ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੩੮
Sri Guru Granth Sahib Ji, Ang 638 — line-by-line, GurMatt-based meanings (13 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥੪॥
haumai maar manasaa maneh samaanee gur kai sabadh pachhaataa ||4||
ਜਿਨ੍ਹਾਂ ਗੁਰਮੁਖਾਂ ਨੇ ਗੁਰੁ ਸ਼ਬਦ ਦੁਆਰਾ ਉਸ ਅਕਾਲ ਪੁਰਖ ਨੂੰ ਪਛਾਣ ਲਿਆ ਹੈ, ਉਹਨਾਂ ਦੀ ਹਉਮੈ (ਅਹੰਕਾਰ) ਮੁੱਕ ਜਾਂਦੀ ਹੈ ਅਤੇ ਮਨ ਦੀਆਂ ਸਾਰੀਆਂ ਵਾਸਨਾਵਾਂ/ਇੱਛਾਵਾਂ (ਮਨਸਾ) ਮਨ ਦੇ ਅੰਦਰ ਹੀ ਸ਼ਾਂਤ ਹੋ ਜਾਂਦੀਆਂ ਹਨ ॥
The individuals (Gurmukhs) attuned to the Word, who have realized the Eternal Truth through the Word, their ego (pride) is completely eradicated, and all the desires and cravings of their mind (Mansaa) are quieted within the mind itself.
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥
achi(n)t ka(n)m kareh prabh tin ke jin har kaa naam piaaraa ||
ਜਿਨ੍ਹਾਂ ਗੁਰਮੁਖਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ, ਪ੍ਰਭੂ ਉਹਨਾਂ ਦੇ ਸਾਰੇ ਕੰਮ ਚਿੰਤਾ ਤੋਂ ਰਹਿਤ ਹੋ ਕੇ (ਆਪਣੇ ਆਪ/ਬਿਨਾਂ ਮੰਗੇ ਹੀ) ਸਵਾਰ ਦਿੰਦਾ ਹੈ ॥
God automatically and effortlessly resolves the affairs of those individuals who are attuned to the Divine Name.
ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥
gur parasaadh sadhaa man vasiaa sabh kaaj savaaranahaaraa ||
ਕਰਤਾਰ ਦੀ ਕਿਰਪਾ (ਪ੍ਰਸਾਦਿ) ਦੁਆਰਾ, ਕਰਤਾਰ ਸਦਾ ਲਈ ਮਨੁੱਖ ਦੇ ਮਨ ਵਿੱਚ ਵੱਸ ਜਾਂਦਾ ਹੈ, ਜੋ ਸਾਰੇ ਕਾਰਜਾਂ ਨੂੰ ਸਵਾਰਨ ਦੀ ਪੂਰਨ ਸਮਰੱਥਾ ਰੱਖਦਾ ਹੈ ॥
Through the grace (Parsaad) of the Divine, He takes permanent residence within the mind of a human being—the One who possesses the ultimate power and capacity to resolve and perfect all affairs.
ਓਨਾ ਕੀ ਰੀਸ ਕਰੇ ਸੁ ਵਿਗੁਚੈ ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥
onaa kee rees kare su viguchai jin har prabh hai rakhavaaraa ||5||
ਜਿਨ੍ਹਾਂ ਜੀਵਾਂ ਦਾ ਰਾਖਾ ਖ਼ੁਦ ਵਾਹਿਗੁਰੂ ਹੈ, ਜੋ ਕੋਈ ਵੀ ਉਹਨਾਂ ਦੀ (ਈਰਖਾ ਨਾਲ) ਰੀਸ ਜਾਂ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਆਖਰਕਾਰ ਖ਼ੁਆਰ (ਪਰੇਸ਼ਾਨ) ਹੀ ਹੁੰਦਾ ਹੈ ॥ ਪ੍ਰਭੂ ਦੇ ਪਿਆਰਿਆਂ ਦੀ ਓਟ ਸੱਚੀ ਹੁੰਦੀ ਹੈ, ਇਸ ਲਈ ਉਹਨਾਂ ਦਾ ਮੁਕਾਬਲਾ ਕਰਨ ਵਾਲੇ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ ॥
Whosoever seeks to rival those protected by God Himself is ultimately brought to ruin. For the shelter of the Divine beloved is absolute, leaving their adversaries with nothing but bitter despair.
ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥
bin satigur seve kinai na paiaa manmukh bhauk mue bilalaiee ||
ਸਤਿਗੁਰ (ਕਰਤਾਰ) ਦੀ ਸੇਵਾ (ਨਾਮੁ ਨਾਲ ਜੁੜਣਾ) ਤੋਂ ਬਿਨ੍ਹਾਂ ਉਸ ਵਾਹਿਗੁਰੂ ਦੀ ਸ਼ਰਨ ਨਹੀਂ ਮਿਲਦੀ ਮਨਮੁੱਖ (ਮਾਇਆ ਵਿੱਚ ਗ੍ਰਸੇ ਜੀਵ) ਸਾਰੀ ਉਮਰ ਅਹੰਕਾਰ ਅਤੇ ਤ੍ਰਿਸ਼ਨਾ ਦੇ ਵਿਅਰਥ ਬੋਲ ਬੋਲਦੇ ਹੋਏ ਹਨ ॥ ਉਹ ਅਧਿਆਤਮਿਕ ਤੌਰ 'ਤੇ ਮਰ ਜਾਂਦੇ ਹਨ ਅਤੇ ਅੰਤ ਵਿੱਚ ਦੁੱਖ ਪਾ ਕੇ ਵਿਲਕਦੇ (ਰੋਂਦੇ) ਹਨ ॥
Bereft of devotion to the True Guru and union with the Divine Name, one never finds sanctuary in God. Submerged in worldly illusions, the self-willed spend their days in the empty chatter of ego and desire—dying an inner death, only to weep in deep agony at the journey's end.
ਆਵਹਿ ਜਾਵਹਿ ਠਉਰ ਨ ਪਾਵਹਿ ਦੁਖ ਮਹਿ ਦੁਖਿ ਸਮਾਈ ॥
aaveh jaaveh Thaur na paaveh dhukh meh dhukh samaiee ||
ਮਨਮੁਖ ਜਨਮ-ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਨ ਨੂੰ ਕਦੇ ਵੀ ਕੋਈ ਸਥਿਰ ਟਿਕਾਣਾ ਜਾਂ ਸੱਚੀ ਸ਼ਾਂਤੀ ਨਹੀਂ ਮਿਲਦੀ ॥ ਉਹ ਸਾਰੀ ਉਮਰ ਇੱਕ ਦੁੱਖ ਤੋਂ ਨਿਕਲ ਕੇ ਦੂਜੇ ਦੁੱਖ ਵਿੱਚ ਫਸੇ ਰਹਿੰਦੇ ਹਨ ਅਤੇ ਆਖਰਕਾਰ ਦੁੱਖਾਂ ਦੇ ਅੰਦਰ ਹੀ ਸਮਾ ਜਾਂਦੇ ਹਨ ॥
The self-willed remain trapped in an endless cycle of birth and death, and their minds never find a stable anchor or true peace. Throughout their entire lives, they break free from one sorrow only to become entangled in another, ultimately dissolving entirely into their own suffering.
ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥੬॥
gurmukh hovai su a(n)mrit peevai sahaje saach samaiee ||6||
ਜੋ ਗੁਰਮੁਖ ਹੋ ਜਾਵੇ (ਆਪਣਾ ਮੁੱਖ ਗੁਰ/ਕਰਤੇ ਵੱਲ ਕਰ ਲਵੇ) ਭਾਵ ਉਸ ਦੀ ਰਜ਼ਾ ਵਿੱਚ ਆ ਜਾਵੇ, ਉਹ ਅੰਮ੍ਰਿਤ (ਜੋ ਆਪ ਮੁਕਤ/ਮ੍ਰਿਤੂ ਤੋਂ ਰਹਿਤ ਹੈ) ਹਾਸਲ ਕਰਦਾ ਹੈ ਅਤੇ ਸੱਚ ਵਿੱਚ ਸਦਾ ਲਈ ਸਮਾ ਜਾਂਦਾ ਹੈ ॥
One who becomes a Gurmukh (turns one's face towards the Divine), meaning comes into His Will, obtains Amrit/Nectar (which is itself liberated/free from death) and merges into Eternal Truth forever.
ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥
bin satigur seve janam na chhoddai je anek karam karai adhikaiee ||
ਸੱਚੇ ਗੁਰ ਦੀ ਸੇਵਾ ਅਤੇ ਨਾਮ ਨਾਲ ਜੁੜ ਬਿਨਾਂ, ਜਨਮ (ਅਤੇ ਮਰਨ) ਦਾ ਗੇੜ ਜੀਵ ਦਾ ਪਿੱਛਾ ਨਹੀਂ ਛੱਡਦੇ ਭਾਵੇਂ ਉਹ ਕੋਈ ਵੀ ਯਤਨ ਜਾ ਵੱਡੇ ਧਾਰਮਿਕ ਕਰਮ ਕਰੇ ॥
Without serving the True Word and connecting with the Divine Name, the cycle of birth and death never releases its hold, no matter what efforts or great religious rituals one performs.
ਵੇਦ ਪੜਹਿ ਤੈ ਵਾਦ ਵਖਾਣਹਿ ਬਿਨੁ ਹਰਿ ਪਤਿ ਗਵਾਈ ॥
vedh paReh tai vaadh vakhaaneh bin har pat gavaiee ||
ਵੇਦਾਂ ਨੂੰ ਪੜ੍ਹਕੇ (ਪੰਡਿਤ) ਬਹਿਸ ਕਰਦਾ ਹੈ ਅਤੇ ਵਿਚਾਰ ਦਿੰਦਾ ਹੈ ਕਿ ਕਿਹੜੇ ਮੰਤਰ/ਕਰਮ ਕਾਂਡ ਕਿਸ ਕੰਮ ਲਈ ਵਰਤਣੇ ਹਨ ॥ (ਪਰ ਪ੍ਰਭੂ ਦੇ ਨਾਮ ਦੀ ਪਛਾਣ ਵੇਦ ਨਹੀਂ ਕਰਾ ਸਕਦੇ) ਅਤੇ ਨਾਮੁ ਬਿਨਾਂ ਪਤਿ (ਇੱਜਤ) ਗਵਾ ਲਈ ਹੈ ॥
They study Vedas and debate, prescribing rituals and chants for worldly gains; yet, Vedas do not unveil the Divine. Without connecting to the Essence, all inner dignity is lost.
ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥੭॥
sachaa satigur saachee jis baanee bhaj chhooTeh gur saranaiee ||7||
ਕਰਤਾ ਸਦਾ-ਥਿਰ ਹੈ ਅਤੇ ਉਸ ਦਾ ਉਪਦੇਸ਼ (ਬਾਣੀ) ਵੀ ਸਦਾ ਅਟੱਲ ਸੱਚ ਹੈ ॥ ਜਿਹੜਾ ਜੀਵ ਨਾਮੁ ਦਾ ਭਜਨ (ਜਪ) ਕਰਦਾ ਹੈ ਅਤੇ ਕਰਤਾਰ ਦੀ ਸ਼ਰਨ ਆ ਜਾਂਦਾ ਹੈ, ਉਹ ਇਸ ਜੰਮਣ ਮਰਨ ਦੇ ਗੇੜ ਤੋਂ ਛੁੱਟ ਜਾਂਦਾ ਹੈ ॥
The Divine is eternal, and His teaching is an unshakeable truth. The being who meditates upon the Divine Name and seeks refuge in the Divine, is liberated from the cycle of birth and death.
ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥
jin har man vasiaa se dhar saache dhar saachai sachiaaraa ||
ਜਿਨ੍ਹਾਂ ਮਨੁੱਖਾਂ ਦੇ ਹਿਰਦੇ/ਮਨ ਅੰਦਰ ਕਰਤਾਰ ਆਪ ਆ ਕੇ ਵੱਸ ਜਾਂਦਾ ਹੈ, ਉਹ ਸੱਚੇ ਦਰਬਾਰ ਵਿੱਚ ਪ੍ਰਵਾਨ ਹੋ ਜਾਂਦੇ ਹਨ ॥ ਸੱਚੇ ਦਰ ਨਾਲ ਜੁੜ ਕੇ ਜੀਵ ਅਚਾਰ ਸਚਿਆਰਾ ਹੋ ਜਾਂਦਾ ਹੈ ॥
Those who anchor the absolute truth within their minds find perfect alignment with ultimate reality; in binding themselves to this eternal source, their very conduct and character become completely authentic.
ਓਨਾ ਦੀ ਸੋਭਾ ਜੁਗਿ ਜੁਗਿ ਹੋਈ ਕੋਇ ਨ ਮੇਟਣਹਾਰਾ ॥
onaa dhee sobhaa jug jug hoiee koi na meTanahaaraa ||
ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਣ ਵਾਲਿਆਂ ਦੀ ਵਡਿਆਈ ਅਤੇ ਮਹਿਮਾ ਸਦਾ-ਸਦਾ ਹੀ ਹੁੰਦੀ ਹੈ ॥ ਸੱਚ ਨਾਲ ਜੁੜਣ ਵਾਲੇ (ਭਗਤਾਂ ਦੇ) ਰਾਹ ਨੂੰ ਮਿਟਾਉਣ ਵਾਲਾ ਕੋਈ ਨਹੀਂ ॥
The honor of those who anchor the foundational essence within their minds endures forever; no force can ever erase the path of those who walk in alignment with timeless truth.
ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥
naanak tin kai sadh balihaarai jin har raakhiaa ur dhaaraa ||8||1||
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਹਰੀ ਦੀ ਨਾਮ ਦਾ ਸਹਾਰਾ ਲਿਆ ਹੈ (ਨਾਮੁ ਨਾਲ ਜੁੜ ਗਏ), ਮੈਂ ਉਹਨਾਂ ਤੋਂ ਸਦਾਂ ਕੁਰਬਾਨ/ਸਦਕੇ ਜਾਂਦਾ ਹਾਂ ॥
O Nanak, I am forever indebted to those who have anchored themselves to the Divine Name; I sacrifice myself in deepest gratitude to them.
ਸੋਰਠਿ ਮਹਲਾ ੩ ਦੁਤੁਕੀ ॥
soraTh mahalaa teejaa dhutukee ||
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ ॥
niguniaa no aape bakhas le bhaiee satigur kee sevaa lai ||
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥੧॥
satigur kee sevaa uootam hai bhaiee raam naam chit lai ||1||
ਹਰਿ ਜੀਉ ਆਪੇ ਬਖਸਿ ਮਿਲਾਇ ॥
har jeeau aape bakhas milai ||
ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥
gunaheen ham aparaadhee bhaiee poorai satigur le ralai || rahaau ||
ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ ॥
kaun kaun aparaadhee bakhasian piaare saachai sabadh veechaar ||
ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥੨॥
bhaujal paar utaarian bhaiee satigur beRai chaaR ||2||
ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ ॥
manoorai te ka(n)chan bhe bhaiee gur paaras mel milai ||
ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥੩॥
aap chhodd naau man vasiaa bhaiee jotee jot milai ||3||
ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥
hau vaaree hau vaaranai bhaiee satigur kau sadh balihaarai jaau ||
ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ ॥੪॥
naam nidhaan jin dhitaa bhaiee gurmat sahaj samaau ||4||
ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ ॥
gur bin sahaj na uoopajai bhaiee poochhahu giaaneeaa jai ||
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ ॥੫॥
satigur kee sevaa sadhaa kar bhaiee vichahu aap gavai ||5||
ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥
gurmatee bhau uoopajai bhaiee bhau karanee sach saar ||
ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ ॥੬॥
prem padhaarath paieeaai bhaiee sach naam aadhaar ||6||
ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ ॥
jo satigur seveh aapanaa bhaiee tin kai hau laagau pai ||
ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥੭॥
janam savaaree aapanaa bhaiee kul bhee liee bakhasai ||7||
ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥
sach baanee sach sabadh hai bhaiee gur kirapaa te hoi ||
ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥੮॥੨॥
naanak naam har man vasai bhaiee tis bighan na laagai koi ||8||2||