ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੨੪
Sri Guru Granth Sahib Ji, Ang 624 — line-by-line, GurMatt-based meanings (13 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਸੋਰਠਿ ਮਹਲਾ ੫ ॥
soraTh mahalaa panjavaa ||
Sorth Mehla 5
ਗੁਰਿ ਪੂਰੈ ਕੀਤੀ ਪੂਰੀ ॥
gur poorai keetee pooree ||
ਪ੍ਰਭੁ ਰਵਿ ਰਹਿਆ ਭਰਪੂਰੀ ॥
prabh rav rahiaa bharapooree ||
ਖੇਮ ਕੁਸਲ ਭਇਆ ਇਸਨਾਨਾ ॥
khem kusal bhiaa isanaanaa ||
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
paarabraham viTahu kurabaanaa ||1||
ਗੁਰ ਕੇ ਚਰਨ ਕਵਲ ਰਿਦ ਧਾਰੇ ॥
gur ke charan kaval ridh dhaare ||
ਬਿਘਨੁ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ॥੧॥ ਰਹਾਉ ॥
bighan na laagai til kaa koiee kaaraj sagal savaare ||1|| rahaau ||
ਮਿਲਿ ਸਾਧੂ ਦੁਰਮਤਿ ਖੋਏ ॥
mil saadhoo dhuramat khoe ||
ਪਤਿਤ ਪੁਨੀਤ ਸਭ ਹੋਏ ॥
patit puneet sabh hoe ||
ਰਾਮਦਾਸਿ ਸਰੋਵਰ ਨਾਤੇ ॥
raamadhaas sarovar naate ||
ਸਭ ਲਾਥੇ ਪਾਪ ਕਮਾਤੇ ॥੨॥
sabh laathe paap kamaate ||2||
ਗੁਨ ਗੋਬਿੰਦ ਨਿਤ ਗਾਈਐ ॥
gun gobi(n)dh nit gaieeaai ||
ਸਾਧਸੰਗਿ ਮਿਲਿ ਧਿਆਈਐ ॥
saadhasa(n)g mil dhiaaieeaai ||
ਮਨ ਬਾਂਛਤ ਫਲ ਪਾਏ ॥
man baa(n)chhat fal paae ||
ਗੁਰੁ ਪੂਰਾ ਰਿਦੈ ਧਿਆਏ ॥੩॥
gur pooraa ridhai dhiaae ||3||
ਗੁਰ ਗੋਪਾਲ ਆਨੰਦਾ ॥
gur gopaal aana(n)dhaa ||
ਜਪਿ ਜਪਿ ਜੀਵੈ ਪਰਮਾਨੰਦਾ ॥
jap jap jeevai paramaana(n)dhaa ||
ਜਨ ਨਾਨਕ ਨਾਮੁ ਧਿਆਇਆ ॥
jan naanak naam dhiaaiaa ||
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
prabh apanaa biradh rakhaiaa ||4||10||60||
ਰਾਗੁ ਸੋਰਠਿ ਮਹਲਾ ੫ ॥
raag soraTh mahalaa panjavaa ||
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥
dheh dhis chhatr megh ghaTaa ghaT dhaaman chamak ddaraio ||
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥੧॥
sej ikelee needh nahu naineh pir paradhes sidhaio ||1||
ਹੁਣਿ ਨਹੀ ਸੰਦੇਸਰੋ ਮਾਇਓ ॥
hun nahee sa(n)dhesaro maio ||
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ek kosaro sidh karat laal tab chatur paataro aaio || rahaau ||
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥
kiau bisarai ih laal piaaro sarab gunaa sukhadhaio ||
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥੨॥
ma(n)dhar char kai pa(n)th nihaarau nain neer bhar aaio ||2||
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥
hau hau bheet bhio hai beecho sunat dhes nikaTaio ||
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥੩॥
bhaa(n)bheeree ke paat paradho bin pekhe dhooraio ||3||
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥
bhio kirapaal sarab ko Thaakur sagaro dhookh miTaio ||
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥
kahu naanak haumai bheet gur khoiee tau dhiaar beeThalo paio ||4||
ਸਭੁ ਰਹਿਓ ਅੰਦੇਸਰੋ ਮਾਇਓ ॥
sabh rahio a(n)dhesaro maio ||
ਜੋ ਚਾਹਤ ਸੋ ਗੁਰੂ ਮਿਲਾਇਓ ॥
jo chaahat so guroo milaio ||
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
sarab gunaa nidh raio || rahaau dhoojaa ||11||61||
ਸੋਰਠਿ ਮਹਲਾ ੫ ॥
soraTh mahalaa panjavaa ||
Sorth Mehla 5
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥
giee bahoR ba(n)dhee chhoR nira(n)kaar dhukhadhaaree ||
ਸਤਿਗੁਰ ਬਿਨਾ ਬਹੁੜੀ (ਮੱਦਦ) ਚਲੀ ਗਈ, ਬੰਦਨਾ ਨੂੰ ਤੋਂੜਣ ਵਾਲੇ ਇੱਕ ਨਿਰੰਕਾਰ ਤੋਂ ਬਿਨਾਂ ਦੁੱਖਾਂ ਦੀ ਮਾਰ ਪੈ ਗਈ ॥
Without the Divine, all help and protection is gone; without the Formless One—the Shatterer of bonds—one is struck by a barrage of continuous sorrows.
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥
karam na jaanaa dharam na jaanaa lobhee maiaadhaaree ||
ਮੈਨੂੰ ਸਮਝ ਨਹੀਂ ਕਿ ਕਿਹੜਾ ਕਰਮ ਚੰਗਾ ਜਾਂ ਮਾੜਾ ਹੈ (ਨਾਮੁ ਦੀ ਸੋਝੀ ਨਹੀਂ), ਧਰਮ ਨੂੰ ਵੀ ਨਹੀਂ ਸਮਝ ਸਕਦਾ (ਕਿ ਹੁਕਮ ਕੀ ਹੈ) ਕਿਉਂਕਿ ਮੈਂ ਲਾਲਚ ਵੱਸ ਮਾਇਆ ਦੇ ਭਰਮ ਜਾਲ ਵਿਚ ਫ਼ਸਿਆ ਹੋਇਆ ਹਾਂ ॥
I do not understand which deeds are good or bad (I lack the awareness of the Divine Name), nor can I comprehend righteousness (what the Divine Command truly is), because I am trapped in the deceptive web of worldly illusion, driven by greed.
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥
naam pario bhagat govi(n)dh kaa ieh raakhahu paij tumaaree ||1||
ਬਾਣੀ ਜੀਵ ਨੂੰ ਸਮਝਾਉਂਦੀ ਹੈ ਕਿ ਹੇ ਭਗਤ ਜਣੋ ਉਸ ਪ੍ਰਭੂ (ਗੋਵਿੰਦ) ਦਾ ਨਾਮੁ ਜਪੋ (ਨਾਲ ਜੁੜੋ), ਇਸ ਨਾਮੁ ਨੇ ਹੀ ਤੁਹਾਡੀ ਲੱਜਾ/ਪੈਜ/ਇੱਜਤ ਰੱਖਣੀ ਹੈ ॥
The sacred Gurbani counsels the mind: O devotees, connect with and contemplate the Name of that Supreme (Gobind), for it is this Divine Name alone that will safeguard your honor, dignity, and grace.
ਹਰਿ ਜੀਉ ਨਿਮਾਣਿਆ ਤੂ ਮਾਣੁ ॥
har jeeau nimaaniaa too maan ||
ਹੇ ਕਰਤਾਰ ਜੀ, ਤੂੰ ਉਨ੍ਹਾਂ ਜੀਵਾਂ ਦਾ ਮਾਣ (ਆਸਰਾ) ਹੈਂ, ਜਿਨ੍ਹਾਂ ਦਾ ਸੰਸਾਰ ਵਿੱਚ ਕੋਈ ਆਦਰ ਨਹੀਂ ਕਰਦਾ॥
O Divine, You are the true honor (refuge) of those souls whom no one respects or values in this world.
ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
nicheejiaa cheej kare meraa govi(n)dh teree kudharat kau kurabaan || rahaau ||
ਜੋ ਬਿਲਕੁਲ ਤੁੱਛ, ਨਕਾਰੇ ਜਾਂ ਨਿਮਾਣੇ ਹੋਣ, ਓਹਨਾ ਨੂੰ ਉਨ੍ਹਾਂ ਮੇਰਾ ਪਾਲਨਹਾਰਾ ਬਹੁਤ ਕੀਮਤੀ, ਆਦਰ-ਜੋਗ ਅਤੇ ਮਹਾਨ ਬਣਾ ਦਿੰਦਾ ਹੈ ॥ ਹੇ ਮਾਲਕ, ਮੈਂ ਤੇਰੀ ਇਸ ਅਚਰਜ ਖੇਡ ਅਤੇ ਸਮਰੱਥਾ ਤੋਂ ਸਦਕੇ ਹਾਂ ॥
Those who are considered completely worthless, neglected, or humble are made immensely valuable, honorable, and great by my Sustainer. O Master, I am a sacrifice to Your wondrous play and supreme nature.
ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥
jaisaa baalak bhai subhaiee lakh aparaadh kamaavai ||
ਜਿਵੇਂ ਕੋਈ ਬੱਚਾ ਆਪਣੀ ਅਣਜਾਣਪੁਣੇ ਦੀ ਆਦਤ ਜਾਂ ਸੁਭਾਅ ਕਰਕੇ ਲੱਖਾਂ ਹੀ ਗ਼ਲਤੀਆਂ (ਅਪਰਾਧ) ਕਰਦਾ ਹੈ ॥
Just as a child commits numerous mistakes (offenses) out of its innocent habits or ignorant nature.
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥
kar upadhes jhiRake bahu bhaatee bahuR pitaa gal laavai ||
ਜਿਸ ਤਰਾਂ ਪਿਤਾ ਬਾਲਕ ਨੂੰ ਬਹੁਤ ਤਰਾਂ ਝਿੜਕ ਕੇ ਜਾਂ ਘੂਰ ਕੇ ਸਮਝਾਉਂਦਾ ਹੈ, ਪਰ ਫਿਰ ਉਸ ਨੂੰ ਪਿਆਰ ਨਾਲ ਗਲੇ ਲਾਉਂਦਾ ਹੈ ॥
Just as a father guides his child by scolding or reprimanding him in various ways, but then lovingly embraces him once again.
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥
pichhale aaugun bakhas le prabh aagai maarag paavai ||2||
ਇਸੇ ਤਰ੍ਹਾਂ ਪ੍ਰਭੂ ਭਗਤਾਂ ਦੀਆਂ ਪਿਛਲੀਆਂ ਗਲਤੀਆਂ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਸਹੀ ਰਾਹ ਉੱਤੇ ਪਾ ਦਿੰਦਾ ਹੈ ॥
In this very same way, The Almighty forgives the past mistakes of the devotees and places them on the righteous path ahead.
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥
har a(n)tarajaamee sabh bidh jaanai taa kis peh aakh sunaieeaai ||
ਹਰਿ (ਸਿਰਜਣਹਾਰ) ਸਭ ਦੇ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ ਹੈ ਅਤੇ ਉਹ ਸਾਡੀ ਹਰ ਹਾਲਤ (ਬਿਧਿ) ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਫਿਰ (ਉਸ ਤੋਂ ਬਿਨਾਂ) ਹੋਰ ਕਿਸੇ ਅੱਗੇ ਆਪਣਾ ਦੁੱਖ ਰੋ ਕੇ ਸੁਣਾਇਆ ਜਾਵੇ?
The Divine is the all Knower who perceives the secrets of all hearts and intimately understands our every state; before whom else then, save for Him, should we lay bare our sorrows?
ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥
kahanai kathan na bheejai gobi(n)dh har bhaavai paij rakhaieeaai ||
ਸਿਰਫ ਜ਼ਬਾਨੀ ਗੱਲਾਂ (ਕਥਨ ਕਰਨ) ਅਤੇ ਕਰਮ ਕਾਂਡਾਂ ਨਾਲ ਪ੍ਰਭੂ ਪ੍ਰਸੰਨ ਨਹੀਂ ਹੁੰਦਾ; ਜੋ ਉਸ ਹਰਿ ਨੂੰ ਚੰਗਾ ਲੱਗ ਪੈਂਦਾ ਹੈ (ਜਿਸ ਦਾ ਉੱਚਾ ਅਚਾਰ ਹੁੰਦਾ ਹੈ), ਉਹ ਉਸ ਦੀ ਇੱਜ਼ਤ ਰੱਖ ਲੈਂਦਾ ਹੈ ॥
The Supreme is not pleased by mere lip service or ritualistic deeds; whoever becomes pleasing to the Divine through a righteous and noble character has their honor preserved.
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥
avar oT mai sagalee dhekhee ik teree oT rahaieeaai ||3||
ਹੇ ਪ੍ਰਭੂ! ਮੈਂ ਹੋਰ ਬਹੁਤ ਆਸਰੇ (ਓਟ) ਵੇਖ ਲਏ ਹਨ (ਪਰ ਕੋਈ ਵੀ ਸਦਾ ਰਹਿਣ ਵਾਲਾ ਨਹੀਂ ਹੈ); ਹੁਣ ਮੈਂ ਕੇਵਲ ਤੇਰਾ ਇੱਕ (ਸੱਚਾ) ਆਸਰਾ ਹੀ ਆਪਣੇ ਮਨ ਵਿੱਚ ਰੱਖਿਆ ਹੋਇਆ ਹੈ ॥
O Almighty, I have searched and seen many other shelters (but none are everlasting); now, I hold Your solitary, true protection as the only anchor within my heart.