ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੦੮
Sri Guru Granth Sahib Ji, Ang 608 — line-by-line, GurMatt-based meanings (16 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥
ratan lukaiaa lookai naahee je ko rakhai lukaiee ||4||
ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥
sabh kichh teraa too a(n)tarajaamee too sabhanaa kaa prabh soiee ||
ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥੫॥੯॥
jis no dhaat kareh so paae jan naanak avar na koiee ||5||9||
ਸੋਰਠਿ ਮਹਲਾ ੫ ਘਰੁ ੧ ਤਿਤੁਕੇ
soraTh mahalaa panjavaa ghar pehilaa tituke
ਸੋਰਠ ਮਹਲਾ ੫ ਘਰ ੧ ਤਿਤੁਕੇ
Sorath Mahala 5 Ghar (House) 1 Tituke (Three liners)
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
੧ ਓਅੰਕਾਰ ਸਤਿਗੁਰ ਪ੍ਰਸਾਦ ॥
ੴ Satigur Prasad (Blessings of the Eternal Truth).
ਕਿਸ ਹਉ ਜਾਚੀ ਕਿਸ ਆਰਾਧੀ ਜਾ ਸਭੁ ਕੋ ਕੀਤਾ ਹੋਸੀ ॥
kis hau jaachee kis aaraadhee jaa sabh ko keetaa hosee ||
ਕਿਸ ਕੋਲੋਂ (ਦਾਤਾਂ) ਮੰਗਾਂ (ਕਿਉਂਕਿ ਤੇਰੇ ਤੋਂ ਵੱਡਾ ਦਾਤਾ ਕੋਈ ਨਹੀਂ), ਅਤੇ ਕਿਸ ਨੂੰ ਧਿਆਵਾਂ (ਕਿਸ ਦੀ ਅਰਾਧਨਾ ਕਰਾਂ)? ਜਦੋਂ ਕਿ ਜੋ ਮੇਰੇ ਲਈ ਸਹੀ ਹੈ ਓਹ ਤੂੰ ਪਹਿਲਾਂ ਹੀ ਕੀਤਾ ਹੋਈਆ ਹੈ॥
*ਮਤਲੱਬ ਜਦ ਇਨਸਾਨ ਕਰਤੇ ਦੇ ਸਨਮੁੱਖ ਹੋ ਜਾਂਦਾ ਹੈ ਅਤੇ ਸਤਿਗੁਰ ਬਾਣੀ ਵਿੱਚ ਓਸ ਦੇ ਦਿਤੇ ਹੁਕਮ ਤੇ ਚੱਲਦਾ ਹੈ ਤਾਂ ਜੋ ਕੁਛ ਵੀ ਉਸ ਨੂ ਅਸਲ ਚ ਚਾਹੀਦਾ ਹੁੰਦਾ ਹੈ, ਕਰਤਾ ਪੁਰਖ ਉਸ ਸਭ ਦਾ ਆਪ ਹੀ ਪ੍ਰਬੰਧ ਕਰ ਦਿੰਦਾ ਹੈ, ਅਤੇ ਬੰਦਾ ਅਪਣੀ ਛੋਟੀ ਮੱਤ ਨਾਲ ਜੋ ਵੀ ਮੰਗੇ ਗਾ, ਓਹ ਰੱਬ ਦੇ ਭਾਣੇ ਨਾਲੋਂ ਘਾਟੇ /ਝੂਠ ਵਾਲਾ ਸੌਦਾ ਹੀ ਹੋਵੇਗਾ।
*ਮਤਲੱਬ ਜਦ ਇਨਸਾਨ ਕਰਤੇ ਦੇ ਸਨਮੁੱਖ ਹੋ ਜਾਂਦਾ ਹੈ ਅਤੇ ਸਤਿਗੁਰ ਬਾਣੀ ਵਿੱਚ ਓਸ ਦੇ ਦਿਤੇ ਹੁਕਮ ਤੇ ਚੱਲਦਾ ਹੈ ਤਾਂ ਜੋ ਕੁਛ ਵੀ ਉਸ ਨੂ ਅਸਲ ਚ ਚਾਹੀਦਾ ਹੁੰਦਾ ਹੈ, ਕਰਤਾ ਪੁਰਖ ਉਸ ਸਭ ਦਾ ਆਪ ਹੀ ਪ੍ਰਬੰਧ ਕਰ ਦਿੰਦਾ ਹੈ, ਅਤੇ ਬੰਦਾ ਅਪਣੀ ਛੋਟੀ ਮੱਤ ਨਾਲ ਜੋ ਵੀ ਮੰਗੇ ਗਾ, ਓਹ ਰੱਬ ਦੇ ਭਾਣੇ ਨਾਲੋਂ ਘਾਟੇ /ਝੂਠ ਵਾਲਾ ਸੌਦਾ ਹੀ ਹੋਵੇਗਾ।
Where else should I seek blessings, and whose name should I cherish, when You alone are the Author of all?
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥
jo jo dheesai vaddaa vadderaa so so khaakoo ralasee ||
ਜਿਹੜੇ ਵੀ ਵੱਡੇ ਜਾਂ ਧਨਾਢ ਨਜਰ ਆਉਂਦੇ ਹਨ, ਸੱਭ ਆਖਰ ਮਿੱਟੀ ਵਿੱਚ ਮਿਲ (ਫਨਾਹ ਹੋ) ਜਾਂਦੇ ਹਨ ॥
Whosoever appears great, powerful, or mighty in this world, ultimately crumble and return to dust.
ਨਿਰਭਉ ਨਿਰੰਕਾਰੁ ਭਵ ਖੰਡਨੁ ਸਭਿ ਸੁਖ ਨਵ ਨਿਧਿ ਦੇਸੀ ॥੧॥
nirabhau nira(n)kaar bhav kha(n)ddan sabh sukh nav nidh dhesee ||1||
ਬਿਨਾ ਡਰ ਵਾਲਾ (ਕਿਉਂਕਿ ਉਸ ਤੋਂ ਵੱਡਾ ਜਾਂ ਤਾਕਤਵਰ ਕੋਈ ਹੈ), ਨਿਰੰਕਾਰ ਜੋ ਸੰਸਾਰ ਨੂੰ ਨਾਸ਼ ਕਰਨ ਵਾਲਾ, ਸਾਰੇ ਸੁੱਖਾਂ ਦਾ ਦਾਤਾ , (ਰਵਾਇਤ ਅਨੁਸਾਰ 9 ਪ੍ਰਕਾਰ ਦੇ ਖਜਾਨੇ) ਹਰ ਪ੍ਰਕਾਰ ਦੇ ਪਦਾਰਥ/ਧਨ ਆਦਿ ਬਖਸ਼ਦਾ ਹੈਂ ॥
ਨਿਰੰਕਾਰ - ਨਿਰ + ਅੰਗ + ਕਾਰ = ਇੱਕ ਜੋ ਅੰਗਾਂ, ਖਾਨਿਆਂ , ਵੰਡਾਂ ਜਾਂ ਵੱਖ ਵੱਖ ਹਿੱਸਿਆਂ ਤੋਂ ਰਹਿਤ ਭਾਵ ਇਕਸਾਰ ਅਤੇ ਬਿਨਾ ਕਿਸੇ ਤਰ੍ਹਾਂ ਦੀ ਉਲਝਣ ਵਾਲਾ ॥
ਨਿਰੰਕਾਰ - ਨਿਰ + ਅੰਗ + ਕਾਰ = ਇੱਕ ਜੋ ਅੰਗਾਂ, ਖਾਨਿਆਂ , ਵੰਡਾਂ ਜਾਂ ਵੱਖ ਵੱਖ ਹਿੱਸਿਆਂ ਤੋਂ ਰਹਿਤ ਭਾਵ ਇਕਸਾਰ ਅਤੇ ਬਿਨਾ ਕਿਸੇ ਤਰ੍ਹਾਂ ਦੀ ਉਲਝਣ ਵਾਲਾ ॥
Fearless, and Formless, One without any division, You hold the power to dissolve all creation, yet You graciously grant absolute peace and the absolute fullness of all treasures and wealth.
ਹਰਿ ਜੀਉ ਤੇਰੀ ਦਾਤੀ ਰਾਜਾ ॥
har jeeau teree dhaatee raajaa ||
ਮੇਰੇ ਪਿਆਰੇ ਹਰਿ ਜੀ ਮੈਂ ਸਿਰਫ ਤੇਰੀਆਂ ਦਿਤੀਆਂ ਦਾਤਾਂ ਅਤੇ ਬਖਸਿਸ਼ਾਂ ਨਾਲ ਹੀ ਰਾਜਾ ਹਾਂ (ਜਾਂ ਬਣ ਸਕਦਾ ਹਾਂ)।।
O my beloved Har Ji, I am a king (or can become one) solely through the gifts and blessings given by You.
ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥
maanas bapuRaa kiaa saalaahee kiaa tis kaa muhataajaa || rahaau ||
(ਕਿਉਂਕਿ, ਹੋਰ ਕੋਈ ਵੀ ਮਨੁੱਖ ਤਾਂ ਆਪ ਤੇਰਾ ਜਾਂ ਮਾਇਆ ਦਾ ਬੰਦਾ ਹੈ, ਏਸ ਲਈ) ਏਹ ਮਾਣਸ ਤਾਂ ਆਪ ਬਿਚਾਰਾ ਹੈ, ਇਸ ਦੀ ਕੀ ਸਾਲਾਹਣਾ ਕਰਾਂ, ਅਤੇ ਕਿਉਂ ਏਸ (ਆਪ ਮੁਹਤਾਜ) ਦਾ ਮੋਹਤਾਜ ਹੋਵਾਂ॥ ਰਹਾਉ ॥
(Because any other human is himself subject to you or Maya, therefore) these humans are themselves helpless; why should I praise them, and why should I become dependent on them (who is themself is dependent). ।।contemplate।।
ਜਿਨਿ ਹਰਿ ਧਿਆਇਆ ਸਭੁ ਕਿਛੁ ਤਿਸ ਕਾ ਤਿਸ ਕੀ ਭੂਖ ਗਵਾਈ ॥
jin har dhiaaiaa sabh kichh tis kaa tis kee bhookh gavaiee ||
ਜਿਸ ਜੀਵ ਨੇ ਪ੍ਰਭੂ ਦੀ ਅਰਾਧਨਾ ਕੀਤੀ, ਉਸ ਨੂੰ ਸਾਰੀਆਂ ਦਾਤਾਂ ਮਿਲ ਜਾਂਦੀਆਂ ਹਨ ॥ ਪ੍ਰਭੂ ਉਸ ਦੀ ਮਾਇਆ ਦੀ ਸਾਰੀ ਭੁੱਖ ਤੇ ਤ੍ਰਿਸ਼ਨਾ ਨਾਮੁ ਦੀ ਦਾਤ ਨਾਲ ਮਿਟਾ ਦਿੰਦਾ ਹੈ ॥
Whoever anchors their heart in the Divine receives all blessings, for the Supreme eradicates their inner thirst for worldly illusions with the sublime gift of His Name.
ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥
aaisaa dhan dheeaa sukhadhaatai nikhuT na kab hee jaiee ||
ਸੁੱਖਾਂ ਦੇ ਦਾਤੇ ਨੇ ਅਜਿਹੀ ਨਾਮ ਦੀ ਦੌਲਤ ਬਖਸ਼ੀ ਹੈ ਜੋ ਕਦੇ ਵੀ ਖਤਮ ਨਹੀਂ ਹੁੰਦਾ ॥
The Giver of Comfort (Divine) has bestowed such Divine opulence that it can never diminish or fade away.
ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥੨॥
anadh bhiaa sukh sahaj samaane satigur mel milaiee ||2||
(ਮਨ ਦੀ ਤ੍ਰਿਸ਼ਨਾ ਖਤਮ ਹੋ ਗਈ ਅਤੇ) ਸਹਿਜੇ ਹੀ ਮਨ ਸ਼ਾਂਤ ਹੋਣ ਨਾਲ ਅਨੰਦ ਦੀ ਅਵਸਥਾ ਬਣ ਗਈ ॥ ਇਹ ਅਨੰਦ ਸੱਚ ਦੇ ਭੇਦ ਖੁੱਲਣ ਨਾਲ (ਸਤਿਗੁਰ ਮਿਲਣ ਉਪਰੰਤ) ਬਣਿਆ ॥
With worldly desires extinguished, the mind found effortless tranquility and perfect bliss, a spiritual ecstasy that blossomed upon meeting the Divine and discovering ultimate Truth.
ਮਨ ਨਾਮੁ ਜਪਿ ਨਾਮੁ ਆਰਾਧਿ ਅਨਦਿਨੁ ਨਾਮੁ ਵਖਾਣੀ ॥
man naam jap naam aaraadh anadhin naam vakhaanee ||
ਹੇ ਮੇਰੇ ਮਨ! ਹਮੇਸ਼ਾ ਨਾਮ ਚੇਤੇ ਰੱਖ ਅਤੇ ਨਾਮ ਸਿਮਰਨ ਕਰ ਅਤੇ ਨਾਮ ਦਾ ਵਖਿਆਣ (ਚਰਚਾ) ਕਰ ॥
O my mind, hold the Name ever close to your heart; meditate upon it unceasingly, and let your every discourse be of its divine virtues.
ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥
aupadhes sun saadh sa(n)tan kaa sabh chookee kaan jamaanee ||
ਸਾਧ ਅਤੇ ਸੰਤ ਰੂਪੀ ਗੁਰਮੁਖਾਂ ਦਾ ਉਪਦੇਸ਼ ਸੁਣ ਕੇ ਮੇਰੀ ਜਮ ਦਾ ਡਰ ਖਤਮ ਹੋ ਗਿਆ ਹੈ (ਕਿਉਂਕਿ ਹੁਣ ਮੈਂ ਕਰਤਾਰ ਦੇ ਹੁਕਮ ਹੇਠ ਆ ਗਿਆਂ ਹਾਂ ॥
By heeding the sacred counsel of the holy seekers, my dread of mortality has dissolved, as I am now sheltered under the sovereign Command of the Almighty.
ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥੩॥
jin kau kirapaal hoaa prabh meraa se laage gur kee baanee ||3||
ਜਿਸ ਉੱਪਰ ਮੇਰਾ ਮਾਲਕ ਦਿਆਲੂ ਹੁੰਦਾ ਹੈ ਉਹ ਜੀਵ ਧੁਰ ਕਿ ਬਾਣੀ (ਨਾਮੁ ਸ਼ਬਦ) ਨਾਲ ਜੁੜ ਜਾਂਦਾ ਹੈ ॥
Whosoever receives the merciful grace of the Divine is blessed to merge with the eternal, revealed Word of the Supreme.
ਕੀਮਤਿ ਕਉਣੁ ਕਰੈ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥
keemat kaun karai prabh teree too sarab jeeaa dhiaalaa ||
ਹੇ ਮਾਲਕ! ਤੇਰਾ ਮੁੱਲ ਕੌਣ ਪਾ ਸਕਦਾ ਹੈ? ਤੂੰ ਤਾਂ ਸੱਭ ਜੀਵਾਂ ਉੱਪਰ ਦਇਆ ਕਰਣ ਵਾਲਾ ਹੈਂ ॥
O Divine, Your worth is beyond all measure; You look upon every being with endless compassion and tender mercy.
ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥
sabh kichh keetaa teraa varatai kiaa ham baal gupaalaa ||
ਹੇ ਗੋਪਾਲ (ਸ੍ਰਿਸ਼ਟੀ ਦੇ ਪਾਲਣਹਾਰ) ਜੋ ਕੁੱਝ ਵੀ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ, ਉਸ ਸੱਭ ਕੁੱਝ ਨੂੰ ਕਰਨ ਵਾਲਾ ਤੂੰ ਹੀ ਹੈਂ ॥ ਅਸੀਂ ਤੇਰੇ ਬੱਚੇ ਹਾਂ (ਅਤੇ ਕੁੱਝ ਕਰਨ ਜੋਗੇ ਨਹੀਂ) ॥
O Divine Cherisher of the World! Everything that transpires is Your doing. We are Your tender children, possessing no power of our own.
ਰਾਖਿ ਲੇਹੁ ਨਾਨਕੁ ਜਨੁ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ॥੪॥੧॥
raakh leh naanak jan tumaraa jiau pitaa poot kirapaalaa ||4||1||
ਹੇ ਦਿਆਲੂ ਪ੍ਰਭੂ! ਨਾਨਕ (ਬੇਨਤੀ ਕਰਦਾ ਹੈ ਕਿ ਮੈਂ) ਤੁਹਾਡਾ ਦਾਸ ਹਾਂ, ਮੇਰੀ ਰੱਖਿਆ ਕਰੋ; ਜਿਸ ਤਰ੍ਹਾਂ ਇੱਕ ਦਿਆਲੂ ਪਿਤਾ ਆਪਣੇ ਬੱਚੇ ਦੀ ਹਰ ਪਲ ਪ੍ਰਤਿਪਾਲਨਾ ਕਰਦਾ ਹੈ ਅਤੇ ਉਸ ਨੂੰ ਸਾਰੇ ਦੁੱਖਾਂ-ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ॥
O Gracious God! Your servant Nanak begs for Your refuge; safeguard my soul just as a tender-hearted father watches over his child, keeping them safe from every worldly affliction and shadow.
ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥
soraTh mahalaa panjavaa ghar pehilaa chauatuke ||
ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥
gur govi(n)dh salaaheeaai bhaiee man tan hiradhai dhaar ||
ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥
saachaa saahib man vasai bhaiee ehaa karanee saar ||
ਜਿਤੁ ਤਨਿ ਨਾਮੁ ਨ ਊਪਜੈ ਭਾਈ ਸੇ ਤਨ ਹੋਏ ਛਾਰ ॥
jit tan naam na uoopajai bhaiee se tan hoe chhaar ||
ਸਾਧਸੰਗਤਿ ਕਉ ਵਾਰਿਆ ਭਾਈ ਜਿਨ ਏਕੰਕਾਰ ਅਧਾਰ ॥੧॥
saadhasa(n)gat kau vaariaa bhaiee jin eka(n)kaar adhaar ||1||
ਸੋਈ ਸਚੁ ਅਰਾਧਣਾ ਭਾਈ ਜਿਸ ਤੇ ਸਭੁ ਕਿਛੁ ਹੋਇ ॥
soiee sach araadhanaa bhaiee jis te sabh kichh hoi ||
ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥ ਰਹਾਉ ॥
gur poorai jaanaiaa bhaiee tis bin avar na koi || rahaau ||
ਨਾਮ ਵਿਹੂਣੇ ਪਚਿ ਮੁਏ ਭਾਈ ਗਣਤ ਨ ਜਾਇ ਗਣੀ ॥
naam vihoone pach mue bhaiee ganat na jai ganee ||
ਵਿਣੁ ਸਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ॥
vin sach soch na paieeaai bhaiee saachaa agam dhanee ||
ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥
aavan jaan na chukiee bhaiee jhooThee dhunee manee ||
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥੨॥
gurmukh koT udhaaradhaa bhaiee dhe naavai ek kanee ||2||
ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥
si(n)mirat saasat sodhiaa bhaiee vin satigur bharam na jai ||
ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥
anik karam kar thaakiaa bhaiee fir fir ba(n)dhan pai ||
ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥
chaare ku(n)ddaa sodheeaa bhaiee vin satigur naahee jai ||