ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੬੦
Sri Guru Granth Sahib Ji, Ang 660 — line-by-line, GurMatt-based meanings (17 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਧਨਾਸਰੀ ਮਹਲਾ ੧ ਘਰੁ ੧ ਚਉਪਦੇ
dhanaasaree mahalaa pehilaa ghar pehilaa chaupadhe
Dhnasri Mahla 1 house 1 (Choupade) composition with four stanzas (verses)
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ikOankaar sat naam karataa purakh nirabhau niravair akaal moorat ajoonee saibha(n) gur prasaadh ||
ਇਹ ਮੂਲ ਮੰਤਰ ਦਾ ਹਿੱਸਾ ਹੈ ਅਤੇ ਇਸ ਦੀ ਵਿਆਖਿਆ/ਟੀਕਾ ਅਜੇ ਅਣਪ੍ਰਕਾਸ਼ਿਤ ਰੱਖਿਆ ਹੈ!
This is the Mool Mantar and will be published later
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥
jeeau ddarat hai aapanaa kai siau karee pukaar ||
ਮੇਰੀ ਜਿੰਦ (ਦੁੱਖਾਂ, ਵਿਕਾਰਾਂ ਅਤੇ ਮਾਇਆ ਦੇ ਜਾਲ ਤੋਂ) ਦਰਦੀ ਹੈ ਅਤੇ ਸਾਈਂ (ਪ੍ਰਭੂ) ਨੂੰ ਮੱਦਦ ਲਈ ਅਵਾਜ ਮਾਰਦੀ ਹੈ ॥
I tremble (in the face of worldly afflictions, vices, and the snare of illusion), crying out to the Divine for deliverance.
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥
dhookh visaaran seviaa sadhaa sadhaa dhaataar ||1||
ਦੁੱਖਾਂ ਨੂੰ ਦੂਰ ਕਰਣ ਲਈ ਮੈਂ ਹਮੇਸ਼ਾ ਦਾਤੇ (ਕਰਤਾਰ) ਨੂੰ ਹੀ ਸਿਮਰਿਆ ਹੈ ॥
To dispel all my sorrows, I have ever contemplated only upon the Divine —the Eternal Giver.
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥
saahib meraa neet navaa sadhaa sadhaa dhaataar ||1|| rahaau ||
ਮੇਰਾ ਮਾਲਕ ਸਦਾ ਨਵਾਂ ਹੈ (ਉਹ ਕਦੇ ਪੁਰਾਣਾ ਨਹੀਂ ਹੁੰਦਾ ਕਿਓਂਕਿ ਉਸ ਉੱਪਰ ਸਮੇਂ ਦਾ ਅਸਰ ਨਹੀਂ ਹੈ) ਅਤੇ ਉਹ ਹਮੇਸ਼ਾ ਸਭ ਜੀਵਾਂ ਨੂੰ ਦਾਤਾਂ ਬਖਸ਼ਣ ਵਾਲਾ ਹੈ ॥
My Master is eternally fresh—transcending the passage of time—and remains the everlasting Giver to all creation. Pause.
ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥
anadhin saahib seveeaai a(n)t chhaddaae soi ||
ਹਰ ਰੋਜ਼ (ਹਮੇਸ਼ਾ) ਆਪਣੇ ਅਸਲੀ ਸਾਹਿਬ (ਪ੍ਰਭੂ) ਨੂੰ ਸਿਮਰੋ ਜੋ ਅੰਤ ਵਿੱਚ ਜਨਮ ਮਰਨ ਦੇ ਚੱਕਰ ਵਿੱਚੋਂ ਕੱਢਦਾ ਹੈ ॥
Contemplate continuously upon the true Supreme, who liberates you at the end.
ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥
sun sun meree kaamanee paar utaaraa hoi ||2||
ਹੇ ਜੀਵ! (ਪ੍ਰਭੂ ਦੀ ਸਿਫਤ) ਸੁਣ-ਸੁਣ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਉਤਾਰਾ (ਮੁਕਤੀ) ਹੁੰਦਾ ਹੈ ॥
O' friend, it is solely through the continuous listening of Divine praises that one is safely ferried across the treacherous ocean of existence into ultimate liberation
ਦਇਆਲ ਤੇਰੈ ਨਾਮਿ ਤਰਾ ॥
dhiaal terai naam taraa ||
ਹੇ ਦਿਆਲੂ ਪ੍ਰਭੂ! ਤੇਰੇ ਨਾਮ ਦੇ ਆਸਰੇ ਹੀ ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ॥
O Merciful Supreme! It is solely through the anchor of Your Name that I can cross over the world-ocean.
ਸਦ ਕੁਰਬਾਣੈ ਜਾਉ ॥੧॥ ਰਹਾਉ ॥
sadh kurabaanai jaau ||1|| rahaau ||
ਹਮੇਸ਼ਾ ਤੇਰੇ (ਪ੍ਰਭੂ) ਤੋਂ ਕੁਰਬਾਣ ਜਾਂਦਾ ਹਾਂ ॥
I continually sacrifice myself to You, O Supreme. Pause.
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥
saraba(n) saachaa ek hai dhoojaa naahee koi ||
ਸਭ ਥਾਵਾਂ 'ਤੇ ਕੇਵਲ ਇੱਕ ਸੱਚਾ ਪ੍ਰਭੂ ਹੀ ਵਿਆਪਕ ਹੈ, ਉਸ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ ॥
The one true Supreme is pervading everywhere; there is no other at all.
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥
taa kee sevaa so kare jaa kau nadhar kare ||3||
ਪ੍ਰਭੂ ਦੀ ਸੇਵਾ ਉਹ ਹੀ ਕਰ ਸਕਦਾ ਹੈ ਜਿਸ ਉੱਪਰ ਉਹ ਆਪਣੀ ਬਖਸ਼ਿਸ਼ ਕਰਦਾ ਹੈ ॥
Only they can serve the Supreme, upon whom He bestows His divine grace.
ਤੁਧੁ ਬਾਝੁ ਪਿਆਰੇ ਕੇਵ ਰਹਾ ॥
tudh baajh piaare kev rahaa ||
ਹੇ ਪਿਆਰੇ! ਤੇਰੇ ਬਿਨ੍ਹਾਂ ਕਿਵੇਂ ਰਹਿ ਸਕਾਂ ?
O Beloved! How can I endure life without Your presence?
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥
saa vaddiaaiee dheh jit naam tere laag rahaa(n) ||
ਹੇ ਪ੍ਰਭੂ! ਮੈਨੂੰ ਅਜਿਹੀ ਬਖਸ਼ਿਸ਼ ਕਰੋ, ਜਿਸ ਸਦਕਾ ਮੈਂ ਸਦਾ ਤੇਰੇ ਨਾਮ ਵਿੱਚ ਲੀਨ (ਜੁੜਿਆ) ਰਹਾਂ ॥
O Supreme! Bless me with such grace, that I may remain forever absorbed in Your Name.
ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥
dhoojaa naahee koi jis aagai piaare jai kahaa ||1|| rahaau ||
ਤੇਰੇ ਤੋਂ ਬਿਨਾਂ ਅਜਿਹਾ ਕੋਈ ਦੂਸਰਾ ਆਸਰਾ ਨਹੀਂ ਹੈ, ਜਿਸ ਦੇ ਅੱਗੇ ਜਾ ਕੇ ਮੈਂ ਆਪਣੀ ਬੇਨਤੀ ਜਾਂ ਦੁੱਖ ਕਹਿ ਸਕਾਂ ॥
Aside from You, there is no second place, O Beloved, where I might lay my grievances. Pause.
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥
sevee saahib aapanaa avar na jaacha(n)au koi ||
ਮੈਂ ਕੇਵਲ ਆਪਣੇ ਸੱਚੇ ਮਾਲਕ ਦੀ ਹੀ ਸੇਵਾ-ਭਗਤੀ ਕਰਦਾ ਹਾਂ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਦੁਨਿਆਵੀ ਆਸਰੇ ਪਾਸੋਂ ਕੁਝ ਨਹੀਂ ਮੰਗਦਾ ॥
I dedicate myself to my true Supreme, and stretch out my hand before no one else.
ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥
naanak taa kaa dhaas hai bi(n)dh bi(n)dh chukh chukh hoi ||4||
ਨਾਨਕ ਉਸ ਦਾ ਦਾਸ ਹੈ, ਅਤੇ ਉਸ ਤੋਂ ਹਰ ਪਲ (ਆਪਣੇ ਆਪ ਨੂੰ) ਟੋਟੇ-ਟੋਟੇ (ਕੁਰਬਾਣ) ਕਰਦਾ ਹੈ ॥
Nanak is His humble servant, offering himself as a total sacrifice to Him at every fleeting breath.
ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥
saahib tere naam viTahu bi(n)dh bi(n)dh chukh chukh hoi ||1|| rahaau ||4||1||
ਹੇ ਮੇਰੇ ਮਾਲਕ! ਮੈਂ ਤੇਰੇ ਨਾਮ ਤੋਂ ਹਰ ਪਲ ਕੁਰਬਾਨ ਹੁੰਦਾ ਹਾਂ ॥
O Supreme! I am a sacrifice unto Your Name with every fleeting breath. Pause.
ਧਨਾਸਰੀ ਮਹਲਾ ੧ ॥
dhanaasaree mahalaa pehilaa ||
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥
ham aadhamee haa(n) ik dhamee muhalat muhat na jaanaa ||
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ ॥੧॥
naanak binavai tisai sarevahu jaa ke jeea paraanaa ||1||
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥੧॥ ਰਹਾਉ ॥
a(n)dhe jeevanaa veechaar dhekh kete ke dhinaa ||1|| rahaau ||
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥
saas maas sabh jeeau tumaaraa too mai kharaa piaaraa ||
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥੨॥
naanak sair ev kahat hai sache paravadhagaaraa ||2||
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥
je too kisai na dhehee mere saahibaa kiaa ko kaddai gahanaa ||
ਨਾਨਕੁ ਬਿਨਵੈ ਸੋ ਕਿਛੁ ਪਾਈਐ ਪੁਰਬਿ ਲਿਖੇ ਕਾ ਲਹਣਾ ॥੩॥
naanak binavai so kichh paieeaai purab likhe kaa lahanaa ||3||
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥
naam khasam kaa chit na keeaa kapaTee kapaT kamaanaa ||
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥੪॥
jam dhuaar jaa pakaR chalaiaa taa chaladhaa pachhutaanaa ||4||