ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੯੬੭

Sri Guru Granth Sahib Ji, Ang 967 — line-by-line, GurMatt-based meanings (38 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
la(n)gar chalai gur sabadh har toT na aavee khaTeeaai ||
ਬਾਬਾ ਲਹਣਾ ਜੀ ਦੇ ਦਰ ਉਤੇ ਸੱਚ ਦੇ ਭੇਦ/ ਸਤਿਨਾਮ ਸ਼ਬਦ ਦੇ ਰਾਹੀਂ ਨਾਮ ਦਾ ਭੰਡਾਰਾ/ ਲੰਗਰ ਵਰਤ ਰਿਹਾ ਹੈ, ਹਰਿ ਤੋਟਿ ਖਟੀਐ = ਹਰਿ ਖਟੀਐ ਤੋਟਿ ਨ ਆਵੀ, ਹਰਿ-ਨਾਮ ਦੀ ਖੱਟੀ ਵਿਚ ਘਾਟਾ ਨਹੀਂ ਪੈਂਦਾ
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥
kharache dhit khasa(n)m dhee aap khahadhee khair dhabaTeeaai ||
ਅਕਾਲ ਪੁਰਖ ਕਸਮ ਦੀ ਬਖਸੀਸ ਨਾਲ ਸੱਚੇ ਨਾਮ ਦੀ ਕਮਾਈ ਖਰਚ ਰਿਹਾ ਹੈ, ਵੰਡ ਰਿਹਾ ਹੈ। ਆਪ ਖਹਦੀ = (ਨਾਮ ਦੀ ਦਾਤਿ) ਆਪ ਵਰਤੀ। ਖੈਰਿ = ਖੈਰ ਵਿਚ, ਦਾਨ ਵਿਚ। ਦਬਟੀਐ = ਦਬਾ-ਦਬ ਵੰਡੀ।
ਹੋਵੈ ਸਿਫਤਿ ਖਸੰਮ ਦੀ ਨੂਰੁ ਅਰਸਹੁ ਕੁਰਸਹੁ ਝਟੀਐ ॥
hovai sifat khasa(n)m dhee noor arasahu kurasahu jhaTeeaai ||
ਉਥੇ ਸੱਚੇ ਅਕਾਲ ਪੁਰਖ, ਖਸਮ ਦੇ ਨਾਮ ਦੇ ਪ੍ਰਕਾਸ਼ ਦੀ (ਸਿਫ਼ਤ ਸਲਾਹ) ਅਰਸ਼ਾ/ ਮੰਡਲਾ ਤੱਕ ਹੋ ਰਹੀ ਹੈ ॥
ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ॥
tudh ddiThe sache paatisaeh mal janam janam dhee kaTeeaai ||
ਹੇ ਸਾਚੇ ਪਾਤਿਸ਼ਾਹ ਤੇਰੇ ਇਕ ਦਰਸ਼ਨ , ਦੀਦਾਰ ਨਾਲ ਜਨਮ ਜਨਮ ਦੀ ਮੈਲ ਕਟੀ ਜਾ ਰਹੀ ਹੈ॥
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
sach j gur furamaiaa kiau edhoo bolahu haTeeaai ||
ਸਾਚੇ ਅਕਾਲ ਪੁਰਖ (ਗੁਰ) ਭੇਦ ਨੇ ਜੋ ਹੁਕਮ ਫੁਰਮਾਇਆ, ਆਪ ਨੇ ਸੱਚ ਕਰ ਪ੍ਰਵਾਨ ਕੀਤਾ ਅਤੇ ਮੰਨਣ ਤੋਂ ਨਾਹ ਨਹੀਂ ਕੀਤੀ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ ॥
putree kaul na paalio kar peerahu ka(n)n(h) muraTeeaai ||
ਗੁਰੂ ਸਾਹਿਬਾ ਦੇ ਪੁੱਤਰਾ ਨੇ ਸੱਚ ਦੇ ਹੁਕਮ ਜਾ ਪਹਿਰਾ ਦੇਣ ਤੋਂ ਮੂੰਹ ਮੋੜ ਲਿਆ ਅਤੇ ਪਿੱਠ ਦਿਖਾ ਦਿਤੀ ॥
ਦਿਲਿ ਖੋਟੈ ਆਕੀ ਫਿਰਨਿੑ ਬੰਨਿੑ ਭਾਰੁ ਉਚਾਇਨਿੑ ਛਟੀਐ ॥
dhil khoTai aakee firani(h) ba(n)ni(h) bhaar uchaini(h) chhaTeeaai ||
ਖੋਟੇ ਦਿਲ ਵਾਲੇ ਲੋਕ ਆਕੀ ਹੋਏ ਫਿਰਦੇ ਹਨ ਜਿਵੇਂ ਉਹ ਲੋਕ (ਦੁਨੀਆ ਦੇ ਧੰਧਿਆਂ ਦੀ) ਛੱਟ ਦਾ ਭਾਰ ਬੰਨ੍ਹ ਕੇ ਚੁੱਕੀ ਰੱਖਦੇ ਹਨ
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥
jin aakhee soiee kare jin keetee tinai thaTeeaai ||
ਸੱਚੇ ਪਾਤਿਸ਼ਾਹ ਨੇ ਜਿਸ ਨੂੰ ਜੋ ਹੁਕਮ ਕੀਤਾ ਹੈ ਅਤੇ ਜਿਨ੍ਹਾਂ ਨੇ ਉਹ ਹੁਕਮ ਦੀ ਪਾਲਣਾ ਕਰਕੇ ਖੱਟਣਾ ਕੀਤਾ ਹੈ ॥
ਕਉਣੁ ਹਾਰੇ ਕਿਨਿ ਉਵਟੀਐ ॥੨॥
kaun haare kin uvaTeeaai ||2||
ਤੇਰੇ ਹੁਕਮ ਦੀ ਬਾਜੀ ਫਿਰ ਕੌਣ ਹਾਰਦਾ ਹੈ ਤੂੰ ਆਪਣੀ ਕਿਰਪਾ ਸਦਕਾ ਸਮਰੱਥ ਬਣਾ ਦਿੰਦਾ ਹੈ ॥
ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥
jin keetee so ma(n)nanaa ko saal jivaahe saalee ||
ਜਿਨ ਤੇਰੇ ਹੁਕਮ ਦੀ ਪਾਲਣਾ ਜਾ ਘਾਲ-ਕਮਾਈ ਕੀਤੀ, ਉਹ ਮੰਨਣ-ਜੋਗ ਹੈ ॥
ਜਿਵਾਂਹ ਕਿ ਮੁੰਜੀ? (ਮੁੰਜੀ ਹੀ ਚੰਗੀ ਹੈ, ਜੋ ਨੀਵੇਂ ਥਾਂ ਪਲਦੀ ਹੈ । ਇਸੇ ਤਰ੍ਹਾਂ ਜੋ ਨੀਵਾਂ ਰਹਿ ਕੇ ਹੁਕਮ ਮੰਨਦਾ ਹੈ ॥
ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
dharam rai hai dhevataa lai galaa kare dhalaalee ||
ਗੁਰੂ ਅੰਗਦ ਸਾਹਿਬ ਧਰਮ ਦੇ ਦੇਵਤੇ ਦੀ ਨਿਆਈ ਸੱਚੇ ਨਾਮ ਦੀ ਗੱਲ ਸੁਣ ਕੇ ਸੱਚ ਨਾਲ ਜੋੜਨ ਦਾ ਵਿਚੋਲਾ-ਪਨ ਕਰ ਰਿਹਾ ਹੈ॥
ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥
satigur aakhai sachaa kare saa baat hovai dharahaalee ||
ਸਤਿ ਗੁਰ (ਸੱਚਾ ਭੇਦ , ਅਕਾਲ ਪੁਰਖ) ਜੋ ਸੱਚਾ ਹੁਕਮ ਕਰਦਾ ਹੈ ਉਹ ਬਾਤ, ਗੱਲ ਤੁਰੰਤ ਸਿਰ ਮੱਥੇ ਹੈ ॥
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
gur a(n)gadh dhee dhohee firee sach karatai ba(n)dh bahaalee ||
ਗੁਰੂ ਅੰਗਦ ਸਾਹਿਬ ਜੀ ਦੀ ਵਡਿਆਈ ਦੀ ਧੁੰਮ ਸੱਚੇ ਕਰਤਾਰ ਨੇ ਪੱਕੀ ਕਰ ਕੇ ਕਾਇਮ ਕਰ ਦਿੱਤੀ ਹੈ ॥
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥
naanak kaiaa palaT kar mal takhat baiThaa sai ddaalee ||
ਗੁਰੂ ਨਾਨਕ ਸਾਹਿਬ ਨੇ ਕਾਯਾ, ਸਰੀਰ ਪਲਾਟ ਕੇ ਸੱਚ ਦੇ ਤਖ਼ਤ ਤੇ ਬਿਠਾ ਕਰ (ਸੈ ਡਾਲੀ = ਸੈਂਕੜੇ ਡਾਲੀਆਂ) ਫਿਲਾ ਦਿਤਾ ਹੈ ॥
ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥
dhar seve umat khaRee masakalai hoi ja(n)gaalee ||
ਉੱਤਮ ਗੁਰ ਸੰਗਤ ਸੇਵਾ ਅਤੇ ਪ੍ਰੇਮ ਵਿੱਚ ਖੜੀ ਜਿਵੇਂ ਜੰਗਾਲੀ ਹੋਈ ਧਾਤ ਮਸਕਲੇ ਨਾਲ (ਸਾਫ਼) ਹੋ ਜਾਂਦੀ ਹੈ ॥
ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥
dhar dharaves khasa(n)m dhai nai sachai baanee laalee ||
ਸੱਚੇ ਖਸਮ (ਦਰਵੇਸੁ) ਕੇ ਦਰਵਾਰ/ ਦਰ ਤੇ ਉਹ ਸੱਚ ਦੇ ਨਾਮ ਦੀ ਲਾਲੀ ਸੋਬ ਰਹੀ ਹੈ ॥
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥
balava(n)dd kheevee nek jan jis bahutee chhaau patraalee ||
ਬਲਵੰਡ ਜੀ ਮਾਤਾ ਖੀਵੀ ਜੀ ਨੂੰ ਬੜੇ ਨੇਕ ਕਹਿ ਰਹੇ ਹਨ ਅਤੇ ਊਨਾ ਦੀ ਸੇਵਾ, ਸਰਪ੍ਰਸਤੀ ਬਹੁਤ ਸੁਖਦਾਈ (ਸੰਗਣੀ) ਹੈ ॥
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥
la(n)gar dhaulat va(n)ddeeaai ras a(n)mrit kheer ghiaalee ||
ਲੰਗਰ ਦੀ ਨਿਆਈ ਅੰਮ੍ਰਿਤ (ਗੁਰਪ੍ਰਸਾਦਿ, ਨਾਮ, ਸਤਿਨਾਮ ) ਇਵੇਂ ਬਰਤ ਰਿਹਾ ਜਿਵੇਂ ਲੰਗਰ ਵਿੱਚ ਘਿਓ ਵਾਲੀ ਮੀਠੀ ਖੀਰ ਬਰਤ ਰਹੀ ਹੋਵੇ ॥
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥
gursikhaa ke mukh ujale manmukh the'ee paraalee ||
ਗੁਰਸਿੱਖ ( ਗੁਰ - ਸੱਚ ਦਾ ਭੇਦ, ਸਿੱਖ ) ਜਿਨ੍ਹਾਂ ਗੁਰਸਿੱਖਾਂ ਨੇ ਭੇਦ ਜਾਨ ਲਿਆ ਏਸੇ ਜੀਵਾਂ/ਸਿੱਖਾਂ ਦੇ ਮੁੱਖ/ਜੀਵਨ ਉਜਲਾ ਹੈ ਅਤੇ ਜਿਨ੍ਹਾਂ ਜੀਵ ਨੇ ਸੱਚ ਤੋਂ ਬੇਮੁੱਖ ਹੋਏ ਫਿਰਦੇ ਨੇ ਜਿਵੇਂ ਪਰਾਲੀ ਵਾਂਗ ਪੀਲੇ ਭੂਕ ਹੋਏ ਪਾਏ ਹਨ ॥
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥
pe kabool khasa(n)m naal jaa(n) ghaal maradhee ghaalee ||
ਖਸਮ ਅਕਾਲ ਪੁਰਖ ਨੂੰ ਕਾਬੁਲ ਹੋ ਗਏ ਨੇ ਅਤੇ ਉਹ ਮਾਰਦਾ ਵਾਲੀ ਘਾਲਣਾ ਸਫਲ ਹੈ ॥
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥੩॥
maataa kheevee sahu soi jin goi uThaalee ||3||
ਮਾਤਾ ਖੀਵੀ ਜੀ ਦੇ ਸੁਹ (ਖਸਮ/ਪਤੀ ) ਜਿਨ੍ਹਾਂ ਅਕਾਲ ਪੁਰਖ ਦੀ ਕਿਰਪਾ ਸਦਕਾ ਇਸ ਧਰਤੀ ਦਾ ਭਾਰ ਚੱਕਿਆ ਹੋਇਆ ਹੈ ॥
ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥
hori(n)o ga(n)g vahaieeaai dhuniaaiee aakhai k kion ||
ਦੁਨੀਆਂ ਆਖਦੀ ਹੈ ਇਹ ਉਲਟੀ ਗੰਗਾ ਕਿਊ ਬਹਾ ਦਿਤੀ ਹੈ॥
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥
naanak ieesar jaganaath uchahadhee vain virikion ||
ਨਾਨਕ ਜੀ ਨੇ ਆਪਣੇ ਈਸ਼ਰ, ਅਕਾਲ ਪੁਰਖ, ਮਾਲਕ, ਜਗਨਾਥਿ ਦੇ ਹੱਦ ਤੋਂ ਉਚੇ ਬੋਲ ਦਿੱਤੇ ਹਨ॥
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥
maadhaanaa parabat kar netr baasak sabadh riRakion ||
ਗੁਰ ਸ਼ਬਦ ਰੂਪੀ ਪਰਬਤ ਮਨ ਰੂਪ ਨਾਗ ਮਨ ਨੂੰ ਉਚੇ ਸੂਰਤ ਮਧਾਣੀ ਨਾਲ ਸ਼ਬਦ ਦਾ ਰੇੜਕਾ ਲਾਇਆ ਹੈ
ਚਉਦਹ ਰਤਨ ਨਿਕਾਲਿਅਨੁ ਕਰਿ ਆਵਾ ਗਉਣੁ ਚਿਲਕਿਓਨੁ ॥
chaudheh ratan nikaalian kar aavaa gaun chilakion ||
ਚੌਦਾਂ ਰਤਨ (ਜਿਵੇਂ ਸਮੁੰਦਰ ਵਿਚੋਂ ਦੇਵਤਿਆਂ ਨੇ ਚੌਦਾਂ ਰਤਨ ਕੱਢੇ ਸਨ) ਦੀ ਨਿਆਈ ਆਵਾ ਗਉਣੁ (ਜਨਮ ਮਰਨ, ਸੰਸਾਰੀ ਭਰਮ) ਮਿਟਾ ਕਰ ਜੀਵਨ ਚਮਕਾ, ਪ੍ਰਕਾਸ਼ ਕਰ ਦਿੱਤਾ ਹੈ ॥
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥
kudharat eh vekhaaleean jin aaivadd pidd Thinakion ||
ਊਨਾ ਨੇ ਕੁਦਰਤ/ਮਾਇਆ ਤੋਂ ਆਪਣਾ ਤਨ ਮਨ ਨੂੰ ਪਰਖ (ਪੂਰਾ ਟੁਣਕਾ ) ਕੇ ਜਿੱਤ ਲਿਆ ਹੈ॥
ਲਹਣੇ ਧਰਿਓਨੁ ਛਤ੍ਰੁ ਸਿਰਿ ਅਸਮਾਨਿ ਕਿਆੜਾ ਛਿਕਿਓਨੁ ॥
lahane dharion chhatr sir asamaan kiaaRaa chhikion ||
ਬਾਬਾ ਲਹਣਾ ਜੀ ਦੇ ਸਿਰ ਉਤੇ ( ਗੁਰਿਆਈ ਦਾ) ਛਤਰ ਧਰਿਆ ਤੇ (ਉਹਨਾਂ ਨਾਮ ਦੀ ) ਸੋਭਾ ਅਸਮਾਨ ਤਕ ਅਪੜਾਈ ॥
ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥
jot samaanee jot maeh aap aapai setee mikion ||
ਬਾਬਾ ਲਹਣਾ ਜੀ ਦੀ ਜੋਤ ਉਸ ਸੱਚੇ ਅਕਾਲ ਪੁਰਖ ਦੀ ਜੋਤ ਵਿਚ ਭੇਦ ਹੋ ਗਈ ( ਇਕ ਮਿਕ ਹੋ ਗਈ ) ਹੈ ॥
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥
sikhaa(n) putraa(n) ghokh kai sabh umat vekhahu j kion ||
ਸਿੱਖੋ ਤੇ ਪੁੱਤਰੋ ਪਰਖ ਕੇ ਵੇਖੋ ਸਭ ਤੋਂ ਉੱਤਮ ਕੌਣ ਹੈ ॥
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥
jaa(n) sudhos taa(n) lahanaa Tikion ||4||
ਜਾ ਐਵੇਂ ਸੋਧੋ ਜਿਵੇਂ ਭਾਈ ਲਹਿਣਾ ਜੀ ਟਿਕ ਗਏ ॥
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
fer vasaiaa feruaan satigur khaaddoor ||
ਫਿਰ ਬਾਬਾ ਲਹਣਾ ਜੀ ਨੂੰ ਗੁਰਆਈ ਮਿਲੀ ਖਡੂਰ ਸਾਹਿਬ ਆ ਕੇ ਵਸਾਉਣਾ ਕੀਤਾ ॥
ਜਪੁ ਤਪੁ ਸੰਜਮੁ ਨਾਲਿ ਤੁਧੁ ਹੋਰੁ ਮੁਚੁ ਗਰੂਰੁ ॥
jap tap sa(n)jam naal tudh hor much garoor ||
ਹੋਰ ਤਾਂ ਬਹੁਤ ਅਹੰਕਾਰ ਹੈ, ਪਰ ਤੇਰੇ ਪਾਸ ਜਪ ਤਪ ਸੰਜਮ ਹੀ ਨਾਲ ਰਹਿਣਾ ਹੈ॥
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥
lab vinaahe maanasaa jiau paanee boor ||
ਲੋਬ, ਲਾਲਚ ਇਸ ਤਰਾਂ ਮਾਨਸ ਦੇਹੀ ਨੂੰ ਖਾਂਦਾ ਹੈ ਜਿਵੇਂ ਪਾਣੀ ਨੂੰ ਬੁਰ ॥
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥
varihaai dharageh guroo kee kudharatee noor ||
ਸੱਚੇ ਗੁਰੂ ਦੀ ਦਰਗਾਹ ਵਿੱਚ ਰੱਬੀ ਨੂਰ ਵਰ ਰਿਹਾ ਹੈ ॥
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥
jitu su haath na labhiee too(n) oh Tharoor ||
ਤੂੰ ਉਹ ਠੰਡ ਹੈ ਜੋ ਮਨਮੁਖਾ ਨੂੰ ਮਾਇਆ ਵਿੱਚ ਟੱਪਦਿਆ ਨੂੰ ਨਹੀਂ ਮਿਲਦੀ ॥
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
nau nidh naam nidhaan hai tudh vich bharapoor ||
ਤੇਰੇ ਨਾਮ ਵਿਚ ਨੋਂ ਨਿਧਿ ਕਜਾਨਾ ਭਰਪੂਰ ਹੈ ॥
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
ni(n)dhaa teree jo kare so va(n)n(j)ai choor ||
ਜਿਹੜਾ ਤੇਰੀ ਨਿੰਦਾ ਕਰਦਾ ਹੈ ਓਹਨਾ ਨੂੰ ਠੋਕਰਾਂ ਪੈਂਦੀਆਂ ਹਨ॥
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥
neRai dhisai maat lok tudh sujhai dhoor ||
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥੫॥
fer vasaiaa feruaan satigur khaaddoor ||5||
ਫਿਰ ਬਾਬਾ ਲਹਣਾ ਜੀ ਨੂੰ ਗੁਰਆਈ ਮਿਲੀ ਖਡੂਰ ਸਾਹਿਬ ਆ ਕੇ ਵਸਾਉਣਾ ਕੀਤਾ ॥