ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੧੩੯੦

Sri Guru Granth Sahib Ji, Ang 1390 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥
gaaveh gun baran chaar khaT dharasan brahamaadhik simara(n)th gunaa ||
ਗਾਵੈ ਗੁਣ ਸੇਸੁ ਸਹਸ ਜਿਹਬਾ ਰਸ ਆਦਿ ਅੰਤਿ ਲਿਵ ਲਾਗਿ ਧੁਨਾ ॥
gaavai gun ses sahas jihabaa ras aadh a(n)t liv laag dhunaa ||
ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥
gaavai gun mahaadheau bairaagee jin dhiaan nira(n)tar jaanio ||
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥
kab kal sujas gaavau gur naanak raaj jog jin maanio ||5||
ਰਾਜੁ ਜੋਗੁ ਮਾਣਿਓ ਬਸਿਓ ਨਿਰਵੈਰੁ ਰਿਦੰਤਰਿ ॥
raaj jog maanio basio niravair ridha(n)tar ||
ਸ੍ਰਿਸਟਿ ਸਗਲ ਉਧਰੀ ਨਾਮਿ ਲੇ ਤਰਿਓ ਨਿਰੰਤਰਿ ॥
sirasaT sagal udharee naam le tario nira(n)tar ||
ਗੁਣ ਗਾਵਹਿ ਸਨਕਾਦਿ ਆਦਿ ਜਨਕਾਦਿ ਜੁਗਹ ਲਗਿ ॥
gun gaaveh sanakaadh aadh janakaadh jugeh lag ||
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥
dha(n)n dha(n)n gur dha(n)n janam sakayath bhalau jag ||
ਪਾਤਾਲ ਪੁਰੀ ਜੈਕਾਰ ਧੁਨਿ ਕਬਿ ਜਨ ਕਲ ਵਖਾਣਿਓ ॥
paataal puree jaikaar dhun kab jan kal vakhaanio ||
ਹਰਿ ਨਾਮ ਰਸਿਕ ਨਾਨਕ ਗੁਰ ਰਾਜੁ ਜੋਗੁ ਤੈ ਮਾਣਿਓ ॥੬॥
har naam rasik naanak gur raaj jog tai maanio ||6||
ਸ਼ਬਦ ਪ੍ਰਸੰਗ · About this Shabad
ਭੱਟ ਕਲਿ ਜੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਵੱਖ ਵੱਖ ਤਰ੍ਹੀਕਿਆ ਨਾਲ ਕਰਦੇ ਹਨ ਜਿਵੇਂ ਪਿੱਛੇ ਸ਼ਬਦਾਂ ਚ ਪਤਾਲਾਂ ਪੂਰੀਆਂ ਚੋ ਗੁਰੂ ਨਾਨਕ ਸਾਹਿਬ ਦੀ ਮਹਿਮਾ ਦੇ ਜੈਕਾਰੇ ਦੀ (ਆਵਾਜ) ਉੱਠਦੀ ਹੈ, ਤੇ ਭੂਤਕਾਲ ਚ ਸਨਕਾਦਿਕ, ਬ੍ਰਹਮਾਦਿਕ, ਜੋਗੀ, ਰਿਸ਼ੀਆਂ ਆਦਿ ਵੱਲੋਂ ਵੀ ਉਸ ਪੁਰਾਣੇ ਸਮੇਂ ਚ ਗੁਰੂ ਨਾਨਕ ਸਾਹਿਬ ਦੇ ਗੁਣ ਗਾਏ ਹਨ ਕਹਿਕੇ ਆਪਣੇ ਹਿਰਦੇ ਚੋ ਗੁਰੂ ਸਾਹਿਬ ਪ੍ਰਤੀ ਬਹੁਤ ਵਡਿਆਈ ਦੀ ਭਾਵਨਾ ਨਾਲ ਜ਼ਿਕਰ ਕਰਦੇ ਹਨ॥
ਭੱਟ ਕਲਿ ਜੀ ਇੱਥੇ ਵੀ ਸਤਜੁਗਿ ਗੁਰੂ ਨਾਨਕ ਸਾਹਿਬ ਨੂੰ ਅਵਤਾਰ ਵੱਜੋਂ ਪੇਸ਼ ਕਰਦੇ ਹਨ॥
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥
satajug tai maanio chhalio bal baavan bhaio ||
ਹੇ ਗੁਰੂ ਨਾਨਕ ਸਤਜੁਗਿ ਵੀ ਤੁਸੀਂ ਹੀ ਮਾਣਿਆ ਹੈ ਤੁਸੀਂ ਹੀ ਵਿਸ਼ਨੂੰ ਦਾ ਅਵਤਾਰ ਧਾਰਕੇ ਰਾਜਾ ਬੱਲ ਨੂੰ ਬਾਵਨ (ਬੋਣਾ ਬੱਚਾ ਰੂਪ ਧਾਰਕੇ)ਛਲਿਆ ਸੀ॥

ਤੈ ਦੇ ਅਰਥ) ਤੈ ਸ਼ਬਦ ਸਰਵ ਵਿਆਪਕ ਵੱਜੋਂ ਹੈ॥

ਭੱਟ ਜੀ ਗੁਰੂ ਨਾਨਕ ਸਾਹਿਬ ਨੂੰ ਕਰਤੇ ਦੇ ਗੁਰ ਭੇਦ ਨਾਲ ਜੁੜੇ ਹੋਣ ਕਾਰਨ ਸ੍ਰਿਸ਼ਟੀ ਦੇ ਮੂਲ ਚ (ਕੁਦਰਤ,ਦੇਵੀ ਦੇਵਤੇ,ਜੋਗੀਆਂ,ਆਦਿ) ਸਰਬ-ਵਿਆਪਕ ਸਥਾਪਿਤ ਕਰਕੇ ਮਹਿਮਾ ਕਰਦੇ ਹਨ ॥ ਕਰਤੇ ਦੀ ਬਖਸ਼ਿਸ਼ ਸਦਕਾ ਗੁਰੂ ਨਾਨਕ ਸਾਹਿਬ ਦੇ ਰਾਂਹੀ ਕਰਤੇ ਨੇ ਆਪਣਾ ਭੇਦ ਸੰਸਾਰ ਚ ਲਿਆਂਦਾ ਸੀ ਇਸੇ ਕਾਰਨ ਭੱਟ ਸਾਹਿਬ ਉਹਨਾਂ ਦੀ ਵਡਿਆਈ ਹਰ ਪੱਖ ਤੋ ਕਰ ਰਹੇ ਹਨ॥
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥
tretai tai maanio raam raghuva(n)s kahaio ||
ਤ੍ਰੇਤਾ ਵੀ ਤੁਸੀ ਹੀ ਮਾਣਿਆ ਹੈ ਰਾਜ ਰਾਮ ਰਘੁ ਵੰਸ( ਰਘੁ ਪੜਦਾਦੇ ਦੀ ਵੰਸ਼) ਵਾਲਾ ਵੀ ਤੂੰ ਸੀ॥
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥
dhuaapur kirasan muraar ka(n)s kirataarath keeo ||
ਦੁਆਪੁਰ ਜੁਗ ਵਿਚ ਕ੍ਰਿਸ਼ਨ ਮੁਰਾਰ ਭੀ , ਤੂੰ ਹੀ ਸੀ ਤੇ ਕੰਸ ਨੂੰ ਖ਼ਤਮ ਕਰਕੇ ਮੁਕਤ ਕੀਤਾ ਸੀ ।
ਉਗ੍ਰਸੈਣ ਕਉ ਰਾਜੁ ਅਭੈ ਭਗਤਹ ਜਨ ਦੀਓ ॥
augrasain kau raaj abhai bhagateh jan dheeo ||
ਕਲਿਜੁਗਿ ਪ੍ਰਮਾਣੁ ਨਾਨਕ ਗੁਰੁ ਅੰਗਦੁ ਅਮਰੁ ਕਹਾਇਓ ॥
kalijug pramaan naanak gur a(n)gadh amar kahaio ||
ਹੇ ਗੁਰੂ ਨਾਨਕ ਤੂੰ ਸਾਰੇ ਜੁਗਾਂ ਤੋ ਚੱਲਦਾ ਆ ਰਿਹਾ ਹੈ ਤੇ ਹੁਣ ਕਲਜੁਗ (ਮੋਜੂਦਾ ਸਮੇ) ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਵੀ ਤੂੰ ਹੀ ਕਹਾਇਆ ਹੈ॥
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
sree guroo raaj abichal aTal aadh purakh furamaio ||7||
ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥
gun gaavai ravidhaas bhagat jaidhev tiralochan ||
ਹੇ ਗੁਰੂ ਨਾਨਕ ਤੇਰੇ ਗੁਣ ਭਗਤ ਰਵਿਦਾਸ,ਜੈਦੇਵ, ਤ੍ਰਿਲੋਚਨ ਵੀ ਗਾਉਂਦੇ ਹਨ॥
ਨੋਟ ਗੁਰੂ ਨਾਨਕ ਸਾਹਿਬ ਸਿੱਖ ਪੰਥ ਦੇ ਉਸ ਸਮੇਂ ਦੇ ਮੋਢੀ ਗੁਰੂ ਕਿਉਂ ਹਨ ਤੇ ਭਗਤ ਸਾਹਿਬਾਨ ਗੁਰ ਭੇਦ (ਨਾਮ ਦੀ ਸੋਝੀ ਕਿੱਥੇ ਲੈ ਰਹੇ ਹਨ) ਇਹ ਭੱਟ ਸਾਬ ਦੇ ਸ਼ਬਦ ਵੀ ਤੱਥ ਪੇਸ਼ ਕਰ ਰਹੇ ਹਨ॥
ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥
naamaa bhagat kabeer sadhaa gaaveh sam lochan ||
ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥
bhagat ben gun ravai sahaj aatam ra(n)g maanai ||
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥
jog dhiaan gur giaan binaa prabh avar na jaanai ||
ਸੁਖਦੇਉ ਪਰੀਖੵਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥
sukhadheau pareekhayet gun ravai gotam rikh jas gaio ||
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥੮॥
kab kal sujas naanak gur nit navatan jag chhaio ||8||
ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥
gun gaaveh paayaal bhagat naagaadh bhuya(n)gam ||
ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥
mahaadheau gun ravai sadhaa jogee jat ja(n)gam ||
ਗੁਣ ਗਾਵੈ ਮੁਨਿ ਬੵਾਸੁ ਜਿਨਿ ਬੇਦ ਬੵਾਕਰਣ ਬੀਚਾਰਿਅ ॥
gun gaavai mun bayeaas jin bedh bayeaakaran beechaaria ||
ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥
brahamaa gun ucharai jin hukam sabh sirasaT savaareea ||
ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥
brahama(n)dd kha(n)dd pooran braham gun niragun sam jaanio ||
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥੯॥
jap kal sujas naanak gur sahaj jog jin maanio ||9||
ਗੁਣ ਗਾਵਹਿ ਨਵ ਨਾਥ ਧੰਨਿ ਗੁਰੁ ਸਾਚਿ ਸਮਾਇਓ ॥
gun gaaveh nav naath dha(n)n gur saach samaio ||
ਮਾਂਧਾਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥
maa(n)dhaataa gun ravai jen chakaravai kahaio ||
ਗੁਣ ਗਾਵੈ ਬਲਿ ਰਾਉ ਸਪਤ ਪਾਤਾਲਿ ਬਸੰਤੌ ॥
gun gaavai bal raau sapat paataal basa(n)tau ||
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥
bharathar gun ucharai sadhaa gur sa(n)g raha(n)tau ||
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥
dhoorabaa paroorau a(n)garai gur naanak jas gaio ||
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥੧੦॥
kab kal sujas naanak gur ghaT ghaT sahaj samaio ||10||