ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੩੦

Sri Guru Granth Sahib Ji, Ang 230 — line-by-line, GurMatt-based meanings (4 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਗੁਰਮੁਖਿ ਵਿਚਹੁ ਹਉਮੈ ਜਾਇ ॥
gurmukh vichahu haumai jai ||
ਗੁਰਮੁਖਿ ਮੈਲੁ ਨ ਲਾਗੈ ਆਇ ॥
gurmukh mail na laagai aai ||
ਗੁਰਮੁਖਿ ਨਾਮੁ ਵਸੈ ਮਨਿ ਆਇ ॥੨॥
gurmukh naam vasai man aai ||2||
ਗੁਰਮੁਖਿ ਕਰਮ ਧਰਮ ਸਚਿ ਹੋਈ ॥
gurmukh karam dharam sach hoiee ||
ਗੁਰਮੁਖਿ ਅਹੰਕਾਰੁ ਜਲਾਏ ਦੋਈ ॥
gurmukh aha(n)kaar jalaae dhoiee ||
ਗੁਰਮੁਖਿ ਨਾਮਿ ਰਤੇ ਸੁਖੁ ਹੋਈ ॥੩॥
gurmukh naam rate sukh hoiee ||3||
ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥
aapanaa man parabodhahu boojhahu soiee ||
ਲੋਕ ਸਮਝਾਵਹੁ ਸੁਣੇ ਨ ਕੋਈ ॥
lok samajhaavahu sune na koiee ||
ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥੪॥
gurmukh samajhahu sadhaa sukh hoiee ||4||
ਮਨਮੁਖਿ ਡੰਫੁ ਬਹੁਤੁ ਚਤੁਰਾਈ ॥
manmukh dda(n)f bahut chaturaiee ||
ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥
jo kichh kamaavai su thai na paiee ||
ਆਵੈ ਜਾਵੈ ਠਉਰ ਨ ਕਾਈ ॥੫॥
aavai jaavai Thaur na kaiee ||5||
ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ ॥
manmukh karam kare bahut abhimaanaa ||
ਬਗ ਜਿਉ ਲਾਇ ਬਹੈ ਨਿਤ ਧਿਆਨਾ ॥
bag jiau lai bahai nit dhiaanaa ||
ਜਮਿ ਪਕੜਿਆ ਤਬ ਹੀ ਪਛੁਤਾਨਾ ॥੬॥
jam pakaRiaa tab hee pachhutaanaa ||6||
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
bin satigur seve mukat na hoiee ||
ਗੁਰ ਪਰਸਾਦੀ ਮਿਲੈ ਹਰਿ ਸੋਈ ॥
gur parasaadhee milai har soiee ||
ਗੁਰੁ ਦਾਤਾ ਜੁਗ ਚਾਰੇ ਹੋਈ ॥੭॥
gur dhaataa jug chaare hoiee ||7||
ਗੁਰਮੁਖਿ ਜਾਤਿ ਪਤਿ ਨਾਮੇ ਵਡਿਆਈ ॥
gurmukh jaat pat naame vaddiaaiee ||
ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥
sair kee putree bidhaar gavaiee ||
ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥੮॥੨॥
naanak bin naavai jhooThee chaturaiee ||8||2||
ਗਉੜੀ ਮਃ ੩ ॥
gauRee mahalaa teejaa ||
ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥
eis jug kaa dharam paRahu tum bhaiee ||
ਪੂਰੈ ਗੁਰਿ ਸਭ ਸੋਝੀ ਪਾਈ ॥
poorai gur sabh sojhee paiee ||
ਐਥੈ ਅਗੈ ਹਰਿ ਨਾਮੁ ਸਖਾਈ ॥੧॥
aaithai agai har naam sakhaiee ||1||
ਰਾਮ ਪੜਹੁ ਮਨਿ ਕਰਹੁ ਬੀਚਾਰੁ ॥
raam paRahu man karahu beechaar ||
ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥
gur parasaadhee mail utaar ||1|| rahaau ||
ਵਾਦਿ ਵਿਰੋਧਿ ਨ ਪਾਇਆ ਜਾਇ ॥
vaadh virodh na paiaa jai ||
ਮਨੁ ਤਨੁ ਫੀਕਾ ਦੂਜੈ ਭਾਇ ॥
man tan feekaa dhoojai bhai ||
ਗੁਰ ਕੈ ਸਬਦਿ ਸਚਿ ਲਿਵ ਲਾਇ ॥੨॥
gur kai sabadh sach liv lai ||2||
ਹਉਮੈ ਮੈਲਾ ਇਹੁ ਸੰਸਾਰਾ ॥
haumai mailaa ih sa(n)saaraa ||
ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥
nit teerath naavai na jai aha(n)kaaraa ||
ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ ॥੩॥
bin gur bheTe jam kare khuaaraa ||3||
ਸੋ ਜਨੁ ਸਾਚਾ ਜਿ ਹਉਮੈ ਮਾਰੈ ॥
so jan saachaa j haumai maarai ||
ਗੁਰ ਕੈ ਸਬਦਿ ਪੰਚ ਸੰਘਾਰੈ ॥
gur kai sabadh pa(n)ch sa(n)ghaarai ||
ਆਪਿ ਤਰੈ ਸਗਲੇ ਕੁਲ ਤਾਰੈ ॥੪॥
aap tarai sagale kul taarai ||4||
ਮਾਇਆ ਮੋਹਿ ਨਟਿ ਬਾਜੀ ਪਾਈ ॥
maiaa moh naT baajee paiee ||
ਮਨਮੁਖ ਅੰਧ ਰਹੇ ਲਪਟਾਈ ॥
manmukh a(n)dh rahe lapaTaiee ||
ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥੫॥
gurmukh alipat rahe liv laiee ||5||
ਬਹੁਤੇ ਭੇਖ ਕਰੈ ਭੇਖਧਾਰੀ ॥
bahute bhekh karai bhekhadhaaree ||
ਅੰਤਰਿ ਤਿਸਨਾ ਫਿਰੈ ਅਹੰਕਾਰੀ ॥
a(n)tar tisanaa firai aha(n)kaaree ||
ਆਪੁ ਨ ਚੀਨੈ ਬਾਜੀ ਹਾਰੀ ॥੬॥
aap na cheenai baajee haaree ||6||
ਕਾਪੜ ਪਹਿਰਿ ਕਰੇ ਚਤੁਰਾਈ ॥
kaapaR pahir kare chaturaiee ||
ਮਾਇਆ ਮੋਹਿ ਅਤਿ ਭਰਮਿ ਭੁਲਾਈ ॥
maiaa moh at bharam bhulaiee ||
ਬਿਨੁ ਗੁਰ ਸੇਵੇ ਬਹੁਤੁ ਦੁਖੁ ਪਾਈ ॥੭॥
bin gur seve bahut dhukh paiee ||7||
ਨਾਮਿ ਰਤੇ ਸਦਾ ਬੈਰਾਗੀ ॥
naam rate sadhaa bairaagee ||
ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ ॥
girahee a(n)tar saach liv laagee ||
ਨਾਨਕ ਸਤਿਗੁਰੁ ਸੇਵਹਿ ਸੇ ਵਡਭਾਗੀ ॥੮॥੩॥
naanak satigur seveh se vaddabhaagee ||8||3||
ਗਉੜੀ ਮਹਲਾ ੩ ॥
gauRee mahalaa teejaa ||
ਬ੍ਰਹਮਾ ਮੂਲੁ ਵੇਦ ਅਭਿਆਸਾ ॥
brahamaa mool vedh abhiaasaa ||
ਬ੍ਰਹਮਾ, ਜਿਸ ਮੂਲ (ਆਧਾਰ) ਵੇਦ ਅਭਿਆਸ (ਵਿਚਾਰ) ਮੰਨਿਆ ਜਾਂਦਾ ਹੈ, ਮਤਲੱਬ ਬ੍ਰਹਮਾ ਦੇ ਪ੍ਰਸਿੱਧ / ਵੀਖਿਆਤ ਹੋਣ ਦਾ ਕਾਰਨ ਵੇਦਾਂ ਦਾ ਉੱਤਮ ਅਭਿਆਸੀ ਹੋਣਾ ਹੈ
ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥
tis te upaje dhev moh piaasaa ||
ਜਿਸ ਵਿਚੋਂ ਦੇਵਤਿਆਂ ਅੰਡਰ ਮੋਹ ਦੀ ਪਿਆਸ ਉਪਜੀ।
--ਅਤੇ ਓਹ ਬ੍ਰਹਮਾ ਵੀ ਕਾਮ ਵਾਸ਼ਨਾ ਅਤੇ ਤ੍ਰੈ ਗੁਣਾਂ ਵਿੱਚ ਫਸਿਆ ਰਿਹਾ, ਇਸ ਕਰਕੇ ਦੇਵਤਿਆਂ ਅਤੇ ਬ੍ਰਹਮਾਦਿਕ ਦੇ ਵਿੱਚ ਮੋਹ ਪਿਆਸ ਦਾ ਮੂਲ ਕਾਰਨ ਏਥੇ ਵੇਦਾਂ ਨੂੰ ਹੀ ਮੰਨਿਆ ਜਾ ਰਿਹਾ ਹੈ। ਕਿਉਂਕਿ ਵੇਦ ਮਾਇਆ ਅਤੇ ਆਕਾਰ ਦਾ ਪ੍ਰਸਾਰ ਕਰਦੇ ਹਨ ਅਤੇ ਮਾਇਆ ਵਿੱਚੋਂ ਹੀ ਉਪਜੇ ਹਨ
ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥੧॥
trai gun bharame naahee nij ghar vaasaa ||1||
ਫਲਸਵਰੂਪ ਤ੍ਰੈ ਗੁਣਾਂ ਵਿੱਚ ਹੀ ਭਟਕਦਾ ਰਿਹਾ ਅਤੇ ਸਤਿਗੁਰ ਦੇ ਨਿਜ ਘਰ ਵਾਸਾ ਨਹੀਂ ਪ੍ਰਾਪਤ ਕਰ ਪਾਇਆ
ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ॥
ham har raakhe satiguroo milaiaa ||
ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥
anadhin bhagat har naam dhiraRaiaa ||1|| rahaau ||
ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥
trai gun baanee braham ja(n)jaalaa ||
ਵੇਦਾਂ ਦੀ ਬਾਣੀ ਬ੍ਰਹਮ (ਪਾਸਾਰੇ) ਚੋਂ ਉਪਜੀ ਤ੍ਰੈਗੁਣੀ ਹੈ
ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥
paR vaadh vakhaaneh sir maare jamakaalaa ||