ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੦

Sri Guru Granth Sahib Ji, Ang 680 — line-by-line, GurMatt-based meanings (7 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਠਾਕੁਰੁ ਗਾਈਐ ਆਤਮ ਰੰਗਿ ॥
Thaakur gaieeaai aatam ra(n)g ||
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
saranee paavan naam dhiaavan sahaj samaavan sa(n)g ||1|| rahaau ||
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
jan ke charan vaseh merai heearai sa(n)g puneetaa dhehee ||
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
jan kee dhoor dheh kirapaa nidh naanak kai sukh ehee ||2||4||35||
ਧਨਾਸਰੀ ਮਹਲਾ ੫ ॥
dhanaasaree mahalaa panjavaa ||
Dhnasri Mahla 5
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥
jatan karai maanukh ddahakaavai oh a(n)tarajaamee jaanai ||
ਮਨੁੱਖ ਪਖੰਡ ਅਤੇ ਧੋਖੇ ਨਾਲ ਲੋਕਾਂ ਨੂੰ ਭਰਮਾਉਣ ਲਈ ਬਹੁਤ ਤਰੀਕੇ ਵਰਤਦਾ ਹੈ, ਪਰ ਉਹ ਅੰਦਰ ਦੀ ਜਾਨਣ ਵਾਲਾ ਪ੍ਰਭੂ ਮਨੁੱਖ ਦੇ ਹਰ ਲੁਕੇ ਹੋਏ ਭੇਤ ਅਤੇ ਨੀਅਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ ॥
A person employs countless layers of hypocrisy and deceit to delude the world, yet the omniscient (all-knowing) Divine within perceives their innermost secrets and truest intentions.
ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
paap kare kar mookar paavai bhekh karai nirabaanai ||1||
ਮਨੁੱਖ ਮਾੜੇ ਕੰਮ ਕਰਦਾ ਹੈ, ਪਰ ਆਪਣੇ ਕੀਤੇ ਤੋਂ ਮੁੱਕਰ ਜਾਂਦਾ ਹੈ; ਜਦਕਿ ਲੋਕਾਂ ਨੂੰ ਦਿਖਾਉਣ ਲਈ ਉਹ ਬਾਹਰੋਂ ਅਜਿਹਾ ਪਹਿਰਾਵਾ (ਭੇਖ) ਧਾਰਨ ਕਰਦਾ ਹੈ ਜਿਵੇਂ ਉਹ ਬਹੁਤ ਵੱਡਾ ਤਿਆਗੀ ਅਤੇ ਵੈਰਾਗੀ ਹੋਵੇ ॥
A person commits misdeeds yet flatly denies his actions, while outwardly adopting a pious garb to show the world that he is completely detached and subcontinent.
ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥
jaanat dhoor tumeh prabh ner ||
ਤੂੰ ਉਸ ਕਾਦਰ ਨੂੰ ਦੂਰ ਬੈਠਾ ਸਮਝ ਰਿਹਾਂ ਹੈ ਪਰ ਪ੍ਰਭੂ ਤਾਂ ਕਣ ਵਿੱਚ ਰਮਿਆ ਹੋਇਆ ਹੈ (ਤੇਰੇ ਨੇੜੇ ਹੈ) ॥

ਨੋਟ: ਦੂਰੀ ਸਿਰਫ ਜੀਵਾਂ ਲਈ ਹੈ ਪ੍ਰਭੂ ਲਈ ਨਹੀਂ ॥ ਉਹ ਸਮੇਂ ਅਤੇ ਸਥਾਨ (ਕਾਲ ਅਤੇ ਦੇਸ) ਦੀਆਂ ਸੀਮਾਵਾਂ ਤੋਂ ਪਰੇ ਹੈ॥
You perceive the Supreme as sitting far away, yet the Divine permeates every particle and is infinitely close to you.

Note: Time and distance exists only for creatures, not for the Divine. He is beyong time space.
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
aut taakai ut te ut pekhai aavai lobhee fer || rahaau ||
ਲੋਭੀ ਮਨੁੱਖ ਹਰ ਵੇਲੇ ਏਧਰ-ਓਧਰ ਝਾਕਦਾ (ਲਾਲਚ ਕਰਦਾ) ਰਹਿੰਦਾ ਹੈ, ਮਾਇਆ ਇਕੱਠੀ ਕਰਨ ਦੇ ਮੌਕੇ ਤਾੜਦਾ ਹੈ, ਅਤੇ ਲਾਲਚ ਵੱਸ ਹੋ ਕੇ ਬਾਰ-ਬਾਰ ਭਟਕਣਾ ਦੇ ਗੇੜ ਵਿੱਚ ਪਿਆ ਰਹਿੰਦਾ ਹੈ ॥
Driven by greed, the avaricious person constantly glances in every direction, seeking opportunities to amass wealth, and remains trapped in a relentless cycle of wandering. Pause.
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥
jab lag tuTai naahee man bharamaa tab lag mukat na koiee ||
ਜਿੰਨਾ ਚਿਰ ਮਨ ਦਾ ਭਰਮ (ਭੁਲੇਖਾ) ਦੂਰ ਨਹੀਂ ਹੁੰਦਾ, ਉਦੋਂ ਤੱਕ ਕੋਈ ਵੀ ਮਨੁੱਖ (ਵਿਕਾਰਾਂ, ਚਿੰਤਾਵਾਂ ਅਤੇ ਜਨਮ-ਮਰਨ ਦੇ ਗੇੜ ਤੋਂ) ਮੁਕਤ ਨਹੀਂ ਹੋ ਸਕਦਾ ॥
Until the illusions of the mind are shattered, absolute liberation remains forever out of reach.
ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
kahu naanak dhiaal suaamee sa(n)t bhagat jan soiee ||2||5||36||
ਗੁਰੂ ਨਾਨਕ ਜੀ ਫੁਰਮਾਉਂਦੇ ਹਨ ਕਿ ਜਿਸ ਉੱਤੇ ਦਿਆਲੂ ਮਾਲਕ (ਪ੍ਰਭੂ) ਕ੍ਰਿਪਾ ਕਰਦਾ ਹੈ (ਭੇਦ ਜਣਾ ਕੇ ਭਰਮਾਂ ਤੋਂ ਮੁਕਤ ਕਰ ਦਿੰਦਾ ਹੈ), ਅਸਲ ਵਿੱਚ ਉਹੀ ਮਨੁੱਖ ਸੱਚਾ ਸੰਤ ਅਤੇ ਰੱਬ ਦਾ ਪਿਆਰਾ ਭਗਤ (ਗੁਰਮੁਖ) ਹੈ ॥
Says Nanak, he alone is a true saint and a beloved devotee of the Divine upon whom the Merciful Supreme bestows His grace—revealing the ultimate secret and liberating him from all delusions.
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥
naam gur dheeo hai apunai jaa kai masatak karamaa ||
ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥
naam dhiraRaavai naam japaavai taa kaa jug meh dharamaa ||1||
ਜਨ ਕਉ ਨਾਮੁ ਵਡਾਈ ਸੋਭ ॥
jan kau naam vaddaiee sobh ||
ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥
naamo gat naamo pat jan kee maanai jo jo hog ||1|| rahaau ||
ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥
naam dhan jis jan kai paalai soiee pooraa saahaa ||
ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
naam biauhaaraa naanak aadhaaraa naam paraapat laahaa ||2||6||37||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥
netr puneet bhe dharas pekhe maathai parau ravaal ||
ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥
ras ras gun gaavau Thaakur ke morai hiradhai basahu gopaal ||1||
ਤੁਮ ਤਉ ਰਾਖਨਹਾਰ ਦਇਆਲ ॥
tum tau raakhanahaar dhiaal ||
ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥
su(n)dhar sughar bea(n)t pitaa prabh hoh prabhoo kirapaal ||1|| rahaau ||
ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥
mahaa ana(n)dh ma(n)gal roop tumare bachan anoop rasaal ||
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
hiradhai charan sabadh satigur ko naanak baa(n)dhio paal ||2||7||38||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥
apanee ukat khalaavai bhojan apanee ukat khelaavai ||
ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥
sarab sookh bhog ras dhevai man hee naal samaavai ||1||
ਹਮਰੇ ਪਿਤਾ ਗੋਪਾਲ ਦਇਆਲ ॥
hamare pitaa gopaal dhiaal ||
ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥
jiau raakhai mahataaree baarik kau taise hee prabh paal ||1|| rahaau ||
ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥
meet saajan sarab gun naik sadhaa salaamat dhevaa ||
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥
e'eet uoot jat kat tat tum hee milai naanak sa(n)t sevaa ||2||8||39||
ਧਨਾਸਰੀ ਮਹਲਾ ੫ ॥
dhanaasaree mahalaa panjavaa ||
ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥
sa(n)t kirapaal dhiaal dhamodhar kaam karodh bikh jaare ||
ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥
raaj maal joban tan jeearaa in uoopar lai baare ||1||
ਮਨਿ ਤਨਿ ਰਾਮ ਨਾਮ ਹਿਤਕਾਰੇ ॥
man tan raam naam hitakaare ||
ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥
sookh sahaj aana(n)dh ma(n)gal sahit bhav nidh paar utaare || rahaau ||