ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੭੧

Sri Guru Granth Sahib Ji, Ang 671 — line-by-line, GurMatt-based meanings (9 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥
kaam het ku(n)char lai faa(n)kio oh par vas bhio bichaaraa ||
ਕਾਮ ਵਾਸ਼ਨਾ (ਵਿਕਾਰ) ਦੇ ਮੋਹ ਵਿੱਚ ਫਸ ਕੇ ਤਾਕਤਵਰ ਹਾਥੀ ਵੀ ਫਾਹੀ ਵਿੱਚ ਫਸ ਜਾਂਦਾ ਹੈ ਅਤੇ ਵਿਚਾਰਾ ਬਣ ਕੇ ਦੂਜਿਆਂ ਅਧੀਨ ਹੋ ਜਾਂਦਾ ਹੈ ॥
Driven by sexual desire, the elephant is trapped; the poor creature falls into the power of others.

Context: Historically, elephant catchers and hunters—primarily in South and Southeast Asia—utilized trained captive female elephants to lure, isolate, and trap wild elephants. This approach, widely documented as the Decoy Method, exploits the highly social and reproductive instincts of wild elephants
ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥
naadh het sir ddaario kura(n)kaa us hee het bidhaaraa ||2||
(ਸ਼ਿਕਾਰੀ ਵੱਲੋ ਵਜਾਈਆਂ ) ਧੁਨਾਂ ਦੇ ਮੋਹ ਵਿੱਚ ਹਿਰਨ ਆਪਣਾ ਸਿਰ ਅੱਗੇ ਕਰ ਦਿੰਦਾ ਹੈ (ਸ਼ਿਕਾਰੀ ਦੇ ਨੇੜੇ ਆ ਜਾਂਦਾ ਹੈ) ਅਤੇ ਉਸ ਮੋਹ ਦੇ ਕਾਰਨ ਹੀ ਹਿਰਨ ਮਾਰਿਆ ਜਾਂਦਾ ਹੈ ॥
Charmed by the hunter's melody, the deer surrenders its head (enters the trap); undone by that very devotion, the creature is slain.

Context: Hunters use specialized instruments or vocal techniques among other methods, to make deer sounds to lure deers.
ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥
dhekh kuTa(n)b lobh mohio praanee maiaa kau lapaTaanaa ||
ਮਨੁੱਖ ਆਪਣੇ ਪਰਿਵਾਰ ਨੂੰ ਦੇਖ ਕੇ ਮੋਹ ਅਤੇ ਲੋਭ ਵਿੱਚ ਫਸ ਜਾਂਦਾ ਹੈ, ਅਤੇ ਦਿਨ-ਰਾਤ ਮਾਇਆ ਦੇ ਧੰਦਿਆਂ ਨਾਲ ਹੀ ਚਿੰਬੜਿਆ ਰਹਿੰਦਾ ਹੈ ॥
Beholding his family, the mortal is spellbound by greed; he clings fast to the illusion of Maya.
ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥
at rachio kar leeno apunaa un chhodd saraapar jaanaa ||3||
ਮੋਹ ਜਾਲ ਵਿੱਚ ਆਪਣੇ ਆਪ ਨੂੰ ਫਸਾ ਬੈਠਦਾ ਹੈ ਪਰ (ਇਹ ਨਹੀਂ ਸਮਝਦਾ) ਕਿ ਇਸ ਸਭ ਕੁੱਝ (ਕੁਟੰਬ) ਨੇ ਨਿਸ਼ਚੇ ਹੀ ਇਸਨੂੰ ਛੱਡ ਕੇ ਜਾਣਾ ਹੈ ॥
Entangled in the web of worldly love, he claims them as his own—blind to the truth that all of this (his family) will surely desert him.
ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥
bin gobi(n)dh avar sa(n)g nehaa oh jaanahu sadhaa dhuhelaa ||
(ਸਮਝ ਲਵੋ ਕਿ) ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨਾਲ ਪਾਇਆ ਪ੍ਰੇਮ ਸਦਾ ਦੁਖੀ ਹੀ ਕਰਦਾ ਹੈ ॥
Understand this: any love separate from the Divine (being temporary) yields nothing but constant sorrow.
ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥
kahu naanak gur ihai bujhaio preet prabhoo sadh kelaa ||4||2||
ਹੇ ਨਾਨਕ, ਕਰਤਾਰ ਨੇ ਇਹ ਸਮਝ ਬਣਾ ਦਿੱਤੀ ਹੈ ਕਿ ਪ੍ਰਭੂ ਨਾਲ ਪਾਈ ਹੋਈ ਪ੍ਰੀਤ ਹੀ ਸਦਾ ਅਨੰਦ ਦੇਂਦੀ ਹੈ ॥
O Nanak, the Supreme has established the understanding: that love imbued with the Divine alone yields eternal joy.
ਧਨਾਸਰੀ ਮਃ ੫ ॥
dhanaasaree mahalaa panjavaa ||
ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥
kar kirapaa dheeo moh naamaa ba(n)dhan te chhuTakaae ||
ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥
man te bisario sagalo dha(n)dhaa gur kee charanee laae ||1||
ਸਾਧਸੰਗਿ ਚਿੰਤ ਬਿਰਾਨੀ ਛਾਡੀ ॥
saadhasa(n)g chi(n)t biraanee chhaaddee ||
ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥
aha(n)budh moh man baasan dhe kar gaddahaa gaaddee ||1|| rahaau ||
ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥
naa ko meraa dhusaman rahiaa naa ham kis ke bairaiee ||
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥
braham pasaar pasaario bheetar satigur te sojhee paiee ||2||
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥
sabh ko meet ham aapan keenaa ham sabhanaa ke saajan ||
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥
dhoor paraio man kaa birahaa taa mel keeo merai raajan ||3||
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥
binasio ddeeThaa a(n)mrit vooThaa sabadh lago gur meeThaa ||
ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥
jal thal maheeal sarab nivaasee naanak ramieeaa ddeeThaa ||4||3||
ਧਨਾਸਰੀ ਮਃ ੫ ॥
dhanaasaree mahalaa panjavaa ||
ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
jab te dharasan bheTe saadhoo bhale dhinas oi aae ||
ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
mahaa ana(n)dh sadhaa kar keeratan purakh bidhaataa paae ||1||
ਅਬ ਮੋਹਿ ਰਾਮ ਜਸੋ ਮਨਿ ਗਾਇਓ ॥
ab moh raam jaso man gaio ||
ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥
bhio pragaas sadhaa sukh man meh satigur pooraa paio ||1|| rahaau ||
ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
gun nidhaan ridh bheetar vasiaa taa dhookh bharam bhau bhaagaa ||
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
bhiee paraapat vasat agochar raam naam ra(n)g laagaa ||2||
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
chi(n)t achi(n)taa soch asochaa sog lobh moh thaakaa ||
ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
haumai rog miTe kirapaa te jam te bhe bibaakaa ||3||
ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
gur kee Tahal guroo kee sevaa gur kee aagiaa bhaanee ||
ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
kahu naanak jin jam te kaadde tis gur kai kurabaanee ||4||4||
ਧਨਾਸਰੀ ਮਹਲਾ ੫ ॥
dhanaasaree mahalaa panjavaa ||
Dhnasri Mahla 5
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥
jis kaa tan man dhan sabh tis kaa soiee sughaR sujaanee ||
ਜਿਸ ਪ੍ਰਭੂ ਨੇ ਤਨ, ਮਨ ਅਤੇ ਧਨ-ਦੌਲਤ ਬਖਸ਼ੇ ਹਨ ਅਤੇ ਬਾਕੀ ਸਭ ਕੁਝ ਵੀ ਉਸੇ ਦਾ ਹੀ ਦਿੱਤਾ ਹੋਇਆ ਹੈ, ਉਹੀ ਗੁਣਵਾਨ ਅਤੇ ਸ੍ਰਿਸ਼ਟੀ ਦੀ ਘਾੜਤ ਘੜਨ ਵਾਲਾ ਹੈ ॥
The Supreme who endowed us with body, mind, and material wealth—and from whom all blessings flow—is Himself the all-wise, all-knowing Supreme who beautifully fashions the universe.
ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥
tin hee suniaa dhukh sukh meraa tau bidh neekee khaTaanee ||1||
ਉਸ ਪ੍ਰਭੂ ਨੇ ਅਰਦਾਸ ਰੂਪ ਵਿੱਚ ਮੇਰੇ ਦੁੱਖ-ਸੁੱਖ ਸੁਣੇ ਹਨ, ਅਤੇ ਉਸ ਨੇ ਮੇਰੀ ਸੋਚ-ਸਮਝ ਨੂੰ ਉੱਤਮ ਬਣਾ ਦਿੱਤਾ ਹੈ ॥
The Divine has listened to my prayers of joys and sorrows, beautifully refining my thoughts and perception.
ਜੀਅ ਕੀ ਏਕੈ ਹੀ ਪਹਿ ਮਾਨੀ ॥
jeea kee ekai hee peh maanee ||
ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥
avar jatan kar rahe bahutere tin til nahee keemat jaanee || rahaau ||
ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥
a(n)mirat naam niramolak heeraa gur dheeno ma(n)taanee ||
ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥
ddigai na ddolai dhiraR kar rahio pooran hoi tirapataanee ||2||
ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥
oi ju beech ham tum kachh hote tin kee baat bilaanee ||