ਸੇਵਾਲੇਖ · SevaLekh › ਅੰਗ · Angs

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੫

Sri Guru Granth Sahib Ji, Ang 685 — line-by-line, GurMatt-based meanings (26 approved)

📖 ਸੇਵਾਲੇਖ ਵਿੱਚ ਖੋਲ੍ਹੋ · Open in SevaLekh
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥
joban dhan prabhataa kai madh mai ahinis rahai dhivaanaa ||1||
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥
dheen dhiaal sadhaa dhukh bha(n)jan taa siau man na lagaanaa ||
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
jan naanak koTan mai kinahoo gurmukh hoi pachhaanaa ||2||2||
ਧਨਾਸਰੀ ਮਹਲਾ ੯ ॥
dhanaasaree mahalaa nauvaa ||
ਤਿਹ ਜੋਗੀ ਕਉ ਜੁਗਤਿ ਨ ਜਾਨਉ ॥
teh jogee kau jugat na jaanau ||
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
lobh moh maiaa mamataa fun jeh ghaT maeh pachhaanau ||1|| rahaau ||
ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥
par ni(n)dhaa usatat neh jaa kai ka(n)chan loh samaano ||
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥
harakh sog te rahai ateetaa jogee taeh bakhaano ||1||
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
cha(n)chal man dheh dhis kau dhaavat achal jaeh Thaharaano ||
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥
kahu naanak ieh bidh ko jo nar mukat taeh tum maano ||2||3||
ਧਨਾਸਰੀ ਮਹਲਾ ੯ ॥
dhanaasaree mahalaa nauvaa ||
ਅਬ ਮੈ ਕਉਨੁ ਉਪਾਉ ਕਰਉ ॥
ab mai kaun upaau karau ||
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥
jeh bidh man ko sa(n)saa chookai bhau nidh paar parau ||1|| rahaau ||
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥
janam pai kachh bhalo na keeno taa te adhik ddarau ||
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥
man bach karam har gun nahee gaae yeh jeea soch dharau ||1||
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥
gurmat sun kachh giaan na upajio pas jiau udhar bharau ||
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
kahu naanak prabh biradh pachhaanau tab hau patit tarau ||2||4||9||9||13||58||4||93||
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
dhanaasaree mahalaa pehilaa ghar doojaa asaTapadheeaa
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
Dhanasari Mahala 1 Ghar 2 Ashtpadiyan (8 liners)
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
ੴ (Ikk O'angkaar Satigur Prasad).
ਗੁਰੁ ਸਾਗਰੁ ਰਤਨੀ ਭਰਪੂਰੇ ॥
gur saagar ratanee bharapoore ||
ਕਰਤਾ ਅਥਾਹ ਸਮੁੰਦਰ (ਸਾਗਰ) ਹੈ ਅਤੇ ਅਣਮੁੱਲੇ ਮੋਤੀਆਂ ਵਰਗੇ (ਗੁਣਾ) ਨਾਲ ਭਰਿਆ ਹੈ ॥
The Lord is an infinite sea, filled to overflowing with virtues as precious as boundless gems.
ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥
a(n)mrit sa(n)t chugeh nahee dhoore ||
ਗੁਰਮੁਖ ਪਿਆਰੇ (ਸੰਤ-ਹੰਸ) ਉਸ ਗੁਰੂ-ਸਮੁੰਦਰ ਵਿੱਚੋਂ ਇਲਾਹੀ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੁਗਦੇ ਹਨ ਅਤੇ ਉਹ ਇਸ ਪਵਿੱਤਰ ਸਰੋਵਰ (ਨਾਮੁ) ਤੋਂ ਕਦੇ ਵੀ ਦੂਰ ਨਹੀਂ ਜਾਂਦੇ ॥
The blessed seekers of truth gather the nectar of immortal life from the ocean (Lord), remaining forever inseparable from this sacred reservoir of God's Name.
ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥
har ras chog chugeh prabh bhaavai ||
ਗੁਰਮੁਖ ਰੂਪੀ ਹੰਸ (ਨਾਮੁ-ਸਮੁੰਦਰ ਵਿੱਚ) ਕਰਤੇ ਦੇ ਪ੍ਰੇਮ-ਰਸ (ਨਾਮ-ਅੰਮ੍ਰਿਤ) ਦੀ ਚੋਗ ਚੁਗਦੇ ਹਨ, ਅਤੇ ਇਹ ਅਵਸਥਾ ਪ੍ਰਭੂ ਨੂੰ ਬਹੁਤ ਪਿਆਰੀ ਲੱਗਦੀ ਹੈ ॥
Within the ocean (Divine Name), the swan-like seekers partake of the nectar of Divine love as their nourishment—a devotion that is honoured by the God.
ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥
saravar meh ha(n)s praanapat paavai ||1||
ਇਸ ਪਵਿੱਤਰ ਸਰੋਵਰ (ਨਾਮੁ) ਵਿੱਚ ਲੀਨ ਹੋ ਕੇ, ਜੀਵ ਰੂਪੀ ਹੰਸ ਆਪਣੇ ਪ੍ਰਾਣਾਂ ਦੇ ਮਾਲਕ (ਕਰਤਾਰ) ਨੂੰ ਪ੍ਰਾਪਤ ਹੋ ਜਾਂਦਾ ਹੈ ॥
Immersed within this sacred pool of the Name, the mind (swan) attains union with the Divine, the Lord of its life.
ਕਿਆ ਬਗੁ ਬਪੁੜਾ ਛਪੜੀ ਨਾਇ ॥
kiaa bag bapuRaa chhapaRee nai ||
ਵਿਚਾਰਾ ਬਗੁਲਾ (ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਜੀਵ) ਗੰਦੀ ਛਪੜੀ (ਸੰਸਾਰਕ ਵਿਕਾਰਾਂ ਅਤੇ ਭਟਕਣਾ) ਵਿੱਚ ਨਹਾਉਂਦਾ ਹੈ (ਭਾਵ ਦੁਨੀਆਵੀ ਰਸਾਂ ਵਿੱਚ ਸੁਖ ਲੱਭਦਾ ਹੈ)॥
The poor, helpless heron, blinded by attachment to material things, washes itself in a muddy swamp of worldly delusion and wandering, seeking true happiness in worldly desires.
ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥
keechaR ddoobai mail na jai ||1|| rahaau ||
ਉਹ ਜੀਵ ਉਸ ਛਪੜੀ ਦੇ ਚਿੱਕੜ ਵਿੱਚ ਹੋਰ ਡੂੰਘਾ ਡੁੱਬਦਾ ਜਾਂਦਾ ਹੈ, ਅਤੇ ਉਸਦੇ ਮਨ ਦੀ ਵਿਕਾਰਾਂ ਰੂਪੀ ਮੈਲ ਕਦੇ ਵੀ ਦੂਰ ਨਹੀਂ ਹੁੰਦੀ ॥ ਰੁਕੋ, ਵਿਚਾਰੋ ॥
It becomes utterly submerged in the mud of its own desires, never ridding itself of the deep-seated filth of ego. Pause, contemplate!
ਰਖਿ ਰਖਿ ਚਰਨ ਧਰੇ ਵੀਚਾਰੀ ॥
rakh rakh charan dhare veechaaree ||
ਗੁਰਮੁੱਖ ਹਰ ਕਦਮ ਸੋਚ ਵਿਚਾਰ ਕੇ (ਗੁਰਮਤਿ ਅਨੁਸਾਰ, ਕਰਤੇ ਦੇ ਹੁਕਮ ਦੀ ਕਸੌਟੀ ਲਾ ਕੇ) ਧਰਦੇ ਹਨ (ਫੈਸਲਾ ਲੈਂਦੇ ਹਨ) ॥
Every stride of the enlightened seeker is a selection anchored securely in the Will (Hukam).
ਦੁਬਿਧਾ ਛੋਡਿ ਭਏ ਨਿਰੰਕਾਰੀ ॥
dhubidhaa chhodd bhe nira(n)kaaree ||
ਉਹ ਆਪਣੇ ਮਨ ਦੀ ਦੁਬਿਧਾ (ਭਟਕਣਾ, ਦੋ-ਚਿੱਤੀ, ਮੇਰ-ਤੇਰ) ਨੂੰ ਪੂਰੀ ਤਰ੍ਹਾਂ ਤਿਆਗ ਕੇ, ਨਿਰੰਕਾਰ (ਅਕਾਲ ਪੁਰਖ) ਵਿੱਚ ਲੀਨ ਹੋ ਜਾਂਦੇ ਹਨ) ॥
Renouncing all duality, doubt, and division of the mind, they dissolve completely into the Lord (Nirankar).
ਮੁਕਤਿ ਪਦਾਰਥੁ ਹਰਿ ਰਸ ਚਾਖੇ ॥
mukat padhaarath har ras chaakhe ||
ਕਰਤਾਰ ਦੇ ਨਾਮ ਦਾ ਅੰਮ੍ਰਿਤ-ਰਸ ਚੱਖਣ ਨਾਲ ਉਹ ਮੁਕਤ ਦੀ ਦਾਤ (ਪਦਾਰਥ) ਪ੍ਰਾਪਤ ਕਰ ਲੈਂਦੇ ਹਨ ॥
Through savouring the divine nectar (True Name), they receive the supreme boon of liberation.
ਆਵਣ ਜਾਣ ਰਹੇ ਗੁਰਿ ਰਾਖੇ ॥੨॥
aavan jaan rahe gur raakhe ||2||
ਕਰਤਾਰ ਆਪ ਕ੍ਰਿਪਾ ਕਰੇ ਜੀਵ ਨੂੰ ਮੁੜ ਮੁੜ ਕੇ ਆਉਣ ਜਾਣ ਦਾ ਚੱਕਰ (ਜਨਮ ਮਰਨ) ਤੋਂ ਬਚਾਅ ਲੈਂਦਾ ਹੈ ॥
When the Generator showers His grace, the mind is saved from the endless cycle of coming and going (birth and death)
ਸਰਵਰ ਹੰਸਾ ਛੋਡਿ ਨ ਜਾਇ ॥
saravar ha(n)saa chhodd na jai ||
ਗੁਰਮੁਖ ਰੂਪੀ ਹੰਸ ਇਸ ਪਵਿੱਤਰ ਸਰੋਵਰ (ਨਾਮ-ਸਮੁੰਦਰ) ਨੂੰ ਕਦੇ ਵੀ ਛੱਡ ਕੇ ਕਿਸੇ ਹੋਰ ਪਾਸੇ (ਸੰਸਾਰਿਕ ਵਿਕਾਰਾਂ ਵੱਲ) ਨਹੀਂ ਜਾਂਦਾ ॥
The seeker-swan never forsakes this holy pool of the Divine.
ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥
prem bhagat kar sahaj samai ||
ਕਿਉਂਕਿ ਉਹ ਸੱਚੀ ਪ੍ਰੇਮ-ਭਗਤੀ ਦੇ ਦੁਆਰਾ ਪ੍ਰਭੂ (ਕਰਤਾਰ) ਦੇ ਸਰੂਪ ਵਿੱਚ ਹੀ ਸਮਾਇਆ (ਲੀਨ) ਰਹਿੰਦਾ ਹੈ ॥
Because through the path of pure love and devotion, the seeker stays completely merged within the Real (Kartar).
ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥
saravar meh ha(n)s ha(n)s meh saagar ||
ਗੁਰਮੁਖ ਰੂਪੀ ਹੰਸ ਨਾਮ ਰੂਪੀ ਸਰੋਵਰ ਦੇ ਅੰਦਰ ਨਿਵਾਸ ਕਰਦਾ ਹੈ ਅਤੇ ਉਸ ਹੰਸ (ਗੁਰਮੁਖ) ਦੇ ਹਿਰਦੇ ਦੇ ਅੰਦਰ ਉਹ ਨਾਮ ਦਾ ਸਾਗਰ (ਕਰਤਾਰ ਆਪ) ਪ੍ਰਗਟ ਹੋ ਜਾਂਦਾ ਹੈ ॥
The seeker-swan abides deep inside the reservoir of the Divine Name, while the infinite sea of that Name—the Kartar Himself—manifests within the very heart of the swan.
ਅਕਥ ਕਥਾ ਗੁਰ ਬਚਨੀ ਆਦਰੁ ॥੩॥
akath kathaa gur bachanee aadhar ||3||
ਜੋ ਅਕਥ ਮੰਨਿਆ ਜਾਂਦਾ ਸੀ ਉਸ ਨੂੰ ਕਰਤੇ (ਗੁਰ) ਦੁਆਰਾ ਦਿੱਤੀ ਸੋਝੀ ਰਾਹੀਂ ਕਥ (ਬਿਆਨ ਕਰ) ਕੇ ਮਾਣ ਪ੍ਰਾਪਤ ਹੋਇਆ ॥
What was once deemed beyond description has now been expressed and honored through the divine enlightenment granted by the Generator.
ਸੁੰਨ ਮੰਡਲ ਇਕੁ ਜੋਗੀ ਬੈਸੇ ॥
su(n)n ma(n)ddal ik jogee baise ||
ਇੱਕ ਅਕਾਲ ਹੀ ਅਜਿਹਾ ਮਹਾਂ-ਜੋਗੀ ਹੈ ਜੋ ਸੰਸਾਰੀ ਭਟਕਣਾ ਤੋਂ ਰਹਿਤ, ਆਪਣੇ ਪੂਰਨ ਸਥਿਰ (ਸੁੰਨ) ਸਰੂਪ ਵਿੱਚ ਟਿਕਿਆ ਹੋਇਆ ਹੈ ॥
Only the Eternal One is that Supreme Yogi who exists completely untouched by worldly wanderings, forever poised in His state of absolute and profound silence.
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥
naar na purakh kahahu kouoo kaise ||
ਨਾ ਉਹ ਨਾਰ (ਇਸਤਰੀ ਲਿੰਗ) ਹੈ ਨਾ ਹੀ ਪੁਰਖ (ਪੁਰਸ਼ ਲਿੰਗ), ਤਾਂ ਕੋਈ ਵੀ ਉਸ ਨੂੰ ਇਨ੍ਹਾਂ ਵਿੱਚੋਂ ਕਿਵੇਂ ਇਸ ਢੰਗ (ਲਿੰਗ ਜਾਂ ਪੁਲਿੰਗ) ਨਾਲ ਦੱਸ ਸਕਦਾ ਹੈ ?
The Supreme Lord is neither woman nor man; how then could anyone attempt to define or classify the Formless One through these gendered terms?
ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥
tirabhavan jot rahe liv laiee ||
ਉਸ ਅਕਾਲ ਪੁਰਖ ਦੀ ਇਲਾਹੀ ਜੋਤ ਪੂਰੇ ਬ੍ਰਹਿਮੰਡ (ਤਿੰਨਾਂ ਲੋਕਾਂ) ਵਿੱਚ ਜਗਮਗਾ ਰਹੀ ਹੈ ਅਤੇ ਸਭ ਉਸੇ ਨਾਲ ਲਿਵ (ਭਾਵੇਂ ਕਿ ਮਾਇਆ ਦੇ ਪ੍ਰਭਾਵ ਹੇਠ ਆਮ ਜੀਵਾਂ ਵਿੱਚ ਇਹ ਬਹੁਤ ਮੱਧਮ ਹੁੰਦੀ ਹੈ) ਲਾਈ ਬੈਠੇ ਹਨ ॥
The eternal light of the Supreme Generator radiates throughout the entire universe, keeping all creation subtly connected in deep devotion—though this spiritual focus is deeply obscured in common mortals by the illusions of material world (Maya).
ਸੁਰਿ ਨਰ ਨਾਥ ਸਚੇ ਸਰਣਾਈ ॥੪॥
sur nar naath sache saranaiee ||4||
ਦੇਵਤੇ (ਦੇਵ ਲੋਕ) ਅਤੇ ਮਨੁੱਖ (ਆਮ ਲੋਕ) ਸੱਭ ਉਸ ਸੱਚੇ ਖਸਮ ਦੀ ਸ਼ਰਨ ਹੀ ਹਨ ॥
Divinely connected, mortal humans, and holy personalities all ultimately find their refuge and protection in the Eternal Lord alone.
ਆਨੰਦ ਮੂਲੁ ਅਨਾਥ ਅਧਾਰੀ ॥
aana(n)dh mool anaath adhaaree ||
ਜੋ ਅਨੰਦ ਦਾ ਮੂਲ (ਸੋਮਾ) ਹੈ ਅਤੇ ਅਨਾਥਾਂ (ਜਿੰਨ੍ਹਾਂ ਦਾ ਕੋਈ ਆਸਰਾ ਨਹੀਂ) ਦਾ ਅਧਾਰ/ਆਸਰਾ ਹੈ ॥
The One who is the primal Source of eternal bliss, and the ultimate Anchor for the helpless who have no other refuge.
ਗੁਰਮੁਖਿ ਭਗਤਿ ਸਹਜਿ ਬੀਚਾਰੀ ॥
gurmukh bhagat sahaj beechaaree ||
ਗੁਰਮੁੱਖ ਜਨਾਂ ਨੇ ਪ੍ਰਭੂ ਨਾਮੁ ਭਗਤੀ ਨੂੰ ਸਹਿਜ ਨਾਲ ਵਿਚਾਰਿਆ (ਅਤੇ ਓਟ ਲਈ) ॥
The Gurmukhs have intuitively contemplated upon the devotion of Divine Naam, seeking its ultimate sanctuary.
ਭਗਤਿ ਵਛਲ ਭੈ ਕਾਟਣਹਾਰੇ ॥
bhagat vachhal bhai kaaTanahaare ||
ਭਗਤਾਂ (ਗੁਰਮੁਖਾਂ) ਨੂੰ ਪਿਆਰ ਦੇਣਾ ਵਾਲਾ ਅਤੇ ਚਿੰਤਾ/ਡਰ ਦੂਰ ਕਰਨ ਵਾਲਾ ਪ੍ਰਭੂ ਹੀ ਹੈ ॥
The Supreme Sovereign alone is the Nurturer who embraces His devotees (the Gurmukhs) with divine love and completely eradicates all their existential anxieties and fears.
ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥
haumai maar mile pag dhaare ||5||
ਗੁਰਮੁਖ ਹਉਮੈ ਨੂੰ ਮਾਰ ਕੇ ਪ੍ਰਭੂ ਦੇ ਸੱਚੇ ਮਾਰਗ 'ਤੇ ਸਹੀ ਕਦਮ ਰੱਖਦਿਆਂ (ਪਗੁ ਧਾਰੇ) ਚਲਦੇ ਹਨ ਅਤੇ ਅਕਾਲ ਪੁਰਖ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥
Eradicating their ego, the Gurmukhs step firmly upon the absolute path of Truth, advancing forward to relish the sublime bliss of union with the Timeless Divine.
ਅਨਿਕ ਜਤਨ ਕਰਿ ਕਾਲੁ ਸੰਤਾਏ ॥
anik jatan kar kaal sa(n)taae ||
ਅਨੇਕਾਂ ਅਜਿਹੇ ਜਤਨ (ਮਾਇਆ ਜਾਲ ਵੱਲ ਧੱਕਣ ਵਾਲੇ) ਕੀਤੇ ਜਿਸ ਕਾਰਨ ਕਾਲ ਭਟਕਣਾ ਪੈਦਾ ਕਰਦਾ ਹੈ ॥
Entangled in countless superficial efforts that only plunge the mind deeper into the illusions of Maya, the self-centred mind falls prey to deception, doomed to wander the endless cycle of distress.
ਮਰਣੁ ਲਿਖਾਇ ਮੰਡਲ ਮਹਿ ਆਏ ॥
maran likhai ma(n)ddal meh aae ||
ਜੀਵ ਧੁਰੋਂ (ਇਸ ਖੇਡ ਵਿੱਚ ਪਹਿਲੀ ਵਾਰ ਆਉਣ ਮੌਕੇ)ਹੀ ਆਖਰੀ ਮੌਤ ਦਾ ਲੇਖ (ਜਦ ਜਨਮ ਮਰਨ ਦਾ ਗੇੜ ਖਤਮ ਹੋਣਾ ਹੈ) ਲਿਖਾ ਕੇ ਇਸ ਸੰਸਾਰ ਮੰਡਲ ਵਿੱਚ ਆਇਆ ਹੈ, ਇਸ ਲਈ ਸੰਸਾਰੀ ਚਲਾਕੀਆਂ ਨਾਲ ਕਾਲ ਤੋਂ ਬਚਿਆ ਨਹੀਂ ਜਾ ਸਕਦਾ, ਕੇਵਲ ਨਾਮ ਸ਼ਬਦ ਹੀ ਇਸ ਕਲ ਤੋਂ ਮੁਕਤੀ ਦਵਾ ਸਕਦਾ ਹੈ ॥
Upon entering this cosmic play for the very first time, the mind arrived in this earthly realm with its ultimate destiny—the final dissolution of the cycle of birth and death—already inscribed by Divine Decree. Consequently, no amount of worldly trickery can evade the clutches of spiritual demise; total emancipation from this cosmic cycle is found uniquely through the sacred resonance of Shabad-Naam.