ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੩੨

Sri Guru Granth Sahib Ji, Ang 632 — line-by-line, GurMatt-based meanings (16 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥
a(n)t sa(n)g kaahoo nahee dheenaa birathaa aap ba(n)dhaiaa ||1||
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥
naa har bhajio na gur jan sevio neh upajio kachh giaanaa ||
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥
ghaT hee maeh nira(n)jan terai tai khojat udhiaanaa ||2||
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥
bahut janam bharamat tai haario asathir mat nahee paiee ||
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥
maanas dheh pai padh har bhaj naanak baat bataiee ||3||3||
ਸੋਰਠਿ ਮਹਲਾ ੯ ॥
soraTh mahalaa nauvaa ||
Sorath Mehla 9
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥
man re prabh kee saran bichaaro ||
ਹੇ ਮਨ! ਪ੍ਰਭੂ ਦੀ ਸ਼ਰਨ ਲੈਣ ਦਾ ਵਿਚਾਰ ਕਰ। ਉਸ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ॥
O my mind! Dwell deeply upon entering the sanctuary of the Divine, and enshrine the sacred Name of that Eternal Lord within the very core of your heart.
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥
jeh simarat ganakaa see udharee taa ko jas ur dhaaro ||1|| rahaau ||
ਜਿਸ ਦਾ ਸਿਮਰਨ ਕਰਨ ਸਦਕਾ ਗਨਿਕਾ (ਵੇਸਵਾ) ਦਾ ਵੀ ਕਲਿਆਣ ਹੋ ਗਿਆ ਸੀ ॥ ਉਸ ਦੇ ਨਾਮ ਦੀ ਮਹਿਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੋ ॥ ਰੁਕੋ, ਵਿਚਾਰੋ ॥
Enshrine deep within your heart the majestic glory of that Sacred Name—by whose contemplation even Ganika, a prostitute, was touched by Grace and fully redeemed. Pause, and reflect.
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥
aTal bhio dhraooa jaa kai simaran ar nirabhai padh paiaa ||
ਜਿਸ ਤਰਾਂ ਧਰੂ ਭਗਤ ਨੇ ਅਟਲ (ਜੋ ਰੋਕਣ ਉਪ੍ਰੰਤ ਨਹੀਂ ਰੂਕੀਆ) ਹੋ ਕੇ ਨਾਮ ਸਿਮਰਨ ਕਰਕੇ ਉੱਚੀ ਅਧਿਆਤਮਿਕ ਪਦਵੀ ਹਾਂਸਲ ਕੀਤੀ ॥
Just as Bhagat Dhruva became unshakeable (unstoppable despite all obstructions) and attained a high state through the meditation of the Divine Name.
ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥
dhukh harataa ieh bidh ko suaamee tai kaahe bisaraiaa ||1||
ਇਸੇ ਤਰ੍ਹਾਂ ਉਹ ਮਾਲਕ ਸਭ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਆਪਣੇ ਮਨੋਂ ਉਸ ਪ੍ਰਭੂ ਨੂੰ ਕਿਉਂ ਵਿਸਾਰਿਆ (ਭੁਲਾਇਆ) ਹੋਇਆ ਹੈ ॥
In this very same way, that Master is the destroyer of everyone's sufferings; why, then, have you excluded and forgotten that Lord from your mind?
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥
jab hee saran gahee kirapaa nidh gaj garaeh te chhooTaa ||
ਗੁਰੂ ਸਾਹਿਬ ਇੱਥੇ ਗਜੇਂਦਰ ਮੋਖ ਦੀ ਇਤਿਹਾਸਕ ਕਥਾ ਦਾ ਹਵਾਲਾ ਦੇ ਕੇ ਮਨੁੱਖ ਨੂੰ ਸਮਝਾਉਂਦੇ ਹਨ। ਜਦੋਂ ਤੱਕ ਹਾਥੀ ਨੂੰ ਆਪਣੇ ਸਰੀਰਕ ਬਲ 'ਤੇ ਮਾਣ ਸੀ, ਉਹ ਮਗਰਮੱਛ ਨਾਲ ਲੜਦਾ ਰਿਹਾ ਅਤੇ ਹਾਰਦਾ ਰਿਹਾ ॥
ਪਰ ਜਦੋਂ ਉਸ ਦਾ ਸਾਰਾ ਜ਼ੋਰ ਖ਼ਤਮ ਹੋ ਗਿਆ ਅਤੇ ਉਸ ਨੇ ਪੂਰਨ ਰੂਪ ਵਿੱਚ ਪ੍ਰਭੂ ਅੱਗੇ ਸਮਰਪਣ ਕਰ ਦਿੱਤਾ (ਉਸ ਨੂੰ ਆਪਣੇ ਮਨ ਵਿੱਚ ਧਿਆਇਆ), ਤਾਂ ਪ੍ਰਭੂ ਨੇ ਇੱਕ ਖਿਨ ਵਿੱਚ ਉਸ ਦੀ ਰੱਖਿਆ ਕੀਤੀ ॥
Guru Sahib guides humanity here by drawing upon the historical allegory of Gajendra Moksha. So long as the elephant relied upon the pride of his own physical might, he continued to struggle against the crocodile, only to suffer defeat.

Yet, the very moment his worldly strength was utterly spent and he cast himself in complete, heartfelt surrender before the Divine, the Lord extended His protection in a mere fraction of a second.
ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥
mahamaa naam kahaa lau baranau raam kahat ba(n)dhan teh tooTaa ||2||
ਮੈਂ ਨਾਮ ਦੀ ਵਡਿਆਈ ਦਾ ਕੀ ਵਰਨਣ ਕਰਾਂ ? ਨਾਮ ਦੀ ਮਹਿਮਾ ਇੰਨੀ ਬੇਅੰਤ ਹੈ ਕਿ ਉਹ ਮਨੁੱਖੀ ਬੋਲੀ ਅਤੇ ਸ਼ਬਦਾਂ ਦੀ ਪਕੜ ਤੋਂ ਪੂਰੀ ਤਰ੍ਹਾਂ ਬਾਹਰ ਹੈ ॥

ਕੇਵਲ ਉਸ ਰਮੇ ਹੋਏ ਰਾਮ (ਸਰਵ-ਵਿਆਪਕ ਪ੍ਰਭੂ) ਦਾ ਨਾਮ ਮੁਖੋਂ ਉਚਾਰਨ ਨਾਲ (ਸੁਰਤ ਜੋੜਨ ਨਾਲ), ਸਾਰੇ ਦੁਨਿਆਵੀ ਵਿਕਾਰ ਅਤੇ ਬੰਧਨ ਇੱਕ ਪਲ ਵਿੱਚ ਟੁੱਟ ਜਾਂਦੇ ਹਨ ॥
How can I possibly describe the sublime grandeur of the Divine Name? Its majestic glory is so infinite that it transcends the limits of human speech and the grasp of words.
By merely whispering the Name of that immanent, all-pervading Lord—and anchoring your awareness within Him—the heavy chains of worldly vices and all inner bondages are completely shattered in a single instant.
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥
ajaamal paapee jag jaane nimakh maeh nisataaraa ||
ਅਜਾਮਲ ( ਇਹ ਇੱਕ ਇਤਿਹਾਸਕ ਕਥਾ ਦਾ ਹਵਾਲਾ ਹੈ) ਜਿਸ ਨੂੰ ਸਾਰਾ ਸੰਸਾਰ ਇੱਕ ਬਹੁਤ ਵੱਡਾ ਪਾਪੀ ਅਤੇ ਵਿਕਾਰੀ ਮੰਨਦਾ ਸੀ ॥ ਅਜਿਹੇ ਪਾਪੀ ਦਾ ਵੀ ਪ੍ਰਭੂ ਨੇ ਇੱਕ ਅੱਖ ਦੇ ਫੋਰ ਯਾਨੀ ਇੱਕ ਪਲ ਵਿੱਚ ਪੂਰਨ ਉਧਾਰ ਅਤੇ ਕਲਿਆਣ ਕਰ ਦਿੱਤਾ ॥
Ajamal (this is a reference to a historical narrative) was considered by the entire world to be an immense sinner and a degenerate. Yet, even for such a sinner, the Lord brought about complete salvation and liberation in a mere blink of an eye—in an instant.
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥
naanak kahat chet chi(n)taaman tai bhee utareh paaraa ||3||4||
ਨਾਨਕ ਜੀ ਕਹਿ ਰਹੇ ਹਨ ਕਿ ਤੂੰ ਭੀ ਉਸ ਪ੍ਰਭੂ ਦੇ ਨਾਮ ਸਿਮਰਨ ਵਿੱਚ ਜੁੜ ਤਾਂ ਕਿ ਤੇਰਾ ਵੀ ਪਾਰ ਉਤਾਰਾ ਹੋ ਸਕੇ (ਇਸ ਭਵਜਲ ਨੂੰ ਪਾਰ ਕਰ ਸਕੇਂ) ॥
Guru Nanak Ji is saying that you too should immerse yourself in the contemplation of the Lord’s Name, so that you also may be carried across and safely cross this turbulent ocean of worldly existence.
ਸੋਰਠਿ ਮਹਲਾ ੯ ॥
soraTh mahalaa nauvaa ||
ਪ੍ਰਾਨੀ ਕਉਨੁ ਉਪਾਉ ਕਰੈ ॥
praanee kaun upaau karai ||
ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥
jaa te bhagat raam kee paavai jam ko traas harai ||1|| rahaau ||
ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥
kaun karam bidhiaa kahu kaisee dharam kaun fun kariee ||
ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥
kaun naam gur jaa kai simarai bhav saagar kau tariee ||1||
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥
kal mai ek naam kirapaa nidh jaeh japai gat paavai ||
ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥
aaur dharam taa kai sam naahan ieh bidh bedh bataavai ||2||
ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥
sukh dhukh rahat sadhaa niralepee jaa kau kahat gusaiee ||
ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥
so tum hee meh basai nira(n)tar naanak dharapan niaaiee ||3||5||
ਸੋਰਠਿ ਮਹਲਾ ੯ ॥
soraTh mahalaa nauvaa ||
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥
maiee mai keh bidh lakhau gusaiee ||
ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥
mahaa moh agiaan timar mo man rahio urajhaiee ||1|| rahaau ||
ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥
sagal janam bharam hee bharam khoio neh asathir mat paiee ||
ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥
bikhiaasakat rahio nis baasur neh chhooTee adhamaiee ||1||
ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥
saadhasa(n)g kabahoo nahee keenaa neh keerat prabh gaiee ||
ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥
jan naanak mai naeh kouoo gun raakh leh saranaiee ||2||6||
ਸੋਰਠਿ ਮਹਲਾ ੯ ॥
soraTh mahalaa nauvaa ||
Sorath Mehla 9
ਮਾਈ ਮਨੁ ਮੇਰੋ ਬਸਿ ਨਾਹਿ ॥
maiee man mero bas naeh ||
ਹੇ ਮਾਂ! ਮੇਰਾ ਇਹ ਮਨ ਮੇਰੇ ਵੱਸ ਵਿੱਚ ਨਹੀਂ ਰਿਹਾ ॥
O mother! This mind of mine is not under my control.
ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥
nis baasur bikhian kau dhaavat keh bidh rokau taeh ||1|| rahaau ||
ਇਹ ਦਿਨ-ਰਾਤ ਵਿਕਾਰਾਂ ਵੱਲ ਹੀ ਦੌੜਦਾ ਰਹਿੰਦਾ ਹੈ ॥ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ ॥ ਰੁਕੋ, ਵਿਚਾਰੋ ॥
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥
bedh puraan simirat ke mat sun nimakh na he'ee basaavai ||
ਇਹ ਮਨ ਧਾਰਮਿਕ ਗ੍ਰੰਥਾਂ (ਵੇਦ, ਪੁਰਾਣ, ਸਿਮ੍ਰਿਤੀਆਂ) ਦੇ ਉਪਦੇਸ਼ਾਂ ਨੂੰ ਸੁਣ ਕੇ ਵੀ ਇੱਕ ਪਲ ਲਈ ਵੀ ਉਨ੍ਹਾਂ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ॥

ਇੱਥੇ ਵੇਦਾਂ, ਪੁਰਾਨਾ ਜਾਂ ਸਿਮ੍ਰਤੀਆਂ ਦੀ ਪ੍ਰੋੜਤਾ ਨਹੀਂ ਬਲਕਿ ਓਹਨਾ ਵਿੱਚ ਦਿੱਤੇ ਦੁਨਿਆਵੀ ਸੁਝਾਵਾਂ ਵੱਲ ਇਸ਼ਾਰਾ ਹੈ ਕਿ ਇੰਨ੍ਹਾਂ ਨੂੰ ਮੰਨਣ ਵਾਲੇ ਗ੍ਰੰਥਾਂ ਦੇ ਉਪਦੇਸ਼ਾਂ 'ਤੇ ਵੀ ਅਮਲ ਨਹੀਂ ਕਰਦੇ ॥

ਇਸ ਸ਼ਬਦ ਦੇ ਅਖੀਰ ਵਿੱਚ ਇਸ ਦਾ ਅਸਲ ਹੱਲ ਦੱਸਿਆ ਗਿਆ ਹੈ ॥ ਸਦੀਵੀਂ ਸੱਚ ਨਾਲ ਜੁੜਣ ਦੇ ਨਾਲ ਹੀ ਇਸ ਮਨ ਨੂੰ ਪ੍ਰਭੂ ਦੀ ਸ਼ਰਨ ਵਿੱਚ ਪਾ ਕੇ ਵੱਸ ਕੀਤਾ ਜਾ ਸਕਦਾ ਹੈ ॥
Even after listening to the teachings of religious scriptures (Vedas, Puranas, Simritis), this mind does not enshrine them within the heart even for a single moment.

Here, it is not an endorsement of the Vedas, Puranas, or Simritis, but rather a reference to the advice given within them—highlighting that even those who follow these scriptures fail to act upon their teachings.

At the end of this Shabad, the true solution is provided. It is only by connecting with the Eternal Truth and placing this mind under the refuge of the Almighty that it can be brought under control.
ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥
par dhan par dhaaraa siau rachio birathaa janam siraavai ||1||
ਇਹ ਪਰਾਏ ਧਨ ਅਤੇ ਪਰਾਈ ਇਸਤਰੀ ਦੇ ਮੋਹ ਵਿੱਚ ਫਸਿਆ ਹੋਇਆ ਹੈ ਅਤੇ ਆਪਣਾ ਕੀਮਤੀ ਜੀਵਨ ਵਿਅਰਥ ਗੁਆ ਰਿਹਾ ਹੈ ॥
This is entangled in the attachment to another's wealth and another's woman, and is wasting its precious life in vain.
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥
madh maiaa kai bhio baavaro soojhat neh kachh giaanaa ||
ਮਾਇਆ ਦੇ ਨਸ਼ੇ ਵਿੱਚ ਇਹ ਮਨ ਪਾਗਲ ਹੋ ਚੁੱਕਾ ਹੈ, ਜਿਸ ਕਰਕੇ ਇਸ ਨੂੰ ਅਸਲ ਗਿਆਨ ਦੀ ਕੋਈ ਸੋਝੀ ਨਹੀਂ ਰਹੀ ॥
Intoxicated by Maya, this mind has gone mad, because of which it has no understanding of true wisdom.
ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥
ghaT hee bheetar basat nira(n)jan taa ko maram na jaanaa ||2||
ਮਾਲਕ ਤਾਂ ਹਿਰਦੇ ਦੇ ਅੰਦਰ ਹੀ ਵੱਸਦਾ ਹੈ, ਪਰ ਇਸ ਮਨ ਨੇ ਉਸ ਦੇ ਇਸ ਭੇਦ ਨੂੰ ਨਹੀਂ ਪਛਾਣਿਆ ॥
The Master dwells within the heart itself, but this mind has not recognized this secret of His.