ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੫੯੭

Sri Guru Granth Sahib Ji, Ang 597 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥
tujh hee man raate ahinis parabhaate har rasanaa jap man re ||2||
ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥
tum saache ham tum hee raache sabadh bhedh fun saache ||
ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥
ahinis naam rate se sooche mar janame se kaache ||3||
ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥
avar na dheesai kis saalaahee tiseh sareek na koiee ||
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥
pranavat naanak dhaasan dhaasaa gurmat jaaniaa soiee ||4||5||
ਸੋਰਠਿ ਮਹਲਾ ੧ ॥
soraTh mahalaa pehilaa ||
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥
alakh apaar aga(n)m agochar naa tis kaal na karamaa ||
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥
jaat ajaat ajonee sa(n)bhau naa tis bhaau na bharamaa ||1||
ਸਾਚੇ ਸਚਿਆਰ ਵਿਟਹੁ ਕੁਰਬਾਣੁ ॥
saache sachiaar viTahu kurabaan ||
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥
naa tis roop varan nahee rekhiaa saachai sabadh neesaan || rahaau ||
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥
naa tis maat pitaa sut ba(n)dhap naa tis kaam na naaree ||
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥
akul nira(n)jan apar para(n)par sagalee jot tumaaree ||2||
ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥
ghaT ghaT a(n)tar braham lukaiaa ghaT ghaT jot sabaiee ||
ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥
bajar kapaaT mukate gurmatee nirabhai taaRee laiee ||3||
ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥
ja(n)t upai kaal sir ja(n)taa vasagat jugat sabaiee ||
ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥
satigur sev padhaarath paaveh chhooTeh sabadh kamaiee ||4||
ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥
soochai bhaaddai saach samaavai virale soochaachaaree ||
ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥
ta(n)tai kau param ta(n)t milaiaa naanak saran tumaaree ||5||6||
ਸੋਰਠਿ ਮਹਲਾ ੧ ॥
soraTh mahalaa pehilaa ||
ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
jiau meenaa bin paaneeaai tiau saakat marai piaas ||
ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥
tiau har bin mareeaai re manaa jo birathaa jaavai saas ||1||
ਮਨ ਰੇ ਰਾਮ ਨਾਮ ਜਸੁ ਲੇਇ ॥
man re raam naam jas lei ||
ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥
bin gur ih ras kiau lahau gur melai har dhei || rahaau ||
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥
sa(n)t janaa mil sa(n)gatee gurmukh teerath hoi ||
ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥
aThasaTh teerath majanaa gur dharas paraapat hoi ||2||
ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥
jiau jogee jat baaharaa tap naahee sat sa(n)tokh ||
ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥
tiau naamai bin dhehuree jam maarai a(n)tar dhokh ||3||
ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥
saakat prem na paieeaai har paieeaai satigur bhai ||
ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥
sukh dhukh dhaataa gur milai kahu naanak sifat samai ||4||7||
ਸੋਰਠਿ ਮਹਲਾ ੧ ॥
soraTh mahalaa pehilaa ||
Sorth Mahala 1
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥
too prabh dhaataa dhaan mat pooraa ham thaare bhekhaaree jeeau ||
ਹੇ ਪ੍ਰਭੂ! ਤੂੰ ਅਸਲੀ ਦਾਤਾ ਹੈਂ। ਤੂੰ ਦਾਨ ਦੇਣ ਵਿੱਚ ਅਤੇ ਉੱਚੀ ਮੱਤ (ਬੁੱਧੀ) ਬਖਸ਼ਣ ਵਿੱਚ ਪੂਰਨ ਹੈਂ। ਅਸੀਂ ਸਾਰੇ ਜੀਵ ਤੇਰੇ ਦਰ ਦੇ ਮੰਗਤੇ ਹਾਂ।
O Supreme, you are the Giver; You are perfect in Your gifts and wisdom. I am merely a beggar (at your door).
ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥
mai kiaa maagau kichh thir na rahaiee har dheejai naam piaaree jeeau ||1||
ਮੈਂ (ਸੁਖ, ਧਨ/ਦੌਲਤ/ਰੂਪ ਆਦਿ) ਕੀ ਮੰਗਾਂ? ਕਿਉਂਕਿ ਕੁੱਝ ਵੀ ਸਦਾ ਰਹਿਣ ਵਾਲਾ (ਸਥਿਰ) ਨਹੀਂ ਹੈ। ਹੇ ਹਰਿ ਜੀਉ! ਮੈਨੂੰ ਨਾਮ ਦੀ ਦਾਤ ਬਖਸ਼ੋ ॥
What should I ask for? Nothing is permanent. O Supreme, bless me with the NAAM.
ਘਟਿ ਘਟਿ ਰਵਿ ਰਹਿਆ ਬਨਵਾਰੀ ॥
ghaT ghaT rav rahiaa banavaaree ||
ਜਗਤ ਦਾ ਮਾਲਕ, ਕਣ ਕਣ ਵਿੱਚ ਵਸਦਾ ਹੈ (ਕਣ ਕਣ ਦੀ ਹੋਂਦ ਉਸ ਮਾਲਕ ਉੱਪਰ ਨਿਰਭਰ ਕਰਦੀ ਹੈ)
The Supreme being of the Universe is pervading and permeating each and every basic element (He is at the base of (supporting) the basic building blocks) of creation.
ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥
jal thal maheeal gupato varatai gur sabadhee dhekh nihaaree jeeau || rahaau ||
ਉਹ ਮਾਲਕ ਜਲ, ਥਲ ਅਤੇ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ, ਪਰ ਉਹ ਆਮ ਅੱਖਾਂ ਤੋਂ ਲੁਕਿਆ ਹੋਇਆ ਹੈ ॥ ਗੁਰੁ ਸ਼ਬਦ (ਨਾਮ) ਦੁਆਰਾ ਉਸ ਮਾਲਕ ਨੂੰ ਪ੍ਰਤੱਖ ਦੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ ॥
The Supreme pervades and permeates everywhere, on earth, under water, and in the sky but he is invisible to common person. He is realized and felt through the blessing of the Word. Pause.
ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥
marat piaal akaas dhikhaio gur satigur kirapaa dhaaree jeeau ||
ਸੱਚੇ ਸਤਿਗੁਰੁ ਨੇ ਕ੍ਰਿਪਾ ਕਰਕੇ ਵੱਖ ਵੱਖ ਧਰਮਾਂ ਦੀ ਮਾਤ ਲੋਕ, ਪਤਾਲ ਅਤੇ ਅਕਾਸ਼ (ਸਵਰਗ ਨਰਕ ਆਦਿ) ਦਾ ਅਸਲ ਦਿਖਾ ਦਿੱਤਾ (ਇਹਨਾਂ ਭਰਮਾਂ ਤੋਂ ਮੁਕਤ ਕਰ ਦਿੱਤਾ) ॥
The True Guru's grace revealed the true nature of various religious beliefs about earth, heaven, and hell, breaking the illusion entirely.

Or

Through the Grace of the True Guru, the reality behind religious concepts of Earth, the Netherworld, and Heaven has been revealed, liberating me from these illusions.
ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥
so braham ajonee hai bhee honee ghaT bheetar dhekh muraaree jeeau ||2||