕਰ ਲਈ ਅਤੇ ਕਰਤਾਰ ਦੇ ਚੁਣੇ ਹੋਏ ਗੁਰਮੁਖਾ (ਪੰਚਾਂ) ਦੀ ਸੰਗਤ ਵਿੱਚ ਸਜ ਗਿਆ ॥
With the Divine Word in my heart, I attained the highest spiritual state and was adorned among the Lord's chosen seekers (gurmukhs).
ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥
giaa karodh mamataa tan naaThee paakha(n)dd bharam gavaiaa ||
ਮਨ ਵਿੱਚੋਂ ਕ੍ਰੋਧ ਦੂਰ ਹੋ ਗਿਆ, ਸਰੀਰ ਅਤੇ ਮਨ ਵਿੱਚੋਂ ਮਾਇਆ ਦੀ ਮਮਤਾ (ਮੇਰ-ਤੇਰ/ਮੋਹ) ਨਸ਼ਟ ਹੋ ਗਈ, ਅਤੇ ਸਾਰੇ ਪਾਖੰਡ (ਦਿਖਾਵੇ) ਤੇ ਭਰਮ-ਵਹਿਮ ਪੂਰੀ ਤਰ੍ਹਾਂ ਮੁੱਕ ਗਏ॥
Anger has vanished, and the attachment to worldly illusions has fled from the body; all hypocrisy and doubt have been utterly dissolved from within.
ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥
haumai peer giee sukh paiaa aarogat bhe sareeraa ||
ਹਿਰਦੇ ਵਿੱਚੋਂ ਹਉਮੈ (ਅਹੰਕਾਰ) ਰੂਪੀ ਸਭ ਤੋਂ ਵੱਡੀ ਪੀੜ (ਦਰਦ) ਦੂਰ ਹੋ ਗਈ, ਤਾਂ ਮਨ ਨੇ ਸੱਚਾ ਸਦੀਵੀਂ ਸੁਖ ਪ੍ਰਾਪਤ ਕਰ ਲਿਆ। ਇਸ ਹਉਮੈ ਦੇ ਮੁੱਕਣ ਨਾਲ ਮਨ ਅਤੇ ਸਰੀਰ ਦੋਵੇਂ ਹੀ ਵਿਕਾਰਾਂ ਦੇ ਰੋਗਾਂ ਤੋਂ ਮੁਕਤ ਹੋ ਕੇ ਪੂਰੀ ਤਰ੍ਹਾਂ ਨਿਰੋਏ (ਆਰੋਗਤ/ਸਵਸਥ) ਹੋ ਗਏ ॥
As the affliction of pride vanished, true serenity was found, and the body and mind were rendered entirely free from disease.
ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥
gur parasaadhee braham pachhaataa naanak gunee gaheeraa ||2||
ਕਰਤਾਰ ਦੀ ਅਪਾਰ ਕਿਰਪਾ (ਪਰਸਾਦਿ) ਦੁਆਰਾ ਮੈਂਨੂੰ ਉਸ ਪਰਮ-ਪੁਰਖ ਬ੍ਰਹਮ (ਕਰਤੇ) ਨੇ ਆਪਣੀ ਪਛਾਣ ਕਰਾ ਦਿੱਤੀ ਹੈ ॥ ਹੇ ਨਾਨਕ! ਉਹ ਆਪ ਸਾਰੇ ਸ਼ੁਭ ਗੁਣਾਂ ਦਾ ਮਾਲਕ ਅਤੇ ਅਥਾਹ ਸਮੁੰਦਰ (ਗੁਣੀ ਗਹੀਰਾ) ਹੈ ॥
By His grace, the Supreme Divine has revealed Himself to me; O Nanak, He is the unfathomable ocean of all virtues.
ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥
manmukh vichhuRee dhoor mahal na paae bal giee bal raam jeeau ||
ਆਪਣੇ ਮਨ ਦੇ ਪਿੱਛੇ ਚੱਲਣ ਵਾਲੀ ਜੀਵ-ਇਸਤ੍ਰੀ (ਮਨਮੁਖ) ਪਰਮਾਤਮਾ ਨਾਲੋਂ ਵਿਛੜ ਕੇ ਉਸ ਤੋਂ ਬਹੁਤ ਦੂਰ ਚਲੀ ਜਾਂਦੀ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ (ਮਹਲੁ) ਪ੍ਰਾਪਤ ਨਹੀਂ ਹੁੰਦੀ ॥ ਉਹ ਹਉਮੈ ਅਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਕੇ ਸੁਆਹ (ਬਲਿ ਗਈ) ਹੋ ਜਾਂਦੀ ਹੈ ॥ ਮੈਂ ਉਸ ਰਮੇ ਹੋਏ ਪ੍ਰਭੂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥
The egoist remains separated, failing to reach the Divine Presence, and burns in inner desires. I bow to the All-Pervading Divine.
ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥
a(n)tar mamataa koor kooR vihaajhe kooR liee bal raam jeeau ||
ਮਨਮੁਖ ਦੇ ਅੰਦਰ (ਹਿਰਦੇ ਵਿੱਚ) ਮਾਇਆ ਦੀ ਮਮਤਾ (ਮੋਹ-ਪਿਆਰ) ਅਤੇ ਝੂਠ (ਕੂਰਿ) ਵਸਿਆ ਹੁੰਦਾ ਹੈ, ਉਹ ਜੀਵਨ ਵਿੱਚ ਹਮੇਸ਼ਾ ਝੂਠ ਅਤੇ ਨਾਸ਼ਵੰਤ ਪਦਾਰਥਾਂ ਦਾ ਹੀ ਵਪਾਰ (ਕੂੜੁ ਵਿਹਾਝੇ) ਕਰਦਾ ਹੈ ॥ ਅੰਤ ਨੂੰ ਉਹ ਇਸ ਝੂਠ ਅਤੇ ਮਾਇਆ ਦੇ ਮੋਹ ਵਿੱਚ ਹੀ ਪੂਰੀ ਤਰ੍ਹਾਂ ਗ੍ਰਸਿਆ (ਕੂੜਿ ਲਈ) ਜਾਂਦਾ ਹੈ। ਮੈਂ ਉਸ ਰਮੇ ਹੋਏ ਪ੍ਰਭੂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥
With attachment and falsehood inside, the egoist trades only in illusions and is consumed by falsehood. I bow to the All-Pervading Divine.
ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥
kooR kapaT kamaavai mahaa dhukh paavai vin satigur mag na paiaa ||
ਆਪਣੇ ਮਨ ਦੇ ਪਿੱਛੇ ਚੱਲਣ ਵਾਲਾ ਮਨੁੱਖ ਜੀਵਨ ਵਿੱਚ ਹਮੇਸ਼ਾ ਝੂਠ ਅਤੇ ਕਪਟ (ਧੋਖਾ/ਛਲ) ਦੀ ਕਮਾਈ ਕਰਦਾ ਹੈ, ਜਿਸ ਦੇ ਫਲਸਰੂਪ ਉਹ ਬਹੁਤ ਭਾਰੀ ਦੁੱਖ ਭੋਗਦਾ ਹੈ ॥ ਕਰਤਾਰ (ਸਤਿਗੁਰ) ਦੀ ਸ਼ਰਨ ਅਤੇ ਅਗਵਾਈ ਤੋਂ ਬਿਨਾਂ, ਉਸ ਨੂੰ ਜੀਵਨ ਦਾ ਸਹੀ ਮਨੋਰਥ ਕਦੇ ਵੀ ਪ੍ਰਾਪਤ ਨਹੀਂ ਹੁੰਦਾ ॥
An ego-driven individual lives entirely in trickery and illusion, only to endure profound agony; devoid of the Almighty's shelter and His wisdom, the true meaning of life remains forever undiscovered.
ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥
aujhaR pa(n)th bhramai gaavaaree khin khin dhake khaiaa ||
ਉਹ ਮੂਰਖ ਤੇ ਅਣਜਾਣ ਜੀਵ-ਇਸਤ੍ਰੀ (ਮਨਮੁਖ) ਜੀਵਨ ਦੇ ਗਲਤ ਤੇ ਉਜਾੜ ਦੇ ਰਸਤੇ (ਉਝੜ ਪੰਥਿ) ਉੱਤੇ ਭਟਕਦੀ ਫਿਰਦੀ ਹੈ। ਸਹੀ ਰਸਤਾ ਨਾ ਮਿਲਣ ਕਰਕੇ, ਉਹ ਵਿਕਾਰਾਂ ਅਤੇ ਮਾਇਆ ਦੇ ਹੱਥੋਂ ਜੀਵਨ ਦੇ ਹਰ ਪਲ (ਖਿਨੁ ਖਿਨੁ) ਦੁੱਖਾਂ ਦੇ ਧੱਕੇ ਖਾਂਦੀ ਰਹਿੰਦੀ ਹੈ
The ignorant being loses its way in the wilderness of inner blindness, facing severe blows and endless restlessness with each passing instant.
ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥
aape dhiaa kare prabh dhaataa satigur purakh milaae ||
ਸਭ ਦਾਤਾਂ ਦੇਣ ਵਾਲਾ ਉਹ ਸਮਰੱਥ ਪ੍ਰਭੂ ਜਦੋਂ ਆਪ (ਜੀਵ ਉੱਤੇ) ਦਇਆ/ਕਿਰਪਾ ਕਰਦਾ ਹੈ, ਤਾਂ ਉਹ ਜੀਵ ਨੂੰ ਸਤਿਗੁਰੁ (ਸਦੀਵੀਂ ਸੱਚ, ਪ੍ਰਭੂ) ਆਪਣੇ ਨਾਲ ਮੇਲ ਲੈਂਦਾ ਹੈ ॥
As the Supreme extends His boundless grace, He takes the individual into His refuge, merging the mind with the Eternal Truth who is the Everlasting Divine.
ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥
janam janam ke vichhuRe jan mele naanak sahaj subhaae ||3||
ਹੇ ਨਾਨਕ! ਉਹ ਦਾਤਾ (ਸਤਿਗੁਰ) ਅਨੇਕਾਂ ਜਨਮਾਂ ਤੋਂ ਵਿੱਛੜੇ ਹੋਏ ਪ੍ਰਾਣੀਆਂ ਨੂੰ ਆਪਣੇ ਨਾਲ ਮੇਲ ਕੇ ਸਹਿਜ ਦੀ ਅਵਸਥਾ (ਮੁਕਤੀ) ਵਿੱਚ ਲੈ ਆਉਂਦਾ ਹੈ ॥
O Nanak! The Divine Giver reunites beings separated for many births, bringing them into the state of ultimate peace and liberation.
ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥
aaiaa lagan ganai hiradhai dhan omaaheeaa bal raam jeeau ||
ਜਦੋਂ (ਕਰਤਾਰ ਦੀ ਆਪਣੀ ਕਿਰਪਾ ਨਾਲ) ਕਰਤਾਰ ਨਾਲ ਮਿਲਾਪ ਦਾ ਸ਼ੁਭ ਮੂਹਰਤ (ਲਗਨੁ) ਆ ਗਿਆ, ਤਾਂ ਜੀਵ-ਇਸਤ੍ਰੀ ਦੇ ਹਿਰਦੇ ਵਿੱਚ ਅਥਾਹ ਚਾਅ ਅਤੇ ਉਤਸ਼ਾਹ (ਓਮਾਹੀਆ) ਪੈਦਾ ਹੋ ਗਏ ॥ ਮੈਂ ਉਸ ਸਰਵ-ਵਿਆਪਕ ਰਮੇ ਹੋਏ ਪ੍ਰਭੂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥
As the Divine Giver grants the sacred hour of merging with His presence, the inner being is awakened with sublime enthusiasm and holy delight. I am forever a sacrifice to the Omnipresent Divine.
ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥
pa(n)ddit paadhe aan patee beh vaachaieeaa bal raam jeeau ||
ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥
patee vaachaiee man vajee vadhaiee jab saajan sune ghar aae ||
ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥
gunee giaanee beh mataa pakaiaa fere tat dhivaae ||
ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥
var paiaa purakh aga(n)m agochar sadh navatan baal sakhaiee ||
ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥
naanak kirapaa kar kai mele vichhuR kadhe na jaiee ||4||1||
ਸੂਹੀ ਮਹਲਾ ੪ ॥
soohee mahalaa chauthhaa ||
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
har pahilaRee laav paraviratee karam dhiraRaiaa bal raam jeeau ||
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
baanee brahamaa vedh dharam dhiraRahu paap tajaiaa bal raam jeeau ||
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
dharam dhiraRahu har naam dhiaavahu simirat naam dhiraRaiaa ||
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
satigur gur pooraa aaraadhahu sabh kilavikh paap gavaiaa ||
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
sahaj ana(n)dh hoaa vaddabhaagee man har har meeThaa laiaa ||