ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੮

Sri Guru Granth Sahib Ji, Ang 8 — line-by-line, GurMatt-based meanings (14 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸਰਮ ਖੰਡ ਕੀ ਬਾਣੀ ਰੂਪੁ ॥
saram kha(n)dd kee baanee roop ||
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥
tithai ghaaRat ghaReeaai bahut anoop ||
ਤਾ ਕੀਆ ਗਲਾ ਕਥੀਆ ਨਾ ਜਾਹਿ ॥
taa keeaa galaa katheeaa naa jaeh ||
ਜੇ ਕੋ ਕਹੈ ਪਿਛੈ ਪਛੁਤਾਇ ॥
je ko kahai pichhai pachhutai ||
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥
tithai ghaReeaai surat mat man budh ||
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥੩੬॥
tithai ghaReeaai suraa sidhaa kee sudh ||36||
ਕਰਮ ਖੰਡ ਕੀ ਬਾਣੀ ਜੋਰੁ ॥
karam kha(n)dd kee baanee jor ||
ਤਿਥੈ ਹੋਰੁ ਨ ਕੋਈ ਹੋਰੁ ॥
tithai hor na koiee hor ||
ਤਿਥੈ ਜੋਧ ਮਹਾਬਲ ਸੂਰ ॥
tithai jodh mahaabal soor ||
ਤਿਨ ਮਹਿ ਰਾਮੁ ਰਹਿਆ ਭਰਪੂਰ ॥
tin meh raam rahiaa bharapoor ||
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
tithai seeto seetaa mahimaa maeh ||
ਤਾ ਕੇ ਰੂਪ ਨ ਕਥਨੇ ਜਾਹਿ ॥
taa ke roop na kathane jaeh ||
ਨਾ ਓਹਿ ਮਰਹਿ ਨ ਠਾਗੇ ਜਾਹਿ ॥
naa oh mareh na Thaage jaeh ||
ਜਿਨ ਕੈ ਰਾਮੁ ਵਸੈ ਮਨ ਮਾਹਿ ॥
jin kai raam vasai man maeh ||
ਤਿਥੈ ਭਗਤ ਵਸਹਿ ਕੇ ਲੋਅ ॥
tithai bhagat vaseh ke loa ||
ਕਰਹਿ ਅਨੰਦੁ ਸਚਾ ਮਨਿ ਸੋਇ ॥
kareh ana(n)dh sachaa man soi ||
ਸਚ ਖੰਡਿ ਵਸੈ ਨਿਰੰਕਾਰੁ ॥
sach kha(n)dd vasai nira(n)kaar ||
ਕਰਿ ਕਰਿ ਵੇਖੈ ਨਦਰਿ ਨਿਹਾਲ ॥
kar kar vekhai nadhar nihaal ||
ਤਿਥੈ ਖੰਡ ਮੰਡਲ ਵਰਭੰਡ ॥
tithai kha(n)dd ma(n)ddal varabha(n)dd ||
ਜੇ ਕੋ ਕਥੈ ਤ ਅੰਤ ਨ ਅੰਤ ॥
je ko kathai ta a(n)t na a(n)t ||
ਤਿਥੈ ਲੋਅ ਲੋਅ ਆਕਾਰ ॥
tithai loa loa aakaar ||
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
jiv jiv hukam tivai tiv kaar ||
ਵੇਖੈ ਵਿਗਸੈ ਕਰਿ ਵੀਚਾਰੁ ॥
vekhai vigasai kar veechaar ||
ਨਾਨਕ ਕਥਨਾ ਕਰੜਾ ਸਾਰੁ ॥੩੭॥
naanak kathanaa karaRaa saar ||37||
ਜਤੁ ਪਾਹਾਰਾ ਧੀਰਜੁ ਸੁਨਿਆਰੁ ॥
jat paahaaraa dheeraj suniaar ||
ਮਨ ਅਤੇ ਇੰਦਰੀਆਂ ਉੱਤੇ ਕਾਬੂ ਪਾਕੇ ਇਸਨੂੰ ਭੱਠੀ ਬਣਾਓ, ਅਤੇ ਸਬਰ-ਸੰਤੋਖ ਨੂੰ ਉਸ ਭੱਠੀ ਨੂੰ ਚਲਾਉਣ ਵਾਲਾ ਸੁਨਿਆਰਾ ॥

ਜਤੁ - ਆਪਣੇ ਸਰੀਰਕ ਇੰਦ੍ਰੀਆਂ ਦੇ ਵਿਕਾਰਾਂ ਉੱਪਰ ਕਾਬੂ
ਪਾਹਾਰਾ - (ਸੁਨਿਆਰੇ ਦੀ) ਭੱਠੀ
ਧੀਰਜੁ - ਸਬਰ/ਸੰਤੋਖ
Control your mind and senses to make it the furnace, and let patience and contentment be the goldsmith who runs that furnace.
ਅਹਰਣਿ ਮਤਿ ਵੇਦੁ ਹਥੀਆਰੁ ॥
aharan mat vedh hatheeaar ||
ਆਪਣੀ ਬੁੱਧੀ ਨੂੰ ਨਿਹਾਈ (ਲੁਹਾਰ ਦੀ ਅਹਰਣਿ) ਬਣਾ, ਅਤੇ ਗਿਆਨ (ਗੁਰਬਾਣੀ/ਸੱਚ) ਰੂਪੀ ਹਥੌੜੇ ਨਾਲ ਘੜ ॥

ਅਹਰਣਿ - ਨਿਹਾਈ (ਲੋਹੇ ਦਾ ਬਹੁਤ ਭਾਰਾ ਸੰਦ, ਜਿਸ ਉੱਤੇ ਲੋਹੇ ਨੂੰ ਕੁੱਟ ਕੇ ਨਵਾਂ ਰੂਪ ਦਿੱਤਾ ਜਾਂਦਾ ਹੈ)
ਮਤਿ - ਬੁੱਧੀ
ਵੇਦੁ - ਗਿਆਨ
ਹਥੀਆਰੁ - ਹਥੌੜਾ ਆਦਿ

ਨੋਟ: ਇੱਥੇ ਵੇਦੁ ਦੇ ਅਰਥ ਹਿੰਦੂਆਂ ਦੇ ਚਾਰ ਵੇਦ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਪੰਗਤੀਆਂ ਵਿੱਚ ਜਤੁ, ਧੀਰਜੁ ਅਤੇ ਮਤਿ ਮਨੁੱਖ ਲਈ ਅੰਦਰੂਨੀ ਹਨ ਅਤੇ ਮਨੁੱਖ ਦਾ ਗ੍ਰਹਿਣ ਕੀਤਾ ਹੋਇਆ ਗਿਆਨ ਹੀ ਢੁਕਵਾਂ ਅਰਥ ਹੈ| ਵੇਦਾਂ ਦੇ ਗਿਆਨ ਨੂੰ ਗੁਰਬਾਣੀ ਨੇ ਸਹੀ ਨਹੀਂ ਮੰਨਿਆ ਅਤੇ ਵੇਦਾਂ ਦੀ ਸਖਤ ਆਲੋਚਨਾ ਕੀਤੀ ਗਈ ਹੈ | ਇਸ ਲਈ ਇੱਥੇ ਉਸ ਗਿਆਨ ਦੀ ਹੀ ਗੱਲ ਹੋ ਰਹੀ ਹੈ ਜਿਹੜਾ ਵੇਦਾਂ ਕਤੇਬਾਂ ਆਦਿ ਤੋਂ ਬਾਹਰ ਹੈ ॥
Let your intellect be the steady anvil, and shape it with the hammer of divine wisdom and truth.

Note: Here, the word Ved(u) cannot refer to the four Hindu Vedas. In these verses, virtues like Jat(u) (self-control), Dheeraj(u) (patience), and Mat(i) (intellect) represent internal human faculties; thus, the knowledge acquired internally by an individual is the only fitting interpretation. Furthermore, Gurbani does not endorse the ritualistic knowledge of the Vedas and offers critique of them. Therefore, the reference here is strictly to that supreme, universal wisdom which transcends all formal scriptures and medieval holy books.
ਭਉ ਖਲਾ ਅਗਨਿ ਤਪ ਤਾਉ ॥
bhau khalaa agan tap taau ||
ਪ੍ਰਭੂ ਦਾ ਪ੍ਰੇਮ/ਭਉ (ਸੁਨਿਆਰੇ ਦੀ) ਧੌਂਕਣੀ ਬਣਾ, ਅਤੇ ਬਿਰਹਾ/ਵਿਛੋੜੇ ਦੀ ਪੀੜ (ਤਪ) ਨੂੰ ਅੱਗ ਬਣਾ ਜੋ ਮਨ ਨੂੰ ਪਿਘਲਾ ਕੇ ਸ਼ੁੱਧ ਸੋਨਾ (ਕੁੰਦਨ) ਬਣਾ ਦੇਵੇ ॥

ਭਾਵ: ਮਨ ਵਿੱਚੋਂ ਵਿਕਾਰਾਂ ਦਾ ਨਾਸ਼ ਕਰਕੇ, ਕਰਤਾਰ (ਜੋ ਆਪ ਨਿਰਮਲ ਹੈ) ਨਾਲ ਜੁੜ ਕੇ ਨਿਰਮਲ ਹੋ ਜਾਵੇ ॥

ਖਲਾ - ਧੌਂਕਣੀ (ਜਿਸ ਨਾਲ ਸੁਨਿਆਰੇ ਫੂਕ ਮਾਰ ਕੇ ਅੱਗ ਭਖਾਂਦੇ ਹਨ)
Make the reverence of the One your bellows, and let a life of righteous labor and devotion to the Shabad be the fire that melts the mind to purify it into flawless, pure gold.
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥
bhaa(n)ddaa bhaau a(n)mrit tit ddaal ||
ਪ੍ਰਭੂ ਦੇ ਪ੍ਰੇਮ ਨੂੰ ਸੋਨਾ ਗਾਲਣ ਵਾਲੀ ਕੁੱਠਾਲੀ (ਭਾਂਡਾ) ਬਣਾ, ਅਤੇ ਉਸ ਕੁੱਠਾਲੀ ਵਿੱਚ ਨਾਮ ਰੂਪੀ ਅੰਮ੍ਰਿਤ ਪਿਘਲਾ ॥
Fashion the crucible of your heart from divine love, and into that vessel, pour the life-giving nectar of the Holy Name.
ਘੜੀਐ ਸਬਦੁ ਸਚੀ ਟਕਸਾਲ ॥
ghaReeaai sabadh sachee Takasaal ||
ਇਸ ਤਰ੍ਹਾਂ ਸੱਚੀ ਟਕਸਾਲ (ਕਾਰਖਾਨੇ) ਵਿੱਚ ਇਲਾਹੀ ਨਾਮੁ (ਸ਼ਬਦ) ਨੂੰ ਘੜਿਆ ਜਾਂਦਾ ਹੈ ॥
In this manner, within the true mint of sacred destiny, the divine Word and True Name are beautifully fashioned.
ਜਿਨ ਕਉ ਨਦਰਿ ਕਰਮੁ ਤਿਨ ਕਾਰ ॥
jin kau nadhar karam tin kaar ||
ਜਿਨ੍ਹਾਂ ਉੱਪਰ ਕਰਤਾਰ ਦੀ ਮਿਹਰ ਭਰੀ ਨਜਰ ਹੁੰਦੀ ਹੈ, ਉਹ ਬਖਸ਼ਿਸ਼ ਦੇ ਪਾਤਰ ਹੀ (ਇਸ ਟਕਸਾਲ ਵਿੱਚ) ਨਾਮੁ ਨੂੰ ਘੜ ਪਾਉਂਦੇ ਹਨ ॥
Only those touched by the Divine’s merciful gaze receive the grace to successfully sculpt the True Name within this sacred mint.
ਨਾਨਕ ਨਦਰੀ ਨਦਰਿ ਨਿਹਾਲ ॥੩੮॥
naanak nadharee nadhar nihaal ||38||
ਹੇ ਨਾਨਕ! ਕਰਤਾਰ ਆਪਣੀ ਕਿਰਪਾ ਦੀ ਨਜ਼ਰ ਨਾਲ (ਸੱਚ ਦੇ ਖੋਜੀ ਨੂੰ) ਸਦਾ ਲਈ ਨਿਹਾਲ ਕਰ ਦਿੰਦਾ ਹੈ ॥
O Nanak! The Divine, with a glance of grace, fills the seeker of Truth with eternal ecstasy.
ਸਲੋਕੁ ॥
salok ||
Slok
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
pavan guroo paanee pitaa maataa dharat mahat ||
(ਮਾਇਆ ਵਿਚ ਫਸੇ ਲੋਕ ਮੰਨਦੇ ਹਨ) ਪਵਨ ਗੁਰੂ ਹੈ, ਪਾਣੀ ਪਿਤਾ ਹੈ, ਧਰਤੀ ਵੱਡੀ/ਬਜ਼ੁਰਗ ਮਾਤਾ ਹੈ।
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
dhivas raat dhui dhaiee dhaiaa khelai sagal jagat ||
(ਮਾਇਆ ਵਿਚ ਫਸੇ ਲੋਕ ਮੰਨਦੇ ਹਨ)
ਦਿਨ ਤੇ ਰਾਤ ਦੋਵੇਂ ਦਾਈ (ਬੱਚੇ ਦੇ ਜਨਮ ਵੇਲੇ ਦੇਖ ਭਾਲ ਕਰਨ ਵਾਲੀ) ਅਤੇ ਦਾਇਆ (ਦਾਈ ਦਾ ਪਤੀ) ਹਨ, ਸਾਰੇ ਸੰਸਾਰ ਨੂੰ ਖਿਡਾ ਰਹੇ ਹਨ।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
cha(n)giaaieeaa buriaaieeaa vaachai dharam hadhoor ||
(ਮਾਇਆ ਵਿਚ ਫਸੇ ਲੋਕ ਮੰਨਦੇ ਹਨ)
ਚੰਗਾ ਅਤੇ ਮਾੜਾ ਧਰਮਰਾਜ ਵਾਚਦਾ ਹੈ।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
karamee aapo aapanee ke neRai ke dhoor ||
(ਮਾਇਆ ਵਿਚ ਫਸੇ ਲੋਕ ਮੰਨਦੇ ਹਨ)
ਕਰਮਾਂ ਦੇ ਕਾਰਨ ਕੋਈ ਮੌਤ ਮਗਰੋਂ ਰੱਬ ਦੇ ਨੇੜੇ ਹੁੰਦਾ ਹੈ ਕੋਈ ਦੂਰ।
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
jinee naam dhiaaiaa ge masakat ghaal ||
ਪਰ ਜਿਹੜੇ ਮਨੁੱਖ ਕਰਤੇ ਦੇ ਨਾਮ ਨਾਲ ਜੁੜ ਗਏ ਹਨ, ਭਾਵ ਜਿਹਨਾਂ ਨੂੰ ਕਰਤੇ ਦਾ ਭੇਦ ਖੁੱਲ ਗਿਆ ਹੈ, ਉਹ ਨਾਮ ਕਮਾਈ ਸਦਕਾ ਇਸ ਮਾਇਆ ਦੀ ਖੇਡ ਵਿਚੋਂ ਨਿਕਲ ਚੁੱਕੇ ਹਨ।
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
naanak te mukh ujale ketee chhuTee naal ||1||
ਹੇ ਨਾਨਕ! ਅਜਿਹੇ ਮਨੁੱਖ ਉੱਜਲੇ ਮੁੱਖ ਵਾਲੇ ਹਨ (ਭਾਵ ਗੁਰਸਿੱਖ ਹਨ), ਉਹਨਾਂ ਦੇ ਸੰਸਾਰਿਕ ਕਰਮ (ਕੇਤੀ) ਏਥੇ ਹੀ ਰਹਿ ਜਾਂਦੇ ਹਨ।

( ਗੁਰਸਿੱਖਾਂ ਨੂੰ ਧਰਮਰਾਜ ਕੋਲ ਕਰਮਾਂ ਦਾ ਲੇਖਾ ਨਹੀਂ ਦੇਣਾ ਪੈਂਦਾ, ਉਹ ਕਰਤੇ ਦੇ ਹੁਕਮ ਵਿੱਚ ਰਹਿ ਕੇ ਹੀ ਸੰਸਾਰ ਵਿੱਚ ਵਿਚਰਦੇ ਹਨ। ਸਰੀਰਕ ਮੌਤ ਮਗਰੋਂ ਉੱਜਲੇ ਮੁੱਖ ਵਾਲੇ, ਗੁਰਸਿੱਖ, ਅਕਾਲ ਦੀ ਗੋਦ ਵਿੱਚ ਸਮਾ ਜਾਂਦੇ ਹਨ।)
ਸੋ ਦਰੁ ਰਾਗੁ ਆਸਾ ਮਹਲਾ ੧
so dhar raag aasaa mahalaa pehilaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
so dhar teraa kehaa so ghar kehaa jit beh sarab samaale ||
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
vaaje tere naadh anek asa(n)khaa kete tere vaavanahaare ||
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
kete tere raag paree siau kahe'eeh kete tere gaavanahaare ||
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
gaavan tudhano pavan paanee baisa(n)tar gaavai raajaa dharam dhuaare ||
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
gaavan tudhano chit gupat likh jaanan likh likh dharam beechaare ||
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
gaavan tudhano ieesar brahamaa dhevee sohan tere sadhaa savaare ||
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
gaavan tudhano i(n)dhr i(n)dhraasan baiThe dhevatiaa dhar naale ||
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
gaavan tudhano sidh samaadhee a(n)dhar gaavan tudhano saadh beechaare ||