ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੫੯੪
Sri Guru Granth Sahib Ji, Ang 594 — line-by-line, GurMatt-based meanings (6 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥
sabadhai saadh na aaio naam na lago piaar ||
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥
rasanaa fikaa bolanaa nit nit hoi khuaar ||
ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥
naanak kirat piaai kamaavanaa koi na meTanahaar ||2||
ਪਉੜੀ ॥
pauRee ||
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥
dhan dhan sat purakh satiguroo hamaaraa jit miliaai ham kau saa(n)t aaiee ||
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥
dhan dhan sat purakh satiguroo hamaaraa jit miliaai ham har bhagat paiee ||
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥
dhan dhan har bhagat satiguroo hamaaraa jis kee sevaa te ham har naam liv laiee ||
ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥
dhan dhan har giaanee satiguroo hamaaraa jin vairee mitr ham kau sabh sam dhirasaT dhikhaiee ||
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥
dhan dhan satiguroo mitr hamaaraa jin har naam siau hamaaree preet banaiee ||19||
ਸਲੋਕੁ ਮਃ ੧ ॥
salok mahalaa pehilaa ||
Salok M: 1
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥
ghar hee mu(n)dh vidhes pir nit jhoore sa(n)mhaale ||
ਪ੍ਰਭੂ-ਪਤੀ ਦਾ ਘਰ ਜੀਵ-ਇਸਤ੍ਰੀ ਦੇ ਹਿਰਦੇ ਦੇ ਅੰਦਰ ਹੀ ਹੈ, ਪਰ ਉਹ ਸਮਝਦੀ ਹੈ ਕਿ ਉਸਦਾ ਪ੍ਰੀਤਮ ਕਿਤੇ ਦੂਰ ਬੇਗਾਨੇ ਦੇਸ਼ ਵਿੱਚ (ਬਾਹਰ) ਵੱਸਦਾ ਹੈ; ਇਸ ਭੁਲੇਖੇ ਕਾਰਨ ਉਹ ਹਮੇਸ਼ਾ ਚਿੰਤਾ (ਝੂਰਦੀ) ਕਰਦੀ ਹੈ, ਭਾਵੇਂ ਕਿ ਪ੍ਰੀਤਮ ਉਸਨੂੰ ਹਰ ਪਲ ਸੰਭਾਲ ਰਿਹਾ ਹੈ ॥
The Husband resides within the heart, but she thinks her Beloved dwells far away in a foreign land; due to this illusion, she always worries, even though He sustains and cares for her at every moment.
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥
miladhiaa ddil na hoviee je neeat raas kare ||1||
ਉਸ ਨੂੰ ਮਿਲਦਿਆਂ ਰਤਾ ਵੀ ਦੇਰ (ਢਿੱਲ) ਨਹੀਂ ਲੱਗਦੀ, ਜੇਕਰ ਮਨੁੱਖ ਆਪਣੇ ਮਨ ਦੀ ਨੀਅਤ (ਭਾਵਨਾ/ਸੋਚ) ਨੂੰ ਬਿਲਕੁਲ ਸਾਫ਼ ਅਤੇ ਸਿੱਧੀ (ਰਾਸਿ) ਕਰ ਲਵੇ। ਭਾਵ ਕਿ ਉਹ ਸੱਚੀ ਨੀਅਤ ਨਾਲ ਕੇਵਲ ਕਰਤੇ ਵਿੱਚ ਹੀ ਪੂਰਨ ਭਰੋਸਾ (ਸ਼ਰਧਾ) ਰੱਖੇ ਅਤੇ ਹੋਰ ਕਿਸੇ 'ਤੇ ਆਸ ਨਾ ਰੱਖੇ ॥
Union with Him is instantaneous if one makes their mind's intent completely pure and aligned—meaning, they place their absolute trust solely in the eternal Truth; and no devotion to anyone else.
ਮਃ ੧ ॥
mahalaa pehilaa ||
M: 1
ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥
naanak gaalee kooReeaa baajh pareet karei ||
ਹੇ ਨਾਨਕ, ਪ੍ਰਭੂ ਦੀ ਪ੍ਰੀਤ ਬਿਨਾਂ ਸਾਰੀਆਂ ਗੱਲਾਂ ਝੂਠੀਆਂ ਹਨ ॥
O Nanak! Without genuine love, all talk is completely hollow.
ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥
tichar jaanai bhalaa kar jichar levai dhei ||2||
ਜਿੰਨਾ ਚਿਰ ਪ੍ਰਭੂ ਮਨੁੱਖ ਨੂੰ (ਇੱਛਾ ਮੁਤਾਬਿਕ) ਦਿੰਦਾ ਹੈ, ਉਹ ਉੱਨਾ ਚਿਰ ਹੀ ਪ੍ਰਭੂ ਦੀ ਭਲਾਈ ਮੰਨਦਾ ਹੈ ॥
A person acknowledges the Supreme's goodness only as long as He grants their wishes.
ਪਉੜੀ ॥
pauRee ||
ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥
jin upaae jeea tin har raakhiaa ||
ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥
a(n)mrit sachaa naau bhojan chaakhiaa ||
ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥
tipat rahe aaghai miTee bhabhaakhiaa ||
ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥
sabh a(n)dhar ik varatai kinai viralai laakhiaa ||
ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥
jan naanak bhe nihaal prabh kee paakhiaa ||20||
ਸਲੋਕੁ ਮਃ ੩ ॥
salok mahalaa teejaa ||
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
satigur no sabh ko vekhadhaa jetaa jagat sa(n)saar ||
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ddiThai mukat na hoviee jichar sabadh na kare veechaar ||
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥
haumai mail na chukiee naam na lagai piaar ||
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥
eik aape bakhas milaian dhubidhaa taj vikaar ||
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥
naanak ik dharasan dhekh mar mile satigur het piaar ||1||
ਮਃ ੩ ॥
mahalaa teejaa ||
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥
satiguroo na sevio moorakh a(n)dh gavaar ||
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥
dhoojai bhai bahut dhukh laagaa jalataa kare pukaar ||
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥
jin kaaran guroo visaariaa se na upakare a(n)tee vaar ||
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥
naanak gurmatee sukh paiaa bakhase bakhasanahaar ||2||
ਪਉੜੀ ॥
pauRee ||
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥
too aape aap aap sabh karataa koiee dhoojaa hoi su avaro kaheeaai ||
ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥
har aape bolai aap bulaavai har aape jal thal rav raheeaai ||
ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥
har aape maarai har aape chhoddai man har saranee paR raheeaai ||
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥
har bin koiee maar jeevaal na sakai man hoi nichi(n)dh nisal hoi raheeaai ||
ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ
auThadhiaa bahadhiaa sutiaa sadhaa sadhaa har naam dhiaaieeaai jan naanak gurmukh har laheeaai ||21||1|| sudhu