ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੭੯੬
Sri Guru Granth Sahib Ji, Ang 796 — line-by-line, GurMatt-based meanings (12 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਐਸਾ ਨਾਮੁ ਨਿਰੰਜਨ ਦੇਉ ॥
aaisaa naam nira(n)jan dheau ||
ਹਉ ਜਾਚਿਕੁ ਤੂ ਅਲਖ ਅਭੇਉ ॥੧॥ ਰਹਾਉ ॥
hau jaachik too alakh abheau ||1|| rahaau ||
ਮਾਇਆ ਮੋਹੁ ਧਰਕਟੀ ਨਾਰਿ ॥ ਭੂੰਡੀ ਕਾਮਣਿ ਕਾਮਣਿਆਰਿ ॥
maiaa moh dharakaTee naar || bhoo(n)ddee kaaman kaamaniaar ||
ਰਾਜੁ ਰੂਪੁ ਝੂਠਾ ਦਿਨ ਚਾਰਿ ॥
raaj roop jhooThaa dhin chaar ||
ਨਾਮੁ ਮਿਲੈ ਚਾਨਣੁ ਅੰਧਿਆਰਿ ॥੨॥
naam milai chaanan a(n)dhiaar ||2||
ਚਖਿ ਛੋਡੀ ਸਹਸਾ ਨਹੀ ਕੋਇ ॥
chakh chhoddee sahasaa nahee koi ||
ਬਾਪੁ ਦਿਸੈ ਵੇਜਾਤਿ ਨ ਹੋਇ ॥
baap dhisai vejaat na hoi ||
ਏਕੇ ਕਉ ਨਾਹੀ ਭਉ ਕੋਇ ॥
eke kau naahee bhau koi ||
ਕਰਤਾ ਕਰੇ ਕਰਾਵੈ ਸੋਇ ॥੩॥
karataa kare karaavai soi ||3||
ਸਬਦਿ ਮੁਏ ਮਨੁ ਮਨ ਤੇ ਮਾਰਿਆ ॥
sabadh mue man man te maariaa ||
ਠਾਕਿ ਰਹੇ ਮਨੁ ਸਾਚੈ ਧਾਰਿਆ ॥
Thaak rahe man saachai dhaariaa ||
ਅਵਰੁ ਨ ਸੂਝੈ ਗੁਰ ਕਉ ਵਾਰਿਆ ॥
avar na soojhai gur kau vaariaa ||
ਨਾਨਕ ਨਾਮਿ ਰਤੇ ਨਿਸਤਾਰਿਆ ॥੪॥੩॥
naanak naam rate nisataariaa ||4||3||
ਬਿਲਾਵਲੁ ਮਹਲਾ ੧ ॥
bilaaval mahalaa pehilaa ||
ਗੁਰ ਬਚਨੀ ਮਨੁ ਸਹਜ ਧਿਆਨੇ ॥
gur bachanee man sahaj dhiaane ||
ਹਰਿ ਕੈ ਰੰਗਿ ਰਤਾ ਮਨੁ ਮਾਨੇ ॥
har kai ra(n)g rataa man maane ||
ਮਨਮੁਖ ਭਰਮਿ ਭੁਲੇ ਬਉਰਾਨੇ ॥
manmukh bharam bhule bauraane ||
ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
har bin kiau raheeaai gur sabadh pachhaane ||1||
ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥
bin dharasan kaise jeevau meree maiee ||
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
har bin jeearaa reh na sakai khin satigur boojh bujhaiee ||1|| rahaau ||
ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
meraa prabh bisarai hau marau dhukhaalee ||
ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
saas giraas japau apune har bhaalee ||
ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
sadh bairaagan har naam nihaalee ||
ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
ab jaane gurmukh har naalee ||2||
ਅਕਥ ਕਥਾ ਕਹੀਐ ਗੁਰ ਭਾਇ ॥
akath kathaa kaheeaai gur bhai ||
ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
prabh agam agochar dhei dhikhai ||
ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
bin gur karanee kiaa kaar kamai ||
ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
haumai meT chalai gur sabadh samai ||3||
ਮਨਮੁਖੁ ਵਿਛੁੜੈ ਖੋਟੀ ਰਾਸਿ ॥
manmukh vichhuRai khoTee raas ||
ਗੁਰਮੁਖਿ ਨਾਮਿ ਮਿਲੈ ਸਾਬਾਸਿ ॥
gurmukh naam milai saabaas ||
ਹਰਿ ਕਿਰਪਾ ਧਾਰੀ ਦਾਸਨਿ ਦਾਸ ॥
har kirapaa dhaaree dhaasan dhaas ||
ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
jan naanak har naam dhan raas ||4||4||
ਬਿਲਾਵਲੁ ਮਹਲਾ ੩ ਘਰੁ ੧
bilaaval mahalaa teejaa ghar pehilaa
Bilaval Mehla 3 Ghar 1
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ Satigur Prasad.
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥
dhirag dhirag khaiaa dhirag dhirag soiaa dhirag dhirag kaapaR a(n)g chaRaiaa ||
ਵਿਅਰਥ ਹੈ ਖਾਣਾ ਪੀਣਾ, ਵਿਅਰਥ ਹੈ ਸੌਣਾ ਅਤੇ ਵਿਅਰਥ ਹੈ ਅੰਗਾਂ ਉੱਪਰ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣਾ।
Fruitless is the sustenance consumed, wasted is the slumber, and completely meaningless is putting all sorts of fine attire upon oneself.
ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥
dhirag sareer kuTa(n)b sahit siau jit hun khasam na paiaa ||
ਅਜਿਹੇ ਸਰੀਰ ਅਤੇ ਪਰਿਵਾਰਿਕ ਮੋਹ-ਮਾਇਆ ਦੇ ਪਸਾਰੇ ਨੂੰ ਫਿਟਕਾਰ (ਲਾਹਨਤ) ਹੈ, ਜਿਸ ਮਨੁੱਖਾ ਜਨਮ ਦੇ ਸੁਨਹਿਰੀ ਮੌਕੇ ਦਾ ਲਾਹਾ ਲੈ ਕੇ ਮਨੁੱਖ ਨੇ ਆਪਣੇ ਮਾਲਕ (ਪ੍ਰਭੂ) ਨੂੰ ਇਸ ਜੀਵਣ ਵਿੱਚ ਪ੍ਰਾਪਤ ਨਹੀਂ ਕੀਤਾ ॥
Condemned is this physical frame and its familial bonds, when a mortal lets this golden chance pass by without discovering the Eternal Truth in this very life.
ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥
pauRee chhuRakee fir haath na aavai ahilaa janam gavaiaa ||1||
ਇਹ ਮਨੁੱਖਾ ਜਨਮ (ਪ੍ਰਭੂ-ਮਿਲਾਪ ਲਈ) ਇੱਕ ਕੀਮਤੀ ਪਉੜੀ ਹੈ; ਜੇਕਰ ਇਹ ਪਉੜੀ ਇੱਕ ਵਾਰ ਹੱਥੋਂ ਛੁੱਟ ਗਈ, ਤਾਂ ਇਹ ਫਿਰ ਹੱਥ ਨਹੀਂ ਆਉਂਦੀ ॥ ਇਸ ਤਰ੍ਹਾਂ ਮਨੁੱਖ ਆਪਣਾ ਇਹ ਬੇਹੱਦ ਉੱਤਮ ਅਤੇ ਅਨਮੋਲ ਜਨਮ ਵਿਅਰਥ ਹੀ ਗੁਆ ਬੈਠਦਾ ਹੈ ॥
Human existence is an invaluable ladder for divine union—once lost, it is lost forever. Consequently, a mortal completely throws away this supreme and priceless opportunity of life.
ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥
dhoojaa bhaau na dheiee liv laagan jin har ke charan visaare ||
ਜਿਸ ਮਨੁੱਖ ਨੇ ਉਸ ਹਰੀ ਨੂੰ ਆਪਣੇ ਮਨ ਵਿੱਚੋਂ ਵਿਸਾਰ ਦਿੱਤਾ ਉਸ ਦੇ ਮਨ ਵਿੱਚ ਦੂਜਾ ਭਾਉ (ਮਾਇਆ ਮੋਹ ਦਾ) ਉਸ ਦੀ ਸੁਰਤ ਨੂੰ ਇੱਕ ਦੇ ਨਾਲ ਜੁੜਣ ਨਹੀਂ ਦਿੰਦਾ ਉਹ ਨਾਮੁ ਤੋਂ ਸੱਖਣਾ ਰਹਿ ਜਾਂਦਾ ਹੈ ॥
When an individual forgets the Almighty, the power of worldly attachments takes over, never letting their awareness connect with the One, causing them to remain bereft of His Name.
ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
jagajeevan dhaataa jan sevak tere tin ke tai dhookh nivaare ||1|| rahaau ||
ਹੇ ਜਗਤ ਨੂੰ ਜੀਵਨ ਦੇਣ ਵਾਲੇ ਦਾਤਾਰ ਪ੍ਰਭੂ! ਜਿਹੜੇ ਮਨੁੱਖ ਤੇਰੇ ਦਰ ਦੇ ਦਾਸ ਅਤੇ ਸੇਵਕ ਬਣ ਜਾਂਦੇ ਹਨ, ਤੂੰ ਆਪ (ਕ੍ਰਿਪਾ ਕਰਕੇ) ਉਹਨਾਂ ਦੇ ਜਨਮ-ਮਰਨ, ਚਿੰਤਾ ਅਤੇ ਹਰ ਤਰ੍ਹਾਂ ਦੇ ਦੁੱਖਾਂ ਦਾ ਨਾਸ ਕਰ ਦਿੰਦਾ ਹੈਂ ॥
O Sustainer of the world and the Supreme Benefactor, You completely remove the pain and distress of those who dedicate themselves to Your service. Pause.
ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥
too dhiaal dhiaapat dhaataa kiaa eh ja(n)t vichaare ||
ਹੇ ਪ੍ਰਭੂ! ਤੂੰ ਆਪ ਬੇਹੱਦ ਦਇਆਵਾਨ, ਦਇਆ ਦਾ ਸਰੋਤ (ਮਾਲਕ) ਅਤੇ ਸਭ ਨੂੰ ਦਾਤਾਂ ਬਖਸ਼ਣ ਵਾਲਾ ਦਾਤਾਰ ਹੈਂ; ਤੇਰੀ ਇਸ ਬੇਅੰਤ ਸਮਰੱਥਾ ਦੇ ਸਾਹਮਣੇ ਇਹ ਸੰਸਾਰ ਦੇ ਨਿਮਾਣੇ ਅਤੇ ਬੇਬਸ ਜੀਵ ਕੀ ਕਰ ਸਕਦੇ ਹਨ (ਭਾਵ ਜੀਵ ਆਪਣੀ ਤਾਕਤ ਨਾਲ ਕੁਝ ਨਹੀਂ ਕਰ ਸਕਦੇ, ਸਭ ਤੇਰੀ ਹੀ ਕ੍ਰਿਪਾ ਹੈ)
O Divine, You are the Embodiment of Mercy and the Supreme Benefactor—what can these humble beings ever achieve without Your grace?
ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥
mukat ba(n)dh sabh tujh te hoe aaisaa aakh vakhaane ||
ਹੇ ਪ੍ਰਭੂ! ਸੰਸਾਰ ਦੇ ਸਾਰੇ ਜੀਵਾਂ ਦਾ ਮਾਇਆ ਦੇ ਬੰਧਨਾਂ ਵਿੱਚ ਫਸਣਾ ਅਤੇ ਉਹਨਾਂ ਬੰਧਨਾਂ ਤੋਂ ਆਜ਼ਾਦ (ਮੁਕਤ) ਹੋਣਾ—ਇਹ ਸਭ ਕੁਝ ਤੇਰੀ ਹੀ ਰਜ਼ਾ ਅਤੇ ਹੁਕਮ ਵਿੱਚ ਹੁੰਦਾ ਹੈ; ਤੇਰੇ ਸੰਤ ਜਨ (ਗੁਰਮੁਖ) ਅਜਿਹਾ ਕਹਿ ਕੇ ਤੇਰੀ ਇਸ ਸਰਵ-ਵਿਆਪਕ ਸਮਰੱਥਾ ਦੀ ਵਡਿਆਈ ਬਿਆਨ ਕਰਦੇ ਹਨ ॥
Both liberation and bondage proceed from You alone; thus do the wise speak and proclaim Your greatness.
ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥
gurmukh hovai so mukat kaheeaai manmukh ba(n)dh vichaare ||2||
ਜੋ ਮਨੁੱਖ ਕਰਤੇ ਦੇ ਸਨਮੁਖ ਹੋ ਕੇ ਚੱਲਦੇ ਹਨ, ਉਹ ਸੰਸਾਰ ਦੇ ਵਿਕਾਰਾਂ ਅਤੇ ਮੋਹ-ਮਾਇਆ ਅਤੇ ਜਨਮ ਮਰਨ ਦੇ ਬੰਧਨਾਂ ਤੋਂ ਆਜ਼ਾਦ (ਮੁਕਤ) ਹੋ ਜਾਂਦੇ ਹਨ ; ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਚੱਲਦੇ ਹਨ (ਮਨਮੁਖ ਹਨ), ਉਹ ਨਿਮਾਣੇ ਹਮੇਸ਼ਾ ਮਾਇਆ ਦੇ ਬੰਧਨਾਂ ਵਿੱਚ ਹੀ ਜਕੜੇ ਰਹਿੰਦੇ ਹਨ ॥
Liberated from earthly temptations, emotional attachments, and the cycle of existence are those whom the source has revealed His identity (gurmukh, the face of the eternal); whereas the self-centered mortals are left perpetually entangled in their own bonds.
ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥
so jan mukat jis ek liv laagee sadhaa rahai har naale ||
ਅਸਲ ਵਿੱਚ ਮਾਇਆ ਦੇ ਬੰਧਨਾਂ ਤੋਂ ਮੁਕਤ ਕੇਵਲ ਉਹੀ ਮਨੁੱਖ ਹਨ, ਜਿਹਨਾਂ ਦੀ ਸੁਰਤ (ਲਿਵ) ਹਮੇਸ਼ਾ ਉਸ ਇੱਕ ਪ੍ਰਭੂ ਦੇ ਪ੍ਰੇਮ ਵਿੱਚ ਲੱਗੀ ਰਹਿੰਦੀ ਹੈ ਅਤੇ ਜੋ ਆਪਣੇ ਹਿਰਦੇ ਅੰਦਰ ਸਦਾ ਪ੍ਰਭੂ ਨੂੰ ਆਪਣੇ ਅੰਗ-ਸੰਗ ਰੱਖਦੇ ਹਨ (ਮਨ ਵਿੱਚ ਉਸਦੀ ਯਾਦ ਬਣਾਈ ਰੱਖਦੇ ਹਨ) ॥
In reality, those alone are liberated from the bonds of illusion whose mind is forever attuned to the love of the One Divine, and who always keep the Him close within their hearts, preserving His constant remembrance.
ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥
tin kee gahan gat kahee na jaiee sachai aap savaare ||
ਉਹਨਾਂ (ਪ੍ਰਭੂ ਪ੍ਰੇਮ ਵਿੱਚ ਲੀਨ) ਮਨੁੱਖਾਂ ਦੀ ਅਵਸਥਾ ਦੀ ਡੂੰਘਾਈ ਅਤੇ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ (ਭਾਵ ਉਹ ਕਥਨ ਤੋਂ ਪਰੇ ਹੁੰਦੇ ਹਨ); ਸੱਚੇ ਮਾਲਕ ਨੇ ਆਪ ਹੀ (ਕ੍ਰਿਪਾ ਕਰਕੇ) ਉਹਨਾਂ ਦੇ ਜੀਵਨ ਨੂੰ ਸਵਾਰਿਆ ਹੁੰਦਾ ਹੈ ॥
The elevated condition and profound awareness of those attuned to the Divine cannot be uttered in words; for the True Master Himself has lovingly transformed their lives.