ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੨੬੧

Sri Guru Granth Sahib Ji, Ang 261 — line-by-line, GurMatt-based meanings (4 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਓਰੈ ਕਛੂ ਨ ਕਿਨਹੂ ਕੀਆ ॥
orai kachhoo na kinahoo keeaa ||
ਨਾਨਕ ਸਭੁ ਕਛੁ ਪ੍ਰਭ ਤੇ ਹੂਆ ॥੫੧॥
naanak sabh kachh prabh te hooaa ||51||
ਸਲੋਕੁ ॥
salok ||
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
lekhai kateh na chhooTeeaai khin khin bhoolanahaar ||
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
bakhasanahaar bakhas lai naanak paar utaar ||1||
ਪਉੜੀ ॥
pauRee ||
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
loon haraamee gunahagaar begaanaa alap mat ||
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥
jeeau pi(n)dd jin sukh dhe'ee taeh na jaanat tat ||
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥
laahaa maiaa kaarane dheh dhis ddooddan jai ||
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
dhevanahaar dhaataar prabh nimakh na maneh basai ||
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
laalach jhooTh bikaar moh iaa sa(n)pai man maeh ||
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥
la(n)paT chor ni(n)dhak mahaa tinahoo sa(n)g bihai ||
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥
tudh bhaavai taa bakhas laih khoTe sa(n)g khare ||
ਨਾਨਕ ਭਾਵੈ ਪਾਰਬ੍ਰਹਮ ਪਾਹਨ ਨੀਰਿ ਤਰੇ ॥੫੨॥
naanak bhaavai paarabraham paahan neer tare ||52||
ਸਲੋਕੁ ॥
salok ||
ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥
khaat peet khelat hasat bharame janam anek ||
ਭਵਜਲ ਤੇ ਕਾਢਹੁ ਪ੍ਰਭੂ ਨਾਨਕ ਤੇਰੀ ਟੇਕ ॥੧॥
bhavajal te kaaddahu prabhoo naanak teree Tek ||1||
ਪਉੜੀ ॥
pauRee ||
ਖੇਲਤ ਖੇਲਤ ਆਇਓ ਅਨਿਕ ਜੋਨਿ ਦੁਖ ਪਾਇ ॥
khelat khelat aaio anik jon dhukh pai ||
ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਇ ॥
khedh miTe saadhoo milat satigur bachan samai ||
ਖਿਮਾ ਗਹੀ ਸਚੁ ਸੰਚਿਓ ਖਾਇਓ ਅੰਮ੍ਰਿਤੁ ਨਾਮ ॥
khimaa gahee sach sa(n)chio khaio a(n)mrit naam ||
ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥
kharee kirapaa Thaakur bhiee anadh sookh bisraam ||
ਖੇਪ ਨਿਬਾਹੀ ਬਹੁਤੁ ਲਾਭ ਘਰਿ ਆਏ ਪਤਿਵੰਤ ॥
khep nibaahee bahut laabh ghar aae pativa(n)t ||
ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥
kharaa dhilaasaa gur dheeaa aai mile bhagava(n)t ||
ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥
aapan keeaa kareh aap aagai paachhai aap ||
ਨਾਨਕ ਸੋਊ ਸਰਾਹੀਐ ਜਿ ਘਟਿ ਘਟਿ ਰਹਿਆ ਬਿਆਪਿ ॥੫੩॥
naanak souoo saraaheeaai j ghaT ghaT rahiaa biaap ||53||
ਸਲੋਕੁ ॥
salok ||
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥
aae prabh saranaagatee kirapaa nidh dhiaal ||
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥੧॥
ek akhar har man basat naanak hot nihaal ||1||
ਪਉੜੀ ॥
pauRee ||
ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥
akhar meh tirabhavan prabh dhaare ||
1.
ਤਿੰਨ ਆਯਾਮੀ ਸੰਸਾਰ ਅੱਖਰ ਵਿੱਚ ਵਿਚ ਹੀ ਟਿਕਿਆ ਹੋਇਆ ਹੈ,
2. ਪ੍ਰਭ ਨੇ ਖੰਡਿਤ(ਅਧੂਰੇ) ਅੱਖਰਾਂ (ਸੂਖਮ ਮਾਇਆ) ਨੂ ਹੀ ਸਾਰਾ ਤਿੰਨ ਆਯਾਮੀ ਸੰਸਾਰ ਧਾਰਣ ਕਰਵਾਇਆ ਹੋਈਆ ਹੈ

*ਅਖਰ ਦੇ ਅਰਥ ਦੇਖੋ = ਗਿਆਨ, ਜਾਨਕਾਰੀ, ਵਿਚਾਰ, ਚੇਤਨਾ, ਖਿਆਲ ਆਦਿ ਦੀ ਮੁੱਢਲੀ ਇਕਾਈ, ਸੂਖਮ ਜਾਣਕਾਰੀ ਦਾ ਪਰਾਭੌਤਿਕ ਸੰਸਾਰ
ਅਖਰ ਕਰਿ ਕਰਿ ਬੇਦ ਬੀਚਾਰੇ ॥
akhar kar kar bedh beechaare ||
(ਫਿਰ ਉਸ ਮੁੱਢਲੇ ਅੱਖਰ ਚੋਂ ਪੈਦਾ ਹੋਈ ਹੋਰ ਖੰਡਿਤ ਜਾਣਕਾਰੀ/ਅੱਖਰਾਂ ਜਿਨਾਂ ਦਾ ਸੰਸਾਰ ਬਣਿਆ ਹੈ ) ਫਿਰ ਇਸ ਸੰਸਾਰ ਨੂ ਸਮਝਣ ਲਈ ਇਨਸਾਨ ਹੋਰ ਬਹੁਤ ਸਾਰੇ ਅੱਖਰ (ਅਤੇ ਉਹਨਾਂ ਨਾਲ ਜੋੜੇ ਵਿਚਾਰ) ਬਣਾ ਬਣਾ ਅਪਣੀ ਪਹੁੰਚ /ਮੱਤ ਮੁਤਾਬਿਕ ਗਿਆਨ/ਸਮਝ ਵਿਚਾਰੀ ਅਤੇ ਓਸ ਨੂ ਬੇਦਾਂ ਦਾ ਨਾਮ ਦੇ ਕਲਮਬੰਦ ਕੀਤਾ
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥
akhar saasatr si(n)mirat puraanaa ||
ਅਖਰ ਨਾਦ ਕਥਨ ਵਖੵਾਨਾ ॥
akhar naadh kathan vakhayeaanaa ||
ਅਖਰ ਮੁਕਤਿ ਜੁਗਤਿ ਭੈ ਭਰਮਾ ॥
akhar mukat jugat bhai bharamaa ||
ਏਹਦੇ ਗੁਰਸਿੱਖੀ ਦੇ ਦਾਯਰੇ ਵਿੱਚ ਰਹਿੰਦੇ ਹੋਏ ਵੀ ਇਕ ਤੋਂ ਵੱਧ ਅਰਥ ਹੋ ਸੱਕਦੇ ਹਨ :
1. ਭੈ ਭਰਮਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਰਾਹ ਗੁਰਮੁਖਿ ਅੱਖਰ ਹੈ
2. (ਖਾਸ) ਅੱਖਰ ਹੀ ਮੁਕਤੀ ਦਾ ਰਾਹ/ਜੁਗਤ ਹੈ, ਅਤੇ ਹੋਰ ਸਾਰੇ ਅੱਖਰ ਹੀ ਭੈ ਅਤੇ ਭਰਮਾਂ ਚ ਫੱਸਣ ਦੇ ਕਾਰਕ ਹੁੰਦੇ ਹਨ
ਅਖਰ ਕਰਮ ਕਿਰਤਿ ਸੁਚ ਧਰਮਾ ॥
akhar karam kirat such dharamaa ||
ਦ੍ਰਿਸਟਿਮਾਨ ਅਖਰ ਹੈ ਜੇਤਾ ॥
dhirasaTimaan akhar hai jetaa ||
ਸਾਰਾ ਦ੍ਰਿਸਟਿਮਾਨ ਅਤੇ ਉਸ ਦਾ (ਸਮਝ) ਮੰਡਲ ਵੀ ਅੱਖਰਾ ਦਾ ਹੀ ਬਣਿਆ ਹੋਈਆ ਹੈ
ਨਾਨਕ ਪਾਰਬ੍ਰਹਮ ਨਿਰਲੇਪਾ ॥੫੪॥
naanak paarabraham niralepaa ||54||
ਸਲੋਕੁ ॥
salok ||
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
hath kala(n)m aga(n)m masatak likhaavatee ||
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
aurajh rahio sabh sa(n)g anoop roopaavatee ||
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
ausatat kahan na jai mukhahu tuhaareeaa ||
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
mohee dhekh dharas naanak balihaareeaa ||1||
ਪਉੜੀ ॥
pauRee ||
ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥
he achut he paarabraham abinaasee aghanaas ||
ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥
he pooran he sarab mai dhukh bha(n)jan gunataas ||
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥
he sa(n)gee he nira(n)kaar he niragun sabh Tek ||
ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥
he gobidh he gun nidhaan jaa kai sadhaa bibek ||
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥
he apara(n)par har hare heh bhee hovanahaar ||
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥
he sa(n)teh kai sadhaa sa(n)g nidhaaraa aadhaar ||
ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥
he Thaakur hau dhaasaro mai niragun gun nahee koi ||