ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੭੮
Sri Guru Granth Sahib Ji, Ang 678 — line-by-line, GurMatt-based meanings (30 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥
naanak ma(n)gai dhaan prabh ren pag saadhaa ||4||3||27||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਧਨਾਸਰੀ ਰਾਗ ਵਿੱਚ ਮਹਲਾ ੫ ਗੁਰੂ ਅਰਜਨ ਜੀ ਦਾ ਸ਼ਬਦ।
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
jin tum bheje tineh bulaae sukh sahaj setee ghar aau ||
ਹੇ ਭਲਿਓ ਲੋਕੋ! ਜਿਸ ਕਰਤੇ ਨੇ ਤੁਹਾਨੂੰ ਇਸ ਸੰਸਾਰ ਵਿੱਚ ਭੇਜਿਆ ਹੈ; ਉਹਨੇ ਆਪਣਾ ਆਪ ਪਰਾ ਪੂਰਬਲਾ ਸੱਤਨਾਮ ਗੁਰੂ ਨਾਨਕ ਜੀ ਰਾਹੀਂ ਪ੍ਰਗਟ ਕਰਕੇ ਤੁਹਾਨੂੰ ਵਾਪਸ ਬੁਲਾਉਣ ਦਾ ਸਤਿਗੁਰ ਸਿੱਖੀ ਰਾਹੀਂ ਆਪਣਾ ਦੁਆਰ ਖੋਲ ਦਿੱਤਾ ਹੈ। ਹੁਣ ਤੁਸੀਂ ਆਪਣੀ ਸੁਰਤ ਅਤੇ ਜੀਵਨ ਦਾ ਸੁੱਖ, ਅਤੇ ਸਹਿਜ ਪ੍ਰਾਪਤ ਕਰਨ ਦੀ ਇਸ ਨਿੱਜ ਘਰ ਵੱਲ ਆਓ।
O good people! The Lord who has sent you into this world has opened His door to call you back by revealing His primal, eternal self through Guru Nanak Ji in the form of 'Satgur Sikhi' (the true path to the Lord). Now, come towards this true home of yours to attain the bliss of life, and spiritual poise (Sahaj).
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
anadh ma(n)gal gun gaau sahaj dhun nihachal raaj kamaau ||1||
ਸਹਿਜ ਧੁਨਾ ਵਿੱਚ ਉਸ ਕਰਤੇ ਦਾ ਆਨੰਦ ਮੰਗਲ, ਗੁਣ ਗਾਣ, ਕੀਰਤਨ ਗਾਉ ਅਤੇ ਕਦੇ ਨਾ ਜਾਣ ਵਾਲੇ ਨਿਹਚਲ ਰਾਜ ਦੀ ਪ੍ਰਾਪਤੀ ਕਰੋ।
In the melody of celestial poise (Sahaj Dhuni), sing the blissful praises, glories, and Kirtan of that Lord, and attain the eternal, unshakeable kingdom that shall never pass away.
ਤੁਮ ਘਰਿ ਆਵਹੁ ਮੇਰੇ ਮੀਤ ॥
tum ghar aavahu mere meet ||
ਮੇਰੇ ਮਿੱਤਰ ਪਿਆਰਿਓ! ਤੁਸੀਂ ਅਸਲ ਕਰਤੇ ਦੇ ਨਿੱਜ ਘਰ, ਸੱਚ ਦੇ ਗੁਰਦੁਆਰ ਵਿੱਚ ਆਓ।
O my beloved friends! Come into the true home of the Divine, the Gurdwar (door) of Truth.
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
tumare dhokhee har aap nivaare apadhaa bhiee biteet || rahaau ||
ਤੁਹਾਡੇ ਅੰਦਰੋਂ ਸੰਸਾ, ਡਰ ਅਤੇ ਹੋਰ ਜਿੰਨੇ ਵੀ ਪੰਜ ਵਿਕਾਰ ਨੇ, ਉਨ੍ਹਾਂ ਦਾ ਨਾਸ ਹੁੰਦਾ ਹੈ। ਅੱਗੇ ਗੁਰਮੁੱਖ ਪੰਥ ਦੀ ਚੜ੍ਹਦੀ ਕਲਾ ਵੀ ਕਰਤਾ ਅਕਾਲ ਪੁਰਖ ਆਪ ਕਰਦਾ ਹੈ। ਤੁਹਾਡੇ ਵਿਰੋਧ ਵਿੱਚ ਜਾਣ ਵਾਲੀਆਂ ਚੀਜ਼ਾਂ ਦਾ ਹੱਲ ਹੋ ਜਾਂਦਾ ਹੈ ਅਤੇ ਜਿਹੜੀ ਮੁਸੀਬਤ ਬਣੀ ਹੋਈ ਸੀ ਕਿ ਜ਼ਿੰਦਗੀ ਬੀਤਦੀ ਜਾ ਰਹੀ ਹੈ ਪਰ ਸੁਰਤ ਕਿਸੇ ਪਾਸੇ ਨਹੀਂ ਲੱਗ ਰਹੀ, ਉਹ (ਸਮਾਂ) ਵੀ ਪਿੱਛੇ ਰਹਿ ਜਾਂਦਾ ਹੈ। ਤੁਸੀਂ ਉਸ ਤੋਂ ਅੱਗੇ ਨਿਕਲ ਕੇ ਸੱਚੇ ਤੇ ਸੁਰੱਖਿਅਤ ਪੰਥ 'ਤੇ ਆ ਜਾਂਦੇ ਹੋ।
From within you, skepticism, fear, and all other five vices are destroyed. Furthermore, the Almighty Akal Purakh Himself bestows high spirits and progress upon the Gurmukh Panth. The obstacles acting against you get resolved, and the long-standing distress—that life is slipping away without the awareness anchoring anywhere—is left behind. Rising above it, you enter upon the path of truth and ultimate protection.
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥
pragaT keene prabh karanehaare naasan bhaajan thaake ||
ਕਰਤੇ, ਹਰਿ ਪ੍ਰਭ ਨੇ ਓਹਨਾਂ ਅੰਦਰ ਸਹਿਜ ਸੰਤੋਖ ਲਿਆਉਣ ਵਾਲੇ ਗੁਣ ਪੈਦਾ ਕਰ ਦਿੱਤੇ ਹਨ, ਅਤੇ ਜੋ ਲੁਕ ਕੇ ਜੀਵ ਨੂੰ ਭਟਕਣਾ ਦੇ ਵਿੱਚ ਪਾਈ ਬੈਠੇ ਸਨ, ਉਹ ਸੰਸੇ ਔਗਣ ਹੁਣ ਥੱਕ ਚੁੱਕੇ ਹਨ। ਭਾਵ ਉਹਨਾਂ ਦਾ ਹੁਣ ਮਨ ਤੇ ਕੋਈ ਜ਼ੋਰ ਨਹੀਂ ਹੈ।
The Divine Master, Hari Prabhu, has instilled within them the virtues that bring celestial poise and contentment; and those hidden vices and doubts that used to keep the mind wandering in delusion are now exhausted. Meaning, they no longer hold any power over the mind.
ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥
ghar ma(n)gal vaajeh nit vaaje apunai khasam nivaaje ||2||
ਹੁਣ ਉਹਨਾਂ ਦੇ ਅੰਦਰ ਖੁਸ਼ੀ ਦੇ ਮੰਗਲ ਵਾਜੇ ਵੱਜਦੇ ਹਨ, ਕਿਉਂਕਿ ਉਹਨਾਂ ਨੂੰ ਸਭ ਦੇ ਆਪਣੇ ਅਸਲ ਖਸਮ ਰੱਬ ਨੇ ਬਖਸ਼ਿਸ਼ ਨਾਲ ਨਵਾਜ ਦਿੱਤਾ ਹੈ।
Now, the joyous melodies of celebration resound within them, because the ultimate Master and Lord of all has blessed them with His divine grace.
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥
asathir rahahu ddolahu mat kabahoo gur kai bachan adhaar ||
ਹੁਣ ਇਸ ਸਤਿਗੁਰ ਸ਼ਬਦ ਵਾਲੇ ਪੂਰਨ ਸੱਚ ਨੂੰ ਜਾਣ ਅਤੇ ਉਸਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾਕੇ ਸਮਰਪਿਤ ਹੋ ਕੇ ਫਿਰ ਕਦੇ ਵੀ ਡੋਲਿਓ ਨਾ; ਅਤੇ ਦ੍ਰਿੜਤਾ ਨਾਲ ਉਸ ਪੂਰਨ ਸੱਚ 'ਤੇ ਪਹਿਰਾ ਦਿਓ।
Now, realize this absolute truth of the Satgur's Word, make it the very anchor of your life breath, surrender completely, and never waver again; stand guard over this perfect truth with unwavering firm determination.
ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥
jai jai kaar sagal bhoo ma(n)ddal mukh uoojal dharabaar ||3||
ਜਦ ਤੁਸੀਂ ਪੂਰਨ ਸੱਚ 'ਤੇ ਦ੍ਰਿੜਤਾ ਨਾਲ ਪਹਿਰਾ ਦਵੋਗੇ; ਤਾਂ ਰੱਬ ਦੇ ਸੱਚੇ ਦਰਬਾਰ ਵਿੱਚ ਤੁਹਾਡਾ ਮੁੱਖ ਉਜਲਾ ਹੋਊਗਾ, ਅਤੇ ਸੰਸਾਰ ਦੇ ਵਿੱਚ ਹਰ ਪਾਸੇ ਜੈ ਜੈਕਾਰ ਹੋਵੇਗੀ।
When you stand guard over this perfect truth with firm determination; your face will be radiant and honored in the Divine Court of the Lord, and your glory will be celebrated everywhere across the world.
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥
jin ke jeea tinai hee fere aape bhiaa sahaiee ||
ਜਿਸ ਦੇ ਅਸੀਂ ਸਾਰੇ ਜੀਅ ਹਾਂ, ਉਹਨਾਂ ਵਿੱਚੋਂ ਕਿਰਪਾ ਪਾਤਰਾ 'ਤੇ ਉਹ ਆਪ ਹੀ ਕਿਰਪਾ ਕਰਦਾ ਹੈ। ਅਤੇ ਉਹਨਾਂ ਦੀਆਂ ਸੁਰਤਾਂ ਮਨਮਤ ਨਾਲੋਂ ਤੋੜ ਗੁਰਮਤ ਵੱਲ ਉਹ ਆਪ ਹੀ ਮੋੜ ਲੈਂਦਾ ਹੈ; ਅਤੇ ਆਪ ਹੀ ਅੱਗੇ ਉਸ ਮਾਰਗ ਤੇ ਚੱਲਣ ਵਿੱਚ ਉਹਨਾਂ ਦੀ ਸਹਾਇਤਾ ਕਰਦਾ ਹੈ।
He, to whom all of us belong, Himself bestows grace upon those chosen to receive His mercy. He Himself detaches their awareness from self-willed delusions and turns it toward the Gur's wisdom, and He Himself aids them in walking forward upon that path.
ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥
acharaj keeaa karanaihaarai naanak sach vaddiaaiee ||4||4||28||
ਸਭ ਕੁਝ ਕਰ ਸਕਣ ਵਾਲੇ ਕਰਤਾਰ ਨੇ ਇਹ ਸੰਸਾਰ ਦੀ ਬੜੀ ਵਿਸਮਾਦੀ ਭਾਵ ਤਲਿਸਮੀ ਯਹੀ ਖੇਡ ਬਣਾਈ ਹੈ ਉਹ ਆਪ ਹੀ ਇਸ ਵਿੱਚ ਜੀਵਾਂ ਨੂੰ ਛੱਡ ਉਸਦੇ ਆਪ ਵੱਲੋਂ ਬਣਾਈ ਮਾਇਆ ਵਿੱਚ ਉਲਝਣ ਦਿੰਦਾ ਹੈ ਅਤੇ ਜਿਸ ਨੂੰ ਆਪ ਹੀ ਕੱਢਣਾ ਚਾਹੁੰਦਾ ਹੈ ਉਹਨਾਂ ਨੂੰ ਆਪਣਾ ਰਾਹ ਦਿਖਾ ਆਪਣੇ ਨਾਲ ਜੋੜ ਆਪਣੇ ਹੁਕਮ ਚ ਲਿਆ ਇਸ ਜੰਤਰ ਮੰਤਰ ਬੰਦ ਕਿਲੇ ਵਿੱਚੋਂ ਕੱਢ ਵੀ ਲੈਂਦਾ ਹੈ।
.
ਧਨਾਸਰੀ ਮਹਲਾ ੫ ਘਰੁ ੬
dhanaasaree mahalaa panjavaa ghar chhayvaa
ਰਾਗ ਧਨਾਸਰੀ ਮਹਲਾ ੫ ਘਰ ੬
Dhnasari Mahla 5 Ghar 6
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ ਸਤ ਗੁਰ ਪ੍ਰਸਾਦ।
ੴ Satgur Prasaad.
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥
sunahu sa(n)t piaare binau hamaare jeeau ||
ਹਕ ਸਚ ਰੱਬ ਪ੍ਰਭ ਕੌਣ ਜਾਂ ਕੀ ਹੈ ਇਸ ਉੱਤੇ ਬਹਿਸ ਵਿਚਾਰ ਕਰ ਰਹੀ ਖੋਜੀ ਜਗਿਆਸੂਆਂ ਦੀ ਮੰਡਲੀ ਨੂੰ ਗੁਰੂ ਜੀ ਸਤਿਕਾਰ ਦਿੰਦੇ ਹੋਏ ਕਹਿੰਦੇ ਹਨ ਕਿ, ਹੇ ਪਿਆਰੇ ਸੰਤ ਜਨੋ, ਸਾਡੀ ਵੀ ਸਤਗੁਰ ਨਾਮ ਸਿੱਖੀ ਮਾਰਗ ਵਾਲੀ ਅਰਜ਼ ਭਾਵ ਵਿਚਾਰ ਸੁਣੋ ਜੀ।
Oh beloved holy congregation! Please listen to my humble supplication.
ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥
har bin mukat na kaahoo jeeau || rahaau ||
ਹਰ ਨਾਮ ਤੋਂ ਬਿਨਾਂ ਮੁਕਤੀ ਦਾ ਹੋਰ ਕੋਈ ਰਾਹ ਨਹੀਂ ਹੈ।
None but the Divine Name can grant liberation; it is He alone who bestows emancipation by merging the mind into His absolute essence. Pause and reflect.
ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥
man niramal karam kar taaran taran har avar ja(n)jaal terai kaahoo na kaam jeeau ||
ਅਪਣੇ ਮਨ ਨੂੰ ਨਿਰਮਲ ਨਿਰਛੱਲ ਕਰ ਕੇ ਭਵ ਸਾਗਰ ਤੋਂ ਪਾਰ ਲੰਘਾਉਣ ਵਾਲਾ ਸੱਚ ਨਾਮ ਧਿਆ ਅਤੇ ਓਹਦੇ ਹੁੱਕਮ ਅਨੁਸਾਰ ਕਰਮ ਕਰ, ਹੋਰ ਅਵਰ ਜੰਜਾਲ ਚ ਪਾਉਣ ਵਾਲੇ ਕੰਮ ਤੇਰੇ ਜੀਵ ਦੇ ਕਿਸੇ ਕੰਮ ਦੇ ਨਹੀਂ ਹਨ।
O mind, engage in the spotless actions of divine remembrance; the Almighty is the sole vessel to cross this cosmic sea. All other worldly affairs are mere fetters that will avail you nothing.
ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥
jeevan dhevaa paarabraham sevaa ih upadhes mo kau gur dheenaa jeeau ||1||
ਬ੍ਰਹਮ ਜੰਜਾਲ ਤੋਂ ਪਰੇ ਅਕਾਲ ਮੂਰਤ ਕਰਤਾਰ ਹੀ ਅਸਲ ਸਚੇ ਜੀਵਨ ਦਾਤੇ ਹਨ ਅਤੇ ਸਿਰਫ਼ ਉਹਨਾਂ ਦੇ ਦਿੱਤੇ ਹੁੱਕਮ ਦੀ ਸੇਵਾ ਕਰਨ ਦਾ ਹੀ ਗੁਰ ਉਪਦੇਸ਼ ਹੀ ਮੈਨੂੰ ਮੇਰੇ ਗੁਰੂ ਜੀ ਨੇ ਦਿੱਤਾ ਹੈ ਜੀ।
This instruction to serve the Giver of Life - the Divine through meditation (Naam Simran) has been blessed to me by my Master.
ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥
tis siau na laieeaai heet jaa ko kichh naahee beet a(n)t kee baar oh sa(n)g na chaalai ||
ਉਹਨਾਂ ਵਿਚਾਰਧਾਰਾਵਾਂ ਦੇਵੀ ਦੇਵਤਿਆਂ ਅਤੇ ਮਨੁੱਖਾ ਦੇ ਮਨਾਂ ਵੱਲੋਂ ਕਿਆਸੇ ਹੋਏ ਝੂਠੇ ਰੱਬਾਂ ਨਾਲ ਕਿਉਂ ਪਿਆਰ ਪਾਈਏ ਅਖ਼ੀਰ ਜਿਨਾਂ ਦੇ ਵਿਤ ਵਿੱਚ ਭਾਅ ਹੱਥ ਚ ਕੁਛ ਨਹੀਂ ਹੈ ਤੇ ਉਹ ਮਾਇਆ ਦੇ ਵਿਚਾਰ ਹੋਣ ਕਾਰਨ ਰਸਤੇ ਵਿੱਚ ਹੀ ਮਰ ਮੁਕ ਜਾਂਦੇ ਹਨ ਅਤੇ ਅਖੀਰ ਤੱਕ ਤੇਰਾ ਜੀਵ ਦਾ ਸਾਥ ਨਹੀਂ ਦੇ ਪਾਉਣਗੇ।
Why fall in love with that (Maya/the material world) with which we are to spend only a short time, and which will not accompany us at the final moments?
ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥
man tan too aaraadh har ke preetam saadh jaa kai sa(n)g tere ba(n)dhan chhooTai ||2||
ਤੂੰ ਸੱਚ ਨਾਮ ਹਰਿ ਰਬ ਦੀ ਅਰਾਧਨਾ ਗੁਰਬਾਣੀ ਅਨੁਸਾਰ ਦੱਸੇ ਪ੍ਰੇਮੀ ਸੰਤ ਜਨਾ ਦੀ ਸੰਗਤ ਨਾਲ ਰਲ ਕੇ ਕਰ ਜਿਸ ਦੇ ਫਲ ਸਰੂਪ ਮਾਇਆ ਵੱਲੋਂ ਪਾਏ ਬੰਧਨਾਂ ਤੋਂ ਤੂੰ ਛੁੱਟ ਜਾਵੇਂ।
Meditate on the Lord with your mind and body; it is only through the company of that Beloved that your bonds of Maya (materialism) will be shattered.
ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥
gahu paarabraham saran hiradhai kamal charan avar aas kachh paTal na keejai ||
ਮਾਇਆ ਬ੍ਰਹਮ ਸਾਗਰ ਤੋਂ ਪਰੇ ਮੁਕਤ ਸੱਚ ਨਾਮ ਨੂੰ ਚਰਨ ਕਮਲ ਮਨ ਕੇ ਉਸ ਦੀ ਸ਼ਰਨ ਪ੍ਰਾਪਤ ਕਰਨ ਲਈ ਅੱਗੇ ਵੱਧ। ਆਸੇ ਪਾਸੇ ਵਾਲੀ ਮਾਇਆ ਦੀ ਕੂੜ ਪਾਲ ਤੋਂ ਕੋਈ ਵੀ ਆਸ ਨਾ ਰੱਖ।
Hold fast to the Sanctuary of that Divine, enshrine the Lotus Feet (Divine Word/Naam) of the Lord within your heart, and look to no other support.
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥
soiee bhagat giaanee dhiaanee tapaa soiee naanak jaa kau kirapaa keejai ||3||1||29||
ਅੱਗੇ ਗੁਰੂ ਜੀ ਕਹਿੰਦੇ ਹਨ ਕਿ ਜਿਸ ਨੂੰ ਅਕਾਲ ਮੂਰਤਿ ਸਤਿਗੁਰ ਸ਼ਬਦ ਕਿਰਪਾ ਕਰਕੇ ਉੱਪਰ ਦੱਸੇ ਮਾਰਗ ਤੇ ਪਾਉਂਦਾ ਹੈ ਉਹੀ ਅਸਲ ਸੱਚਾ ਭਗਤ ਹੈ ਗਿਆਨੀ ਹੈ ਧਿਆਨੀ ਹੈ ਤਪਾ ਹੈ
O Nanak! A person can become a devotee, a possessor of spiritual wisdom, a meditator, or a practitioner of penance only when the Lord bestows His Divine Grace.
In Gurmat philosophy, one cannot attain higher awareness or true devotion through personal intellect or cleverness. Virtues like inner wisdom (Gyan), deep focus (Dhyan), and disciplined devotion (Bhakti) are pure gifts that manifest only when the Divine showers His unconditional benevolence upon a mind.
In Gurmat philosophy, one cannot attain higher awareness or true devotion through personal intellect or cleverness. Virtues like inner wisdom (Gyan), deep focus (Dhyan), and disciplined devotion (Bhakti) are pure gifts that manifest only when the Divine showers His unconditional benevolence upon a mind.
.
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਰਾਗ ਧਨਾਸਰੀ ਵਿੱਚ ਮਹਲਾ ੫ ਗੁਰੂ ਅਰਜਨ ਜੀ ਦਾ ਸ਼ਬਦ
Dhanasari Mahala 5.
ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥
mere laal bhalo re bhalo re bhalo har ma(n)ganaa ||
ਹੇ ਮੇਰੇ ਪਿਆਰੇ ਹੇ ਮੇਰੇ ਲਾਲ ਜੀ ਧਿਆਨ ਨਾਲ ਸੁਣੋ ਕਿ ਸਿਰਫ ਤੇ ਸਿਰਫ ਹਰ ਪਾਸੇ ਹਰ ਜਗ੍ਹਾ ਨੂੰ ਹਰਿਆ ਭਰਿਆ ਕਰਨ ਵਾਲਾ ਜੀਵਨ ਪ੍ਰਦਾਨ ਕਰਨ ਵਾਲੇ ਸੱਚ ਨਾਮ ਨੂੰ ਹੀ ਮੰਗਣਾ ਸਹੀ ਅਤੇ ਬੇਹਤਰ ਹੈ ਇਹੀ ਭਲਾ ਹੈ ਹੋਰ ਕਿਸੇ ਕੋਲੋਂ ਮੰਗਣਾ ਗੁੰਮਰਾਹ ਹੋਣਾ ਹੈ।
O my child, my beloved! It is good, sublime, and most excellent to pray to the Lord and beg for the gift of His Holy Name.
ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥
dhekhahu pasaar nain sunahu saadhoo ke bain praanapat chit raakh sagal hai maranaa || rahaau ||
ਅੱਖਾਂ ਖੋਲ ਕੇ ਭਾਵ ਸੁਰਤ ਨੂੰ ਜਗਾ ਕੇ ਧਿਆਨ ਨਾਲ ਗੁਰਮੁਖ ਸਾਧੂ ਦੇ ਬਚਨ ਸੁਣੋ ਕੀ ਪ੍ਰਾਣਪਤ ਅਕਾਲ ਮੂਰਤਿ ਕਰਤਾਰ ਨੂੰ ਹੀ ਆਪਣੇ ਚਿੱਤ ਹਿਰਦੇ ਵਿੱਚ ਰੱਖਣਾ ਹੈ ਬਾਕੀ ਹੋਰ ਅਸਾਂ ਸਭ ਅਤੇ ਸਾਰੀ ਸ੍ਰਿਸ਼ਟੀ ਅਤੇ ਹੋਰ ਸਾਰੇ ਕਾਲਾਂ ਮਹਾਂਕਾਲਾਂ ਅਤੇ ਉਹਨਾਂ ਦੇ ਵਿਚਲੇ ਵਿਚਾਰਾਂ ਨੇ ਅੱਜ ਜਾਂ ਕੱਲ ਮਰ ਜਾਣਾ ਹੈ।
Open your eyes, listen to the words of the Saint, and enshrine the Giver of Life within your heart. Except for the Lord, everyone else shall pass away; everything must come to an end.
ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥
cha(n)dhan choaa ras bhog karat anekai bikhiaa bikaar dhekh sagal hai feeke ekai gobidh ko naam neeko kahat hai saadh jan ||
ਸੱਚੇ ਗੁਰਮੁਖ ਸਾਧ ਜਨ ਸ੍ਰਿਸ਼ਟੀ ਕਰਦਾ ਦੇ ਏਕੈ ਨਾਮ ਨੂੰ ਹਮੇਸ਼ਾ ਨਵਾਂ ਨਕੋਰ, ਮਿੱਠਾ ਅਤੇ ਸੋਹਣਾ ਜਾਣਦੇ ਹਨ ਅਤੇ ਫਿੱਕੇ ਜਾਣਦੇ ਹਨ ਸਰੀਰ 'ਤੇ ਸੁਗੰਧਾ ਲਗਾਉਣਾ, ਜੀਭ ਦੇ ਰਸ ਮਗਰ ਭੱਜਣਾ, ਅਤੇ ਹੋਰ ਅਨੇਕਾਂ ਬਿਖਿਆ ਮਾਇਆ ਦੇ ਵਿਕਾਰ ਦੇਖਣੇ ਕਰਨੇ ਆਦਿ।
Applying perfumes to the body, running after the tastes of the tongue, and indulging in countless other corruptions of Maya (the material world)—all of these begin to taste insipid and worthless in comparison to the Nectar of the Divine Name. The Holy Saints consider this Nectar of Naam to be the highest and most sublime of all pleasures.
ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥
tan dhan aapan thaapio har jap na nimakh jaapio arath dhrab dhekh kachh sa(n)g naahee chalanaa ||1||
ਸਰੀਰ ਅਤੇ ਧਨ ਦੌਲਤ ਨੂੰ ਆਪਣਾ ਮੰਨ ਹੰਕਾਰ ਕਰਦਾ ਹੈ (ਜਿਵੇਂ ਹਮੇਸ਼ਾਂ ਹੀ ਇਹ ਸਾਥ ਰਹਿਣਗੇ), ਪਰ ਮਾਇਆ ਦੇ ਮੋਹ ਵਿੱਚ ਗ੍ਰਸ ਕੇ ਹਰ ਨਾਮ ਨੂੰ ਇੱਕ ਪਲ ਵੀ ਨਹੀਂ ਜਪਿਆ ॥ ਆਪਣੇ ਆਲੇ ਦੁਆਲੇ ਧਿਆਨ ਨਾਲ ਦੇਖ ਕਿ ਇਹ ਇੱਕਠੇ ਕੀਤੇ ਧਨ ਦੌਲਤ ਅਤੇ ਪਦਾਰਥ—ਕਿਸੇ ਨੇ ਵੀ ਅਖੀਰ ਵਿੱਚ ਤੇਰੇ ਨਾਲ ਨਹੀਂ ਚੱਲਣਾ ॥
You have claimed this body and worldly wealth as your own (as if they will stay with you forever), but engrossed in the attachment of Maya, you have not meditated on the Lord's Name even for a single moment. Look closely around you at this accumulated wealth and material possessions—none of this will go along with you in the end.
ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥
jaa ko re karam bhalaa tin oT gahee sa(n)t palaa tin naahee re jam sa(n)taavai saadhoo kee sa(n)ganaa ||
ਅਤੇ ਜਿਨਾਂ ਤੇ ਕਰਤਾਰ ਨੇ ਕਰਮ ਭਾਵ ਕਿਰਪਾ ਕਰਕੇ ਉਹਨਾਂ ਦਾ ਭਲਾ ਕੀਤਾ ਹੈ ਉਹ ਗੁਰਬਾਣੀ ਅਨੁਸਾਰ ਸੱਚ ਨਾਮ ਨਾਲ ਜੁੜੇ ਹੋਏ ਗੁਰਮੁਖ ਸਾਧੂਆਂ ਦੀ ਸੰਗਤ ਵਿੱਚ ਆ ਉਸ ਅਕਾਲ ਪੁਰਖ ਸੰਤ (ਭਾਵ ਅੰਤਲੇ ਸਤ) ਨਾਮ ਦਾ ਪੱਲੇ ਫੜ ਕੇ ਉਹਦੀ ਸ਼ਰਨ ਚ ਆ ਜਾਂਦੇ ਹਨ, ਜਿਸ ਨਾਲ ਉਹ ਗੁਰਮੁਖ ਸਾਧੂ ਆਪ ਵੀ ਜੁੜੇ ਹੁੰਦੇ ਹਨ ਅਤੇ ਹੁਣ ਫਿਰ ਕਦੇ ਵੀ ਕਾਲ ਜਮ ਉਹਨਾਂ ਨੂੰ ਨਹੀਂ ਸਤਾਉਂਦਾ ਹੈ।
O brother! The one whose destiny is sublime, grasps the hem of that Master's robe and seeks the shelter of the Divine Name; upon receiving the gift of Naam, the fear of Death (the Messenger of Death) tortures him no more.
ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥
paio re param nidhaan miTio hai abhimaan ekai nira(n)kaar naanak man laganaa ||2||2||30||
ਫਿਰ ਸੱਭ ਤੋਂ ਸ੍ਰੇਸ਼ਟ ਖਜਾਨਾ (ਨਾਮ ਨਿਧਾਨ ) ਮਿਲ ਗਿਆ ਹੈ, ਅਤੇ ਏਕੈ ਨਿਰੰਕਾਰ ਨਾਲ ਮਨ ਲੱਗ ਗਿਆ ਹੈ ਭਾਵ ਜੁੜ ਗਿਆ ਹੈ ਜਿੱਥੇ ਗੁਰੂ ਨਾਨਕ ਜੀ ਦਾ ਮਨ ਜੁੜਿਆ ਹੋਇਆ ਸੀ।
Now, I have obtained the most sublime treasure of the Divine Name. Because of this, my ego has been eradicated. Now, Nanak’s mind is attuned solely to the One Formless Divine.