ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੬੮

Sri Guru Granth Sahib Ji, Ang 968 — line-by-line, GurMatt-based meanings (25 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
so Tikaa so baihanaa soiee dheebaan ||
ਸੋ ਟਿੱਕਾ ਭਾਵ (ਗੁਰ ਸ਼ਬਦ) ਦਾ ਟਿੱਕਾ ਮਿਲਦਾ ਹੈ ਓਹੀ ਸੱਚੇ ਅਕਾਲ ਪੁਰਖ ਦੇ ਦਰਬਾਰ ਵਿੱਚ ਪ੍ਰਵਾਨ ਹੁੰਦਾ ਹੈ ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥
piyoo dhaadhe jevihaa potaa paravaan ||
ਇਹ ਇਵੇਂ ਹੈ ਜਿੰਦਾ ਪੀਓ ਨੂੰ ਦਾਦਾ ਅਤੇ ਪੁੱਤਰ ਪ੍ਰਵਾਨ ਹੁੰਦਾ ਹੈ ॥
ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥
jin baasak netrai ghatiaa kar nehee taan || jin samu(n)dh viroliaa kar mer madhaan ||
(ਜਿਵੇਂ ਮਿਥਿਹਾਸਕ ਗਾਥਾ ਅਨੁਸਾਰ ਦੇਵਤਿਆਂ ਨੇ ਸੁਮੇਰ ਪਰਬਤ ਦਾ ਮਧਾਣਾ ਬਣਾ ਕੇ, ਸ਼ੇਸਨਾਕ ਦਾ ਨੇਤ੍ਰਾ ਪਾ ਕੇ ਖੀਰ ਸਮੁੰਦਰ ਨੂੰ ਰਿੜਕਿਆ ਅਤੇ ਚੋਦਾਂ ਰਤਨ ਕੱਢੇ, ਏਵੇਂ ਹੀ) ਗੁਰੂ ਅਮਰਦਾਸ ਜੀ ਨੇ ਗੁਰਸ਼ਬਦ ਨੂੰ ਮਧਾਣਾ ਬਣਾ ਕੇ, ਮਨ-ਰੂਪ ਨਾਗ ਨੂੰ ਰਿੜਕਿਆ ਹੈ॥
ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ ॥
chaudheh ratan nikaalian keeton chaanaan ||
ਚੌਦਾਂ ਰਤਨਾ ਵਾਂਗ ਚੰਨਣ, ਪ੍ਰਕਾਸ਼ ਹੋ ਗਿਆ ॥
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥
ghoRaa keeto sahaj dhaa jat keeo palaan ||
ਗੁਰੂ ਸਾਹਿਬ ਜੀ ਨੇ ਸਹਿਜ ਨੂੰ ਘੋੜਾ ਬਣਾ ਕੇ, ਉਥੇ ਜਤ (ਸੁੱਚੇ ਆਚਰਣ) ਦੀ ਕਾਠੀ ਪਾ ਲਈ॥
ਧਣਖੁ ਚੜਾਇਓ ਸਤ ਦਾ ਜਸ ਹੰਦਾ ਬਾਣੁ ॥
dhanakh chaRaio sat dhaa jas ha(n)dhaa baan ||
ਸੱਚੇ ਨਾਮ ਦਾ ਕਮਾਨ ਬਣਾ ਅਤੇ ਨਾਮ ਦੇ ਜਸ, ਸਿਫ਼ਤ ਸਾਲਾਹ ਦਾ ਤੀਰ ਚੜ੍ਹਾਇਆ ॥
ਕਲਿ ਵਿਚਿ ਧੂ ਅੰਧਾਰੁ ਸਾ ਚੜਿਆ ਰੈ ਭਾਣੁ ॥
kal vich dhoo a(n)dhaar saa chaRiaa rai bhaan ||
ਸੰਸਾਰ ਵਿੱਚ ਘੁੱਪ ਹਨੇਰਾ ਸੀ ਅਤੇ ਸੱਚੇ ਨਾਮ ਦਾ ਚਾਨਣ , ਸੂਰਜ ਚੜ੍ਹ ਪਿਆ॥
ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥
satahu khet jamaio satahu chhaavaan ||
ਸੱਚੇ ਨਾਮ ਤੋਂ ਖੇਤ ਜਮਾਇਆ ਹੈ ਅਤੇ ਸਤਿਨਾਮ ਨਾਲ ਹੀ ਰਾਖੀ ਹੁੰਦੀ ਹੈ ॥
ਨਿਤ ਰਸੋਈ ਤੇਰੀਐ ਘਿਉ ਮੈਦਾ ਖਾਣੁ ॥
nit rasoiee tereeaai ghiau maidhaa khaan ||
ਤੇਰੀ ਰਸੋਈ ਵਿੱਚ ਨਿੱਤ ਘਿਉ, ਮੈਦਾ ਤੇ ਖੰਡ ਆਦਿਕ ਉੱਤਮ ਪਦਾਰਥ ਵਰਤ ਰਹੇ ਹਨ॥
ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥
chaare ku(n)ddaa(n) sujheeos man meh sabadh paravaan ||
ਚਾਰੇ ਕੁੰਡਾ, ਦਿਸ਼ਾਵਾ ਭਾਲ ਕੇ ਵੇਖ ਲਾਈਆਂ ਪਰ ਤਰਾਂ ਸ਼ਬਦ ਮਨ ਵਿਚ ਹੀ ਪ੍ਰਗਟ ਹੋ ਗਿਆ ॥
ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥
aavaa gaun nivaario kar nadhar neesaan ||
ਇਹ ਸੰਸਾਰ, ਭਵਸਾਗਰ ਵਿੱਚ ਆਵਾ ਗਾਉਣ ਮਿਟ ਗਿਆ ਤੇਰੀ ਨਦਰਿ, ਕਿਰਪਾ ਦੇ ਨਾਲ ਹੀ॥
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥
aautariaa aautaar lai so purakh sujaan ||
ਸੂਜਵਾਨ ਪੁਰਖ ਓਹਦੀ ਕਿਰਪਾ ਜਾ ਮੇਹਰ ਨਾਲ ਪੈਦਾ ਹੁੰਦੇ ਹਨ ॥
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥
jhakhaR vaau na ddoliee parabat meraan ||
ਉਹ ਸੁਮੇਰ ਪਰਵਤ ਦੀ ਨਿਆਈ ਅਟੱਲ ਹੁੰਦਾ ਹੈ ਜੋ ਵਿਕਾਰਾਂ ਦੀ ਝੱਖੜ, ਹਨੇਰੀ ਵਿਚ ਵੀ ਨਹੀਂ ਡੋਲਦਾ ਹੈ॥
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥
jaanai birathaa jeea kee jaanee hoo jaan ||
ਉਹ ਜੀਵਾਂ ਦੀ ਬਿਰਥਾ ਪੀੜ ਤੂੰ ਆਪੇ ਜਾਣਦਾ ਹੈ ॥
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥
kiaa saalaahee sache paatisaeh jaa(n) too sughaR sujaan ||
ਸੱਚੇ ਪਾਤਸ਼ਾਹ ਤਰੀ ਕੀ ਸਿਫ਼ਤ ਸਲਾਹ ਕਰੀਏ ਤੂੰ ਆਪ ਹੀ ਸੁਚੱਜਾ ਸੂਜਵਾਨ ਹੈ ॥
ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥
dhaan j satigur bhaavasee so sate dhaan ||
ਸਤਿਗੁਰ ਅਕਾਲ ਪੁਰਖ ਨੂੰ ਓਹੀ ਦਾਨ ਭਾਵਦਾ ਹੈ ਜੋ ਤੇਰੀ ਬਖਸ਼ੀਸ ਹੈ॥
ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥
naanak ha(n)dhaa chhatr sir umat hairaan ||
ਉਹ ਸਾਚੇ ਨਾਮ ਦਾ ਛਤ੍ਰੁ ਸਭ ਨੂੰ ਹੈਰਾਨ ਕਰਦਾ ਹੈ॥
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
so Tikaa so baihanaa soiee dheebaan ||
ਓਹਦਾ ਨਾਮ ਹੀ ਟਿਕਾ, ਤਖ਼ਤ ਅਤੇ ਦਰਬਾਰ ਹੈ ॥
ਪਿਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ ॥੬॥
piyoo dhaadhe jevihaa potraa paravaan ||6||
ਇਹ ਇਵੇਂ ਹੈ ਜਿੰਦਾ ਪੀਓ ਨੂੰ ਦਾਦਾ ਅਤੇ ਪੁੱਤਰ ਪ੍ਰਵਾਨ ਹੁੰਦਾ ਹੈ ॥
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
dha(n)n dha(n)n raamadhaas gur jin siriaa tinai savaariaa ||
ਗੁਰੂ ਰਾਮਦਾਸ ਜੀ ਦਾ ਗੁਰ( ਸੱਚਾ ਭੇਦ /ਅਕਾਲ ਪੁਰਖ ) ਧੰਨ ਧੰਨ ਹੈ ਜਿਸ ਨੇ ਸਿਰਜਿਆ/ਪੈਦਾ ਕੀਤਾ ਅਤੇ ਸ਼ਿੰਗਾਰਿਆ/ਵਡਿਆਈ ਦਿੱਤੀ ਹੈ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
pooree hoiee karaamaat aap sirajanahaarai dhaariaa ||
ਪੂਰੀ ਕਰਾਮਾਤ/ ਕਿਰਪਾ ਹੋਈ ਜਦ ਸਿਰਜਣਹਾਰ ਨੇ ਗੁਰੂ ਰਾਮਦਾਸ ਜੀ ਨੂੰ ਆਪਣਾ ਭੇਦ ਪ੍ਰਗਟ ਕੀਤਾ/ ਧਾਰਨਾ ਕੀਤਾ॥
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥
sikhee atai sa(n)gatee paarabraham kar namasakaariaa ||
ਉਸ ਪਾਰਬ੍ਰਹਮੁ ਅਕਾਲ ਪੁਰਖ ਦੀ ਸਿਖੀ (ਸਿਖਿਆ) ਅਤੈ ਸੰਗਤੀ (ਸੰਗ) ਨੂੰ ਨਮਸਕਾਰ ਕੀਤੀ ॥
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥
aTal athaahu atol too teraa a(n)t na paaraavaariaa ||
ਹੇ ਸੱਚੇ ਪਾਤਸ਼ਾਹਿ ਤੂੰ ਅਟਲੁ ਅਥਾਹੁ ਅਤੋਲੁ ਹੈ (ਅਡੋਲ, ਤੇਰਾ ਥਾਹ ਨ ਪਾਈ ਜਾ ਸਕੇ, ਬੜਾ ਗੰਭੀਰ, ਜਿਸ ਦੀ ਹਸਤੀ ਦਾ ਅੰਦਾਜ਼ਾ ਨਾਹ ਲੱਗ ਸਕੇ) ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ॥
ਜਿਨੑੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥
jin(h)ee too(n) seviaa bhaau kar se tudh paar utaariaa ||
ਜਿਨ੍ਹਾਂ ਗੁਰਮੁਖਾਂ ਨੇ ਤੈਨੂੰ ਪ੍ਰੇਮ ਕੀਤਾ ਅਤੇ ਸੇਵਿਆ ਹੈ ਤੂੰ ਉਨ੍ਹਾਂ ਦਾ ਪਾਰ ਉਤਾਰਾ ਕਰਦਾ ਹੈ ॥
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥
lab lobh kaam karodh moh maar kadde tudh saparavaariaa ||
ਜਿਨ੍ਹਾਂ ਗੁਰਮੁਖਾਂ ਨੇ ਤੇਰਾ ਹੁਕਮ ਮੰਨਿਆ ਹੈ ਉਨ੍ਹਾਂ ਅੰਦਰ ਸਬ ਵਿਕਾਰ ਮਾਰ ਕਦ ਦਿੰਦਾ ਹੈ ॥
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥
dha(n)nu su teraa thaan hai sach teraa paisakaariaa ||
ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
naanak too lahanaa toohai gur amar too veechaariaa ||
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥
gur ddiThaa taa(n) man saadhaariaa ||7||
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥
chaare jaage chahu jugee pa(n)chain aape hoaa ||
ਆਪੀਨੑੈ ਆਪੁ ਸਾਜਿਓਨੁ ਆਪੇ ਹੀ ਥੰਮਿੑ ਖਲੋਆ ॥
aapeen(h)ai aap saajion aape hee tha(n)mi(h) khaloaa ||
ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥
aape paTee kalam aap aap likhanahaaraa hoaa ||
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥
sabh umat aavan jaavanee aape hee navaa niroaa ||
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
takhat baiThaa arajan guroo satigur kaa khivai cha(n)dhoaa ||
ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥
augavanahu tai aathavanahu chahu chakee keean loaa ||
ਜਿਨੑੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥
jin(h)ee guroo na sevio manmukhaa piaa moaa ||
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥
dhoonee chaunee karaamaat sache kaa sachaa ddoaa ||
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥੮॥੧॥
chaare jaage chahu jugee pa(n)chain aape hoaa ||8||1||
ਰਾਮਕਲੀ ਬਾਣੀ ਭਗਤਾ ਕੀ ॥
raamakalee baanee bhagataa kee ||
ਕਬੀਰ ਜੀਉ
kabeer jeeau
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥
kaiaa kalaalan laahan melau gur kaa sabadh guR keen re ||