ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੨੩

Sri Guru Granth Sahib Ji, Ang 923 — line-by-line, GurMatt-based meanings (30 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਰਾਮਕਲੀ ਸਦੁ
raamakalee sadhu
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥
jag dhaataa soi bhagat vachhal tih loi jeeau ||
ਜਗਤ ਦਾ ਦਾਤਾ, ਉਹ ਭਗਤਾਂ ਨੂੰ ਪਿਆਰ ਕਰਨ ਵਾਲਾ, ਅਤੇ (ਪ੍ਰਚਲਤ ਤਿੰਨਾਂ ਲੋਕਾਂ ਦਾ ਪਾਲਕ) ਸਾਰੇ ਬ੍ਰਹਮੰਡ ਦਾ ਮਾਲਕ।
The Provider of the Universe, the Lover of His devotees, and (the commonly understood three worlds) the Owner of the creation.
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥
gur sabadh samaave avar na jaanai koi jeeau ||
ਗੁਰਮੁਖ ਗੁਰ ਸ਼ਬਦ ਵਿੱਚ ਲੀਨ (ਸੁਰਤ ਜੋੜ ਕੇ) ਹੋ ਕੇ ਇੱਕ ਮਾਲਕ ਤੋਂ ਬਿਨਾ ਕਿਸੇ ਹੋਰ ਦੀ ਟੇਕ ਨਹੀਂ ਰੱਖਦਾ।
The Gurmukh is the one who is immersed in the Gur Shabd (the Word) and does not depend on any other (than his Creator).
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥
avaro na jaaneh sabadh gur kai ek naam dhiaavahe ||
(ਗੁਰਮੁਖ) ਕਿਸੇ ਹੋਰ ਨੂੰ ਨਹੀਂ ਜਾਣਦਾ (ਕਿਸੇ ਹੋਰ ਵਿੱਚ ਸ਼ਰਧਾ ਨਹੀਂ ਰੱਖਦਾ) ਅਤੇ ਇੱਕ ਗੁਰ ਸ਼ਬਦ ਦਾ ਨਾਮ ਹੀ ਧਿਆਉਂਦਾ ਹੈ।
(Gurmukh) does not know any other (No devotion to any other power); he meditates on the One Name of the Supreme.
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥
parasaadh naanak guroo a(n)gadh param padhavee paavahe ||
ਗੁਰੂ ਨਾਨਕ ਦੇਵ ਜੀ ਰਾਹੀਂ ਹੋਈ ਕਿਰਪਾ ਨਾਲ ਅੰਗਦ ਦੇਵ ਜੀ ਨੇ ਗੁਰੂ ਦੀ ਪਦਵੀ ਹਾਂਸਲ ਕੀਤੀ ।
ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ ॥
aaiaa hakaaraa chalanavaaraa har raam naam samaiaa ||
ਚੱਲਣਵਾਲੇ ਨੂੰ ਕਰਤੇ ਦਾ ਹੁਕਮ ਆ ਗਿਆ (ਗੁਰੂ ਅਮਰਦਾਸ ਜੀ ਦਾ ਜੋਤਿ ਜੋਤ ਦਾ ਸੱਦਾ ਆ ਗਿਆ) ਅਤੇ ਉਹ ਜੋਤਿ ਜੋਤ ਸਮਾ ਕੇ ਹਰਿ (ਕਰਤੇ) ਵਿੱਚ ਅਭੇਦ ਹੋ ਗਏ।
And when the call came for Him (Guru Amardas ji) to depart, He merged into the Creator Supreme.
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥੧॥
jag amar aTal atol Thaakur bhagat te har paiaa ||1||
ਜਗ ਵਿੱਚ ਅਮਰ (ਜੋ ਕਦੇ ਮਰਦਾ ਨਹੀਂ), ਅਟੱਲ (ਨਾ ਡੋਲਣ ਵਾਲਾ), ਅਤੇ ਨਾ ਤੋਲ ਜਾਂ ਗਿਣਤੀਆਂ ਮਿਣਤੀਆਂ ਵਿੱਚ ਆਉਣ ਵਾਲਾ, ਇੱਕ ਮਾਲਕ ਪ੍ਰਭੂ ਹੀ ਹੈ | ਉਸ ਨੂੰ ਸਤਿਗੁਰੁ ਭਗਤੀ ਰਾਹੀਂ ਹੀ ਪਾਇਆ ਜਾ ਸਕਦਾ ਹੈ।
Through devotional worship in this world, the imperishable, immovable, immeasurable Supreme is obtained.
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥
har bhaanaa gur bhaiaa gur jaavai har prabh paas jeeau ||
ਕਰਤਾਰ ਦਾ ਭਾਣਾ ਮਿੱਠਾ ਕਰਕੇ ਮੰਨਿਆ ਅਤੇ ਕਰਤਾਰ ਪਾਸ ਚਲੇ ਗਏ।
ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ ॥
satigur kare har peh benatee meree paij rakhahu aradhaas jeeau ||
ਗੁਰੂ ਨੇ ਕਰਤਾਰ ਅੱਗੇ ਅਰਦਾਸ ਕੀਤੀ ਕਿ ਮੇਰੀ ਇੱਜਤ ਰੱਖ ਲਵੋ।
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥
paij raakhahu har janeh keree har dheh naam nira(n)jano ||
ਹਰਿ ਦਾ ਨਿਰੰਜਨ (ਬਿਨਾ ਕਾਲਖ ਜਾਂ ਕਿਸੇ ਤਰ੍ਹਾਂ ਦੇ ਦਾਗ ਤੋਂ ਰਹਿਤ) ਅਤੇ ਪਵਿੱਤਰ ਨਾਮ ਬਖਸ਼ੋ ਅਤੇ ਆਪਣੇ ਭਗਤਾਂ ਦੀ ਲਾਜ ਰੱਖੋ।
Please protect the honour of Your humble servants, O Supreme; please bless them with Your Immaculate Name (free of any type of blemish).
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥
a(n)t chaladhiaa hoi belee jamadhoot kaal nikha(n)jano ||
ਅੰਤ ਸਮੇ ਕਰਤਾਰ ਸਾਥੀ/ਮੱਦਦਗਾਰ ਬਣਦਾ ਹੈ ਅਤੇ ਜਮਦੂਤ ਜਾਂ ਮੌਤ ਦੇ ਡਰ ਨੂੰ ਨਾਸ ਕਰਦਾ ਹੈ।
At this time of the final departure, the Creator is the dearest companion; it destroys the fear of the Messenger of Death.
ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥
satiguroo kee benatee paiee har prabh sunee aradhaas jeeau ||
ਸਤਿਗੁਰੂ ਨੇ ਬੇਨਤੀ ਕੀਤੀ ਅਤੇ ਪ੍ਰਭੂ ਨੇ ਇਹ ਅਰਦਾਸ ਸੁਣ ਲਈ।
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥੨॥
har dhaar kirapaa satigur milaiaa dhan dhan kahai saabaas jeeau ||2||
ਹਰਿ ਦੀ ਕ੍ਰਿਪਾ ਨਾਲ ਸਤਿਗੁਰੁ ਦਾ ਮਿਲਾਪ ਹੋਇਆ ਅਤੇ ਧਨ ਧਨ ਹੋ ਗਈ।
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥
mere sikh sunahu put bhaieeho merai har bhaanaa aau mai paas jeeau ||
ਗੁਰੂ ਅਮਰ ਦਾਸ ਦੀ ਨੇ ਆਪਣੇ ਸਿੱਖਾਂ, ਪੁੱਤ ਅਤੇ ਭਾਈਆਂ ਨੂੰ ਆਪਣੇ ਪਾਸ ਬੁਲਾਇਆ।
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥
har bhaanaa gur bhaiaa meraa har prabh kare saabaas jeeau ||
ਹਰੀ ਦੇ ਭਾਣੇ ਅੰਦਰ ਓਹਨਾ ਪ੍ਰਭੂ ਦੀ ਪ੍ਰਸੰਸਾ ਜਤਾਈ।
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥
bhagat satigur purakh soiee jis har prabh bhaanaa bhaave ||
ਉਹ ਹੀ ਸਤਿਗੁਰ ਪੁਰਖੁ ਦੇ ਭਗਤ ਬਣ ਪਾਉਂਦੇ ਹਨ, ਜੋ ਮਨ ਨੂੰ ਹਰਿ ਪ੍ਰਭ ਦੇ ਭਾਣੇ ਤਸਲੀਮ ਕਰਦੇ ਅਤੇ ਮਾਣਦੇ ਹਨ। ਜੋ ਨਿੱਜੀ ਮੰਗਾਂ ਦੇ ਚੱਕਰ ਵਿੱਚ ਹੁੰਦੇ ਹਨ, ਨਾ ਉਹਨਾ ਤੇ ਸਤਿਗੁਰ ਕਿਰਪਾ ਕਰਦਾ ਹੈ, ਅਤੇ ਨਾ ਹੀ ਉਹਨਾਂ ਦੀ ਭਗਤੀ ਉਹਨਾਂ ਨੂੰ ਪ੍ਰਭੂ ਵੱਲ ਮੋੜਦੀ ਹੈ।
----
(ਓਹਨਾ ਕਿਹਾ ਕਿ) ਸੰਪੂਰਨ ਸਤਿਗੁਰੁ ਦਾ ਭਗਤ ਓਹੀ ਹੈ ਜਿਸ ਨੂੰ ਪ੍ਰਭੂ ਦਾ ਭਾਣਾ ਮਿੱਠਾ ਲਗਦਾ ਹੈ।
The devotee of the True Guru is the one who is pleased with God’s Will.
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥
aana(n)dh anahadh vajeh vaaje har aap gal melaave ||
ਹਰੀ ਦੇ ਮਿਲਾਪ ਨਾਲ ਅਨਹਦ ਵਾਜੇ ਰੂਪੀ ਅਨੰਦ ਬਣਦਾ ਹੈ।
The blissful proverbial eternal divine vibration (Anhad) is achieved through the Supreme's embrace.
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥
tusee put bhaiee paravaar meraa man vekhahu kar nirajaas jeeau ||
ਗੁਰੂ ਅਮਰ ਦਾਸ ਜੀ ਆਪਣੇ ਪੁੱਤ, ਭਾਈਆਂ ਅਤੇ ਪ੍ਰੀਵਾਰ ਨੂੰ ਮਨ ਵਿੱਚ ਨਿਰਣਾ ਕਰਨ ਦੀ ਸਲਾਹ ਦਿੰਦੇ ਹਨ।
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥
dhur likhiaa paravaanaa firai naahee gur jai har prabh paas jeeau ||3||
ਧੁਰ (ਕਰਤੇ) ਦਾ ਸੱਦਾ ਮੋੜਿਆ ਨਹੀਂ ਜਾ ਸਕਦਾ ਅਤੇ ਗੁਰਮੁਖੁ ਪ੍ਰਭੂ ਵਿੱਚ ਸਮਾ ਜਾਂਦਾ ਹੈ।
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥
satigur bhaanai aapanai beh paravaar sadhaiaa ||
ਗੁਰੂ ਜੀ ਨੇ ਪਰਵਾਰ ਨੂੰ ਸੱਦਿਆ ਅਤੇ ਆਪਣੇ ਪਾਸ ਬਿਠਾਇਆ।
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
mat mai pichhai koiee rovasee so mai mool na bhaiaa ||
ਸੱਭ ਨੂੰ ਹਦਾਇਤ ਕੀਤੀ ਕਿ ਕਿਸੇ ਨੇ ਰੋਣਾ ਨਹੀਂ ਕਿਉਂਕਿ ਇਹ ਓਹਨਾ ਨੂੰ ਭਾਉਂਦਾ ਨਹੀਂ।
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥
mit paijhai mit bigasai jis mit kee paij bhaave ||
ਮਿੱਤਰ ਆਪਣੇ ਮਿੱਤਰ ਦੇ ਸਨਮਾਨ (ਸੱਚੀ ਦਰਗਾਹ ਮੱਲਣ ) ਦੀ ਖੁਸ਼ੀ ਮਨਾਉਦਾ ਹੈ।
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥
tusee veechaar dhekhahu put bhaiee har satiguroo painaave ||
ਪੁੱਤ ਭਾਈਓ ਵਿਚਾਰ ਕਰੋ ਅਤੇ ਵੇਖੋ ਕਿ ਹਰੀ ਨੇ ਸਤਿਗੁਰੂ (ਅਮਰਦਾਸ ਜੀ ਨੂੰ) ਮਾਣ ਬਖਸ਼ਿਆ ਹੈ।
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥
satiguroo paratakh hodhai beh raaj aap Tikaiaa ||
ਸਤਿਗੁਰੂ (ਅਮਰਦਾਸ ਜੀ ਨੇ) ਆਪ ਪਰਤੱਖ ਰੂਪ ਵਿੱਚ (ਨਾਨਕ ਰਾਜ ਦੀ) ਗੁਰਗੱਦੀ ਅੱਗੇ ਦਿੱਤੀ।
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥੪॥
sabh sikh ba(n)dhap put bhaiee raamadhaas pairee paiaa ||4||
ਸਭ ਸਿੱਖਾਂ, ਸੰਬੰਧੀਆਂ, ਪੁੱਤ ਅਤੇ ਭਾਈਆਂ ਨੂੰ ਰਾਮਦਾਸ (ਗੁਰੂ ਥਾਪ ਕੇ) ਜੀ ਦੇ ਲੜ ਲਾਇਆ।
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥
a(n)te satigur boliaa mai pichhai keeratan kariahu nirabaan jeeau ||
ਅੰਤ ਵਿੱਚ ਅਮਰਦਾਸ ਜੀ ਨੇ ਕਿਹਾ ਕਿ ਮੇਰੇ ਤੋਂ ਬਾਅਦ ਨਿਰੋਲ ਕੀਰਤਨ ਕਰਨਾ।
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥
keso gopaal pa(n)ddit sadhiahu har har kathaa paReh puraan jeeau ||
ਸ੍ਰਿਸ਼ਟੀ ਦੇ ਪਾਲਣਹਾਰ (ਗੋਪਾਲ) ਦੇ ਕੇਸਾਧਾਰੀ ਗਿਆਤਾ (ਪੰਡਿਤ) ਭਾਵ ਸਿੱਖਾਂ ਨੂੰ ਸੱਦ ਕੇ ਸੰਗਤੀ ਰੂਪ ਵਿੱਚ ਹਰੀ ਦੀ ਕਥਾ (ਗੁਰਬਾਣੀ) ਦੀ ਪੋਥੀ ਪੜਣਾ।

ਨੋਟ: ਪੁਰਾਣੁ ਤੋਂ ਭਾਵ ਹਿੰਦੂ ਪੁਰਾਣ ਨਹੀਂ ਕਿਉਂਕਿ ਉਹ 18 ਮਹਾਂ ਪੁਰਾਣ ਅਤੇ 18 ਉਪ ਪੁਰਾਣ ਹਨ। ਮੌਤ ਤੋਂ ਬਾਅਦ ਸਿਰਫ ਗਰੁੜ ਪੁਰਾਣ ਹੀ ਪੜਿਆ ਜਾਂਦਾ ਹੈ। ਜੇ ਹਿੰਦੂ ਧਰਮ ਗ੍ਰੰਥ ਦਾ ਵੇਰਵਾ ਹੁੰਦਾ ਤਾਂ ਇਸ ਸ਼ਬਦ ਦੇ ਉਚਾਰਣ ਸਮੇਂ ਗਰੁੜ ਸ਼ਬਦ ਦੀ ਵਰਤੋਂ ਹੋਣੀ ਸੀ।

ਇਸ ਦੇ ਦੂਸਰੇ ਅਰਥ ਇਹ ਵੀ ਠੀਕ ਹਨ ।

ਪ੍ਰਚਲਤ ਪੰਡਿਤਾਂ ਦੁਆਰਾ ਪੜੇ ਪੁਰਾਣ ਦੀ ਬਜਾਏ ਹਰ ਦੀ ਕਥਾ ਪੜਣਾ ਹੀ ਆਖਰੀ ਸਮੇ ਦੀ ਕਿਰਿਆ ਹੈ ਅਤੇ ਬਾਕੀ ਸਭ ਕਿਰਿਆਵਾਂ ਮਨ ਮੱਤ ਹਨ । ਭਾਵ ਨਾਮ ਜਪ ਤੋਂ ਬਿਨਾ ਹੋਰ ਕੋਈ ਵੀ ਕਿਰਿਆ ਸਿੱਖੀ ਵਿੱਚ ਪ੍ਰਵਾਨਿਤ ਨਹੀਂ ।
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥
har kathaa paReeaai har naam suneeaai bebaan har ra(n)g gur bhaave ||
ਆਖਰੀ ਯਾਤਰਾ ਸਮੇ ਹਰ ਦੀ ਕਥਾ ਪੜਣਾ ਅਤੇ ਹਰੀ ਦੇ ਨਾਮ ਨੂੰ ਸੁਣਨਾ ਹੀ ਸਤਿਗੁਰ ਨੂੰ ਭਾਉਂਦਾ ਹੈ।
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥
pi(n)dd patal kiriaa dheevaa ful har sar paave ||
ਪਿੰਡ, ਪੱਤਲ, ਕਿਰਿਆ, ਦੀਵਾ, ਅਸਥੀਆਂ (ਫੁਲ) ਅਤੇ ਹੋਰ ਅੰਤਮ ਰਸਮਾਂ ਦੀ ਬਜਾਏ ਪ੍ਰਭੂ ਦਾ ਨਾਮ ਰੂਪੀ ਸਰੋਵਰ (ਹਰਿ ਸਰਿ) ਹੀ ਪ੍ਰਾਣੀ ਦੀ ਅਸਲ ਅੰਤਮ ਰੀਤ ਹੈ।

ਨੋਟ: ਕਿਰਿਆ - ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਰਵਾਇਤੀ ਗਰੁੜ ਪੁਰਾਣ ਦੇ ਪਾਠ ਅਤੇ ਹੋਰ ਰਸਮਾਂ। ਇੱਥੇ ਵੀ ਗਰੁੜ ਪੁਰਾਣ ਦੀ ਕਿਰਿਆ ਨੂੰ ਵਰਜਿਆ ਹੈ|
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥
har bhaiaa satigur boliaa har miliaa purakh sujaan jeeau ||
ਜਦ ਕਰਤੇ ਨੂੰ ਭਾਇਆ, ਤਾਂ ਸਤਿਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਕਿ ਉਨ੍ਹਾਂ ਨੂੰ ਸਰਬ-ਕਲਾ ਸਮਰੱਥ ਅੰਤਰਜਾਮੀ ਮਿਲ ਪਿਆ ਹੈ।
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
raamadhaas soddee tilak dheeaa gur sabadh sach neesaan jeeau ||5||
ਸੋਢੀ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਾ ਸ਼ਬਦ ਰੂਪੀ ਤਿਲਕ ਦੇ ਦਿੱਤਾ।