ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੩੦੭
Sri Guru Granth Sahib Ji, Ang 307 — line-by-line, GurMatt-based meanings (11 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥
a(n)tar har guroo dhiaaidhaa vaddee vaddiaaiee ||
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥
tus dhitee poorai satiguroo ghaTai naahee ik til kisai dhee ghaTaiee ||
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥
sach saahib satiguroo kai val hai taa(n) jhakh jhakh marai sabh luokaiee ||
ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥
ni(n)dhakaa ke muh kaale kare har karatai aap vadhaiee ||
ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥
jiau jiau ni(n)dhak ni(n)dh kareh tiau tiau nit nit chaRai savaiee ||
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥
jan naanak har aaraadhiaa tin pairee aan sabh paiee ||1||
ਮਃ ੪ ॥
mahalaa chauthhaa ||
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥
satigur setee ganat j rakhai halat palat sabh tis kaa giaa ||
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥
nit jhaheeaa paae jhagoo suTe jhakhadhaa jhakhadhaa jhaR piaa ||
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥
nit upaav karai maiaa dhan kaaran agalaa dhan bhee udd giaa ||
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥
kiaa oh khaTe kiaa oh khaavai jis a(n)dhar sahasaa dhukh piaa ||
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥
niravairai naal j vair rachaae sabh paap jagatai kaa tin sir liaa ||
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥
os agai pichhai ddoiee naahee jis a(n)dhar ni(n)dhaa muh a(n)b piaa ||
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥
je suine no oh hath paae taa khehoo setee ral giaa ||
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥
je gur kee saranee fir oh aavai taa pichhale aaugan bakhas liaa ||
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥
jan naanak anadhin naam dhiaaiaa har simarat kilavikh paap giaa ||2||
ਪਉੜੀ ॥
pauRee ||
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
toohai sachaa sach too sabh dhoo upar too dheebaan ||
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
jo tudh sach dhiaaidhe sach sevan sache teraa maan ||
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
onaa a(n)dhar sach mukh ujale sach bolan sache teraa taan ||
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
se bhagat jinee gurmukh saalaahiaa sach sabadh neesaan ||
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥
sach j sache sevadhe tin vaaree sadh kurabaan ||13||
ਸਲੋਕ ਮਃ ੪ ॥
salok mahalaa chauthhaa ||
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥
dhur maare poorai satiguroo seiee hun satigur maare ||
ਜਿਹੜੇ ਗੱਦੀ ਬਦਲੇ ਸਤਿਗੁਰ ਸ਼ਬਦ ਨਾਲ ਜੁੜੇ ਸਤਿਗੁਰੂ ਨਾਲ ਸ਼ਰੀਕੇਬਾਜ਼ੀ ਦੁਸ਼ਮਣੀ /ਨਿੰਦਾ ਕਰਦੇ ਸਨ ਉਹ ਪਹਿਲਾਂ ਹੀ ਜਨਮ ਤੋਂ ਧੂਰੋਂ ਚੱਲ ਰਹੇ ਹੁਕਮ ਅਨੁਸਾਰ ਫਿਟਕਾਰੇ ਸਨ ਤੇ ਹੁਣ ਫਿਰ ਸੱਚੇ ਗੁਰ ਸ਼ਬਦ ਵੱਲੋਂ ਸੱਚ ਪੰਥ ਚਲਾਉਣ ਸਮੇਂ ਫਿਰ ਫਿਟਕਾਰ ਦੇਕੇ ਮਾਰੇ ਗਏ ਹਨ॥
ਨੋਟ)ਇਹ ਸ਼ਬਦ ਗੁਰੂ ਕਾਲ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ ਜਦੋਂ ਦੂਜੀਆਂ ਧਿਰਾਂ ਗੁਰ ਗੱਦੀ ਨਾਲ ਦੁਸ਼ਮਣੀ ਕਮਾਉਂਦੇ ਸਨ॥
ਨੋਟ)ਇਹ ਸ਼ਬਦ ਗੁਰੂ ਕਾਲ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ ਜਦੋਂ ਦੂਜੀਆਂ ਧਿਰਾਂ ਗੁਰ ਗੱਦੀ ਨਾਲ ਦੁਸ਼ਮਣੀ ਕਮਾਉਂਦੇ ਸਨ॥
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥
je melan no bahuteraa locheeaai na dheiee milan karataare ||
੧)ਉਹ ਬੇਈਮਾਨ ਲੋਕ ਤੈਨੂੰ ਮਿਲਣ ਲਈ ਬਹੁਤ ਤਰੀਕੇ ਕਰਦੇ ਵੀ ਹੋਣ ਪਰ ਕਰਤਾਰ ਉਹਨਾਂ ਨੂੰ ਆਪਣੇ ਤੋਂ ਪਰੇ ਹੀ ਰੱਖਦਾ ਹੈ॥
ਦੂਜਾ ਅਰਥ॥
੨)ਉਹ ਬੇਈਮਾਨ ਲੋਕ ਉਸ ਸਮੇਂ ਦੇ ਗੁਰੂ ਦੇ ਸ਼ਰੀਕ,
ਗੁਰੂ ਦਾ ਮੇਲ(ਬਰਾਬਰੀ) ਗੁਰੂ ਵਰਗੇ ਬਣਨਾ ਚਾਹੁੰਦੇ ਹਨ ਪਰ ਕਰਤਾਰ ਉਹਨਾਂ ਨੂੰ ਗੁਰੂ ਵਰਗੇ ਬਣਨ ਨਹੀਂ ਦਿੰਦਾ॥
ਦੂਜਾ ਅਰਥ॥
੨)ਉਹ ਬੇਈਮਾਨ ਲੋਕ ਉਸ ਸਮੇਂ ਦੇ ਗੁਰੂ ਦੇ ਸ਼ਰੀਕ,
ਗੁਰੂ ਦਾ ਮੇਲ(ਬਰਾਬਰੀ) ਗੁਰੂ ਵਰਗੇ ਬਣਨਾ ਚਾਹੁੰਦੇ ਹਨ ਪਰ ਕਰਤਾਰ ਉਹਨਾਂ ਨੂੰ ਗੁਰੂ ਵਰਗੇ ਬਣਨ ਨਹੀਂ ਦਿੰਦਾ॥
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥
satasa(n)gat ddoiee naa lahan vich sa(n)gat gur veechaare ||
੧)ਉਹਨਾਂ ਨੂੰ ਸਤਿ ਨਾਲ ਜੁੜੀ ਸੰਗਤ ਚ ਕੋਈ (ਥਾਂ/ਜਗਾ)ਢੋਈ ਨਹੀਂ ਮਿਲਦੀ ਕਿਉਂ ਕਿ ਸੰਗਤ ਚ ਗੁਰ
ਸ਼ਬਦ ਵਿਚਾਰ ਦੀ ਮਹਿਮਾ ਹੈ॥
ਦੂਜੇ ਅਰਥ
੨)ਉਹ ਬੇਈਮਾਨ ਲੋਕ ਗੁਰੂ ਭੇਖ ਧਾਰਕੇ ਸੰਗਤ ਜਗਾ ਬਣਾਉਣ ਦੀ ਕੋਸ਼ਿਸ ਕਰਦੇ ਹਨ ਉਹਨਾਂ ਨੂੰ ਸੰਗਤ ਚ ਕੋਈ ਜਗਾ ਨਹੀਂ ਮਿਲਦੀ ਕਿਉ ਕਿ ਸਤਿ ਸੰਗਤ ਚ ਗੁਰ ਦੀ ਵਿਚਾਰ ਪ੍ਰਚਾਰੀ ਜਾਂਦੀ ਸੀ॥
ਸ਼ਬਦ ਵਿਚਾਰ ਦੀ ਮਹਿਮਾ ਹੈ॥
ਦੂਜੇ ਅਰਥ
੨)ਉਹ ਬੇਈਮਾਨ ਲੋਕ ਗੁਰੂ ਭੇਖ ਧਾਰਕੇ ਸੰਗਤ ਜਗਾ ਬਣਾਉਣ ਦੀ ਕੋਸ਼ਿਸ ਕਰਦੇ ਹਨ ਉਹਨਾਂ ਨੂੰ ਸੰਗਤ ਚ ਕੋਈ ਜਗਾ ਨਹੀਂ ਮਿਲਦੀ ਕਿਉ ਕਿ ਸਤਿ ਸੰਗਤ ਚ ਗੁਰ ਦੀ ਵਿਚਾਰ ਪ੍ਰਚਾਰੀ ਜਾਂਦੀ ਸੀ॥
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥
koiee jai milai hun onaa no tis maare jam ja(n)dhaare ||
੧)ਜੇ ਕੋਈ ਉਹਨਾਂ ਨਾਲ ਮਿਲਦਾ ਹੈ ਤੇ ਉਹਨਾਂ ਨੂੰ ਜੰਮਣ ਮਰਨ ਦੇ ਗੇੜ ਚ ਫਸਣਾ ਪੈਂਦਾ ਹੈ ॥
ਦੂਜੇ ਅਰਥ॥
੨) ਜੇ ਕੋਈ ਉਹਨਾਂ ਬੇਈਮਾਨ ਲਾਲਚੀ ਗੁਰੂ ਅਖਵਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਧੜੇਬੰਦੀ ਜਾਂ ਉਹਨਾਂ ਦੀ ਸੰਗਤ ਕਰਦਾ ਹੈ ਤਾਂ ਉਹ ਜਨਮ ਮਰਨ ਦੇ ਗੇੜ ਚ ਪਏ ਰਹਿਣਗੇ ॥
ਦੂਜੇ ਅਰਥ॥
੨) ਜੇ ਕੋਈ ਉਹਨਾਂ ਬੇਈਮਾਨ ਲਾਲਚੀ ਗੁਰੂ ਅਖਵਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਧੜੇਬੰਦੀ ਜਾਂ ਉਹਨਾਂ ਦੀ ਸੰਗਤ ਕਰਦਾ ਹੈ ਤਾਂ ਉਹ ਜਨਮ ਮਰਨ ਦੇ ਗੇੜ ਚ ਪਏ ਰਹਿਣਗੇ ॥
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥
gur baabai fiTake se fiTe gur a(n)gadh keete kooRiaare ||
ਉਹ ਗੁਰੂ ਨਾਨਕ ਸਾਹਿਬ ਨੇ ਫਿਟਕਾਰੇ ਸਨ ਤੇ ਉਹ ਫਿਟਕਾਰੇ ਲੋਕ ਫਿਰ ਗੁਰੂ ਅੰਗਦ ਜੀ ਨੇ ਵੀ ਝੂਠੇ ਕੂੜੇ ਆਖੇ ਹਨ॥
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥
gur teejee peeRee veechaariaa kiaa hath enaa vechaare ||
ਜਿਹੜਾ ਗੁਰ ਸ਼ਬਦ ਪਹਿਲੀਆਂ ਪਾਤਸ਼ਾਹੀਆਂ ਨੇ ਸੇਵਿਆ ਤੇ ਵਿਚਾਰਿਆ ਸੀ ਉਹੀ ਗੁਰ ਤੀਜੀ ਪੀੜੀ ਅਮਰਦਾਸ ਜੀ ਨੇ ਵਿਚਾਰਿਆ ਹੈ, ਉਹਨਾਂ ਨਕਲੀ ਗੁਰੂ ਬਣਨ ਵਾਲਿਆਂ ਦੇ ਹੱਥ ਕੁਝ ਨਹੀਂ ਹੈ ਉਹਨਾਂ ਨੇ ਕੀ ਵਿਚਾਰਨਾ ਹੈ??
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥
gur chauthee peeRee Tikiaa tin ni(n)dhak dhusaT sabh taare ||
ਗੁਰ ਭੇਦ ਚੌਥੀ ਪੀੜੀ ਰਾਮਦਾਸ ਜੀ ਦੇ ਮਸਤਕ ਚ ਨਿਸ਼ਾਨ ਉਵੇਂ ਹੀ ਟਿਕਿਆ ਹੈ ਜਿਵੇਂ ਪਹਿਲੀਆਂ ਪਾਤਸ਼ਾਹੀਆਂ ਦੇ ਟਿਕਿਆ ਸੀ ਚੌਥੀ ਪਾਤਸ਼ਾਹ ਨੇ ਨਿੰਦਕ ਦੁਸ਼ੱਟ ਤੇ ਦਇਆ ਕੀਤੀ ਤੇ ਤਾਰ ਦਿੱਤਾ ॥
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥
koiee put sikh sevaa kare satiguroo kee tis kaaraj sabh savaare ||
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥
jo ichhai so fal paisee put dhan lakhamee khaR mele har nisataare ||
ਉਸ ਪੁੱਤ ਨੂੰ ਜੋ ਫਲ ਦੀ ਇੱਛਾ ਹੋਵੇ ਉਹ ਮਿਲਦਾ ਹੈ ਦੁਨਿਆਵੀ ਦੌਲਤ ਵੀ ਦਿੰਦਾ ਹੈ ਤੇ ਆਪਣੇ ਨਾਮ ਨਾਲ ਜੋੜ ਕੇ ਭਵਜਲ ਚੋਂ ਆਪ ਹੀ ਪਾਰ ਵੀ ਉਤਾਰਦਾ ਹੈ॥
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥
sabh nidhaan satiguroo vich jis a(n)dhar har ur dhaare ||
ਉਹ ਸਾਰੇ ਵਡਮੁੱਲੇ ਖਜ਼ਾਨੇ ਉਸ ਸਤਿਗੁਰੂ ਪਾਸ ਹੈ ਜਿਸ ਅੰਦਰ ਹਰੀ ਨਾਮ ਰੂਪ ਵੱਜੋ ਆਪ ਵੱਸਿਆ ਹੈ॥
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥
so paae pooraa satiguroo jis likhiaa likhat lilaare ||
ਉਹੀ ਪੂਰਾ ਗੁਰੂ ਪਾਉਂਦਾ ਹੈ ਜਿਸ ਦੇ ਮੱਥੇ ਮਸਤਕ ਵਿੱਚ ਧੁਰੋਂ ਲਿਖਿਆ ਹੈ॥
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥
jan naanak maagai dhooR tin jo gursikh mit piaare ||1||
ਨਾਨਕ ਉਸ ਗੁਰਸਿੱਖ ਨੂੰ ਆਪਣਾ ਮਿੱਤਰ ਮੰਨਦਾ ਹੈ ਤੇ ਉਸ ਗੁਰ ਨਾਲ ਜੁੜੇ ਸਿੱਖ ਦੀ ਗੁਰ ਧੂੜ(ਪਿਆਰ)ਮੰਗਦਾ ਹੈ॥