ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੫੪

Sri Guru Granth Sahib Ji, Ang 654 — line-by-line, GurMatt-based meanings (29 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥
tudh aape sisaT sirajeeaa aape fun goiee ||
ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥
sabh iko sabadh varatadhaa jo kare su hoiee ||
ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥
vaddiaaiee gurmukh dhei prabh har paavai soiee ||
ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ
gurmukh naanak aaraadhiaa sabh aakhahu dha(n)n dha(n)n dha(n)n gur soiee ||29||1|| sudhu
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
raag soraTh baanee bhagat kabeer jee kee ghar pehilaa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
but pooj pooj hi(n)dhoo mooe turak mooe sir naiee ||
ਹਿੰਦੂ ਮੂਰਤੀਆਂ ਪੂਜ ਪੂਜ ਕੇ ਕਮਲੇ ਹੋ ਜਾਂਦੇ ਹਨ ਅਤੇ ਮੁਸਲਮਾਨ ਮਸਜਿਦਾਂ ਦੀਆਂ ਕਿਬਲਾ ਦੀਵਾਰਾਂ ਅਤੇ ਚਾਰ ਦੀਵਾਰਾਂ ਦੇ ਬਣੇ ਕਾਬੇ 🕋 ਵਾਲੇ ਕਮਰੇ ਨੂੰ ਅਤੇ ਏਹੀ ਕਰਦੇ ਮਰ ਜਾਂਦੇ ਹਨ ॥
Hindus go mad worshipping idols, and Muslims do the same by bowing their heads to qibla walls of mosques and the cube room of the Kaaba 🕋 built of four brick walls, and they die doing just this.
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
oi le jaare oi le gaadde teree gat dhuhoo na paiee ||1||
ਮਰਨ ਤੇ ਹਿੰਦੂ ਸਰੀਰ ਨੂੰ ਸਾੜ ਦਿੰਦੇ ਹਨ ਅਤੇ ਮੁਸਲਮਾਨ ਜ਼ਮੀਨ ਚ ਗੱਡ ਦਿੰਦੇ ਹਨ, ਪਰ ਸੁਰਤ ਆਖਰੀ ਮੁਕਾਮ ਅਤੇ ਉਸ ਨੂੰ ਜਾਂਦਾ ਮਾਰਗ ਤੋਂ ਵਾਂਝੀ ਰਹਿ ਜਾਂਦੀ ਹੈ; ਬ੍ਰਾਹਮਣੀਕ ਅਤੇ ਅਬ੍ਰਾਹਮਿਕ ਮੱਤਾਂ ਨੂੰ ਮੰਨਣ ਵਾਲੇ ਦੋਨੋਂ ਪੰਥਾਂ ਚੋਂ ਕੋਈ ਵੀ ਪਰਮ ਸੱਚ ਅਤੇ ਉਸ ਨੂੰ ਜਾਂਦੇ ਰਾਹ ਨੂੰ ਨਹੀਂ ਜਾਣ ਸਕਿਆ।
Upon death, Hindus burn the body and Muslims bury it in the ground, but the surat (awareness) remains deprived of the final destination and the path leading to it; neither of the two traditions, following Brahmanical and Abrahamic beliefs, has been able to know the supreme Truth and the path leading to it.
ਮਨ ਰੇ ਸੰਸਾਰੁ ਅੰਧ ਗਹੇਰਾ ॥
man re sa(n)saar a(n)dh gaheraa ||
ਉਹ ਭਟਕੇ ਹੋਏ ਮਨਾ ਧਿਆਨ ਨਾਲ ਸੁਣ ਕਿ , ਏਹ ਸੰਸਾਰ ਮਾਇਆ ਜਾਲ ਦਾ ਗਹਿਰਾ ਹਨੇਰਾ ਜੰਗਲ ਹੈ।
Listen carefully, O wandering mind, this world is a deep, dark forest of Maya trap.
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥
chahu dhis pasario hai jam jevaraa ||1|| rahaau ||
ਬਾਹਰ ਇਹਦੇ ਸਾਰੇ ਪਾਸਿਆਂ ਚੋਂ ਕਿਤੇ ਵੀ ਚੱਲੇ ਜਾਓ, ਕਾਲ ਦਾ ਮੌਤ ਵਾਲਾ ਸੰਗਲ ਫਾਂਸੀ ਪਾਉਣ ਲਈ ਫੈਲਿਆ ਹੋਇਆ ਹੈ॥ ਰੁਕੋ, ਅਤੇ ਵਿਚਾਰੋ॥
Go anywhere you wish in the world outside, the noose of Death (Time) is stretched out to hang you. Stop, and reflect.
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥
kabit paRe paR kabitaa mooe kapaR kedhaarai jaiee ||
ਵਿਦਵਾਨ ਕਵੀ ਲੋਕ ਰਾਜ-ਦਰਬਾਰਾਂ ਅਤੇ ਭੰਡਾਰਿਆਂ ਵਿੱਚ ਆਪੋ-ਆਪਣੀਆਂ ਕਵਿਤਾਵਾਂ ਅਤੇ ਕਬਿੱਤ ਪੜ੍ਹ-ਪੜ੍ਹ ਕੇ ਭਟਕਣਾ ਵਿੱਚ ਹੀ ਮਰਦੇ ਜਾ ਰਹੇ ਹਨ, ਅਤੇ ਕਾਪੜੀ (ਆਦਿ) ਸਾਧੂ-ਫ਼ਕੀਰ ਕੇਦਾਰਨਾਥ ਵਰਗੇ ਤੀਰਥਾਂ 'ਤੇ ਜਾ-ਜਾ ਕੇ ॥
Scholarly poets are dying in spiritual wanderings by repeatedly reciting their poems and verses in royal courts and feasts; likewise, Kapadi ascetics and mendicants continuously visit pilgrimage sites like Kedarnath (yet remain lost in delusion).
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥
jaTaa dhaar dhaar jogee mooe teree gat ineh na paiee ||2||
ਯੋਗੀ ਵਾਲਾਂ ਦੀਆਂ ਲਿਟਾਂ ਜਟਾਵਾਂ ਬਣਾਉਂਦੇ ਤੇ ਰੱਖਦੇ ਮਰਦੇ ਜਾ ਰਹੇ ਹਨ, ਪ੍ਰੰਤੂ ਇਨ੍ਹਾਂ ਨੇ ਵੀ ਤੇਰਾ ਮੁਕਾਮ ਅਤੇ ਮਾਰਗ ਨੁੰ ਨਹੀਂ ਜਾਣਿਆ ਅਤੇ ਪਾਇਆ!
The yogis make and keep matted locks of hair until they die, but even they have not known or attained Your station and path!
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
dharab sa(n)ch sa(n)ch raaje mooe gadd le ka(n)chan bhaaree ||
ਰਾਜੇ ਸੁਲਤਾਨ ਅਮੀਰ ਲੋਕ ਦੌਲਤ ਨੂੰ ਜਮ੍ਹਾਂ ਕਰਦੇ ਅਤੇ ਸੋਨੇ ਦੇ ਵਡੇ ਵਡੇ ਖ਼ਜ਼ਾਨਿਆਂ ਨੂੰ ਦਬਦੇ ਲੁਕਾਉਂਦੇ ਮਰਦੇ ਜਾ ਰਹੇ ਹਨ।
Kings, emperors, and the wealthy accumulate riches and die while burying and hiding vast treasures of gold.
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
bedh paRe paR pa(n)ddit mooe roop dhekh dhekh naaree ||3||
ਪੰਡਿਤ ਲੋਕ ਵੇਦਾਂ ਨੂੰ ਪੜਦੇ ਪੜਦੇ ਕਾਲ ਚ ਫੱਸੇ ਹੀ ਮਰਦੇ ਹਨ; ਅਤੇ ਔਰਤਾਂ ਸਿੰਗਾਰ ਕਰਨ ਬਾਅਦ ਸੀਸ਼ੇ ਚ ਅਪਣਾ ਰੂਪ ਦੇਖ ਦੇਖ ਹੀ ਮਰਦਿਆਂ ਜਾ ਰਹਿਆਂ ਹਨ।
Scholars die while remaining trapped in the cycle of Death (Kaal) as they read the Vedas, and women pass away while gazing at their own adorned beauty in the mirror.
ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
raam naam bin sabhai bigoote dhekhahu nirakh sareeraa ||
ਆਪਣੇ ਸਰੀਰ ਅਤੇ ਮਨ ਦੇ ਅੰਦਰ ਨਿਰੀਖਣ ਕਰਕੇ ਦੇਖ ਲਵੋ, ਕਿ ਸਰਬ-ਵਿਆਪਕ ਸੱਚੇ ਨਾਮ ਦੀ ਪਛਾਣ ਤੋਂ ਬਿਨਾਂ ਸਭ ਗੁੰਮਰਾਹੀ ਵਿੱਚ ਖ਼ੁਆਰ ਹੋ ਰਹੇ ਹਨ।
Look and reflect within your own body and mind, and realize that without recognizing the all-pervading True Name, everyone is wandering lost in utter delusion.
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥
har ke naam bin kin gat paiee keh upadhes kabeeraa ||4||1||
ਕਬੀਰ ਜੀ ਸਵਾਲ ਖੜ੍ਹਾ ਕਰਦੇ ਹਨ ਕਿ ਮੈਨੂੰ ਕੋਈ ਅਜਿਹਾ ਉਪਦੇਸ਼ ਦੱਸੋ, ਜਿਸ ਰਾਹੀਂ ਰੱਬ ਦੇ ਸੱਚੇ ਨਾਮ ਤੋਂ ਬਿਨਾਂ ਵੀ ਸੁਰਤ ਦਾ ਆਖਰੀ ਨਿੱਜ-ਮੁਕਾਮ ਅਤੇ ਉਸ ਦਾ ਮਾਰਗ ਪਾਇਆ ਗਿਆ ਹੋਵੇ?
Kabir Ji raises a challenging question: Show me any such teaching or doctrine through which the ultimate abode of consciousness (Surat) and its path was ever attained, without the True Name of God?
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥
jab jareeaai tab hoi bhasam tan rahai kiram dhal khaiee ||
ਲੋਕ ਸਰੀਰਕ ਯਾਤਰਾ ਦੇ ਅੰਤਿਮ ਪੜਾਅ 'ਤੇ ਬਹੁਤ ਧਿਆਨ ਦਿੰਦੇ ਹਨ ਅਤੇ ਉਸ ਸਮੇਂ ਕੀਤੇ ਸੰਸਕਾਰਾਂ ਨੂੰ ਮੁਕਤੀ ਨਾਲ ਜੋੜਦੇ ਹਨ; ਪਰ ਸਾੜਿਆ ਗਿਆ ਸਰੀਰ ਤਾਂ ਇੱਥੇ ਹੀ ਸੁਆਹ ਹੋ ਜਾਂਦਾ ਹੈ ਅਤੇ ਦਫ਼ਨਾਏ ਗਏ ਸਰੀਰ ਨੂੰ ਕੀੜਿਆਂ ਦੀ ਫ਼ੌਜ ਖਾ ਜਾਂਦੀ ਹੈ।
People focus intensely on the final stage of the physical journey and link the last rites performed at that time with liberation; however, the cremated body turns to ashes right here, and the buried body is consumed by an army of worms.
ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥
kaachee gaagar neer parat hai iaa tan kee ihai baddaiee ||1||
ਜਿਸ ਤਰ੍ਹਾਂ ਮਿੱਟੀ ਦਾ ਕੱਚਾ ਘੜਾ ਪਾਣੀ ਵਿੱਚ ਪੈਂਦਿਆਂ ਜਾਂ ਉਸ ਵਿੱਚ ਪਾਣੀ ਪਾਉਂਦਿਆਂ ਹੀ ਗਲ ਕੇ ਟੁੱਟ ਜਾਂਦਾ ਹੈ, ਇਸ ਸਰੀਰ ਦੀ ਵੀ ਇੰਨੀ ਕੁ ਹੀ ਮਹੱਤਤਾ (ਜਾਂ ਹਸਤੀ) ਹੈ।
Just as an unbaked clay pot dissolves and breaks the moment it hits water or is filled with water, the existence (or worth) of this human body is merely that much.
ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥
kaahe bhieeaa firatau fooliaa fooliaa ||
ਕਬੀਰ ਜੀ ਅੱਗੇ ਪੂਰਬੀ ਲਹਿਜੇ ਵਿੱਚ ਪੁੱਛਦੇ ਹਨ, 'ਭੱਈਆ! ਤੂੰ ਕਿਉਂ ਇੰਨਾ ਫੁਲਿਆ-ਫੁਲਿਆ ਆਕੜ ਕੇ ਫੁਕਰੀਆਂ ਮਾਰਦਾ ਫਿਰਦਾ ਹੈਂ?
Kabir Ji further asks in a colloquial Eastern dialect, 'Bhaea! Why do you walk around so puffed up, arrogant, and boasting with empty vanity?
ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥
jab dhas maas uradh mukh rahataa so dhin kaise bhooliaa ||1|| rahaau ||
ਜਦੋਂ ਦਸ ਮਹੀਨੇ ਮਾਂ ਦੇ ਪੇਟ ਅੰਦਰ ਗੋਡਿਆਂ ਵਿੱਚ ਥੱਲੇ ਨੂੰ ਮੂੰਹ ਕਰਕੇ ਰਹਿਣਾ ਪਿਆ ਸੀ, ਕੀ ਤੂੰ ਉਹ ਦਿਨ ਭੁੱਲ ਗਿਆ ਹੈਂ?
When you had to live inside your mother's womb for ten months, curled up with your face turned downward toward your knees—have you forgotten those days?
ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥
jiau madh maakhee tiau saThor ras jor jor dhan keeaa ||
ਜਿਸ ਤਰ੍ਹਾਂ ਮੱਖੀ ਸ਼ਹਿਦ ਇਕੱਠਾ ਕਰਦੀ ਹੈ, ਇਸੇ ਤਰ੍ਹਾਂ ਸੰਸਾਰਿਕ ਮਾਇਆ ਵੱਲੋਂ ਪਾਈ ਹਉਮੈ ਕਾਰਨ ਮੂਰਖ ਮਨੁੱਖ ਰਸਾਂ-ਕਸਾਂ ਦੇ ਕਦੇ ਨਾ ਮੁੱਕਣ ਵਾਲੇ ਚੱਕਰ ਵਿੱਚ ਦੌਲਤ ਜਮ੍ਹਾਂ ਕਰਦਾ ਰਹਿੰਦਾ ਹੈ।
Just as a honeybee gathers honey, a foolish human—driven by the ego born of worldly illusion (Maya)—keeps amassing wealth within the never-ending cycle of sensory pleasures.
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥
maratee baar leh leh kareeaai bhoot rahan kiau dheeaa ||2||
ਪਰ ਮਰਨ ਤੋਂ ਬਾਅਦ ਉਸ ਦੇ ਘਰ ਅਤੇ ਦੌਲਤ ਦੇ ਉੱਤਰਾਧਿਕਾਰੀ ਕਾਹਲ ਪਾਉਂਦੇ ਹਨ ਕਿ ਹੁਣ ਇਸ ਦੇ ਮ੍ਰਿਤਕ ਸਰੀਰ ਨੂੰ ਇੱਥੋਂ ਲੈ ਜਾਓ ਅਤੇ ਆਪਣੀ-ਆਪਣੀ ਧਾਰਮਿਕ ਵਿਧੀ ਅਨੁਸਾਰ ਇਸ ਦਾ ਸੰਸਕਾਰ ਕਰ ਦਿਓ; ਕਿਉਂਕਿ ਬਹੁਤ ਸਾਰੇ ਧਰਮਾਂ-ਮਜ਼ਹਬਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤੱਕ ਸਰੀਰ ਦਾ ਧਾਰਮਿਕ ਕਿਰਿਆ-ਕਰਮ ਨਹੀਂ ਕੀਤਾ ਜਾਂਦਾ, ਉਸ ਦੀ ਰੂਹ ਓਥੇ ਘਰ ਵਿੱਚ ਹੀ ਭਟਕਦੀ ਰਹਿੰਦੀ ਹੈ। ਇੱਥੋਂ ਤੱਕ ਕਿ ਉਸ ਲੋਭੀ ਦੇ ਆਪਣੇ ਘਰ ਦੇ ਹੀ ਕਹਿ ਰਹੇ ਹੁੰਦੇ ਹਨ ਕਿ ਇਸ 'ਭੂਤ' ਨੂੰ ਅਜੇ ਤੱਕ ਘਰੇ ਕਿਉਂ ਰੱਖਿਆ ਹੋਇਆ ਹੈ!
But after death, the heirs to his home and wealth grow anxious and hurry to remove his corpse, urging to perform the last rites according to their respective religious customs; because in many faiths and religions, it is believed that until the body's final rituals are completed, the soul keeps wandering right inside the house. To the extent that the greedy man's own family members start saying, 'Why is this ghost still being kept inside the house?
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥
dhehuree lau baree naar sa(n)g bhiee aagai sajan suhelaa ||
ਉਸ ਦੀ ਵਹੁਟੀ ਘਰ ਦੀ ਦੇਹਲੀ (ਜਾਂ ਡਿਉੜੀ) ਤੱਕ ਹੀ ਉਸ ਦੇ ਨਾਲ ਜਾਂਦੀ ਹੈ ਅਤੇ ਉਸ ਦੇ ਮਿੱਤਰ ਸ਼ਮਸ਼ਾਨ ਜਾਂ ਕਬਰਸਤਾਨ ਤੱਕ ਹੀ।
His wife accompanies him only as far as the threshold of the house, and his friends go only up to the crematorium or the graveyard.
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥
maraghaT lau sabh log kuTa(n)b bhio aagai ha(n)s akelaa ||3||
ਤੇ ਸ਼ਮਸ਼ਾਨ 'ਤੇ ਜਾ ਕੇ ਦੋਸਤ-ਮਿੱਤਰ ਅਤੇ ਕਬੀਲੇ ਦੇ ਲੋਕ ਉਸ ਦੀ ਜੀਵ-ਆਤਮਾ ਨੂੰ ਇਕੱਲੀ ਛੱਡ ਕੇ ਵਾਪਸ ਮੁੜ ਆਉਂਦੇ ਹਨ।
And upon reaching the crematorium, friends, relatives, and clansmen abandon his soul to face its journey entirely alone and return back home.
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥
kahat kabeer sunahu re praanee pare kaal gras kooaa ||
ਕਬੀਰ ਜੀ ਕਹਿੰਦੇ ਹਨ, 'ਹੇ ਪ੍ਰਾਣੀ! ਇਸ ਗੱਲ 'ਤੇ ਧਿਆਨ ਦੇ ਕਿ ਤੂੰ ਮਾਇਆ ਦੇ ਕਾਲਜਾਲ ਵਾਲੇ ਹਨੇਰੇ ਖੂਹ ਵਿੱਚ ਫਸਿਆ ਹੋਇਆ ਹੈਂ।
Kabir Ji says, 'O mortal! Pay attention to the fact that you are trapped inside the dark well of Maya's (illusion's) deathly snare.
ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
jhooThee maiaa aap ba(n)dhaiaa jiau nalanee bhram sooaa ||4||2||
ਜਿਸ ਤਰ੍ਹਾਂ ਤੋਤਾ ਲਾਲਚ ਵੱਸ ਧੋਖਾ ਖਾ ਕੇ ਕੁੜਿੱਕੀ ਵਿੱਚ ਫਸ ਜਾਂਦਾ ਹੈ, ਉਸੇ ਤਰ੍ਹਾਂ ਝੂਠੀ ਮਾਇਆ ਠੱਗਣੀ ਦੇ ਜਾਲ ਵਿੱਚ ਤੂੰ ਆਪ ਹੀ ਹਉਮੈ, ਤ੍ਰਿਸ਼ਨਾ ਅਤੇ ਲਾਲਚ ਵੱਸ ਬੱਝਾ ਹੋਇਆ ਹੈਂ।
Just as a parrot is deceived out of greed and gets trapped in a snare, you too have bound yourself within the illusionary trap of deceitful Maya (material wealth), driven by your own ego, desires, and greed.
ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥
bedh puraan sabhai mat sun kai karee karam kee aasaa ||
ਚਾਰੇ ਵੇਦਾਂ ਅਤੇ ਹੋਰ ਸਭ ਪੁਰਾਣੇ ਸ਼ਾਸਤਰਾਂ ਸਮੇਤ ਇਬਰਾਹੀਮੀ ਕਿਤਾਬਾਂ (ਕਤੇਬਾਂ) ਆਦਿ ਦੀ ਸਾਰੀ ਮੱਤ ਸੁਣ ਕੇ ਮਨੁੱਖ ਵਿੱਚ ਸਿਰਫ਼ ਕਰਮਕਾਂਡ ਕਰਨ ਦੀ ਆਸ ਹੀ ਪੈਦਾ ਹੁੰਦੀ ਹੈ।
Listening to the doctrines of all four Vedas, ancient Shastras, and Semitic scriptures (Katebs) only breeds an inclination toward empty rituals in a person, unless one reflects upon their ultimate spiritual essence.
ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥
kaal grasat sabh log siaane uTh pa(n)ddit pai chale niraasaa ||1||
ਸਤਗੁਰ ਦੀ ਸਿੱਖੀ ਵਿੱਚ ਉਜਾਗਰ ਹੋਏ ਪਰਮ-ਭੇਦ ਦੀ ਪਛਾਣ ਵਾਲੇ ਸੱਚੇ ਨਾਮ ਤੋਂ ਵਾਂਝੇ ਰਹਿਣ ਕਾਰਨ, ਵੱਡੇ-ਵੱਡੇ ਵਿਗਿਆਨੀ, ਤੇਜ਼ ਬੁੱਧੀ ਵਾਲੇ ਅਤੇ ਸਿਆਣੇ ਅਖਵਾਉਣ ਵਾਲੇ ਲੋਕ ਵੀ ਕਿਤੇ ਨਾ ਕਿਤੇ ਜਾ ਕੇ ਕਾਲਜਾਲ ਦੀ ਮਾਇਆ ਦੇ ਕਰਮ-ਚੱਕਰ ਵਿੱਚ ਗ਼ਰਕ ਹੋ ਜਾਂਦੇ ਹਨ; ਅਤੇ ਪੰਡਿਤ ਤੇ ਉਸਤਾਦ ਲੋਕ ਸੱਚ ਦੇ ਮਿਲਾਪ ਤੋਂ ਨਿਰਾਸ਼ ਹੀ ਇਸ ਸੰਸਾਰ ਤੋਂ ਚਲੇ ਜਾਂਦੇ ਹਨ।
Due to remaining bereft of the True Name—which reveals the ultimate divine secret illuminated in the true Lord’s teachings (Sikhi)—even great scientists, sharp-witted intellectuals, and those deemed wise eventually drown in the karmic cycle of Maya's deathly snare; meanwhile, pundits and scholars depart from this world in utter despair, failing to achieve union with the Ultimate Truth.
ਮਨ ਰੇ ਸਰਿਓ ਨ ਏਕੈ ਕਾਜਾ ॥
man re sario na ekai kaajaa ||
ਹੇ ਮਨ! ਤੂੰ ਸਾਰੀ ਉਮਰ ਸਿਆਣਾ ਬਣਦਾ-ਬਣਦਾ ਵੀ ਮੂਰਖ ਹੀ ਬਣਿਆ ਰਿਹਾ, ਅਤੇ ਜੋ ਜੀਵਨ ਦਾ ਸਭ ਤੋਂ ਜ਼ਰੂਰੀ ਇੱਕ ਕੰਮ ਸੀ, ਉਸ ਵੱਲ ਧਿਆਨ ਨਾ ਦੇ ਪਾਉਣ ਦੀ ਵਜ੍ਹਾ ਕਰਕੇ ਉਹ ਸਿਰੇ ਨਾ ਚੜ੍ਹ ਸਕਿਆ।
O mind! In striving to appear wise your whole life, you ultimately remained a fool; and because you failed to focus on the single most vital purpose of existence, that paramount task could never be accomplished.
ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥
bhajio na raghupat raajaa ||1|| rahaau ||
ਅਪਣੀ ਤੇਜ ਪ੍ਰਕਾਸ਼ੀ ਜੋਤ ਰੂਪ ਸੁਰਤ ਨੂੰ ਸਬ ਸੁਰਤਾਂ ਦੇ ਰਾਜੇ ਖਸਮ ਦਾ ਭਜਨ ਧਿਆਨ ਕਰ ਉਸ ਨਾਲ ਮਿਲਾਪ ਕਰਵਾਉਣਾ ਸੀ, ਓਧਰ ਤੂੰ ਧਿਆਨ ਹੀ ਨਹੀਂ ਦਿੱਤਾ! ਵਿਚਾਰੋ ॥
You were to merge your brightly radiant, light-form surat with the bhajan and contemplation of the Master and King of all surats, but you paid no attention in that direction! Reflect on this.
ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥
ban kha(n)dd jai jog tap keeno ka(n)dh mool chun khaiaa ||
ਅਤੇ ਕਈਆਂ ਨੇ ਭਟਕਣਾ ਵਿੱਚ ਘਰ ਬਾਰ ਛੱਡ ਸੰਨਿਆਸੀ ਬਣ ਜੰਗਲਾਂ ਵਿੱਚ ਜਾ ਕੇ ਹਠ ਜੋਗ ਤਪ ਕੀਤੇ। ਕਈ ਤਰ੍ਹਾਂ ਦੇ ਪਖੰਡ ਕੀਤੇ, ਜੰਗਲ ਵਿਚ ਇਕ ਧਾਰਮਿਕ ਵਿਸ਼ਵਾਸ ਕਾਰਨ ਸਿਰਫ ਕੰਦ ਮੂਲ ਚੁਣ-ਚੁਣ ਕੇ ਖਾਧੇ।
Wandering away into the forests (abandoning the world and family), man practiced Yoga, stubborn rituals, and penance. He resorted to various forms of hypocrisy and, renouncing worldly tastes, lived by gathering and eating wild vegetation, roots, and fruits.
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥
naadhee bedhee sabadhee monee jam ke paTai likhaiaa ||2||
ਨਾਦ ਵਜਾਉਣ ਵਾਲਾ, ਵੇਦਾਂ ਦੇ ਮੰਤਰ ਪੜ੍ਹਨ ਵਾਲਾ ਕਰਮਕਾਂਡੀ, ਕਿਸੇ ਵੀ ਇਕ ਸ਼ਬਦ ਜਿਵੇਂ 'ਅਲਖ' ਦਾ ਜਾਪ ਕਰਨ ਵਾਲੇ ਪੰਥ ਦਾ ਅਨੁਆਈ, ਭੇਖੀ ਜਾਂ ਕੋਈ ਚੁੱਪ ਰਹਿਣ ਵਾਲਾ ਮੋਨਧਾਰੀ ਸਾਧੂ ਹੋਵੇ, ਇਹ ਸਭ (ਸੱਚੇ ਨਾਮ ਤੋਂ ਬਿਨਾਂ) ਜਮ ਦੇ ਲੇਖੇ (ਵਿਕਾਰਾਂ) ਵਿੱਚ ਫਸੇ ਹਨ, ਅਤੇ ਇਨ੍ਹਾਂ ਸਾਰਿਆਂ ਨੇ ਜਮ ਦੀ ਪੱਤਰੀ ਵਿੱਚ ਆਪਣਾ ਨਾਂ ਲਿਖਵਾ ਲਿਆ ਹੈ।
Whether sounding the ritual horn, chanting Vedic hymns, falsely invoking the unseen, or keeping the strict silence of a sage—all who live without the divine Name remain captive to the ledger of Death, their names inscribed irrevocably in the rolls of mortality.
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥
bhagat naaradhee ridhai na aaiee kaachh koochh tan dheenaa ||
ਹਿੰਦੂ ਧਰਮ ਵਿੱਚ ਪ੍ਰਸਿੱਧ ਨਾਰਦ ਮੁਨੀ ਵੀ ਬਾਹਰੀ ਧਾਰਮਿਕ ਧੋਤੀ, ਜਨੇਊ ਅਤੇ ਗਲ ਵਿੱਚ ਮਾਲਾ ਪਾ ਕੇ, ਕੱਛ ਵਿੱਚ ਵੀਣਾ ਵਰਗਾ ਸੰਗੀਤਕ ਸਾਜ਼ ਲੈ ਕੇ ਸੱਚ ਨੂੰ ਜਾਣੇ ਬਿਨਾਂ ਹੀ ਗੁਣ ਗਾਉਂਦਾ ਰਿਹਾ; ਉਹ ਮਾਇਆ ਵਿੱਚੋਂ ਉਪਜੇ ਤ੍ਰਿਗੁਣੀ ਵਿਸ਼ਨੂੰ ਦੇਵਤੇ ਲਈ ਲੋਕਾਚਾਰ ਹੀ ਕਰਦਾ ਰਿਹਾ, ਪਰ ਪਰਮ-ਸੱਤ ਤੱਤ ਦੀ ਸੋਝੀ ਤੋਂ ਬਿਨਾਂ ਸੱਚੀ ਭਗਤੀ ਉਹਦੇ ਹਿਰਦੇ ਵਿੱਚ ਉਤਰ ਨਾ ਸਕੀ।
Even the famous sage Narada Muni of Hinduism kept singing praises without knowing the Ultimate Truth, adorned in external religious attire like a dhoti, a sacred thread (janeu), and a rosary around his neck, while carrying a musical instrument like the veena under his arm; he merely performed worldly rituals for the deity Vishnu, who himself arose from the three-pronged illusions of Maya, but without the realization of the Supreme Essense, true devotion could never descend into his heart.
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥
raag raaganee ddi(n)bh hoi baiThaa un har peh kiaa leenaa ||3||
ਅਤੇ ਉਹ ਨਾਰਦ ਬਾਹਰੋਂ ਰਾਗਾਂ ਅਤੇ ਰਾਗਣੀਆਂ ਵਾਲਾ ਸੰਗੀਤ ਗਾਉਣ ਦੇ ਨਾਲ ਨਾਲ ਮਨ ਵਿੱਚ ਕਪਟ ਚਤੁਰਾਈ ਅਤੇ ਕਲੇਸ਼ ਪਾਉਣ ਵਾਲਾ ਡਿੰਭ ਮਤਲਬ ਪਾਖੰਡ ਸਥਾਪਿਤ ਕਰ ਬੈਠਾ। ਏਸ ਤਰਾਂ ਲੋਕਾਈ ਨੂੰ ਤੇ ਧੋਖਾ ਦਿੱਤਾ ਜਾ ਸਕਦਾ ਹੈ, ਪਰ ਉਹਨਾਂ ਦਾ ਹਰ ਜ਼ੱਰੇ ਵਿੱਚ ਵਸਦੇ ਰੱਬ ਨਾਲ ਕੀ ਲੈਣਾ ਦੇਣਾ ਹੁੰਦਾ ਹੈ? ਭਾਵ ਕੁਛ ਵੀ ਨਹੀਂ!
While singing outward melodies of raagas and raginis, that Narada harbored deceit, cleverness, and the hypocrisy of instigating conflict within his mind. Though the world can be deceived in this manner, what connection do such people truly have with the Divine who dwells in every atom? Absolutely none!
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥
pario kaal sabhai jag uoopar maeh likhe bhram giaanee ||
ਪਿਛਲੇ ਸਾਰੇ ਧਰਮਾਂ ਮਜਹਬਾਂ ਰਿਸ਼ੀਆਂ ਮੁਨੀਆਂ ਗਿਆਨੀਆਂ ਅਤੇ ਉਹਨਾਂ ਅਨੁਸਾਰ ਚੱਲ ਰਹੇ ਜਗਤ ਉਪਰ ਕਾਲ ਮਾਇਆ ਦਾ ਪ੍ਰਭਾਵ ਪਿਆ ਰਿਹਾ, ਅਤੇ ਉਹ ਗਿਆਨੀ ਧਾਰਮਿਕ ਵੇਦਾਂ ਕਿਤਾਬਾਂ ਸ਼ਾਸਤਰਾਂ ਵਿੱਚ ਆਕਾਰ ਮਾਇਆ ਦਾ ਹੀ ਵਿਖਿਆਨ ਲਿਖਦੇ ਰਹੇ।
All past religions, faiths, sages, seers, and scholars—including the world operating according to them—remained under the absolute influence of temporal illusion (Kaal Maya); consequently, those scholars continued to describe only the physical form of illusion (Akaar Maya/manifested creation) within their religious Vedas, books, and scriptures.