ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੮੫

Sri Guru Granth Sahib Ji, Ang 1385 — line-by-line, GurMatt-based meanings (16 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ikOankaar sat naam karataa purakh nirabhau niravair akaal moorat ajoonee saibha(n) gur prasaadh ||
ਸਵਯੇ ਸ੍ਰੀ ਮੁਖਬਾਕੵ ਮਹਲਾ ੫ ॥
savaye sree mukhabaakaye mahalaa panjavaa ||
ਇਹ ਬਾਣੀ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ ਵੱਲੋ ਸਵਯਿਆਂ ਦੇ ਰੂਪ ਵਿੱਚ ਉਚਾਰੀ ਗਈ ਹੈ । ਕੁੱਲ ਗੁਰੂ ਸਾਹਿਬ ਦੇ 20 ਸਵੀਏ ਹਨ। ਭੱਟ ਸਾਹਿਬਾਨ ਦੇ ਇਸ ਤੋਂ ਅੱਗੇ ਲੜੀਵਾਰ ਸ਼ੁਰੂ ਹੁੰਦੇ ਹਨ।।
ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
aadh purakh karataar karan kaaran sabh aape ||
ਜੋ ਆਦਿ ਹੈ । ਆਪ ਪੂਰਣ ਹੈ (ਅਤੇ ਸਮਸਤ ਵਿੱਚ ਪੂਰਿਆ ਹੋਇਆ ਹੈ), ਉਹ ਕਰਤਾਰ ਹੀ ਸੱਭ ਕੁੱਝ ਦਾ ਮੂਲ ਕਾਰਣ ਅਤੇ ਕਰਣ ਵਾਲਾ ਆਪ ਹੈ।
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
sarab rahio bharapoor sagal ghaT rahio biaape ||
ਸਾਰਾ ਕੁਛ ਤੇਰੇ ਤੋਂ ਹੀ ਭਰਿਆ ਹੋਈਆ ਹੈ (ਜਿਵੇਂ ਕਿਸੇ ਡੁੰਘੇ ਥਾਂ ਦੇ ਵਿਚਲੇ ਚੋਅ /ਪਾਣੀ ਦੇ ਸੋਮੇ ਬਣਿਆ ਭਰਪੂਰ ਤਲਾਅ), ਸਮਸਤ ਦੇ ਆਧਾਰ ਚੋਂ ਪ੍ਰਭੁ ਹੀ ਬਿਆਪ/ਬਿਗਸ ਰਿਹਾ ਹੈ
H S Makhu:
ਹਰ ਪਾਸੇ ਤੂੰ ਪੂਰਾ ਭਰਿਆ ਹੋਇਆ ਹੈ,ਸਾਰੀ ਸ੍ਰਿਸ਼ਟੀ ਦੇ ਮੁੱਢਲੇ ਤੱਤਾਂ ਚ ਵਿਆਪਕ ਹੈ॥
ਬੵਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖੵਾ ਕਰੈ ਆਪੇ ਹਰਿ ਪਤਿ ॥
bayeaapat dhekheeaai jagat jaanai kaun teree gat sarab kee rakhayeaa karai aape har pat ||
ਸਬ ਪਸਰੇ ਹੋਏ ਜਗਤ ਨੂ ਹੀ ਦੇਖ ਰਹੇ ਹਨ। ਪਰ ਕੋਈ, ਜੋ ਤੋਂ ਏਹਦੇ ਸਭ ਦੇ ਪਿੱਛੇ ਹੈਂ ਜਾਣਨ ਦੀ ਚੇਸ਼ਟਾ ਕਰਦਾ ਹੈ? (ਮਤਲੱਬ ਬਹੁਤੇ ਨਹੀਂ), ਪਰ ਸਰਬ ਦੀ ਅਸਲ ਚ ਰਖਿਆ ਕਰਨ ਅਤੇ ਪਤਿ ਰੱਖਣ ਵਾਲਾ ਤੇ ਅਸਲ ਚ ਤੋਂ ਹੀ ਹੈਂ!
ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥
abinaasee abigat aape aap utapat ||
ਜੋ ਸਦੀਵੀਂ ਹੈ ਬਿਨਾਸ ਨਹੀਂ ਹੋ ਸਕਦਾ, ਚਲਦਾ ਜਾਂ ਤੁਰਦਾ ਫਿਰਦਾ ਨਹੀਂ, ਅਤੇ ਸਾਰੀ ਸ੍ਰਿਸਟੀ ਦੀ ਉਤਪਤੀ ਵੀ ਓਹਨੇ ਆਪ ਹੀ ਕੀਤੀ ਹੈ ਜਾਂ ਕਹਿ ਲਵੋ ਜੋ ਵੀ ਉਤਪਤੀ (ਸੰਸਾਰ) ਹੈ ਓਹ ਓਸ ਇਕ ਨੇ ਆਪ ਹੀ ਨਿਰਾਲਾ ਰਹਿ ਅਸਥਾਈ ਰੂਪ ਧਾਰੇ ਹੋਏ ਹਨ। ਕਿਸੇ ਦੇਵੀ ਦੇਵਤਿਆਂ ਵਾਲੀ ਝੂਠੀ ਕਥਾ ਦੀ ਲੋੜ ਨਹੀਂ ਗੁਰਸਿੱਖਾਂ ਨੂੰ ਉਤਪਤੀ/ਸੰਸਾਰ ਸਿਰਜਣਾ ਲਈ!
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥
ekai toohee ekai an naahee tum bhat ||
ਬੱਸ ਇਕ ਹੈਂ (ਸਬ ਕਾਸੇ ਦਾ ਕਰਤਾ ਧਰਤਾ), ਅਤੇ ਤੇਰੇ ਵਰਗਾ ਹੋਰ ਕੁਝ ਨਹੀਂ ਹੈ ਅਤੇ ਹੋ ਸਕਦਾ ਹੈ
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥
har a(n)t naahee paaraavaar kaun hai karai beechaar jagat pitaa hai srab praan ko adhaar ||
(ਇਸ) ਸਮਸਤ ਤੋਂ ਉੱਤੇ ਵਾਲੇ ਅੰਤ (ਅਖੀਰਲੇ) ਸਿਰੇ, ਜਿੱਸ ਤੋਂ ਅੱਗੇ/ਪਾਰ ਹੋਰ ਕੁਝ ਬੱਚਦਾ ਹੀ ਨਹੀਂ, ਕੌਣ (ਮੱਤਲਬ ਕੋਈ ਕੋਈ ਵਿਰਲਾ ਹੀ) ਓਸ ਦੀ ਵਿਚਾਰ ਕਰਦਾ ਹੈ (ਤੁਹਾਡੇ ਵਿਚੋਂ), ਕਿਉਕੇ ਏਹੀ ਅਸਲ ਚ ਜਗਤ ਪਿਤਾ ਹੈ ਅਤੇ ਸਰਬ ਪ੍ਰਣਾ/ਜੀਵਨ/ਜੀਵਾਂ ਦਾ ਅਧਾਰ ਹੈ
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
jan naanak bhagat dhar tul braham samasar ek jeeh kiaa bakhaanai ||
ਦਾਸ ਨਾਨਕ ਤੇਰੇ ਦਰ ਦਾ ਭਗਤ ਹੈ ਮੇਰੀ ਇੱਕ ਜੀਭ ਤੇਰੇ ਬ੍ਰਹਮ ਨੂੰ ਬਰਾਬਰ ਤੋਲ ਕੇ ਕਿਵੇਂ ਬਿਆਨ ਕਰ ਸਕਦੀ ਹੈ??
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥
haa(n) k bal bal bal bal sadh balihaar ||1||
ਮੈਂ ਤੇਰੇ ਤੋਂ ਪ੍ਰਸੰਨ ਹੋਕੇ ਸਦਕੇ ਸਦਕੇ ਸਦਕੇ ਸਦਕੇ,ਸਦਾ ਸਦਕੇ ਆਪਣਾ ਬਲ ਹਾਰ ਜਾਂਦਾ ਹਾਂ ॥
ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥
a(n)mirat pravaeh sar atul bha(n)ddaar bhar parai hee te parai apar apaar par ||
ਅੰਮ੍ਰਿਤ ਨਾਮ ਦੀ ਧਾਰ(ਝਰਨਾ) ਚੱਲ ਰਿਹਾ ਹੈ ਇਹ ਨਾਂ ਤੋਲਿਆ ਜਾਣ ਵਾਲਾ ਭਰਪੂਰ ਭੰਡਾਰ ਹੈ ਇਹ ਅੰਮ੍ਰਿਤ ਨਾਮ ਪਰੇ ਤੋ ਪਰੇ ਤੇ ਉਚ ਤੇ ਊਚਾ ਹੋਰ ਊਚਾ ਹੈ॥
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥
aapuno bhaavan kar ma(n)tr na dhoosaro dhar opat paralau ekai nimakh ta ghar ||
ਤੂੰ ਆਪਣੇ ਭਾਣੇ ਨਾਲ ਕੀਤਾ ਹੈ ਦੂਜੇ ਕਿਸੇ ਦੀ ਸਲਾਹ (ਸਹਾਰਾ) ਨਹੀਂ ਲਿਆ, ਅੱਖ ਦੇ ਇਕ ਝਮਕੇ ਨਾਲ ਉਤਪਤੀ ਕੀਤੀ ਹੈ ਤੇ ਇਕ ਝਮਕੇ ਨਾਲ ਸਾਰਾ ਸਮੇਟ ਘਰ ਲੈ ਜਾਵੇਂਗਾ॥
ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥
aan naahee samasar ujeeaaro niramar koT paraachhat jaeh naam le'ee har har ||
ਕੋਈ ਹੋਰ ਤੇਰੇ ਬਰਾਬਰ ਨਹੀਂ ਹੈ ਤੂੰ ਹੀ ਨਿਰਮਲ ਉਜਾਲਾ(ਪ੍ਰਕਾਸ਼) ਹੈ ਤੈਨੂੰ ਹਰਿ ਹਰਿ ਨੂੰ ਧਿਆਉਣ ਨਾਲ/ਜਪੁਣ ਨਾਲ ਕਰੋੜਾਂ ਪ੍ਰਕਾਰ ਦੇ ਦੁੱਖ ਦੂਰ ਹੋ ਜਾਂਦੇ ਹਨ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
jan naanak bhagat dhar tul braham samasar ek jeeh kiaa bakhaanai ||
ਜਨ ਨਾਨਕ ਤੇਰੇ ਦਰ ਦਾ ਭਗਤ ਹੈ ਮੇਰੀ ਇੱਕ ਜੀਭ ਤੇਰੇ ਬ੍ਰਹਮ ਨੂੰ ਬਰਾਬਰ ਤੋਲ ਕੇ ਕਿਵੇਂ ਬਿਆਨ ਕਰ ਸਕਦੀ ਹੈ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥
haa(n) k bal bal bal bal sadh balihaar ||2||
ਮੈਂ ਤੇਰੇ ਤੋਂ ਪ੍ਰਸੰਨ ਹੋਕੇ ਸਦਕੇ ਸਦਕੇ ਸਦਕੇ ਸਦਕੇ,ਸਦਾ ਸਦਕੇ ਆਪਣਾ ਬਲ ਹਾਰ ਜਾਂਦਾ ਹਾਂ ॥
ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥
sagal bhavan dhaare ek the(n) ke'ee bisathaare poor rahio srab meh aap hai niraare ||
1. ਤੂੰ ਏਕ ਨੇ ਹੀ ਸਾਰੇ ਭਵਨ ਧਾਰਨ ਕੀਤੇ ਹੋਏ ਨੇ, ਸਾਰਿਆਂ ਥਾਵਾਂ ਦਾ ਵਿਸਤਾਰ ਕੀਤਾ, ਓਹਨਾਂ ਸੱਭਦੇ ਵਿੱਚ ਆਪ ਪੂਰਿਆ ਹੋਇਆ ਹੋ ਕੇ ਵੀ ਆਪ ਨਿਰਾਲਾ, ਨਿਰੰਜਣ, ਨੀਰਲੇਪ ਹੈ।
2. ਇਕ ਤੇਂ/ਤੋਂ ਹੀ ਸਾਰੇ ਭਵਨ ਧਾਰਨ ਕਰ ਕੇ ਵਿਸਥਾਰ ਕੀਤੇ ਹੋਏ ਹਨ, ਓਹਨਾਂ ਸੱਭਦੇ ਵਿੱਚ ਆਪ ਪੂਰਿਆ ਹੋਇਆ ਹੋ ਕੇ ਵੀ ਆਪ ਨਿਰਾਲਾ, ਨਿਰੰਜਣ, ਨੀਰਲੇਪ ਹੈ।
ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥
har gun naahee a(n)t paare jeea ja(n)t sabh thaare sagal ko dhaataa ekai alakh muraare ||
ਹਰਿ ਦੇ ਗੁਣਾਂ ਦਾ ਕੋਈ ਅੰਤ ਨਹੀਂ ਤੇ ਪਾਰ ਨਹੀਂ ਪਾਇਆ ਜਾ ਸਕਦਾ,ਸਾਰੇ ਜੀਅ ਜੰਤ ਤੇਰੇ ਹਨ ਤੇ ਤੂੰ ਸੱਭ ਦਾ ਏਕਾ ਮੂਰਿਤ ਦਾਤਾ ਹੈ ਤੇ ਅਲਖ( ਨਾ ਮਿਣਿਆ ਪ੍ਰਕਾਸ਼) ਮੂਰਾਰੇ(ਦਾਤਾ)॥