ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੭੦
Sri Guru Granth Sahib Ji, Ang 670 — line-by-line, GurMatt-based meanings (5 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
jap man sat naam sadhaa sat naam ||
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥
halat palat mukh uoojal hoiee hai nit dhiaaieeaai har purakh nira(n)janaa || rahaau ||
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥
jeh har simaran bhiaa teh upaadh gat keenee vaddabhaagee har japanaa ||
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥
jan naanak kau gur ieh mat dheenee jap har bhavajal taranaa ||2||6||12||
ਧਨਾਸਰੀ ਮਹਲਾ ੪ ॥
dhanaasaree mahalaa chauthhaa ||
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
mere saahaa mai har dharasan sukh hoi ||
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
hamaree bedhan too jaanataa saahaa avar kiaa jaanai koi || rahaau ||
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥
saachaa saahib sach too mere saahaa teraa keeaa sach sabh hoi ||
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥
jhooThaa kis kau aakheeaai saahaa dhoojaa naahee koi ||1||
ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥
sabhanaa vich too varatadhaa saahaa sabh tujheh dhiaaveh dhin raat ||
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥
sabh tujh hee thaavahu ma(n)gadhe mere saahaa too sabhanaa kareh ik dhaat ||2||
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥
sabh ko tujh hee vich hai mere saahaa tujh te baahar koiee naeh ||
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥
sabh jeea tere too sabhas dhaa mere saahaa sabh tujh hee maeh samaeh ||3||
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥
sabhanaa kee too aas hai mere piaare sabh tujheh dhiaaveh mere saeh ||
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
jiau bhaavai tiau rakh too mere piaare sach naanak ke paatisaeh ||4||7||13||
ਧਨਾਸਰੀ ਮਹਲਾ ੫ ਘਰੁ ੧ ਚਉਪਦੇ
dhanaasaree mahalaa panjavaa ghar pehilaa chaupadhe
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥
bhav kha(n)ddan dhukh bha(n)jan savaiaamee bhagat vachhal nira(n)kaare ||
ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥
koT paraadh miTe khin bheetar jaa(n) gurmukh naam samaare ||1||
ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥
meraa man laagaa hai raam piaare ||
ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥
dheen dhiaal karee prabh kirapaa vas keene pa(n)ch dhootaare ||1|| rahaau ||
ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥
teraa thaan suhaavaa roop suhaavaa tere bhagat soheh dharabaare ||
ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥
sarab jeeaa ke dhaate suaamee kar kirapaa leh ubaare ||2||
ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥
teraa varan na jaapai roop na lakheeaai teree kudharat kaun beechaare ||
ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥
jal thal maheeal raviaa srab Thaiee agam roop giradhaare ||3||
ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥
keerat kareh sagal jan teree too abinaasee purakh muraare ||
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥
jiau bhaavai tiau raakhahu suaamee jan naanak saran dhuaare ||4||1||
ਧਨਾਸਰੀ ਮਹਲਾ ੫ ॥
dhanaasaree mahalaa panjavaa ||
Dhnasri Mahla 5
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥
bin jal praan taje hai meenaa jin jal siau het baddaio ||
ਜਲ ਤੋਂ ਬਿਨਾ ਮੱਛੀ ਪ੍ਰਾਣ ਤਿਆਗ ਦਿੰਦੀ ਹੈ ਜਿਸਨੇ ਪਾਣੀ ਦੇ ਨਾਲ ਇੰਨਾ ਡੂੰਘਾ ਪਿਆਰ ਪਾ ਲਿਆ ਹੈ ॥
The fish, having nurtured such profound love for the water, forfeits its very life when separated from it.
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥
kamal het binasio hai bhavaraa un maarag nikas na paio ||1||
ਕਮਲ ਦੇ ਫੁੱਲ ਦੀ ਸੁਗੰਧੀ ਦੇ ਮੋਹ ਕਾਰਨ ਭੌਰਾ ਆਪਣੀ ਜਾਨ ਗੁਆ ਬੈਠਦਾ ਹੈ, ਕਿਉਂਕਿ (ਸ਼ਾਮ ਵੇਲੇ ਕਮਲ ਦਾ ਫੁਲ ਬੰਦ ਹੋਣ 'ਤੇ) ਉਸ ਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਲੱਭਦਾ ॥
Entranced by the sweet scent of the lotus, the bumblebee meets its demise; trapped within the closing petals at dusk, it cannot find the path to escape.
ਅਬ ਮਨ ਏਕਸ ਸਿਉ ਮੋਹੁ ਕੀਨਾ ॥
ab man ekas siau moh keenaa ||
ਹੁਣ ਮਨ ਨੇ ਇੱਕ ਦੇ ਨਾਲ ਪਿਆਰ ਪਾ ਲਿਆ ਹੈ ॥
Now, my mind has anchored its devotion solely within the One Divine.
ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥
marai na jaavai sadh hee sa(n)ge satigur sabadhee cheenaa ||1|| rahaau ||
ਉਹ ਕਦੇ ਮਰਦਾ ਨਹੀਂ ਅਤੇ ਨਾ ਹੀ ਦੂਰ ਹੁੰਦਾ ਹੈ, ਉਹ ਤਾਂ ਸਦਾ ਹੀ ਅੰਗ-ਸੰਗ ਰਹਿੰਦਾ ਹੈ; ਉਸ ਸਤਿਗੁਰ ਸ਼ਬਦ ਨੂੰ ਪਛਾਣ ਲਿਆ ਹੈ ਜਾਂ ਦ੍ਰਿੜ ਕਰ ਲਿਆ ਹੈ ॥
He is immortal and ever-present, always on our side; through the True Guru's Shabad, this divine reality has been realized and deeply anchored within the heart. Pause.