ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੧੨

Sri Guru Granth Sahib Ji, Ang 612 — line-by-line, GurMatt-based meanings (13 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥
sun meetaa dhooree kau bal jaiee ||
ਹੇ ਮਿੱਤਰ, ਤੇਰੇ (ਚਰਨਾਂ ਦੀ) ਧੂੜ ਤੋਂ ਸਦਕੇ ਜਾਵਾਂ ॥
O (Supreme) friend, I am sacrifice to the dust (of your symbolic feet).
ਇਹੁ ਮਨੁ ਤੇਰਾ ਭਾਈ ॥ ਰਹਾਉ ॥
eih man teraa bhaiee || rahaau ||
ਹੇ ਭਾਈ (ਕਰਤਾਰ) ਇਹ ਮਨ ਤੇਰਾ (ਰੂਪ) ਹੀ ਹੈ॥

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
O Supreme, the mind is your (limited) manifestation. Pause.
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥
paav malovaa mal mal dhovaa ih man tai koo dhesaa ||
ਤੇਰੇ ਚਰਨਾਂ ਨੂੰ ਮਲਾਂ, ਮਲ ਮਲ ਕੇ ਧੋਵਾਂ, ਇਹ ਮਨ ਤੈਨੂੰ ਦੇ ਦਿਆਂ॥
I massage your (symbolic) feet, rub and wash them and present this mind to you.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥
sun meetaa hau teree saranaiee aaiaa prabh milau dheh upadhesaa ||2||
ਮੇਰੇ (ਪ੍ਰਭੂ) ਮਿੱਤਰ, ਮੇਰੀ (ਅਰਜ਼ੋਈ) ਸੁਣ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਨੂੰ ਮਿਲ ਕੇ ਉਪਦੇਸ਼ ਕਰੋ ॥
My dear (Supreme) friend, listen (to my request). I seek your sanctuary and guidance.
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥
maan na keejai saran pareejai karai su bhalaa manaieeaai ||
ਹੰਕਾਰ ਨਾ ਕਰੋ॥ (ਸਤਿਗੁਰ ਦੀ) ਸ਼ਰਨ ਪਵੋ॥ ਜੋ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਮੰਨੋ॥
Harbour no ego. Seek sanctuary (of the Supreme). Embrace His will as beneficial.
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥
sun meetaa jeeau pi(n)dd sabh tan arapeejai iau dharasan har jeeau paieeaai ||3||
ਹੇ ਮਿੱਤਰ! ਆਪਣੀ ਜਿੰਦ ਅਤੇ ਪੂਰਾ ਤਨ-ਮਨ ਪ੍ਰਭੂ ਅੱਗੇ ਸਮਰਪਿਤ ਕਰਕੇ ਇਸ ਤਰ੍ਹਾਂ ਹਰੀ ਦੇ ਦਰਸ਼ਨ (ਮਿਲਾਪ) ਦੀ ਪ੍ਰਾਪਤੀ ਹੁੰਦੀ ਹੈ ॥
Listen, O Friend! Surrender your mind, body, and your entire self; in this way, the blessed vision of the Dear Supreme is obtained.
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥
bhio anugrahu prasaadh sa(n)tan kai har naamaa hai meeThaa ||
ਕਰਤੇ ਦੀ ਬਖਸ਼ਿਸ਼ (ਪ੍ਰਸਾਦਿ) ਸਦਕਾ ਸੰਤਾ ਨੂੰ ਹਰੀ ਮਿਲਦਾ ਹੈ ਅਤੇ ਨਾਮ ਮਿੱਠਾ ਲਗਦਾ ਹੈ ॥
By His Grace (Prasad), the Seekers attain union with the Divine, and the Naam (the revealed Divine) becomes profoundly sweet to them.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥
jan naanak kau gur kirapaa dhaaree sabh akul nira(n)jan ddeeThaa ||4||1||12||
ਦਾਸ (ਸੇਵਕ) ਨਾਨਕ ਉੱਪਰ ਕਰਤੇ ਦੀ ਕ੍ਰਿਪਾ ਹੋਈ, ਤਾਂ ਦੇਖਿਆ ਕਿ ਉਹ (ਕਰਤਾ) ਸੱਭ ਜਗ੍ਹਾ ਮੌਜੂਦ ਹੈ, ਉਸ ਦੀ ਕੋਈ ਕੁਲ (ਜਾਤ) ਨਹੀਂ, ਅਤੇ ਉਹ ਕਿਸੇ ਵੀ ਤਰ੍ਹਾਂ ਦੀ ਮੈਲ/ਕਾਲਖ਼ ਤੋਂ ਰਹਿਤ ਹੈ ॥
By the grace of the primal truth/source (Gur), servant Nanak saw that the eternal Truth is present everywhere; He has no lineage, and He is free from any kind of stain.
ਸੋਰਠਿ ਮਹਲਾ ੫ ॥
soraTh mahalaa panjavaa ||
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
koT brahama(n)dd ko Thaakur suaamee sarab jeeaa kaa dhaataa re ||
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥
pratipaalai nit saar samaalai ik gun nahee moorakh jaataa re ||1||
ਹਰਿ ਆਰਾਧਿ ਨ ਜਾਨਾ ਰੇ ॥
har aaraadh na jaanaa re ||
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥
har har gur gur karataa re ||
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥
har jeeau naam pario raamadhaas || rahaau ||
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥
dheen dhiaal kirapaal sukh saagar sarab ghaTaa bharapooree re ||
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥
pekhat sunat sadhaa hai sa(n)ge mai moorakh jaaniaa dhooree re ||2||
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥
har bia(n)t hau mit kar varanau kiaa jaanaa hoi kaiso re ||
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥
karau benatee satigur apune mai moorakh dheh upadheso re ||3||
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
mai moorakh kee ketak baat hai koT paraadhee tariaa re ||
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥
gur naanak jin suniaa pekhiaa se fir garabhaas na pariaa re ||4||2||13||
ਸੋਰਠਿ ਮਹਲਾ ੫ ॥
soraTh mahalaa panjavaa ||
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥
jinaa baat ko bahut a(n)dhesaro te miTe sabh giaa ||
ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥
sahaj sain ar sukhaman naaree uoodh kamal bigasiaa ||1||
ਦੇਖਹੁ ਅਚਰਜੁ ਭਇਆ ॥
dhekhahu acharaj bhiaa ||
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥
jeh Thaakur kau sunat agaadh bodh so ridhai gur dhiaa || rahaau ||
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥
joi dhoot moh bahut sa(n)taavat te bhiaanak bhiaa ||
ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥
kareh benatee raakh Thaakur te ham teree saraniaa ||2||
ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥
jeh bha(n)ddaar gobi(n)dh kaa khuliaa jeh praapat teh liaa ||
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥
ek ratan mo kau gur dheenaa meraa man tan seetal thiaa ||3||
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥
ek boo(n)dh gur a(n)mrit dheeno taa aTal amar na muaa ||
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥
bhagat bha(n)ddaar gur naanak kau saupe fir lekhaa mool na liaa ||4||3||14||
ਸੋਰਠਿ ਮਹਲਾ ੫ ॥
soraTh mahalaa panjavaa ||
(Raag) Sorth Mahla 5 ॥
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥
charan kamal siau jaa kaa man leenaa se jan tirapat aghaiee ||
ਜੋ ਪ੍ਰਾਣੀ ਆਪਣੇ ਮਨ ਨੂੰ ਪ੍ਰਭੂ ਦੇ ਚਰਨ ਕਮਲਾਂ (ਭਾਵ ਪ੍ਰਭੂ ਦੇ ਸ਼ਬਦ) ਵਿੱਚ ਜੋੜਦੇ ਹਨ, ਉਹ ਸੱਚੀ ਅਤੇ ਸੰਪੂਰਨ ਤ੍ਰਿਪਤੀ ਦਾ ਅਨੁਭਵ ਕਰਦੇ ਹਨ।
Those who anchor their minds in the (symbolic) sacred feet (meaning the word) of the Supreme experience true and complete gratification.
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥
gun amol jis ridhai na vasiaa te nar tirasan tirakhaiee ||1||
ਅਨਮੋਲ ਗੁਣਾਂ ਦਾ ਖ਼ਜ਼ਾਨਾ (ਨਾਮੁ) ਜਿਨ੍ਹਾਂ ਦੇ ਹਿਰਦੇ ਵਿੱਚ ਨਹੀਂ ਵਸਿਆ, ਉਹ ਪ੍ਰਾਣੀ ਤ੍ਰਿਸ਼ਨਾ ਵਿੱਚ ਤੜਪਦੇ ਹਨ॥
The mortals who have not yet realized the treasure of the true word (NAAM has not imbued the heart), suffer in the agony of intense desire/unfulfilled cravings.
ਹਰਿ ਆਰਾਧੇ ਅਰੋਗ ਅਨਦਾਈ ॥
har aaraadhe arog anadhaiee ||
ਹਰੀ ਨੂੰ ਧਿਆਉਣ ਨਾਲ ਦੁੱਖਾਂ ਰੋਗਾਂ (ਮਾਇਆ ਦੇ ਜਾਲ) ਤੋਂ ਰਹਿਤ ਜੀਵਣ ਅਨੰਦਮਈ ਹੋ ਜਾਂਦਾ ਹੈ॥
Devotion to the word (devine NAAM), one enjoys bliss, free from disease/sorrow.
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥
jis no visarai meraa raam sanehee tis laakh bedhan jan aaiee || rahaau ||
ਜਿਸ ਨੂੰ ਪਿਆਰਾ ਕਰਤਾਰ ਵਿਸਰ ਜਾਂਦਾ ਹੈ, ਉਸ ਨੂੰ ਲੱਖਾਂ ਦੁੱਖ ਘੇਰ ਲੈਂਦੇ ਹਨ ॥
Those who forget my beloved Supreme, suffer in the agony of intense desire/unfulfilled cravings (chasing Maya). Pause.