ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੦੧

Sri Guru Granth Sahib Ji, Ang 601 — line-by-line, GurMatt-based meanings (6 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸੋਰਠਿ ਮਹਲਾ ੩ ॥
soraTh mahalaa teejaa ||
Sorth Mahala 3
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
har jeeau tudh no sadhaa saalaahee piaare jichar ghaT a(n)tar hai saasaa ||
ਪਿਆਰੇ ਪ੍ਰਭੂ ਜੀ! ਜਿਨ੍ਹਾ ਚਿਰ ਮੇਰੇ ਸਰੀਰ ਵਿਚ ਸਾਹ ਚਲਦੇ ਹਨ, ਸਦਾ ਤੇਰੀ ਸਿਫ਼ਤਿ-ਸਾਲਾਹ ਕਰਾਂ ।
Dear Lord, I shall always praise you until my last breath.
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥
eik pal khin visareh too suaamee jaanau baras pachaasaa ||
ਹੇ ਮਾਲਕ! ਤੈਨੂੰ ਇਕ ਪਲ ਜਾਂ ਛਿਨ ਵੀ ਵਿੱਸਰਿਆਂ, ਮੈਂਨੂੰ ਇੰਝ ਲਗਦਾ ਹੈ ਕਿ ਪੰਜਾਹ ਸਾਲ ਬੀਤ ਗਏ ਹਨ ॥ ਭਾਵ ਤੈਨੂੰ, ਥੋੜੇ ਸਮੇ ਲਈ ਵੀ, ਭੁਲਾ ਕੇ ਮੇਰੀ ਜਿੰਦਗੀ ਵਿਅਰਥ ਹੋ ਜਾਂਦੀ ਹੈ ॥
O Lord, forgetting you for even a moment or an instant, it is like missing you for fifty years (ages)
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥
ham mooR mugadh sadhaa se bhaiee gur kai sabadh pragaasaa ||1||
ਮੈਂ ਹਮੇਸ਼ਾ ਤੋਂ ਅੰਞਾਣ ਅਤੇ ਮੋਹਧਾਰੀ ਹਾਂ ॥ ਗੁਰੁ ਸ਼ਬਦ ਹੀ ਮੇਰੇ ਰਾਹ ਵਿੱਚ ਚਾਨਣ ਕਰਦਾ ਹੈ (ਗੁਰੁ ਸ਼ਬਦ ਰਾਹੀਂ ਹੀ ਮੈਨੂੰ ਸੇਧ ਮਿਲਦੀ ਹੈ) ॥
I am ignorant, and affected by attachment. The word of the Lord lights my path.
ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥
har jeeau tum aape dheh bujhaiee ||
ਹੇ ਹਰੀ ਜੀ! ਤੁਸੀਂ ਆਪ ਹੀ (ਕ੍ਰਿਪਾ ਕਰਕੇ) ਇਹ (ਨਾਮੁ ਦੀ) ਸੋਝੀ ਬਖਸ਼ਦੇ ਹੋ ॥
O Lord! you reveal (the Truth) yourself.
ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
har jeeau tudh viTahu vaariaa sadh hee tere naam viTahu bal jaiee || rahaau ||
ਹਰੀ ਜੀਉ, ਤੇਰੇ ਤੋਂ ਹਮੇਸ਼ਾ ਸਦਕੇ ਜਾਵਾਂ ॥ ਤੇਰੇ ਨਾਮ ਤੋਂ ਬਲਿਹਾਰੇ ਜਾਵਾਂ ॥
O Lord, I am always sacrifice to you. I am sacrifice to the true name (NAAM), the word. Pause.
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥
ham sabadh mue sabadh maar jeevaale bhaiee sabadhe hee mukat paiee ||
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥
sabadhe man tan niramal hoaa har vasiaa man aaiee ||
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥
sabadh gur dhaataa jit man raataa har siau rahiaa samaiee ||2||
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥
sabadh na jaaneh se a(n)ne bole se kit aae sa(n)saaraa ||
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥
har ras na paiaa birathaa janam gavaiaa ja(n)meh vaaro vaaraa ||
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥
bisaTaa ke keeRe bisaTaa maeh samaane manmukh mugadh gubaaraa ||3||
ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥
aape kar vekhai maarag laae bhaiee tis bin avar na koiee ||
ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥
jo dhur likhiaa su koi na meTai bhaiee karataa kare su hoiee ||
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥
naanak naam vasiaa man a(n)tar bhaiee avar na dhoojaa koiee ||4||4||
ਸੋਰਠਿ ਮਹਲਾ ੩ ॥
soraTh mahalaa teejaa ||
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥
gurmukh bhagat kareh prabh bhaaveh anadhin naam vakhaane ||
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥
bhagataa kee saar kareh aap raakheh jo terai man bhaane ||
ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥
too gunadhaataa sabadh pachhaataa gun keh gunee samaane ||1||
ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥
man mere har jeeau sadhaa samaal ||
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥
a(n)t kaal teraa belee hovai sadhaa nibahai terai naal || rahaau ||
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥
dhusaT chaukaRee sadhaa kooR kamaaveh naa boojheh veechaare ||
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥
ni(n)dhaa dhusaTee te kin fal paiaa haranaakhas nakheh bidhaare ||
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥
prahilaadh jan sadh har gun gaavai har jeeau le ubaare ||2||
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥
aapas kau bahu bhalaa kar jaaneh manmukh mat na kaiee ||
ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥
saadhoo jan kee ni(n)dhaa viaape jaasan janam gavaiee ||
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥
raam naam kadhe cheteh naahee a(n)t ge pachhutaiee ||3||
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥
safal janam bhagataa kaa keetaa gur sevaa aap laae ||
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥
sabadhe raate sahaje maate anadhin har gun gaae ||
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥
naanak dhaas kahai bena(n)tee hau laagaa tin kai paae ||4||5||
ਸੋਰਠਿ ਮਹਲਾ ੩ ॥
soraTh mahalaa teejaa ||
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
so sikh sakhaa ba(n)dhap hai bhaiee j gur ke bhaane vich aavai ||
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
aapanai bhaanai jo chalai bhaiee vichhuR choTaa khaavai ||
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥
bin satigur sukh kadhe na paavai bhaiee fir fir pachhotaavai ||1||
ਹਰਿ ਕੇ ਦਾਸ ਸੁਹੇਲੇ ਭਾਈ ॥
har ke dhaas suhele bhaiee ||