ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੧੯

Sri Guru Granth Sahib Ji, Ang 919 — line-by-line, GurMatt-based meanings (18 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
gur parasaadhee jinee aap tajiaa har vaasanaa samaanee ||
ਗੁਰੁ ਦੀ ਕਿਰਪਾ ਦੁਆਰਾ ਜਿਨ੍ਹਾਂ (ਭਗਤਾਂ) ਨੇ ਆਪਣੇ ਆਪੇ (ਹਉਮੈ/ਚਤੁਰਾਈ) ਨੂੰ ਪੂਰਨ ਤੌਰ 'ਤੇ ਤਿਆਗ ਦਿੱਤਾ, ਉਹਨਾਂ ਦੇ ਹਿਰਦੇ ਅੰਦਰ ਉਸ ਪਰਮ ਤੱਤ (ਪ੍ਰਭੂ) ਦੀ ਇਲਾਹੀ ਖੁਸ਼ਬੂ (ਵਾਸਨਾ) ਸਮਾ ਜਾਂਦੀ ਹੈ ॥
By the grace of the Guru, those (seekers) who utterly surrendered their own self-hood (ego and worldly cleverness); the celestial fragrance (essence) of the Supreme becomes permanently enshrined deep within their hearts.
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥
kahai naanak chaal bhagataa jugahu jug niraalee ||14||
ਤੀਜੇ ਨਾਨਕ ਆਖਦੇ ਹਨ - ਸੱਚ 'ਤੇ ਪਹਿਰਾ ਦੇਣ ਵਾਲੀ ਪ੍ਰਭੂ ਦੇ ਭਗਤਾਂ ਦੀ ਜੀਵਨ-ਜਾਚ (ਚਾਲ) ਸਦਾ ਹੀ ਨਿਰਾਲੀ (ਵਿਲੱਖਣ ਅਤੇ ਅਟੱਲ) ਹੁੰਦੀ ਹੈ ॥
Says the Third Nanak — This lifestyle of the dedicated seekers, anchored completely in Truth, remains wondrously distinct (unaltered and absolute) through all time.
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
jiau too chalaieh tiv chaleh suaamee hor kiaa jaanaa gun tere ||
ਹੇ ਸ੍ਰਿਸ਼ਟੀ ਦੇ ਰਚਣਹਾਰ! ਜਿਵੇਂ ਤੂੰ ਮੈਨੂੰ ਚਲਾਉਂਦਾ ਹੈਂ, ਮੈਂ ਉਵੇਂ ਹੀ ਚੱਲਦਾ ਹਾਂ; ਮੈਂ ਤੇਰੇ ਬੇਅੰਤ ਗੁਣਾਂ ਬਾਰੇ (ਆਪਣੀ ਸੀਮਤ ਬੁੱਧੀ ਨਾਲ) ਹੋਰ ਕੀ ਜਾਣ ਸਕਦਾ ਹਾਂ?
O Architect of creation! Whichever way You direct me, that is the path I travel; what power do I possess to truly understand Your boundless attributes (through my own finite intellect)?
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
jiv too chalaieh tivai chaleh jinaa maarag paavahe ||
ਜਿਨ੍ਹਾਂ (ਵਡਭਾਗੀ ਜੀਵਾਂ) ਨੂੰ ਤੂੰ (ਆਪਣੇ ਸੱਚੇ) ਮਾਰਗ 'ਤੇ ਪਾਉਂਦਾ ਹੈਂ, ਉਹ ਤੇਰੇ ਹੁਕਮ ਅਨੁਸਾਰ ਉਵੇਂ ਹੀ ਚੱਲਦੇ ਹਨ, ਜਿਵੇਂ ਤੂੰ ਉਹਨਾਂ ਨੂੰ ਚਲਾਉਂਦਾ ਹੈਂ ॥
Those (blessed seekers) whom You direct onto Your (path of Truth), they travel purely in submission to Your ordinance, following precisely whichever way You choose to guide them.
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
kar kirapaa jin naam laieh s har har sadhaa dhiaavahe ||
ਹੇ ਪ੍ਰਭੂ! ਤੂੰ ਮਿਹਰ ਕਰਕੇ ਜਿਨ੍ਹਾਂ (ਵਡਭਾਗੀ ਜੀਵਾਂ) ਨੂੰ ਆਪਣੇ 'ਨਾਮ' ਦੀ ਦਾਤ ਬਖਸ਼ਦਾ ਹੈਂ, ਉਹ ਹਮੇਸ਼ਾ (ਸੁਆਸ-ਸੁਆਸ) ਉਸ ਹਰਿ (ਕਰਤਾਰ) ਨੂੰ ਧਿਆਉਂਦੇ ਹਨ ॥
O Divine! Bestowing Your mercy upon those (fortunate beings) to whom You grant the gift of Your 'Name', they forever meditate upon the Divine (with every breath).
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥
jis no kathaa sunaieh aapanee s gurdhuaarai sukh paavahe ||
ਜਿਸ ਗੁਰਮੁਖ ਨੂੰ ਤੂੰ (ਕਰਤਾਰ) ਆਪਣੀ ਕਥਾ (ਨਾਮ ਦੀ ਸੋਝੀ) ਸੁਣਾਉਂਦਾ ਹੈਂ, ਉਹ ਗੁਰੁ (ਸੱਚ) ਦੇ ਦੁਆਰਾ ਸਦੀਵੀ ਸੁੱਖ ਪਾਉਂਦਾ ਹੈ ॥
The Gurmukh, to whom You (the Divine) recite Your discourse (impart the understanding of Naam), obtains eternal peace through the Eternal Truth.
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥
kahai naanak sache saahib jiau bhaavai tivai chalaavahe ||15||
The third Nanak states, O True Divine! Just as it pleases You, You guide everyone along the path accordingly.
The third Nanak states, O Divine! Just as You guide me, I move along the path.
ਏਹੁ ਸੋਹਿਲਾ ਸਬਦੁ ਸੁਹਾਵਾ ॥
eh sohilaa sabadh suhaavaa ||
ਇਹ ਸੋਹਣਾ ਸ਼ਬਦ (ਨਾਮੁ) ਅਨੰਦਮਈ ਗੀਤ ਹੈ ॥
This beautiful Shabad (Naam) is a song of bliss.
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
sabadho suhaavaa sadhaa sohilaa satiguroo sunaiaa ||
ਇਹ ਸੋਹਣਾ ਸ਼ਬਦ (ਨਾਮੁ) ਅਨੰਦਮਈ ਗੀਤ ਹੈ, ਜੋ ਸਤਿਗੁਰੂ ਨੇ ਸੁਣਾਇਆ ਹੈ ॥
This beautiful Shabad (Naam) is a blissful song, revealed by the True Guru.
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
eh tin kai ma(n)n vasiaa jin dhurahu likhiaa aaiaa ||
ਇਹ (ਨਾਮੁ) ਉਹਨਾਂ ਦੇ ਮਨ ਵਿੱਚ ਵੱਸਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਪ੍ਰਭੂ ਨੇ ਧੁਰੋਂ (ਜਦ ਜੀਵ ਇਸ ਜਗਤ ਵਿੱਚ ਪਹਿਲੀ ਵਾਰ ਦਾਖਲ ਹੋਇਆ ਸੀ) ਲਿਖਿਆ ਹੋਇਆ ਹੈ ॥

ਨਾਮੁ ਦੀ ਪ੍ਰਾਪਤੀ ਤੋਂ ਬਾਅਦ ਜੀਵ ਦਾ ਸਫ਼ਰ ਮੁਕੱਮਲ ਹੋ ਜਾਂਦਾ ਹੈ ॥
This (Naam) resides in the minds of those for whom the Divine had ordained it from the very beginning (from the primordial moment when the being first entered this world).

Upon attaining Naam, the journey of the living being reaches its ultimate completion
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
eik fireh ghanere kareh galaa galee kinai na paiaa ||
ਸੰਸਾਰ ਵਿੱਚ ਅਜਿਹੇ ਅਨੇਕਾਂ ਲੋਕ ਫਿਰਦੇ ਹਨ ਜੋ (ਧਰਮ ਅਤੇ ਰੱਬ ਬਾਰੇ) ਵੱਡੀਆਂ-ਵੱਡੀਆਂ ਗਿਆਨ ਦੀਆਂ ਗੱਲਾਂ ਕਰਦੇ ਹਨ। ਪਰ ਕੇਵਲ ਜ਼ਬਾਨੀ ਗੱਲਾਂ (ਦਿਖਾਵੇ ਅਤੇ ਚਲਾਕੀਆਂ) ਕਰਨ ਨਾਲ ਅੱਜ ਤੱਕ ਕਿਸੇ ਨੇ ਵੀ ਉਸ ਮਾਲਕ ਨੂੰ ਨਹੀਂ ਪਾਇਆ (ਭਾਵ, ਰੱਬੀ ਮਿਲਾਪ ਗੱਲਾਂ ਨਾਲ ਨਹੀਂ, ਸਗੋਂ ਕਰਤੇ ਲਈ ਸੱਚੀ ਸ਼ਰਧਾ, ਪ੍ਰੇਮ ਅਤੇ ਨਾਮੁ ਸਿਮਰਣ ਰਾਹੀਂ ਹੀ ਉਸੀ ਦੀ ਕ੍ਰਿਪਾ ਨੂੰ ਹਾਂਸਲ ਕੀਤਾ ਜਾ ਸਕਦਾ ਹੈ)।
Countless individuals wander the world delivering eloquent discourses on faith and the Divine; yet, through empty words, superficial display, and intellectual cleverness, no one has ever truly attained that Supreme. For ultimate union is never forged through mere speech, but is realized solely by earning His grace through heartfelt devotion, genuine love for the Eternal, and dedicated meditation on the Name (Naam).
ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
kahai naanak sabadh sohilaa satiguroo sunaiaa ||16||
ਤੀਜੇ ਨਾਨਕ ਜੀ ਫ਼ੁਰਮਾਉਂਦੇ ਹਨ ਕਿ ਸੱਚੇ ਗੁਰੂ (ਸ਼ਬਦ) ਨੇ ਮੈਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਇਹ ਪਵਿੱਤਰ ਸ਼ਬਦ ਅਤੇ ਆਤਮਿਕ ਖੁਸ਼ੀ ਦਾ ਗੀਤ (ਸੋਹਿਲਾ) ਸੁਣਾਇਆ ਹੈ, ਜਿਸ ਨਾਲ ਮੇਰੇ ਅੰਦਰ ਪਰਮ ਆਨੰਦ ਦਾ ਪ੍ਰਕਾਸ਼ ਹੋ ਗਿਆ ਹੈ ॥
The Third Nanak states that the True Guru (the Word) has revealed this sacred hymn of praise and the celestial song of spiritual joy; through this, the radiant light of supreme bliss has beautifully awakened deep within me.
ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥
pavit hoe se janaa jinee har dhiaaiaa ||
ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥
har dhiaaiaa pavit hoe gurmukh jinee dhiaaiaa ||
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥
pavit maataa pitaa kuTa(n)b sahit siau pavit sa(n)gat sabaieeaa ||
ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥
kahadhe pavit sunadhe pavit se pavit jinee ma(n)n vasaiaa ||
ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
kahai naanak se pavit jinee gurmukh har har dhiaaiaa ||17||
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥
karamee sahaj na uoopajai vin sahajai sahasaa na jai ||
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥
neh jai sahasaa kitai sa(n)jam rahe karam kamaae ||
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
sahasai jeeau maleen hai kit sa(n)jam dhotaa jaae ||
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
ma(n)n dhovahu sabadh laagahu har siau rahahu chit lai ||
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥
kahai naanak gur parasaadhee sahaj upajai ih sahasaa iv jai ||18||
ਜੀਅਹੁ ਮੈਲੇ ਬਾਹਰਹੁ ਨਿਰਮਲ ॥
jeeahu maile baaharahu niramal ||
ਜੋ ਮਨੁੱਖ ਅੰਦਰੋਂ ਤਾਂ ਮੈਲ/ਖੋਟ ਨਾਲ਼ ਭਰੇ ਹੋਏ ਹਨ ਪਰ ਬਾਹਰੋਂ ਬਹੁਤ ਸਾਫ ਸੁਥਰੇ ਬਣ ਰਹਿੰਦੇ ਹਨ।
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
baaharahu niramal jeeahu ta maile tinee janam jooaai haariaa ||
ਜਿਹੜੇ ਮਨੁੱਖ ਬਾਹਰੋਂ ਬਹੁਤ ਪਵਿੱਤਰ ਬਣ ਰਹਿੰਦੇ ਹਨ। ਪਰ ਮਨੋ ਵਿਕਾਰਾਂ ਨਾਲ਼ ਭਰੇ ਹਨ। ਉਹਨਾਂ ਨੇ ਸਤਿਗੁਰ ਦੀ ਰਚਾਈ ਇਸ ਖੇਡ ਵਿੱਚ ਸੱਚ ਦੇ ਮਾਰਗ ਚੱਲ ਕੇ ਆਪਣਾ ਜੀਵਨ ਸਫਲ ਕਰਨ ਦੀ ਬਜਾਏ, ਗਲਤ ਰਸਤੇ ਚਲਦਿਆਂ ਜੂਏ ਦੀ ਤਰ੍ਹਾਂ ਆਪਣਾ ਜੀਵਨ ਹਾਰ ਲਿਆ ਹੈ।
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
eh tisanaa vaddaa rog lagaa maran manahu visaariaa ||
ਮਾਇਆ ਨੇ ਤ੍ਰਿਸ਼ਨਾ ਰੂਪੀ ਵੱਡਾ ਰੋਗ ਮਨੁੱਖਾਂ ਨੂੰ ਲਾਇਆ ਹੈ ਅਤੇ ਇਸ ਰੋਗ ਕਾਰਨ ਹੀ ਉਹ ਮੌਤ ਵੀ ਵਿਸਾਰੀ ਬੈਠੇ ਹਨ।
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
vedhaa meh naam utam so suneh naahee fireh jiau betaaliaa ||
ਹਿੰਦੂ ਮੱਤ ਦੇ ਵੇਦਾਂ ਸ਼ਾਸਤਰਾਂ ਦੇ ਨਾਲ਼ੋਂ ਸਤਿਗੁਰ (ਅਕਾਲ ਪੁਰਖ ) ਦਾ ਨਾਮ ਜੋ ਉੱਤਮ ਹੈ ਉਸਨੂੰ ਸੁਣਦੇ ਨਹੀਂ ਅਤੇ ਵੇਦ ਪੜ੍ਹ ਕੇ ਬੇਤਾਲੇ ਹੋਏ ਘੁੰਮਦੇ ਹਨ।
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥
kahai naanak jin sach tajiaa kooRe laage tinee janam jooaai haariaa ||19||
ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿਨ੍ਹਾਂ ਮਨੁੱਖਾਂ ਨੇ ਸੱਚ (ਅਕਾਲ ਪੁਰਖ/ ਰੱਬ) ਨੂੰ ਤਿਆਗ ਕੇ ਝੂਠ (ਅਕਾਲ ਪੁਰਖ ਤੋਂ ਬਿਨਾਂ ਬਾਕੀ ਸਭ ਝੂਠ ਹੀ ਹੈ) ਨਾਲ਼ ਜੁੜੇ ਹਨ ਉਹਨਾਂ ਨੇ ਆਪਣਾ ਜੀਵਨ ਜੂਏ ਵਿੱਚ ਹਾਰ ਦਿੱਤਾ ਹੈ।
ਜੀਅਹੁ ਨਿਰਮਲ ਬਾਹਰਹੁ ਨਿਰਮਲ ॥
jeeahu niramal baaharahu niramal ||
ਜੋ ਮਨੁੱਖ ਅੰਦਰੋਂ ਮਲ ਰਹਿਤ ਹੁੰਦੇ ਹਨ ਉਹੀ ਮਨੁੱਖ ਬਾਹਰੋਂ ਪਵਿੱਤਰ ਹੁੰਦੇ ਹਨ।
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
baaharahu ta niramal jeeahu niramal satigur te karanee kamaanee ||
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
kooR kee soi pahuchai naahee manasaa sach samaanee ||
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
janam ratan jinee khaTiaa bhale se vanajaare ||
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
kahai naanak jin ma(n)n niramal sadhaa raheh gur naale ||20||
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥
je ko sikh guroo setee sanamukh hovai ||
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
hovai ta sanamukh sikh koiee jeeahu rahai gur naale ||
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥
gur ke charan hiradhai dhiaae a(n)tar aatamai samaale ||
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
aap chhadd sadhaa rahai paranai gur bin avar na jaanai koe ||