ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੯੭
Sri Guru Granth Sahib Ji, Ang 797 — line-by-line, GurMatt-based meanings (4 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥
bharam bhulaane s manmukh kahe'eeh naa uravaar na paare ||3||
ਜਿਹੜੇ ਮਨੁੱਖ ਭਰਮ-ਭੁਲੇਖਿਆਂ ਅਤੇ ਮਾਇਆ ਦੀ ਭਟਕਣਾ ਵਿੱਚ ਪੈ ਕੇ ਸਹੀ ਰਸਤੇ ਤੋਂ ਖੁੰਝ ਜਾਂਦੇ ਹਨ, ਉਨ੍ਹਾਂ ਨੂੰ 'ਮਨਮੁਖ' ਕਿਹਾ ਜਾਂਦਾ ਹੈ। ਅਜਿਹੇ ਮਨੁੱਖ ਨਾ ਇਸ ਲੋਕ (ਉਰਵਾਰਿ) ਦੇ ਰਹਿੰਦੇ ਹਨ ਅਤੇ ਨਾ ਹੀ ਪਰਲੋਕ (ਪਾਰੇ) ਵਿੱਚ ਸਨਮਾਨ ਪਾਉਂਦੇ ਹਨ ॥ ਯਾਨੀ ਉਹ ਸੰਸਾਰਿਕ ਭਟਕਣਾ ਵਿੱਚ ਫਸ ਕੇ ਵਿਚਕਾਰ ਹੀ ਲਟਕਦੇ ਰਹਿ ਜਾਂਦੇ ਹਨ ਅਤੇ ਜੀਵਨ ਦਾ ਅਸਲ ਮਨੋਰਥ ਹਾਸਲ ਨਹੀਂ ਕਰ ਸਕਦੇ॥
Those who wander from the righteous path, straying into the labyrinth of doubt and worldly illusion, are known as the Manmukh—the self-willed. Such individuals belong neither to this shore of existence nor to the shore beyond; caught in the currents of worldly attachment, they remain suspended in the middle, forever adrift from life's ultimate purpose.
ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮੑਾਲੇ ॥
jis no nadhar kare soiee jan paae gur kaa sabadh sam(h)aale ||
ਜਿਸ ਮਨੁੱਖ ਉੱਤੇ ਕਰਤਾਰ ਆਪਣੀ ਮਿਹਰ ਦੀ ਨਜ਼ਰ (ਕਿਰਪਾ) ਕਰਦਾ ਹੈ, ਉਸਦੇ ਹਿਰਦੇ ਵਿੱਚ ਹੀ ਨਾਮੁ ਸ਼ਬਦ ਦੀ ਸੋਝੀ ਹੁੰਦੀ ਹੈ ॥
The divine ID of the Eternal Truth is exposed only when the Divine bestows His Glance of Grace.
ਹਰਿ ਜਨ ਮਾਇਆ ਮਾਹਿ ਨਿਸਤਾਰੇ ॥
har jan maiaa maeh nisataare ||
ਪ੍ਰਭੂ ਉਸ ਪ੍ਰਾਣੀ ਨੂੰ ਮਾਇਆ ਵਿੱਚ ਵਿਚਰਦਿਆਂ ਹੀ (ਸੰਸਾਰ ਸਾਗਰ) ਤੋਂ ਪਾਰ ਲੰਘਾਂ ਦਿੰਦਾਂ ਹੈ ॥
Even while navigating the depths of Maya, the Divine safely carries the blessed ones across the worldly ocean.
ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥
naanak bhaag hovai jis masatak kaaleh maar bidhaare ||4||1||
ਹੇ ਨਾਨਕ! ਜਿਨ੍ਹਾ ਗੁਰਮੁੱਖਾਂ ਦੇ ਭਾਗਾਂ ਵਿੱਚ (ਨਾਮੁ ਪ੍ਰਾਪਤੀ ਦੀ) ਬਖਸ਼ਿਸ਼ ਲਿਖੀ ਹੈ ਉਹ ਕਾਲ ਨੂੰ ਮਾਤ ਦਿੰਦੇ ਹਨ ਭਾਵ ਕਾਲ ਦਾ ਡਰ ਜਾਂ ਪ੍ਰਭਾਵ ਓਹਨਾ ਉੱਪਰ ਨਹੀਂ ਹੁੰਦਾ ॥
O Nanak! Those oriented toward the Eternal Truth, upon whose destiny the blessing of Naam is inscribed, triumph over mortality; the dread and dominion of time hold no power over them.
ਬਿਲਾਵਲੁ ਮਹਲਾ ੩ ॥
bilaaval mahalaa teejaa ||
ਅਤੁਲੁ ਕਿਉ ਤੋਲਿਆ ਜਾਇ ॥
atul kiau toliaa jai ||
ਦੂਜਾ ਹੋਇ ਤ ਸੋਝੀ ਪਾਇ ॥
dhoojaa hoi ta sojhee pai ||
ਤਿਸ ਤੇ ਦੂਜਾ ਨਾਹੀ ਕੋਇ ॥
tis te dhoojaa naahee koi ||
ਤਿਸ ਦੀ ਕੀਮਤਿ ਕਿਕੂ ਹੋਇ ॥੧॥
tis dhee keemat kikoo hoi ||1||
ਗੁਰ ਪਰਸਾਦਿ ਵਸੈ ਮਨਿ ਆਇ ॥
gur parasaadh vasai man aai ||
ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥
taa ko jaanai dhubidhaa jai ||1|| rahaau ||
ਆਪਿ ਸਰਾਫੁ ਕਸਵਟੀ ਲਾਏ ॥
aap saraaf kasavaTee laae ||
ਆਪੇ ਪਰਖੇ ਆਪਿ ਚਲਾਏ ॥
aape parakhe aap chalaae ||
ਆਪੇ ਤੋਲੇ ਪੂਰਾ ਹੋਇ ॥
aape tole pooraa hoi ||
ਆਪੇ ਜਾਣੈ ਏਕੋ ਸੋਇ ॥੨॥
aape jaanai eko soi ||2||
ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥
maiaa kaa roop sabh tis te hoi ||
ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥
jis no mele su niramal hoi ||
ਜਿਸ ਨੋ ਲਾਏ ਲਗੈ ਤਿਸੁ ਆਇ ॥
jis no laae lagai tis aai ||
ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥
sabh sach dhikhaale taa sach samai ||3||
ਆਪੇ ਲਿਵ ਧਾਤੁ ਹੈ ਆਪੇ ॥
aape liv dhaat hai aape ||
ਆਪਿ ਬੁਝਾਏ ਆਪੇ ਜਾਪੇ ॥
aap bujhaae aape jaape ||
ਆਪੇ ਸਤਿਗੁਰੁ ਸਬਦੁ ਹੈ ਆਪੇ ॥
aape satigur sabadh hai aape ||
ਨਾਨਕ ਆਖਿ ਸੁਣਾਏ ਆਪੇ ॥੪॥੨॥
naanak aakh sunaae aape ||4||2||
ਬਿਲਾਵਲੁ ਮਹਲਾ ੩ ॥
bilaaval mahalaa teejaa ||
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
saahib te sevak sev saahib te kiaa ko kahai bahaanaa ||
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥
aaisaa ik teraa khel baniaa hai sabh meh ek samaanaa ||1||
ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥
satigur parachai har naam samaanaa || jis karam hovai so satigur paae anadhin laagai sahaj dhiaanaa ||1|| rahaau ||
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥
kiaa koiee teree sevaa kare kiaa ko kare abhimaanaa ||
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥
jab apunee jot khi(n)cheh too suaamee tab koiee karau dhikhaa vakhiaanaa ||2||
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
aape gur chelaa hai aape aape gunee nidhaanaa ||
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥
jiau aap chalaae tivai koiee chaalai jiau har bhaavai bhagavaanaa ||3||
ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥
kahat naanak too saachaa saahib kaun jaanai tere kaamaa(n) ||
ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
eikanaa ghar meh dhe vaddiaaiee ik bharam bhaveh abhimaanaa ||4||3||
ਬਿਲਾਵਲੁ ਮਹਲਾ ੩ ॥
bilaaval mahalaa teejaa ||
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥
pooraa thaaT banaiaa poorai vekhahu ek samaanaa ||
ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥
eis parapa(n)ch meh saache naam kee vaddiaaiee mat ko dharahu gumaanaa ||1||
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥
satigur kee jis no mat aavai so satigur maeh samaanaa ||
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥
eeh baanee jo jeeahu jaanai tis a(n)tar ravai har naamaa ||1|| rahaau ||
ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥
chahu jugaa kaa hun nibeRaa nar manukhaa no ek nidhaanaa ||
ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥
jat sa(n)jam teerath onaa jugaa kaa dharam hai kal meh keerat har naamaa ||2||
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥
jug jug aapo aapanaa dharam hai sodh dhekhahu bedh puraanaa ||
ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥
gurmukh jinee dhiaaiaa har har jag te poore paravaanaa ||3||