ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੮੬
Sri Guru Granth Sahib Ji, Ang 1386 — line-by-line, GurMatt-based meanings (29 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥
aap hee dhaaran dhaare kudharat hai dhekhaare baran chihan naahee mukh na masaare ||
ਭਾਵੇਂ ਸਾਰੀ ਦਿਖਾਈ ਦੇ ਰਹੀ ਕੁਦਰਤ ਕਰਤੇ ਨੇ ਆਪ ਹੀ ਧਾਰਨ ਕੀਤੀ ਹੋਈ ਹੈ, ਪਰ ਜੀਵ ਜੰਤੂਆਂ ਵਾਂਗ ਉਸ ਦਾ ਆਪਣਾ ਕੋਈ ਬਰਨੁ, ਚਿਹਨੁ, ਮੂੰਹ, ਦਾੜ੍ਹੀ, ਲੱਤਾਂ ਬਾਹਵਾਂ ਆਦਿ ਨਹੀ ਹਨ
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
jan naanak bhagat dhar tul braham samasar ek jeeh kiaa bakhaanai ||
ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਇਹ (ਉਪਰ ਦੱਸੇ) ਕਰਤੇ ਦੇ ਭਗਤ ਜਨ (ਗੁਰੂ ਨਾਨਕ ਪਾਤਸ਼ਾਹ) ਤੇ ਉਹਨਾਂ ਤੋਂ ਪਹਿਲਾਂ ਤੋਂ ਵੇਦਾਂ ਉਪਨਿਸ਼ਦਾਂ ਚ ਦੱਸੇ ਬ੍ਰਹਮ ਦੇ ਬਰਾਬਰ ਤਾਂ ਆਪ ਹੀ ਹਨ, ਮੈਂ ਤੇਰਾ ਇਕ ਜੀਵ ਮਾਤਰ ਤੇਰੀਆਂ ਅਨੰਤ ਸਿਫ਼ਤਾਂ ਦਾ ਕੀ ਬਿਆਨ ਕਰ ਸਕਦਾ ਹਾਂ, (ਤੂੰ ਆਪਣਾ ਨਿੱਜ ਨਾਮੁ ਬਖਸ਼ਿਸ ਕੀਤਾ ਹੈ, ਬੱਸ ਓਸ ਦਾ ਧਿਆਨ ਧਰ, ਤੇਰਾ ਕੀਰਤਨ ਕਰ ਤੇਰਾ ਦਿੱਤਾ ਹੁਕਮ ਵਜਾਉਂਦੇ ਹਾਂ)
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥
haa(n) k bal bal bal bal sadh balihaar ||3||
ਮੈਂ ਤੇਰੇ ਤੋਂ ਪ੍ਰਸੰਨ ਹੋਕੇ ਸਦਕੇ ਸਦਕੇ ਸਦਕੇ ਸਦਕੇ,ਸਦਾ ਸਦਕੇ ਆਪਣਾ ਬਲ ਹਾਰ ਜਾਂਦਾ ਹਾਂ ॥
ਸਰਬ ਗੁਣ ਨਿਧਾਨੰ ਕੀਮਤਿ ਨ ਗੵਾਨੰ ਧੵਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥
sarab gun nidhaana(n) keemat na gayeaana(n) dhayeaana(n) uooche te uoochau jaaneejai prabh tero thaana(n) ||
ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ,ਉਸ ਖਜ਼ਾਨੇ ਦੀ ਕੀਮਤ (ਮੁੱਲ) ਗਿਆਨ ਤੇ ਧਿਆਨ (ਕਿਰਿਆਵਾਂ ਵਾਲੇ) ਨਾਲ ਨਹੀਂ ਪਾਈ ਜਾ ਸਕਦੀ, ਪ੍ਰਭੂ ਮੈਂ ਤੇਰਾ ਸਥਾਨ ਸੰਸਾਰ ਦੇ ਸਾਰੇ ਅਧਿਆਤਮ ਮਾਰਗਾਂ ਦੇ ਸਿਖ਼ਰ ਤੋਂ ਕਿਤੇ ਉੱਚਾ ਕਰ ਕੇ ਜਾਣਦਾ ਹਾਂ।
ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥
man dhan tero praana(n) ekai soot hai jahaana(n) kavan upamaa dheau badde te baddaana(n) ||
ਸਾਰਿਆਂ ਨੂੰ ਮੰਨ ਧੰਨ ਤੇ ਪ੍ਰਾਣ ਤੇਰੇ ਦਿੱਤੇ ਹੋਏ ਹਨ, ਅਖੀਰ ਸਾਰੇ ਜਗਤ ਨੂੰ ਬਨ ਕੇ ਚਲਾਉਣ ਵਾਲਾ ਸੂਤ੍ਰਧਾਰ ਬੱਸ ਏਕ ਤੋਂ ਹੀ ਹੈਂ, ਤੈਨੂੰ ਸਾਰੇ ਜਗਤ ਦੇ ਵੱਡੇ ਤੋਂ ਵੱਡੇ ਵਿਚਾਰਾਂ ਅਤੇ ਰੱਬ ਦੇ ਖਿਆਲਾਂ ਵੱਡਾ ਕਹਿਣ ਅਤੇ ਮੰਨਣ ਤੋਂ ਵੱਧ ਤੇਰੀ ਮੈਂ ਹੋਰ ਕੀ ਉਪਮਾਂ ਕਰਾਂ (ਮੱਤਲਬ ਹੋਰ ਕੁਛ ਕਿਹਣਾ ਬਣਦਾ ਹੀ ਨਹੀਂ, ਹੋਰ ਜੋ ਕੁਝ ਵੀ ਕਿਹਾ ਜਾਊ ਓਹ ਛੋਟਾ ਹੀ ਕਰੂ॥
ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥
jaanai kaun tero bheau alakh apaar dheau akal kalaa hai prabh sarab ko dhaana(n) ||
ਤੇਰਾ ਭੇਦ ਕੋਣ ਜਾਣ ਸਕਦਾ ਹੈ? ਤੂੰ ਅਲਖ ਹੈਂ,ਅਪਾਰ ਦੇਵ ਹੈਂ, ਤੂੰ ਅਕਲ(ਨਿਰੰਤਰ) ਕਲਾ(ਸ਼ਕਤੀ) ਸਾਰਿਆਂ ਦਾ ਆਧਾਰ(ਧਾਨੰ) ਹੈਂ/ਸਾਰਿਆਂ ਨੂੰ ਆਸਾਰਾ(ਧਾਨੰ)ਦੇਣ ਵਾਲਾ ਹੈਂ॥
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
jan naanak bhagat dhar tul braham samasar ek jeeh kiaa bakhaanai ||
ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹਨ ਕੇ ਇਹ (ਉਪਰ ਦੱਸੇ) ਕਰਤੇ ਦੇ ਭਗਤ ਜਨ (ਗੁਰੂ ਨਾਨਕ ਪਾਤਸ਼ਾਹ) ਤੇ ਉਹਨਾਂ ਤੋਂ ਪਹਿਲਾਂ ਵੇਦਾਂ ਉਪਨਿਸ਼ਦਾਂ ਚ ਦੱਸੇ ਬ੍ਰਹਮ ਦੇ ਬਰਾਬਰ ਤਾਂ ਆਪ ਹੀ ਹਨ, ਮੈਂ ਤੇਰਾ ਇਕ ਜੀਵ ਮਾਤਰ ਤੇਰੀਆਂ ਅਨੰਤ ਸਿਫ਼ਤਾਂ ਦਾ ਕੀ ਬਿਆਨ ਕਰ ਸਕਦਾ ਹਾਂ, (ਤੂੰ ਆਪਣਾ ਨਿੱਜ ਨਾਮੁ ਬਖਸ਼ਿਸ ਕੀਤਾ ਹੈ, ਬੱਸ ਓਸ ਦਾ ਧਿਆਨ ਧਰ, ਤੇਰਾ ਕੀਰਤਨ ਕਰ ਤੇਰਾ ਦਿੱਤਾ ਹੁਕਮ ਵਜਾਉਂਦੇ ਹਾਂ)
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥
haa(n) k bal bal bal bal sadh balihaar ||4||
ਮੈਂ ਤੇਰੇ ਤੋਂ ਪ੍ਰਸੰਨ ਹੋਕੇ ਸਦਕੇ ਸਦਕੇ ਸਦਕੇ ਸਦਕੇ,ਸਦਾ ਸਦਕੇ ਆਪਣਾ ਬਲ ਹਾਰ ਜਾਂਦਾ ਹਾਂ ॥
ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥
nira(n)kaar aakaar achhal pooran abinaasee ||
ਤੂੰ ਨਿਰੰਕਾਰ (ਅੰਗਾਂ ਤੋ ਰਹਿਤ/No compartments), (ਸਾਰੇ ਅਕਾਰਾਂ ਦਾ ਸਰੋਤ ਹੋਣ ਦੇ ਬਾਵਜੂਦ ਵੀ) ਆਪ ਅਕਾਰਾਂ ਤੋਂ ਰਹਿਤ/ਅਤੀਤ ਹੈਂ,ਅਛਲ ਜਿਸ ਵਿਚ ਕੋਈ ਛਲ (ਧੋਖਾ) ਨਹੀ ਹੈ, ਪੂਰਨ ਅਬਿਨਾਸੀ ਹੈਂ, ਜੋ ਕਦੇ ਵੀ ਨਾਸ਼ ਹੋਣਾ ਨਹੀ ਵਾਲਾ॥
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥
harakhava(n)t aana(n)t roop niramal bigaasee ||
ਤੂੰ ਸਦਾ ਆਨੰਦ ਵਿੱਚ ਹੈਂ ਤੇ ਅਨੇਕਾਂ ਰੂਪਾਂ ਵਿੱਚ ਪਸਰਿਆ ਹੋਇਆ, ਨਿਰਮਲ (ਮਲ ਤੋ ਰਹਿਤ) ਹੈਂ ॥
ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥
gun gaaveh bea(n)t a(n)t ik til nahee paasee ||
1. (ਅਪਣੀ ਮੱਤ ਨਾਲ) ਬੇਅੰਤ ਲੋਕ ਤੇਰੇ ਗੁਣ ਗਾ ਰਹੇ ਹਨ, ਮਗਰ ਅਖੀਰਲੇ ਸੱਚ ਦੇ ਬਾਰੇ ਇਕ ਤਿਲ ਮਾਤਰ ਵੀ ਨਹੀਂ ਜਾਣ ਪਾ ਰਹੇ॥
2. (ਅਪਣੀ ਮੱਤ ਨਾਲ ) ਬੇਅੰਤ ਲੋਕ ਤੇਰੇ ਗੁਣ ਗਾ ਰਹੇ ਹਨ ਪਰ ਅੰਤ (ਅਖੀਰਲੇ) ਇੱਕ ਦਾ ਰੰਚ/ਤਿਲ ਮਾਤਰ ਵੀ ਨਹੀਂ ਜਾਣ ਪਾ ਰਹੇ॥
2. (ਅਪਣੀ ਮੱਤ ਨਾਲ ) ਬੇਅੰਤ ਲੋਕ ਤੇਰੇ ਗੁਣ ਗਾ ਰਹੇ ਹਨ ਪਰ ਅੰਤ (ਅਖੀਰਲੇ) ਇੱਕ ਦਾ ਰੰਚ/ਤਿਲ ਮਾਤਰ ਵੀ ਨਹੀਂ ਜਾਣ ਪਾ ਰਹੇ॥
ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥
jaa kau ho(n)h kirapaal su jan prabh tumeh milaasee ||
ਸੋ ਅਖੀਰ ਵਿੱਚ ਜਿਸ ਤੇ ਤੂੰ ਆਪ ਕਿਰਪਾ ਕਰਦਾ ਹੈਂ, ਉਸਨੂੰ ਹੀ ਮਿਲਦਾ ਹੈਂ॥ ਕਿਸੇ ਦੇ ਆਪਣੇ ਵੱਲੋਂ ਲਾਏ ਜੋਰ ਨਾਲ ਤੈਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ॥
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥
dha(n)n dha(n)n te dha(n)n jan jeh kirapaal har har bhayau ||
ਬਹੁਤ ਬਹੁਤ ਸ਼ਲਾਘਾਯੋਗ ਹਨ ਉਹ ਪ੍ਰਾਣੀ ਜਿਨ੍ਹਾਂ ਉੱਪਰ ਹਰਿ ਕ੍ਰਿਪਾਲ ਹੋਇਆ ਹੈ॥
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥
har gur naanak jin parasiaau s janam maran dhuh the rahio ||5||
ਜਿਸ ਜਿਸ ਨੇ ਵੀ ਗੁਰੂ ਨਾਨਕ ਜੀ ਰਾਹੀਂ ਪ੍ਰਗਟ ਹੋਏ ਅਸਲ ਜੀਵਨ ਦਾਤਾ ਦੇ ਗੁਰ (ਸਬਦੁ) ਨੂ ਪਰਸਿਆ (ਸੇਵਾ ਧਿਆਇਆ ਅਤੇ ਸੇਵਾ ਕੀਤੀ ਹੈ), (ਸਿਰਫ) ਓਹੀ ਜਨਮ ਅਤੇ ਮਰਨ ਦੇ ਗੇੜ ਵਿੱਚੋਂ ਬਾਹਰ ਹੋਏ ਹਨ।
ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥
sat sat har sat sat sate sat bhaneeaai ||
(ਸਿਰਫ ਇਸ ਪ੍ਰਗਟ ਸਤਿ ਨੂ ਹੀ) ਸਤਿ, ਅਸਲ ਹਰਿ, ਸੰਸਾਰ ਦੇ ਦੱਸੇ ਸੱਚ ਦੇ ਸਾਰੇ ਵਿਖਿਆਨਾਂ ਤੋਂ ਉਪਰ ਦਾ ਸਤਿ ਕਰ ਕੇ ਜਾਣੀਦਾ ਹੈ/ਜਾਣੋ
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥
dhoosar aan na avar purakh puooraatan suneeaai ||
1. ਹੋਰ ਪੁਰਾਣੇ (ਧਰਮਾਂ, ਕਿਤਾਬਾਂ, ਵੇਦਾਂ ਆਦਿ) ਸਮਿਆਂ ਵਿੱਚ ਦੱਸਿਆ/ਸੁਣਾਇਆ ਪੁਰਖ, ਇਸ ਗੁਰੂ ਨਾਨਕ ਸਾਹਿਬ ਜੀ ਰਾਹੀਂ ਪ੍ਰਗਟ ਹੋਏ ਸਤਿਗੁਰ ਦੇ ਮੁਕਾਬਲੇ ਕਿਤੇ ਨਹੀਂ ਦਿਖਦਾ/ਸੁਣੀਂਦਾ।
2. ਕਦੇ ਦੂਜਾ ਹੋਰ ਕੋਈ ਹੋਰ ਇਸ ਤੋਂ ਪੁਰਾਣੇ ਪੁਰਖ ਬਾਰੇ ਕਦੇ ਨਹੀਂ ਸੁਣਿਆ॥
2. ਕਦੇ ਦੂਜਾ ਹੋਰ ਕੋਈ ਹੋਰ ਇਸ ਤੋਂ ਪੁਰਾਣੇ ਪੁਰਖ ਬਾਰੇ ਕਦੇ ਨਹੀਂ ਸੁਣਿਆ॥
ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥
a(n)mrit har ko naam lait man sabh sukh paae ||
(ਅਸਲ) ਹਰਿ ਦਾ ਨਾਮੁ ਜੋ ਮੌਤ ਤੋਂ ਰਹਿਤ ਹੈ ਲੈਣ/ਧਿਆਉਣ ਨਾਲ, ਮਨ ਓਸ ਸੰਤੋਖ ਚ ਆ ਜਾਂਦਾ ਹੈ ਜਿੱਸ ਚ ਸਾਰੇ ਸੰਸਾਰੀ ਸੁਖਾਂ ਤੋਂ ਉਪਰ ਵਾਲਾ ਸੁਖ ਪ੍ਰਾਪਤ ਹੁੰਦਾ ਹੈ
ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥
jeh rasan chaakhio teh jan tirapat aghaae ||
ਜਿਹਨਾਂ ਨੇ ਏਹ ਸਤਿਗੁਰ ਸਬਦੁ ਦਾ ਰਸ ਚੱਖਿਆ ਹੈ, ਉਹਨਾਂ ਮਨੁੱਖਾਂ ਦੀ ਭੁੱਖ ਖਤਮ ਹੋ ਤ੍ਰਿਪਤੀ ਹੋ ਗਈ ਹੈ
ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥
jeh Thaakur suprasa(n)n bhayuo satasa(n)gat teh piaar ||
ਜਿਨ੍ਹਾਂ ਉੱਪਰ ਠਾਕੁਰ (ਕਰਤਾਰ) ਬਹੁਤ ਪ੍ਰਸੰਨ ਹੁੰਦਾ ਹੈ, ਉਹ ਸਤਿਸੰਗ ਦਾ ਪਿਆਰ ਮਾਣਦੇ ਹਨ॥
ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤਿਨੑ ਸਭ ਕੁਲ ਕੀਓ ਉਧਾਰੁ ॥੬॥
har gur naanak jin(h) parasio tin(h) sabh kul keeo udhaar ||6||
ਜਿਨ੍ਹਾਂ ਨੇ ਗੁਰੂ ਨਾਨਕ ਰਾਹੀਂ ਪ੍ਰਗਟ ਹੋਏ ਸਤਿਗੁਰ ਨੂੰ ਅਰਾਧਿਆ (ਆਪਣੇ ਹਿਰਦੇ ਵਿੱਚ ਵਸਾਇਆ), ਉਹਨਾਂ ਦੀ ਕੁਲ (ਸਤਿਗੁਰ ਨਾਲ ਜੋੜ ਕੇ) ਦਾ ਕਲਿਆਣ ਹੋ ਗਿਆ॥
ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥
sach sabhaa dheebaan sach sache peh dhario ||
ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥
sachai takhat nivaas sach tapaavas kario ||
ਸਚਿ ਸਿਰਜੵਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥
sach sirajiyeau sa(n)saar aap aabhul na bhulau ||
ਉਸ ਸੱਚੇ ਨੇ ਭੁੱਲਣਹਾਰ ਸੰਸਾਰ(ਸ੍ਰਿਸ਼ਟੀ,ਬ੍ਰਹਮੰਡਾਂ,ਪਾਤਲਾਂ,ਖੰਡਾਂ ਆਦਿ)ਦੀ ਰਚਨਾ ਕੀਤੀ ਹੈ ਪਰ ਓਹ ਆਪ ਅਭੁੱਲ ਹੀ ਰਹਿੰਦਾ ਹੈ, ਏਸ ਕਰਕੇ ਉਸ ਨੂ ਨਾ ਭੁੱਲੋ (ਤਾਂ ਜੋ ਤੁਸੀਂ ਵੀ ਭੁਲਾਂ ਤੋਂ ਬੱਚ ਸਕੋ)।
ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥
ratan naam apaar keem nahu pavai amulau ||
ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥
jeh kirapaal hoyau guobi(n)dh sarab sukh tinahoo paae ||
ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥
har gur naanak jin(h) parasio te bahuR fir jon na aae ||7||
ਕਵਨੁ ਜੋਗੁ ਕਉਨੁ ਗੵਾਨੁ ਧੵਾਨੁ ਕਵਨ ਬਿਧਿ ਉਸ੍ਤਤਿ ਕਰੀਐ ॥
kavan jog kaun gayeaan dhayeaan kavan bidh ustat kareeaai ||
ਕਿਹੜੇ ਜੋਗ?ਕਿਸਦਾ ਗਿਆਨ ਤੇ ਧਿਆਨ ਕਰਾਂ? ਕਿਹੜੀ ਵਿਧੀ ਮੱਤ ਬੁੱਧ ਦੁਆਰਾ ਉਸਤਤ ਕਰੀਏ??
ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥
sidh saadhik tetees kor tir keem na pareeaai ||
ਸਿੱਧਾਂ ਨੇ ਭੁੱਖੇ ਧਿਆਏ, ਜੰਗਲਾਂ ਪਹਾੜੀਆਂ ਚ ਸਾਧਨਾਂ ਕਰਕੇ ਵੇਖੀ, ਜਿਹੜੇ ਤੇਤੀ ਕਰੋੜ ਦੇਵੀ ਦੇਵਤੇ ਅਖਵਾਏ ਜਾਂਦੇ ਹਨ ੳਹਨਾ ਕੋਲੋਂ ਵੀ ਤੇਰਾ ਭੇਦ ਨਹੀਂ ਜ਼ਾਹਿਰ ਹੋ ਸਕਿਆ ॥ਸਾਰੇ ਪੂਰਨ ਸੱਚ ਜਾਣਨ ਤੋ ਅਧੂਰੇ ਹੀ ਸਾਬਿਤ ਹੋਏ ਹਨ॥
ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥
brahamaadhik sanakaadh sekh gun a(n)t na paae ||
ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥
agahu gahio nahee jai poor srab rahio samaae ||
ਇੰਨਾਂ ਸਾਰਿਆਂ ਕੋਲੋਂ ਪ੍ਰਭੂ ਦਾ ਸਿਰੇ ਵਾਲਾ ਭੇਦ ਨਹੀਂ ਪ੍ਰਾਪਤ ਹੋਇਆ,ਇਹ ਸ੍ਰਿਸ਼ਟੀ ਮੁਤਾਬਿਕ ਭਾਲਦੇ ਥੱਕ ਗਏ ਪਰ ਸ੍ਰਿਸ਼ਟੀ ਦਾ ਵਿਸਥਾਰ ਵੀ ਨਹੀ ਗਾਹਿਆ(ਮਿਣਿਆ) ਗਿਆ ਤੂੰ ਸਾਰੇ ਪਾਸੇ ਘਟਿ ਘਟਿ ਚ ਸਮਾਇਆ ਹੋਇਆ ਹੈਂ ॥
ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥
jeh kaaTee silak dhayaal prabh sei jan lage bhagate ||
ਜਿੰਨਾ ਮਨੁੱਖਾਂ ਦੇ ਗਲ ਵਿੱਚ ਪਈ ਮਾਇਆ ਦੀ ਫਾਂਸੀ ਦੇ ਰੱਸੇ ਨੂੰ ਤੂੰ ਦਯਾ ਕਰ ਕੱਟ ਦਿੱਤਾ ਹੈ ਉਹੀ ਤੇਰੀ ਸੱਚੀ ਭਾਗਤੀ ਦੇ ਰਾਹ ਤੇ ਪੈਂਦੇ ਹਨ
ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥
har gur naanak jin(h) parasio te it ut sadhaa mukate ||8||
ਗੁਰੂ ਨਾਨਕ ਜੀ ਰਾਹੀਂ ਪ੍ਰਗਟ ਹੋਏ ਹਰਿ ਦੇ ਗੁਰ ਸ਼ਬਦ ਦੀ ਸੇਵਾ ਜਿੰਨੇ ਵੀ ਕੀਤੀ ਹੈ ਉਹ ਭੌਤਿਕ ਅਤੇ ਪ੍ਰਾਭੌਤਿਕ ਕਾਲ ਮਹਾਕਾਲ ਦੋਨੋਂ ਮਹਾ ਮੰਡਲਾਂ ਤੋਂ ਮੁਕਤ ਹੋ ਜਾਂਦੇ ਹਨ ॥
ਪ੍ਰਭ ਦਾਤਉ ਦਾਤਾਰ ਪਰੵਿਉ ਜਾਚਕੁ ਇਕੁ ਸਰਨਾ ॥
prabh dhaatau dhaataar pariyeau jaachak ik saranaa ||
ਹੇ ਦਾਤਾਂ ਦੇਣ ਵਾਲੇ ਪ੍ਰਭੂ ( ਮਾਲਕ) ਜੀ ਮੈਂ ਨਿਮਾਣਾ ਸੇਵਕ ਨੀਵੇਂ ਮਨ ਹੋਕੇ ਤੁਹਾਡੀ ਸ਼ਰਨ ਚ ਆਇਆ ਹਾਂ॥
ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥
milai dhaan sa(n)t ren jeh lag bhaujal taranaa ||
ਪ੍ਰਭੂ ਜੀ ਮੇਰੇ ਤੇ ਕ੍ਰਿਪਾ ਕਰੋ ਮੈਨੂੰ ਸੱਚ ਦੀ ਸੰਗਤ ਮਿਲ ਜਾਵੇ ਤੇ ਜੋ ਗੁਰ ਸ਼ਬਦ ਦੀ ਕਮਾਈ ਕਰਦੇ ਹਨ ਉਹਨਾਂ ਦੀ ਸੱਚੀ ਸੰਗਤ ਦੀ ਧੂੜੀ ਲੈਕੇ ਮੈਂ ਇਸ ਜਨਮ ਮਰਨ( ਮਾਇਆ-ਜਾਲ) ਦੇ ਚੱਕਰ ਤੋ ਛੁੱਟਕਾਰਾ ਪਾ ਲਵਾਂ॥
ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥
binat karau aradhaas sunahu je Thaakur bhaavai ||
ਹੇ ਠਾਕਰ ਜੀ ਜੇ ਤੁਹਾਨੂੰ ਇਹ ਪ੍ਰਵਾਨ ਹੈ ਤਾਂ ਤਾਂਹੀ ਹੱਥ ਜੋੜ ਬੇਨਤੀ ਕਰਦਾ ਹਾਂ ਤੇ ਅਰਦਾਸ ਕਰਦਾ ਹਾਂ ਜੀ, ਠਾਕਰ ਜੀ ਮੇਰੀ ਇਹ ਅਰਦਾਸ ਸੁਣੋ ਜੀੳ॥