ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੩੪੫
Sri Guru Granth Sahib Ji, Ang 345 — line-by-line, GurMatt-based meanings (25 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜਬ ਲਗੁ ਘਟ ਮਹਿ ਦੂਜੀ ਆਨ ॥
jab lag ghaT meh dhoojee aan ||
ਤਉ ਲਉ ਮਹਲਿ ਨ ਲਾਭੈ ਜਾਨ ॥
tau lau mahal na laabhai jaan ||
ਰਮਤ ਰਾਮ ਸਿਉ ਲਾਗੋ ਰੰਗੁ ॥
ramat raam siau laago ra(n)g ||
ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥
keh kabeer tab niramal a(n)g ||8||1||
ਰਾਗੁ ਗਉੜੀ ਚੇਤੀ ਬਾਣੀ ਨਾਮਦੇਉ ਜੀਉ ਕੀ
raag gauRee chetee baanee naamadheau jeeau kee
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਦੇਵਾ ਪਾਹਨ ਤਾਰੀਅਲੇ ॥
dhevaa paahan taareeale ||
ਰਾਮ ਕਹਤ ਜਨ ਕਸ ਨ ਤਰੇ ॥੧॥ ਰਹਾਉ ॥
raam kahat jan kas na tare ||1|| rahaau ||
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥
taareele ganikaa bin roop kubijaa biaadh ajaamal taareeale ||
ਚਰਨ ਬਧਿਕ ਜਨ ਤੇਊ ਮੁਕਤਿ ਭਏ ॥
charan badhik jan teuoo mukat bhe ||
ਹਉ ਬਲਿ ਬਲਿ ਜਿਨ ਰਾਮ ਕਹੇ ॥੧॥
hau bal bal jin raam kahe ||1||
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥
dhaasee sut jan bidhar sudhaamaa ugrasain kau raaj dhe'ee ||
ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਊ ਤਰੇ ॥੨॥੧॥
jap heen tap heen kul heen karam heen naame ke suaamee teuoo tare ||2||1||
Continue
ਰਾਗੁ ਗਉੜੀ ਰਵਿਦਾਸ ਜੀ ਕੇ ਪਦੇ ਗਉੜੀ ਗੁਆਰੇਰੀ
raag gauRee ravidhaas jee ke padhe gauRee guaareree
ਰਾਗੁ ਗਉੜੀ ਵਿੱਚ ਭਗਤ ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ।
ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਆਪਣੇ ਪਹਿਲੇ ਅਧਿਆਤਮਕ ਜੀਵਨ ਦੀ ਗੱਲ ਕਰਦੇ ਹਨ ਕਿ ਕਿੱਦਾਂ ਉਹ ਕ੍ਰਿਸ਼ਨ ਵਿਸ਼ਨੂ ਅਤੇ ਗੰਗਾ ਆਦਿ ਦੀ ਪੂਜਾ ਤੇ ਵੈਸ਼ਨਵ ਪੰਥ ਦੇ ਝੂਠ ਦਾ ਹਿੱਸਾ ਸਨ ਅਤੇ ਉਸ ਦਾ ਪ੍ਰਚਾਰ ਕਰਦੇ ਸਨ ਅਤੇ ਫ਼ਿਰ ਕਿੱਦਾਂ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਗਟ ਕੀਤੇ ਅਤੇ ਪ੍ਰਚਾਰੇ ਉੱਤਮ ਗੁਰਸੰਗਤ ਪੰਥ ਦੀ ਚਾਹਨਾ ਕਰਦੇ ਹਨ ਅਤੇ ਫੇਰ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਹੋਰ ਭਗਤਾਂ ਦੇ ਨਾਲ ਨਾਲ ਸਤਨਾਮ ਨੂੰ ਗ੍ਰਹਿਣ ਕਰਕੇ ਕਾਲ ਦੇ ਪੂਰੇ ਮਾਇਆ ਜਾਲ ਚੋਂ ਬਾਹਰ ਆ ਕਿੱਦਾਂ ਆਪਣੇ ਗਲ ਚੋਂ ਚਮਾਰ ਦਾ ਠੱਪਾ ਲਾ ਕੇ ਸੁੱਟਦੇ ਹਨ ਅਤੇ ਇਸ ਚਮਾਰ ਅਤੇ ਦਲਿਤ ਵਾਲੇ ਠੱਪੇ ਅਤੇ ਮਨੋ ਦਸ਼ਾ ਤੋਂ ਖਲਾਸੀ ਪਾਉਂਦੇ ਹਨ।
ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਆਪਣੇ ਪਹਿਲੇ ਅਧਿਆਤਮਕ ਜੀਵਨ ਦੀ ਗੱਲ ਕਰਦੇ ਹਨ ਕਿ ਕਿੱਦਾਂ ਉਹ ਕ੍ਰਿਸ਼ਨ ਵਿਸ਼ਨੂ ਅਤੇ ਗੰਗਾ ਆਦਿ ਦੀ ਪੂਜਾ ਤੇ ਵੈਸ਼ਨਵ ਪੰਥ ਦੇ ਝੂਠ ਦਾ ਹਿੱਸਾ ਸਨ ਅਤੇ ਉਸ ਦਾ ਪ੍ਰਚਾਰ ਕਰਦੇ ਸਨ ਅਤੇ ਫ਼ਿਰ ਕਿੱਦਾਂ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਗਟ ਕੀਤੇ ਅਤੇ ਪ੍ਰਚਾਰੇ ਉੱਤਮ ਗੁਰਸੰਗਤ ਪੰਥ ਦੀ ਚਾਹਨਾ ਕਰਦੇ ਹਨ ਅਤੇ ਫੇਰ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਹੋਰ ਭਗਤਾਂ ਦੇ ਨਾਲ ਨਾਲ ਸਤਨਾਮ ਨੂੰ ਗ੍ਰਹਿਣ ਕਰਕੇ ਕਾਲ ਦੇ ਪੂਰੇ ਮਾਇਆ ਜਾਲ ਚੋਂ ਬਾਹਰ ਆ ਕਿੱਦਾਂ ਆਪਣੇ ਗਲ ਚੋਂ ਚਮਾਰ ਦਾ ਠੱਪਾ ਲਾ ਕੇ ਸੁੱਟਦੇ ਹਨ ਅਤੇ ਇਸ ਚਮਾਰ ਅਤੇ ਦਲਿਤ ਵਾਲੇ ਠੱਪੇ ਅਤੇ ਮਨੋ ਦਸ਼ਾ ਤੋਂ ਖਲਾਸੀ ਪਾਉਂਦੇ ਹਨ।
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ikOankaar satinaam karataa purakh guraprasaadh ||
Continue
ਮੇਰੀ ਸੰਗਤਿ ਪੋਚ ਸੋਚ ਦਿਨੁ ਰਾਤੀ ॥
meree sa(n)gat poch soch dhin raatee ||
ਮੈਂ ਰਵਿਦਾਸ ਦਿਨ ਰਾਤ ਪੋਚ ਮਤਲੱਬ ਕਮੀਨੀ ਅਤੇ ਪਾਖੰਡੀ ਦਿਖਾਵਿਆਂ ਵਾਲੀ ਸੰਗਤ ਅਤੇ ਸੋਚ ਵਿਚਾਰ ਵਿੱਚ ਰਹਿੰਦਾ ਹਾਂ ਅਤੇ ਚਮਾਰ ਵਾਲੇ ਠੱਪੇ ਨੂੰ ਨਾਂ ਚਾਹੁੰਦੇ ਹੋਏ ਵੀ ਛੱਡ ਨਹੀਂ ਪਾ ਰਿਹਾ ਹਾਂ।
ਮੇਰਾ ਕਰਮੁ ਕੁਟਿਲਤਾ ਜਨਮੁ ਕੁਭਾਂਤੀ ॥੧॥
meraa karam kuTilataa janam kubhaa(n)tee ||1||
ਪਾਂਧਿਆਂ ਦੇ ਪਿੱਛੇ ਲੱਗ ਮੈਂ ਉਹਨਾਂ ਦਾ ਝੂਠ ਜਿਵੇਂ ਮੈਂ ਪਿਛਲੇ ਜਨਮਾਂ ਦਾ ਬ੍ਰਾਹਮਣ ਇਸ ਜਨਮ ਵਿੱਚ ਕਿਸੇ ਗਲਤੀ ਦੀ ਸਜ਼ਾ ਕੱਟਣ ਆਇਆ ਹਾਂ ਆਪ ਮੰਨ ਅਤੇ ਹੋਰ ਹਿੰਦੂ ਵਰਨ ਆਸ਼ਰਮ ਧਰਮ ਮੁਤਾਬਿਕ ਸ਼ੂਦਰ ਸਮਾਜ ਦੇ ਵਿੱਚ ਪ੍ਰਚਾਰਦਾ ਰਿਹਾ ਕਿ ਇਹ ਜਨਮ ਪਿਛਲੇ ਜਨਮਾਂ ਦੀ ਸਜ਼ਾ ਮਿਲੀ ਹੈ ਤੇ ਤੁਸੀਂ ਆਪਣੇ ਆਪ ਨੂੰ ਚਮਾਰ ਹੀ ਕਹੋ ਅਤੇ ਰਹੋ ਅਤੇ ਜਿਸ ਵਰਨ ਚ ਪੈਦਾ ਹੋਏ ਹੋ ਸਿਰਫ ਉਸ ਵਰਨ ਅਨੁਸਾਰ ਕੰਮ ਕਰਦੇ ਹੋਏ ਨਾਲ ਨਾਲ ਵਿਸ਼ਨੂ ਜਾਂ ਉਸਦੇ ਅਵਤਾਰ ਕ੍ਰਿਸ਼ਨ ਰਾਮ ਵਰਗਿਆਂ ਨੂੰ ਭਗਵਾਨ ਮੰਨ ਉਹਨਾਂ ਦੀ ਪੂਜਾ ਕਰਦੇ ਰਹੋ, ਅਤੇ ਕਾਂਸ਼ੀ ਬਨਾਰਸ ਦੇ ਸਾਕਤ ਮਤ ਵਾਲੇ ਚਤੁਰ ਤਾਂਤਰਿਕ ਠੱਗਾ ਦੇ ਜਾਲ ਚ ਫਸਿਆ ਰਿਹਾ ਤੇ ਇਸ ਪ੍ਰਕਾਰ ਮੈਂ ਵੀ ਉਹੀ ਕੁਟਲ ਬਨਾਰਸੀ ਠੱਗ ਸੰਤਾਂ ਦੀ ਕੂਟ ਨੀਤੀ ਦਾ ਹਿੱਸਾ ਬਣ ਆਪ ਵੀ ਕੁਟਿਲ ਕਰਮ ਕਰਨ ਅਤੇ ਹੋਰ ਸੂਦਰਾਂ ਨੂੰ ਵੀ ਮਨਾਉਂਦਾ ਰਿਹਾ ਜਿਸ ਕਾਰਣ ਮੇਰਾ ਜਨਮ ਬੜੀ ਗੰਦੀ ਭਾਂਤ ਦਾ ਹੋ ਗਿਆ ਹੈ।
ਰਾਮ ਗੁਸਈਆ ਜੀਅ ਕੇ ਜੀਵਨਾ ॥
raam gusieeaa jeea ke jeevanaa ||
ਹੇ ਰਾਮ ਗੋਸਾਈਆ ਜੀਆ ਨੂੰ ਜੀਵਨ ਦੇਣ ਵਾਲੇ ਆਦਿ ਗੁਣਾਂ ਦੇ ਅਸਲ ਮਾਲਕ ਕਾਲ ਮਹਾਕਾਲ ਵਿਸ਼ਨੂ ਆਦਿ ਤੋਂ ਉਲਟ ਅਤੇ ਉੱਪਰ ਅਕਾਲ ਪੁਰਖ ਜੀ।
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥੧॥ ਰਹਾਉ ॥
moh na bisaarahu mai jan teraa ||1|| rahaau ||
ਮੇਰੀਆਂ ਗਲਤੀਆਂ ਕਰਕੇ ਮੈਨੂੰ ਨਾ ਵਿਸਾਰੋ ਭਾਵ ਨਾ ਪਿੱਛੇ ਛੱਡੋ ਮੈਂ ਤੇਰਾ ਅਨਿਨ ਸੇਵਕ ਜਨ ਬਣਨ ਨੂੰ ਮੰਨ ਗਿਆ ਹਾਂ।
ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ ॥
meree harahu bipat jan karahu subhaiee ||
ਹੁਣ ਮੈਨੂੰ ਬਿਪਤਾ ਤੋਂ ਰਹਿਤ ਕਰ ਦੋ ਅਤੇ ਮੇਰੇ ਕੁਟਿਲ ਮਨ ਅਤੇ ਭਾਵਾ ਨੂੰ ਸ਼ੁੱਧ ਕਰ ਆਪ ਜੀ ਨੂੰ ਭਾਉਣ ਵਾਲਾ ਸੁਭਾਗਾ ਕਰ ਦੋ।
ਚਰਣ ਨ ਛਾਡਉ ਸਰੀਰ ਕਲ ਜਾਈ ॥੨॥
charan na chhaaddau sareer kal jaiee ||2||
ਹੁਣ ਜਦ ਤੱਕ ਮੇਰੇ ਤੇ ਕਿਰਪਾ ਨਹੀਂ ਕਰਦੇ ਮੈਂ ਤੁਹਾਡੇ ਚਰਨ ਨਹੀਂ ਛੱਡਣੇ, ਉਸ ਤੋਂ ਬਾਅਦ ਭਾਵੇਂ ਅਗਲੇ ਪਲ ਹੀ ਮੇਰਾ ਸਰੀਰ ਵੀ ਚਲਾ ਜਾਵੇ ।
ਕਹੁ ਰਵਿਦਾਸ ਪਰਉ ਤੇਰੀ ਸਾਭਾ ॥
kahu ravidhaas parau teree saabhaa ||
ਮੈਂ ਰਵਿਦਾਸ ਕਹਿ ਰਿਹਾ ਹਾਂ ਕਿ ਮੈਂ ਤੇਰੀ ਸਾਂਭ ਵਿੱਚ ਭਾਵ ਤੇਰੀ ਸ਼ਰਨ ਚ ਆਉਣ ਲਈ ਸਮਰਪਣ ਕਰ ਚੁੱਕਾ ਹਾਂ।
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥੩॥੧॥
beg milahu jan kar na bilaa(n)baa ||3||1||
ਹੁਣ ਛੇਤੀ ਆ ਮੇਰੀ ਹਿਰਦੇ ਦੀ ਪਿਆਸ ਬੁਝਾਓ ਤੇ ਕਿਰਪਾ ਕਰਕੇ ਹੋਰ ਚਿਰ ਨਾ ਲਾਓ ਜੀ।
ਬੇਗਮ ਪੁਰਾ ਸਹਰ ਕੋ ਨਾਉ ॥
begam puraa sahar ko naau ||
ਅੱਗੇ ਗੁਰੂ ਨਾਨਕ ਜੀ ਰਾਹੀਂ ਜਗਤ ਤੇ ਪ੍ਰਗਟ ਹੋਏ ਸਤਨਾਮ ਦੀ ਬਖਸ਼ਿਸ਼ ਹੋਣ ਤੋਂ ਬਾਅਦ ਘੱਟ ਚ ਗੁਰ ਦੁਆਰ ਪ੍ਰਗਟ ਹੋਣ ਤੇ ਭਗਤ ਰਵਿਦਾਸ ਜੀ ਹੁਣ ਆਪਣੀ ਅਗਲੀ ਅਵਸਥਾ ਦੱਸਦੇ ਹੋਏ ਕਹਿੰਦੇ ਹਨ ਕਿ ਇਹ ਜਿਹੜੇ ਘਰ ਚ ਮੇਰੀ ਸੁਰਤ ਆਪ ਪਹੁੰਚੀ ਹੈ ਇਹ ਸ਼ਹਿਰ ਗਮਾਂ ਤੋਂ ਰਹਿਤ ਹੈ ਅਤੇ ਇਸ ਨੂੰ ਮੈਂ ਬੇਗਮਪੁਰਾ ਕਹਿੰਦਾ ਹਾਂ।
ਦੂਖੁ ਅੰਦੋਹੁ ਨਹੀ ਤਿਹਿ ਠਾਉ ॥
dhookh a(n)dhoh nahee teh Thaau ||
ਇਸ ਸ਼ਹਿਰ ਚ ਦੁੱਖ ਅਤੇ ਚਿੰਤਾ ਲਈ ਕੋਈ ਜਗ੍ਹਾ ਨਹੀਂ ਹੈ।
ਨਾਂ ਤਸਵੀਸ ਖਿਰਾਜੁ ਨ ਮਾਲੁ ॥
naa(n) tasavees khiraaj na maal ||
ਉਥੇ ਮਾਲ ਅਸਬਾਬ ਤੇ ਮਸੂਲ ਲਗਨ ਦਾ ਡਰ ਨਹੀਂ।
ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥
khauf na khataa na taras javaal ||1||
ਸੱਚੇ ਅਕਾਲ ਪੁਰਖ ਰੱਬ ਦੇ ਸੱਚੇ ਹੁਕਮ ਚ ਆ ਕੇ ਹੁਣ ਕੋਈ ਖੌਫ ਘਬਰਾਹਟ ਨਹੀਂ ਹੈ ਕਿ ਕਿਸੇ ਗਲਤ ਰਾਹ ਤੇ ਕਿਸੇ ਗਲਤ ਗੱਲ ਦਾ ਪਾਲਣ ਤੇ ਨਹੀਂ ਕਰ ਰਹੇ ਨਾ ਇਹ ਇਹਦੇ ਵਿੱਚ ਕੋਈ ਕਮੀ ਹੈ ਤੇ ਨਾ ਹੀ ਸ਼ੰਕਾ ਵਸ ਹਿੰਦੂ ਧਰਮ (ਅਤੇ ਇੱਕਵੀਂ ਸਦੀ ਦੇ ਭਾਰਤੀ ਸੰਵਿਧਾਨ ਅਨੁਸਾਰ) ਕਿਸੇ ਉੱਚੀ ਜਾਤੀ ਵਾਲੇ ਕੋਲੋਂ ਤਰਸ ਤੇ ਮਾਫੀਆਂ ਮੰਗੀ ਜਾਣ ਦੀ ਲੋੜ ਹੈ ਅਤ ਨਾਹੀ ਡਿਮੋਸ਼ਨ ਭਾਵ ਨਾ ਹੀ ਇਸ ਨੌਕਰੀ ਜਾਂ ਸਮਾਜ ਵਿੱਚ ਹੋਰ ਨੀਵੇਂ ਅਹੁਦੇ ਜਾਂ ਪੱਧਰ ਤੇ ਜਾਣ ਦਾ ਖਤਰਾ ਹੈ।
ਅਬ ਮੋਹਿ ਖੂਬ ਵਤਨ ਗਹ ਪਾਈ ॥
ab moh khoob vatan geh paiee ||
ਮੈਨੂੰ ਹੁਣ ਬਹੁਤ ਚੰਗਾ ਨਿਵਾਸ-ਅਸਥਾਨ ਮਿਲ ਗਿਆ ਹੈ।
ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥
uoohaa(n) khair sadhaa mere bhaiee ||1|| rahaau ||
ਹੁਣ ਨਿਰਮਲ ਹੋਇ ਮਨ ਚ ਬਣੇ ਗੁਰਦੁਆਰ ਅਤੇ ਬਾਹਰ ਗੁਰਮੁਖ ਸਿੱਖਾਂ ਦੀ ਸੰਗਤ ਵਿੱਚ ਸਦਾ ਹੀ ਖੈਰੀਅਤ ਅਤੇ ਸੁਖ ਹੈ ਮੇਰੇ ਭਾਈਓ
ਕਾਇਮੁ ਦਾਇਮੁ ਸਦਾ ਪਾਤਿਸਾਹੀ ॥
kaim dhaim sadhaa paatisaahee ||
ਇਸ ਕਰਤਾਰਪੁਰ ਵਾਲੀ ਅਨੰਦਪੁਰੀ ਜਿਸ ਨੂੰ ਮੈਂ ਦੁਖਾਂ ਚੋਂ ਨਿਕਲ ਕੇ ਆਇਆ ਬੇਗਮਪੁਰਾ ਕਹਿੰਦਾ ਹਾਂ ਦੇ ਪਾਤਸ਼ਾਹ ਅਕਾਲ ਪੁਰਖ ਦੀ ਪਾਤਸ਼ਾਹੀ ਸਦਾ ਸਦਾ ਲਈ ਕਾਇਮ ਦਾਇਮ ਹੈ ਤੇ ਰਹੂਗੀ।
ਦੋਮ ਨ ਸੇਮ ਏਕ ਸੋ ਆਹੀ ॥
dhom na sem ek so aahee ||
ਇਸ ਪੰਗਤੀ ਦੇ ਅਰਥ ਕਈ ਰੂਪਾਂ ਚ ਗੁਰਮਤ ਅਨੁਸਾਰ ਬਣਦੇ ਹਨ ਜਿਵੇਂ ਪਹਿਲੇ ਇਸ ਕਰਤਾਰ ਅਤੇ ਉਹਦੇ ਸੱਚੇ ਸੱਜਣ ਜਨਾ ਦੇ ਵਿਚਕਾਰ ਉਸਦਾ ਕੰਮ ਸਾਂਝਾ ਕਰਨ ਵਾਲੇ ਕੋਈ ਦੂਜੇ ਤੇ ਤੀਜੇ ਦਰਜੇ ਦੇ ਵਜ਼ੀਰ ਭਾਵ ਦੇਵੀ ਦੇਵਤੇ ਨਹੀਂ ਹਨ।
ਦੂਸਰੇ ਅਰਥ: ਇਸ ਸੱਚੇ ਦੇ ਦਰ ਘਰ ਚ ਸੱਚੇ ਨਿਰਮਲ ਹਿਰਦੇ ਵਾਲੇ ਹੀ ਪਹੁੰਚਦੇ ਹਨ ਅਤੇ ਉਸ ਗੁਰਮੁਖ ਸੰਗਤ ਵਿੱਚ ਕੋਈ ਦੂਜੇ ਤੀਜੇ ਦਰਜੇ ਦੇ ਲੋਕ ਨਹੀਂ ਹਨ ਭਾਵ ਸਭ ਇੱਕ ਬਰਾਬਰ ਹਨ।
ਤੀਸਰੇ ਅਰਥ: ਇੱਥੇ ਅਬ੍ਰਾਹਮਿਕ ਧਰਮਾਂ ਮਜ਼ਹਬਾਂ ਵਾਂਗੂੰ ਰੱਬ ਅਤੇ ਉਹਦੇ ਮੁਕਾਬਲੇ ਚ ਸ਼ੈਤਾਨ ਕਾਰਣ ਦੋ ਤਾਕਤਾਂ ਦਾ ਟਕਰਾਅ ਨਹੀਂ ਹੈ
ਚੌਥੇ ਅਰਥ: ਹਿੰਦੂ ਧਰਮ ਵਾਂਗ ਦੋ ਸ਼ਿਵ ਸ਼ਕਤੀ ਜਾਂ ਬ੍ਰਹਮਾ ਵਿਸ਼ਨੂ ਮਹੇਸ਼ ਰੂਪੀ ਤ੍ਰੀਦੇਵ ਵਾਲਾ ਵਿਧਾਨ ਨਹੀਂ ਹੈ
ਦੂਸਰੇ ਅਰਥ: ਇਸ ਸੱਚੇ ਦੇ ਦਰ ਘਰ ਚ ਸੱਚੇ ਨਿਰਮਲ ਹਿਰਦੇ ਵਾਲੇ ਹੀ ਪਹੁੰਚਦੇ ਹਨ ਅਤੇ ਉਸ ਗੁਰਮੁਖ ਸੰਗਤ ਵਿੱਚ ਕੋਈ ਦੂਜੇ ਤੀਜੇ ਦਰਜੇ ਦੇ ਲੋਕ ਨਹੀਂ ਹਨ ਭਾਵ ਸਭ ਇੱਕ ਬਰਾਬਰ ਹਨ।
ਤੀਸਰੇ ਅਰਥ: ਇੱਥੇ ਅਬ੍ਰਾਹਮਿਕ ਧਰਮਾਂ ਮਜ਼ਹਬਾਂ ਵਾਂਗੂੰ ਰੱਬ ਅਤੇ ਉਹਦੇ ਮੁਕਾਬਲੇ ਚ ਸ਼ੈਤਾਨ ਕਾਰਣ ਦੋ ਤਾਕਤਾਂ ਦਾ ਟਕਰਾਅ ਨਹੀਂ ਹੈ
ਚੌਥੇ ਅਰਥ: ਹਿੰਦੂ ਧਰਮ ਵਾਂਗ ਦੋ ਸ਼ਿਵ ਸ਼ਕਤੀ ਜਾਂ ਬ੍ਰਹਮਾ ਵਿਸ਼ਨੂ ਮਹੇਸ਼ ਰੂਪੀ ਤ੍ਰੀਦੇਵ ਵਾਲਾ ਵਿਧਾਨ ਨਹੀਂ ਹੈ
ਆਬਾਦਾਨੁ ਸਦਾ ਮਸਹੂਰ ॥
aabaadhaan sadhaa masahoor ||
ਇਹ ਸ਼ਹਿਰ ਸਦਾ ਸਦਾ ਲਈ ਆਬਾਦ ਅਤੇ ਹਮੇਸ਼ਾ ਲਈ ਸਰਵੋਤਮ ਹੋਣ ਕਾਰਨ ਮਸ਼ਹੂਰ ਹੈ ਭਾਵ ਸਭ ਖੋਜੀ ਸਾਧਕਾਂ ਦੀ ਚਾਹਤ ਹੈ।
ਊਹਾਂ ਗਨੀ ਬਸਹਿ ਮਾਮੂਰ ॥੨॥
uoohaa(n) ganee baseh maamoor ||2||
ਇਸ ਸਤਿਗੁਰ ਦੀ ਸਿੱਖੀ ਵਾਲੇ ਬੇਗ਼ਮਪੁਰੇ ਵਿੱਚ ਸਭ ਮਨੋ ਧਨੀ ਅਤੇ ਰੱਜੇ ਹੋਏ ਤ੍ਰਿਪਤ ਸੁਰਤਾਂ ਵਾਲੇ ਹਨ।
ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥
tiau tiau sail kareh jiau bhaavai ||
ਇਸ ਸ਼ਹਿਰ ਦੇ ਬਛਿੰਦੇ ਸਦਾ ਕਰਤਾਰ ਦੇ ਭਾਣੇ ਵਿੱਚ ਰਹਿੰਦੇ ਹਨ ਅਤੇ ਆਨੰਦ ਮਾਣਦੇ ਹੋਏ ਵਿਚਰਦੇ ਹਨ।
ਦੂਸਰੇ ਅਰਥ: ਇਸ ਅਵਸਥਾ ਦੇਸ਼ ਨੂੰ ਪਹੁੰਚੇ ਹੋਏ ਇਹ ਸੰਸਾਰ ਵਿੱਚ ਨਿਰਭਉ ਵਿਚਰਦੇ ਹਨ ਅਤੇ ਜਿਸ ਪ੍ਰਕਾਰ ਪ੍ਰਭੂ ਕਰਤਾਰ ਨੂੰ ਭਾਵਦਾ ਹੈ ਉੱਥੇ ਜਾਂਦੇ ਅਤੇ ਉਹਦੇ ਹੁਕਮ ਚ ਰਾਜ਼ੀ ਕਾਰਜ ਕਰਦੇ ਹਨ।
ਦੂਸਰੇ ਅਰਥ: ਇਸ ਅਵਸਥਾ ਦੇਸ਼ ਨੂੰ ਪਹੁੰਚੇ ਹੋਏ ਇਹ ਸੰਸਾਰ ਵਿੱਚ ਨਿਰਭਉ ਵਿਚਰਦੇ ਹਨ ਅਤੇ ਜਿਸ ਪ੍ਰਕਾਰ ਪ੍ਰਭੂ ਕਰਤਾਰ ਨੂੰ ਭਾਵਦਾ ਹੈ ਉੱਥੇ ਜਾਂਦੇ ਅਤੇ ਉਹਦੇ ਹੁਕਮ ਚ ਰਾਜ਼ੀ ਕਾਰਜ ਕਰਦੇ ਹਨ।
ਮਹਰਮ ਮਹਲ ਨ ਕੋ ਅਟਕਾਵੈ ॥
maharam mahal na ko aTakaavai ||
ਜੋ ਇਸ ਮਹਿਲ ਦੇ ਭੇਤੀ ਹੋ ਜਾਂਦੇ ਹਨ ਉਹਨਾਂ ਨੂੰ ਪੰਜ ਅਤੇ ਮਾਇਆ ਦੇ ਹੋਰ ਵਿਕਾਰ ਜਿਵੇਂ ਜਾਤ ਪਾਤ ਦੇਸ਼ ਕਾਲ ਅਤੇ ਇਨਸਾਨਾਂ ਦੇ ਰਾਜਨੀਤਕ ਕਾਨੂੰਨ ਆਦਿ ਕੋਈ ਰੁਕਾਵਟ ਨਹੀ ਪਾ ਪਾਉਂਦੇ।
ਕਹਿ ਰਵਿਦਾਸ ਖਲਾਸ ਚਮਾਰਾ ॥
keh ravidhaas khalaas chamaaraa ||
ਅੱਗੇ ਭਗਤ ਰਵਿਦਾਸ ਜੀ ਆਪਣੇ ਪ੍ਰਸੰਸਕਾਂ ਚ ਐਲਾਨ ਕਰਦਿਆਂ ਕਹਿੰਦੇ ਹਨ ਕੇ ਜੋ ਕੋਈ ਵੀ ਮੇਰੇ ਨਾਲ ਇਸ ਸ਼ਹਿਰ ਚ ਸ਼ਹਿਰੀ ਬਣਨਾ ਚਾਹੁੰਦਾ ਹੈ ਉਹ ਚਮਾਰ ਦੇ ਠੱਪੇ ਅਤੇ ਮਨੋ ਬਿਰਤੀ ਤੋਂ ਖਲਾਸ ਹੋ ਭਾਵ ਛੁਟਕਾਰਾ ਪਾ ਕੇ ਆਵੇ...
ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥
jo ham saharee su meet hamaaraa ||3||2||
ਅਤੇ ਓਹੀ ਅਸਲ ਚ ਮੇਰਾ ਮੀਤ ਹੈ ਭਾਵ ਮਿੱਤਰ ਪਿਆਰਾ ਹੈ। ਇਹ ਸਾਰੀ ਗੱਲ ਅਸਲ ਚ ਅਕਾਲ ਮੂਰਤ ਕਰਤਾਰ ਸਤਿਗੁਰ ਸ਼ਬਦ ਨਾਲ ਜੁੜੇ ਹੋਏ ਗੁਰਸਿੱਖ ਭਾਈਆ ਦੀ ਹੀ ਹੋ ਰਹੀ ਹੈ।
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਗਉੜੀ ਬੈਰਾਗਣਿ ਰਵਿਦਾਸ ਜੀਉ ॥
gauRee bairaagan ravidhaas jeeau ||
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
ghaT avaghaT ddoogar ghanaa ik niragun bail hamaar ||
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥
ramie'ee siau ik benatee meree poo(n)jee raakh muraar ||1||
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
ko banajaaro raam ko meraa Taa(n)ddaa laadhiaa jai re ||1|| rahaau ||