ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੮੯

Sri Guru Granth Sahib Ji, Ang 1389 — line-by-line, GurMatt-based meanings (12 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸਿ ਜਾਹਿ ਹਰਿ ਨਾਮੁ ਉਚਾਰੀ ॥
kaam karodh madh matasar tirasanaa binas jaeh har naam uchaaree ||
ਇਸਨਾਨ ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ ॥
eisanaan dhaan taapan such kiriaa charan kamal hiradhai prabh dhaaree ||
ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥
saajan meet sakhaa har ba(n)dhap jeea dhaan prabh praan adhaaree ||
ਓਟ ਗਹੀ ਸੁਆਮੀ ਸਮਰਥਹ ਨਾਨਕ ਦਾਸ ਸਦਾ ਬਲਿਹਾਰੀ ॥੯॥
oT gahee suaamee samaratheh naanak dhaas sadhaa balihaaree ||9||
ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥
aavadh kaTio na jaat prem ras charan kamal sa(n)g ||
ਦਾਵਨਿ ਬੰਧਿਓ ਨ ਜਾਤ ਬਿਧੇ ਮਨ ਦਰਸ ਮਗਿ ॥
dhaavan ba(n)dhio na jaat bidhe man dharas mag ||
ਪਾਵਕ ਜਰਿਓ ਨ ਜਾਤ ਰਹਿਓ ਜਨ ਧੂਰਿ ਲਗਿ ॥
paavak jario na jaat rahio jan dhoor lag ||
ਨੀਰੁ ਨ ਸਾਕਸਿ ਬੋਰਿ ਚਲਹਿ ਹਰਿ ਪੰਥਿ ਪਗਿ ॥
neer na saakas bor chaleh har pa(n)th pag ||
ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥੧॥੧੦॥
naanak rog dhokh agh moh chhidhe har naam khag ||1||10||
ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥
audham kar laage bahu bhaatee bichareh anik saasatr bahu khaTooaa ||
ਭਸਮ ਲਗਾਇ ਤੀਰਥ ਬਹੁ ਭ੍ਰਮਤੇ ਸੂਖਮ ਦੇਹ ਬੰਧਹਿ ਬਹੁ ਜਟੂਆ ॥
bhasam lagai teerath bahu bhramate sookham dheh ba(n)dheh bahu jaTooaa ||
ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥
bin har bhajan sagal dhukh paavat jiau prem baddai soot ke haTooaa ||
ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥੨॥੧੧॥੨੦॥
poojaa chakar karat somapaakaa anik bhaa(n)t thaaTeh kar thaTooaa ||2||11||20||
ਸਵਈਏ ਮਹਲੇ ਪਹਿਲੇ ਕੇ ੧
savie'ee mahale pahile ke 1
ਭੱਟਾਂ ਦੇ ਸਵੀਏ (ਬਾਣੀ) ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵਿਲੱਖਣਤਾ ਨਾਲ ਜਾਣਿਆ ਜਾਂਦਾ ਹੈ॥ ੧੧ ਭੱਟ ਸਾਹਿਬਾਂ ਦੀ ਬਾਣੀ ਦਰਜ ਹੈ, ਜਿਨ੍ਹਾਂ ਨੇ ਆਪਣਾ ਪਿਛੋਕੜ ਧਰਮ(ਹਿੰਦੂ) ਤੇ ਜਾਤ (ਬ੍ਰਾਹਮਣ) ਛੱਡਕੇ ਉੱਤਮ ਪੰਥ ਚੁਣਿਆ ਸੀ॥ ਇਹ ਬਾਣੀ ਵਿੱਚ ਵੱਖ ਵੱਖ ਤਰੀਕਿਆਂ ਨਾਲ ਉਹਨਾਂ ਆਪਣਾ ਪੁਰਾਣਾ ਤਜਰਬਾ ਤੇ ਨਵੇਂ ਸੱਚੇ ਮਾਰਗ ਦੀ ਤੁਲਨਾ ਕੀਤੀ ਹੈ ॥ ਕਿਤੇ ਉਹ ਗੁਰੂ ਸਾਹਿਬਾਂ ਨੂੰ ਰੱਬ ਰੂਪ ਕਹਿੰਦੇ ਹਨ ਤੇ ਕੁਝ ਸ਼ਬਦਾਂ ਵਿੱਚ ਪੁਰਾਣੇ ਅਵਤਾਰਾਂ ਨਾਲ ਜੋੜਕੇ ਪ੍ਰਸ਼ੰਸਾ ਕਰਦੇ ਹਨ॥ ਜਿਹੜੇ ਪੁਰਾਣੇ ਵਿਸ਼ਵਾਸ ਵਿੱਚ ਜੁੜਕੇ, ਭੱਟਾਂ ਦੇ ਕਿਰਦਾਰ ਵਿੱਚ, ਉਹਨਾਂ ਅਵਤਾਰਾਂ ਨੂੰ ਰੱਬ ਸਮਝਦੇ ਸੀ ਅਤੇ ਰਾਜਿਆਂ ਨੂੰ ਵੀ ਰੱਬ ਦੇ ਪਿਆਰੇ ਮੰਨਦੇ ਸੀ, ਉਹਨਾਂ ਸਾਰਿਆਂ ਵਿੱਚ ਹੁਣ ਗੁਰੂ ਸਾਹਿਬਾਂ ਨੂੰ ਸ਼ਬਦ ਗੁਰੂ ਅਵਤਾਰ ਵੱਜੋਂ ਸੰਬੋਧਿਤ ਕਰਦੇ ਹਨ॥ ਗੁਰੂ ਨਾਨਕ ਸਾਹਿਬ ਨੂੰ ਸਾਰੇ ਯੁੱਗਾਂ ਦਾ ਅਵਤਾਰ ਕਹਿਕੇ ਪ੍ਰਸ਼ੰਸਾ ਕਰਦੇ ਹਨ॥ ਸਾਰੇ ਭੱਟ ਗੁਰਸਿੱਖ/ਗੁਰਮੁਖ ਹੋਣ ਦੇ ਨਾਲ ਨਾਲ ਭੱਟਾਂ ਦਾ ਕਿਰਦਾਰ ਜੋ ਪਹਿਲਾਂ ਸੀ ਉਹੀ ਕਿਰਦਾਰ ਉਹ ਗੁਰਬਾਣੀ ਚ ਪੇਸ਼ ਕਰਦੇ ਹਨ॥

ਭੱਟ ਕਲਸਹਾਰ ਜੀ (ਸਭ ਤੋਂ ਵੱਧ ਸਵੱਈਏ ਇਨ੍ਹਾਂ ਦੇ ਦਰਜ ਹਨ), ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭਿੱਖਾ ਜੀ, ਭੱਟ ਸਲ੍ਹ ਜੀ (ਸਲ੍ਯ੍ਯ), ਭੱਟ ਭਲ੍ਹ ਜੀ (ਭਲ੍ਯ੍ਯ), ਭੱਟ ਨਲ੍ਹ ਜੀ, ਭੱਟ ਗਯੰਦ ਜੀ, ਭੱਟ ਮਥੁਰਾ ਜੀ, ਭੱਟ ਬਲ੍ਹ ਜੀ (ਬਲ੍ਯ੍ਯ), ਭੱਟ ਹਰਿਬੰਸ ਜੀ॥
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਇਕ ਮਨਿ ਪੁਰਖੁ ਧਿਆਇ ਬਰਦਾਤਾ ॥
eik man purakh dhiaai baradhaataa ||
ਇੱਕ ਨੂੰ ਮੰਨਕੇ ਵਿਸ਼ਵਾਸ ਨਾਲ ਦਾਤਾਂ ਦੇਣ ਵਾਲੇ ਦਾਤੇ ਨੂੰ ਧਿਆਉਂਦਾ ਹਾਂ ॥

ਜਾਂ

ਸੱਚੀ ਨੀਅਤ ਨਾਲ ਮਨ ਨੂੰ ਇਕਾਗਰ ਕਰਕੇ ਦਾਤਾਂ ਦੇ ਭੰਡਾਰ ਪ੍ਰਭੂ ਨੂੰ ਧਿਆ॥
ਸੰਤ ਸਹਾਰੁ ਸਦਾ ਬਿਖਿਆਤਾ ॥
sa(n)t sahaar sadhaa bikhiaataa ||
ਭਗਤਾ, ਸੰਤਾ, ਗੁਰਮੁਖਾਂ ਦਾ ਆਸਰਾ ਸਦਾ ਹਾਜ਼ਰ ਨਾਜ਼ਰ ਰਹਿਣ ਵਾਲਾ ॥
ਤਾਸੁ ਚਰਨ ਲੇ ਰਿਦੈ ਬਸਾਵਉ ॥
taas charan le ridhai basaavau ||
ਉਸਦੇ ਚਰਨ ਆਪਣੇ ਚੇਤੇ / ਹਿਰਦੇ ਚ ਰੱਖਦਾ ਹਾਂ ॥

ਭਾਵ ਉਸ ਰੱਬ ਨੂੰ ਸਿਰ ਨਿਵਾਉਂਦਾ ਹਾਂ ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ ॥੧॥
tau param guroo naanak gun gaavau ||1||
ਉਸ ਰੱਬ ਤੋ ਆਗਿਆ ਲੈ ਤਦੋਂ ਸਰਵੋਤਮ ਗੁਰੂ ਨਾਨਕ ਦੇ ਗੁਣ ਗਾਉਣੇ ਸ਼ੁਰੂ ਕਰਦਾ ਹਾਂ॥
ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥
gaavau gun param guroo sukh saagar dhurat nivaaran sabadh sare ||
ਮੈਂ ਰੱਬ ਨਾਲ ਪੂਰੇ ਜੁੜੇ ਗੁਰੂ ਦੇ ਗੁਣ ਗਾਉਂਦਾ ਹਾਂ ਜਿਸ ਗੁਰੂ ਕੋਲ ਸੁਖ ਦਾ ਸਾਗਰ ਹੈ ਤੇ ਮਨਮੱਤ ਦਾ ਦੁੱਖ ਦੂਰ ਹੋ ਜਾਂਦਾ ਹੈ ਉਸ ਕੋਲ ਪੂਰੇ ਸ਼ਬਦ/ਭੇਦ ਦੀ ਸਾਰ ਹੈ॥
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥
gaaveh ga(n)bheer dheer mat saagar jogee ja(n)gam dhiaan dhare ||
ਜਿਵੇਂ ਹੋਰ ਬਹੁਤ ਡੂੰਘੇ ਧੀਰਜ ਸਾਗਰ ਵਰਗੀ ਵੱਡੀ ਮੱਤ ਨਾਲ ਗਾਉਂਦੇ ਹਨ ਤੇ ਲੰਮੀਆਂ ਜਟਾਵਾਂ ਵਾਲੇ ਜੋਗੀ ਧਿਆਨ ਧਰਦੇ ਹਨ॥

ਜੰਗਮ( ਇੱਕ ਜੋਗੀਆਂ ਦਾ ਟੋਲਾ ਹੈ ॥ ਵੱਡੇ ਵੱਡੇ ਜਟਾਵਾਂ ਵਾਲੇ ਨੂੰ ਵੀ ਜੰਗਮ ਕਿਹਾ ਜਾਂਦਾ ਹੈ ॥ ਟੱਲ ਵਜਾਕੇ ਗਾਉਂਦਾ ਹੈ)
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥
gaaveh i(n)dhraadh bhagat prahilaadhik aatam ras jin jaanio ||
ਇੰਦਰ ਦੇਵਤੇ ਵਰਗੇ ਹੋਰ ਕਈ ਗਾਉਂਦੇ ਹਨ, ਤੇ ਭਗਤ ਪ੍ਰਹਿਲਾਦ ਵਰਗੇ ਹੋਰ ਬਹੁਤ ਭਗਤ ਵੀ ਗਾਉਂਦੇ ਹਨ, ਜਿੰਨਾ ਨੇ ਡੂੰਘਾ ਹਿਰਦੇ ਚ ਅਸਲ ਸੱਚ ਦਾ ਰੱਸ ਜਾਣ ਲਿਆ ਹੈ॥

ਨੋਟਃ ਆਤਮ ਦਾ ਮਤਲਬ ਆਤਮਾ ਨਹੀਂ ਹੈ ॥ ਬਲਕਿ ਸ਼ਬਦ ਦਾ ਮਨ ਚ ਡੂੰਘਾ/ਘੜਿਆ/ਟਿਕਿਆ/ਧਰਿਆ ਜਾਣਾ ਹੈ॥
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥
kab kal sujas gaavau gur naanak raaj jog jin maanio ||2||
ਕਵੀ ਭੱਟ ਕਲ ਸੋਹਣੇ ਗੁਣ ਗਾਉਂਦਾ ਹਾਂ, ਉਸ ਗੁਰੂ ਨਾਨਕ ਦੇ, ਜਿਸ ਨੇ ਗ੍ਰਿਸਤੀ ਵਿੱਚ ਰਾਜ ਅਤੇ ਸੱਚਾ ਭਗਤੀ ਪ੍ਰੇਮ ਮਾਣਿਆ ਹੈ॥
ਸ਼ਬਦ ਪ੍ਰਸੰਗ · About this Shabad
ਇਹਨਾਂ ਸ਼ਬਦਾਂ ਨੂੰ ਭੱਟ ਸਾਹਿਬਾਨਾਂ ਦੇ ਇੱਕ ਪ੍ਰਸੰਸਾ ਵਾਲੇ ਕਿਰਦਾਰ ਤੋਂ ਲੈਣਾ ਚਾਹੀਦਾ ਹੈ (ਭੱਟਾਂ ਦਾ ਇੱਕ ਪੇਸ਼ਾ ਹੈ ਉਸੇ ਪੇਸ਼ੇ ਮੁਤਾਬਿਕ ਉਹਨਾਂ ਨੇ ਗੁਰੂ ਸਾਹਿਬਾਨ ਦੇ ਖੂਬ ਗੁਣ ਗਾਏ ਹਨ) ਉਹ ਇੱਥੇ ਜਿਵੇਂ ਸਿੱਖ ਪੰਥ ਚ ਆਉਣ ਤੋਂ ਪਹਿਲਾਂ ਵੱਡੀ ਵੱਡੀ ਸੋਭਾ ਰਾਜਿਆਂ ਦੀ ਕਰਦੇ ਸਨ ਉਵੇਂ ਉਹ ਜਦੋਂ ਅਸਲ ਸੱਚੇ ਘਰ ਜੁੜਦੇ ਹਨ ਤਾਂ ਉਸ ਪੰਥ ਦੇ ਮੋਢੀ ਗੁਰੂ ਨਾਨਕ ਸਾਹਿਬ ਦੀ ਖ਼ੂਬ ਪ੍ਰਸ਼ੰਸਾ ਕਰਦੇ ਹਨ ਤੇ ਪਿੱਛਲੇ ਕਹਾਣੀਆਂ ਵਾਲੇ ਅਵਤਾਰਾਂ ਚੋਂ ਹੁਣ ਗੁਰੂ ਨਾਨਕ ਨੂੰ ਪੇਸ਼ ਕਰਦੇ ਹਨ ਕਿ ਉਹ ਜੋ ਸੀ ਉਹਨਾਂ ਦੀ ਜਗਾ ਤੇ ਹੁਣ ਤੂੰ ਹੀ ਸਾਡੇ ਲਈ ਸੱਭ ਕੁਝ ਹੈ ਜੋ ਅਸੀਂ ਪਹਿਲਾਂ ਭੁਲੇਖੇ ਚ ਗਾਉਂਦੇ ਸੀ ਉਹ ਹੁਣ ਸੱਚੇ ਗੁਰੂ ਦੇ ਚਾਨਣ ਮੁਨਾਰੇ ਹੇਠ ਮਿਟ ਗਏ ਤੇ ਅਸੀਂ ਤੈਨੂੰ ਹੀ ਉਹਨਾਂ ਜੁਗਾਂ ਦਾ ਭਗਵਾਨ ਦੇਵਤਾ ਮੰਨਦੇ ਹਾਂ ਤੇ ਗੁਣ ਹੀ ਗਾਉਂਦੇ ਹਾਂ॥
ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥
gaaveh janakaadh jugat jogesur har ras pooran sarab kalaa ||
ਤੇਰੀ ਸੋਭਾ ਦੇ ਗੀਤ ਜਨਕ ਰਾਜਾ ਤੇ ਜੋਗੀ ਆਦਿ ਵੀ ਗਾਉਂਦੇ ਹਨ ੳਹਨਾਂ ਨੂੰ ਵੀ ਪ੍ਰਭੂ ਦੇ ਗੀਤ ਗਾਕੇ ਪੂਰਾ ਰੱਸ ਆਉਂਦਾ ਹੈ॥
ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ ॥
gaaveh sanakaadh saadh sidhaadhik mun jan gaaveh achhal chhalaa ||
ਬ੍ਰਹਮਾ ਦੇ ਪੁੱਤ ਸਨਕ ਵਰਗੇ ਅਨੇਕਾਂ ਤੇ ਹੋਰ ਸਾਧ ਸਿੱਧਾਂ ਵਰਗੇ ਅਨੇਕ ਰਿਸ਼ੀ ਮੁਨੀ ਸਾਰੇ ਛੱਲਿਆਂ ਨਾਂ ਜਾਣ ਵਾਲਿਆਂ ਮਾਇਆ ਤੋ ਰਹਿਤ ਪ੍ਰਭੂ ਸਦਾ ਜੱਸ ਗਾਉਂਦੇ ਹਨ॥
ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ ॥
gaavai gun dhom aTal ma(n)ddalavai bhagat bhai ras jaanio ||
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੩॥
kab kal sujas gaavau gur naanak raaj jog jin maanio ||3||
ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥
gaaveh kapilaadh aadh jogesur apara(n)par avataar varo ||
ਗਾਵੈ ਜਮਦਗਨਿ ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ ॥
gaavai jamadhagan parasaraamesur kar kuThaar ragh tej hario ||
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥
audhau akaraoor bidhar gun gaavai sarabaatam jin jaanio ||
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੪॥
kab kal sujas gaavau gur naanak raaj jog jin maanio ||4||