ਸ੍ਰੀ ਗੁਰੂ ਗ੍ਰੰਥ ਸਾਹਿਬ ਜੀ · ਅੰਗ ੬੮੬
Sri Guru Granth Sahib Ji, Ang 686 — line-by-line, GurMatt-based meanings (53 approved)
📖 ਸੇਵਾਲੇਖ ਵਿੱਚ ਖੋਲ੍ਹੋ · Open in SevaLekhਜਨਮੁ ਪਦਾਰਥੁ ਦੁਬਿਧਾ ਖੋਵੈ ॥
janam padhaarath dhubidhaa khovai ||
ਇਸ ਅਨਮੋਲ ਜਨਮ ਦੀ ਦਾਤ ਨੂੰ ਦੂਜੇ ਭਾਵ (ਦੁਬਿਧਾ) ਵਿਚ ਫਸ ਕੇ ਗਵਾ ਲੈਂਦਾ ਹੈ ॥
Trapped in the web of duality and distraction by illusion, the mind squanders the priceless boon of this human incarnation.
ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥
aap na cheenas bhram bhram rovai ||6||
ਆਪ ਇਸ ਨੂੰ ਵਿਚਰਦਾ ਨਹੀਂ ਅਤੇ ਵਾਰ ਵਾਰ ਭਰਮ ਕਾਰਨ ਝੂਰਦਾ ਅਤੇ ਰੋਂਦਾ ਹੈ ॥
The self does not contemplate the Real (the one behind all realities), and due to continuous illusion, it repeatedly grieves and cries.
ਕਹਤਉ ਪੜਤਉ ਸੁਣਤਉ ਏਕ ॥
kahatau paRatau sunatau ek ||
ਜੋ ਇੱਕ ਨੂੰ ਉਚਾਰਦਾ ਹੈ, ਇੱਕ ਨੂੰ ਪੜਦਾ ਹੈ, ਅਤੇ ਇੱਕ ਨੂੰ ਸੁਣਦਾ ਹੈ ॥
The one who utters the One, reads the One, and listens to the One.
ਧੀਰਜ ਧਰਮੁ ਧਰਣੀਧਰ ਟੇਕ ॥
dheeraj dharam dharaneedhar Tek ||
ਅਜਿਹੇ ਮਨੁੱਖ ਨੂੰ ਸਾਰੀ ਸ੍ਰਿਸ਼ਟੀ ਦੇ ਆਸਰੇ (ਧਰਣੀਧਰ) ਪ੍ਰਭੂ ਦੀ ਓਟ ਪ੍ਰਾਪਤ ਹੁੰਦੀ ਹੈ, ਜਿਸ ਨਾਲ ਉਸ ਦਾ ਆਚਰਣ ਉੱਚਾ ਹੋ ਜਾਂਦਾ ਹੈ ਅਤੇ ਅਡੋਲਤਾ (ਧੀਰਜ) ਪੈਦਾ ਹੁੰਦੀ ਹੈ ॥
Anchored in the ultimate shelter of the Sovereign Lord—the absolute Sustainer of the cosmos—such a mind attains a highly elevated character and awakens into a state of profound, unwavering poise.
ਜਤੁ ਸਤੁ ਸੰਜਮੁ ਰਿਦੈ ਸਮਾਏ ॥
jat sat sa(n)jam ridhai samaae ||
ਉਸ ਦੇ ਹਿਰਦੇ ਵਿੱਚ ਜਤ (ਇੰਦ੍ਰੀਆ 'ਤੇ ਵਸ), ਉੱਚਾ ਅਤੇ ਸੁੱਚਾ ਆਚਰਣ (ਸਤ), ਅਤੇ ਧੀਰਜ ਵਸ ਜਾਂਦੇ ਹਨ ॥
Enshrined within their heart, masterfully disciplined senses, a pure and noble character, and unshakable spiritual patience become permanently established.
ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥
chauthe padh kau je man pateeaae ||7||
ਇਸ ਉੱਚੀ ਅਵਸਥਾ (ਗ੍ਰੰਥਾਂ ਵਿੱਚ ਮੰਨੀਆਂ ਗਈਆਂ ਤਿੰਨ ਅਵਸਥਾਵਾਂ ਤੋਂ ਉੱਪਰ) ਨੂੰ ਪ੍ਰਾਪਤ ਕਰਕੇ ਮਨ ਵਿੱਚ ਭਰੋਸਾ ਬਣ ਜਾਂਦਾ ਹੈ ॥
Ascending into this supreme state—transcending the traditional belief of the three worldly realms—the mind awakens into a state of absolute, unwavering faith.
ਸਾਚੇ ਨਿਰਮਲ ਮੈਲੁ ਨ ਲਾਗੈ ॥
saache niramal mail na laagai ||
ਸਦਾ-ਥਿਰ ਰਹਿਣ ਸੱਚ ਨਾਲ ਜੁੜਕੇ (ਜੋ ਆਪ ਨਿਰਮਲ ਹੈ ਭਾਵ ਮੈਲ ਤੋਂ ਰਹਿਤ) ਹੀ ਜੀਵ ਅਸਲ ਪਵਿੱਤਰ ਹੁੰਦੇ ਹਨ ਅਤੇ ਵਿਕਾਰਾਂ ਦੀ ਮੈਲ ਉਨ੍ਹਾਂ ਦੇ ਮਨ ਨੂੰ ਕਦੇ ਨਹੀਂ ਲੱਗਦੀ ॥
In communion with the Eternal Truth—which is itself pristine and flawless—the mind awakens to true purity, forever untouched by the soot of worldly vices.
ਗੁਰ ਕੈ ਸਬਦਿ ਭਰਮ ਭਉ ਭਾਗੈ ॥
gur kai sabadh bharam bhau bhaagai ||
ਗੁਰ ਦੇ ਨਾਮੁ ਸ਼ਬਦ ਦੀ ਸੋਝੀ ਹੋਣ ਉਪਰੰਤ ਮਨ ਦੇ ਸਾਰੇ ਵਹਿਮ-ਭਰਮ, ਭਟਕਣਾ ਅਤੇ ਦੁਨਿਆਵੀ ਡਰ ਸਦਾ ਲਈ ਦੂਰ ਹੋ ਜਾਂਦੇ ਹਨ ॥
Upon awakening to the wisdom of the Divine Word (Naam), all worldly anxieties, doubts, and illusions vanish forever.
ਸੂਰਤਿ ਮੂਰਤਿ ਆਦਿ ਅਨੂਪੁ ॥
soorat moorat aadh anoop ||
ਉਹ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਦਾ ਮੁੱਢ (ਆਦਿ) ਹੈ; ਉਸ ਦਾ ਸਰੂਪ (ਸੂਰਤਿ) ਅਤੇ ਉਸ ਦੀ ਹੋਂਦ (ਮੂਰਤਿ, ਦੇਸ਼ ਕਾਲ ਤੋਂ ਮੁਕਤ) ਅਦਭੁਤ, ਬੇਮਿਸਾਲ ਅਤੇ ਪਰਮ ਸੁੰਦਰ ਹੈ (ਜਿਸ ਦੀ ਸੰਸਾਰ ਦੇ ਕਿਸੇ ਰੂਪ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ) ॥
That Timeless Being is the Primal Source of all creation; His divine presence and eternal existence—transcending both time and space—are wondrously unique and superlatively beautiful, defying all worldly comparison.
ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥
naanak jaachai saach saroop ||8||1||
ਨਾਨਕ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਸੱਚੇ ਸਰੂਪ (ਨਾਮ) ਦੀ ਹੀ ਮੰਗ (ਜਾਚਨਾ) ਕਰਦਾ ਹੈ ॥
Nanak seeks but one charity: the True Essence and Name of the Everlasting Lord.
ਧਨਾਸਰੀ ਮਹਲਾ ੧ ॥
dhanaasaree mahalaa pehilaa ||
Dhanasri Mahal 1
ਸਹਜਿ ਮਿਲੈ ਮਿਲਿਆ ਪਰਵਾਣੁ ॥
sahaj milai miliaa paravaan ||
ਸਹਿਜ ਅਵਸਥਾ ਵਿੱਚ ਹੀ ਪ੍ਰਭੂ ਮਿਲਦਾ ਹੈ (ਕਾਹਲੀ, ਧੱਕੇ, ਹਠ ਜਾਂ ਸਿਰੜ ਨਾਲ ਨਹੀਂ) ਪ੍ਰਭੂ ਮਿਲਣ ਨਾਲ ਹੀ ਜੀਵਨ ਦਾ ਅਸਲ ਮਨੋਰਥ ਪੂਰਾ (ਪਰਵਾਣ) ਹੁੰਦਾ ਹੈ ॥
Through the graceful flowering of inner stillness, the mind dissolves into the Divine; and only a union born of such sacred poise is consecrated in the eyes of the Infinite.
ਨਾ ਤਿਸੁ ਮਰਣੁ ਨ ਆਵਣੁ ਜਾਣੁ ॥
naa tis maran na aavan jaan ||
ਫਿਰ ਉਹ ਵਾਰ ਵਾਰ ਜਨਮ ਲੈ ਕੇ ਵਾਰ ਵਾਰ ਮਰਦਾ ਨਹੀਂ (ਆਉਣ ਜਾਣ ਦਾ ਚੱਕਰ ਮੁੱਕ ਜਾਂਦਾ ਹੈ) ॥
Then, the mind is liberated from the agonizing wheel of reincarnation; it no longer suffers the twilight of death, nor does it return to the dawn of rebirth.
ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥
Thaakur meh dhaas dhaas meh soi ||
ਸੇਵਕ ਪੂਰੀ ਤਰ੍ਹਾਂ ਕਰਤਾਰ ਦੇ ਅਧੀਨ ਹੋ ਜਾਂਦਾ ਹੈ (ਹੁਕਮ ਅੰਦਰ ਆ ਜਾਂਦਾ ਹੈ), ਸੇਵਕ ਦੀ ਵਾਗ ਡੋਰ ਕਰਤਾਰ (ਹਿਰਦੇ ਅੰਦਰ ਪ੍ਰਗਟ ਹੋ ਕੇ) ਆਪ ਸੰਭਾਲਦਾ ਹੈ ॥
The devotee surrenders completely to the Divine Will, aligning with the Cosmic Order; the Divine manifests within their heart, taking ultimate control of the reins of their life.
ਜਹ ਦੇਖਾ ਤਹ ਅਵਰੁ ਨ ਕੋਇ ॥੧॥
jeh dhekhaa teh avar na koi ||1||
ਮੈਂ ਜਿੱਧਰ ਵੀ ਦੇਖਦਾਂ ਹਾਂ ਤੇਰੇ (ਕਰਤਾਰ) ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ॥
Wherever I cast my gaze, I see none other than You (the Divine); everywhere, there is only the presence of the Supreme Lord.
ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥
gurmukh bhagat sahaj ghar paieeaai ||
ਗੁਰਮੁਖ (ਕਰਤਾਰ) ਦੇ ਨਾਮ ਦੀ ਸੋਝੀ ਲੈ ਕੇ, ਮਨ ਸਹਿਜ ਦੀ ਅਵਸਥਾ ਵਿੱਚ ਆਪਣੇ ਅਸਲ (ਨਿੱਜ) ਘਰ ਵਿੱਚ ਆ ਜਾਂਦਾ ਹੈ ॥
By receiving the divine comprehension of the Divine Name through the Guru, the mind settles into the state of Sehaj (spiritual equilibrium) and returns to its True Home.
ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥
bin gur bheTe mar aaieeaai jaieeaai ||1|| rahaau ||
ਉਸ ਪ੍ਰਭੂ ਮਿਲਾਪ (ਸੱਚ ਦੀ ਸੋਝੀ) ਦੇ ਬਿਨਾਂ ਵਾਰ ਵਾਰ ਆਉਣਾ ਜਾਣਾ (ਜਨਮ ਮਰਨ) ਦਾ ਚੱਕਰ ਬਣਿਆ ਰਹਿੰਦਾ ਹੈ ॥ ਰੁਕੋ, ਵਿਚਾਰੋ ॥
Without that divine union (the deep realization of Truth), the agonizing cycle of coming and going (birth and death) continues unabated. Pause, and contemplate!
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥
so gur karau j saach dhiraRaavai ||
ਜੋ ਸੱਚ ਪ੍ਰਭੂ ਨੇ (ਮੇਰੇ ਹਿਰਦੇ ਵਿੱਚ) ਪੱਕਾ ਕਰਵਾ ਦਿੱਤਾ ਉਹ ਉਸਦੀ ਕ੍ਰਿਪਾ ਨਾਲ ਹੀ ਹੈ ॥
The Eternal Truth that the Supreme Lord has firmly anchored within my heart has been made possible solely through His profound grace.
ਅਕਥੁ ਕਥਾਵੈ ਸਬਦਿ ਮਿਲਾਵੈ ॥
akath kathaavai sabadh milaavai ||
ਜਿਸ ਨੂੰ ਅਕਥ ਮੰਨਿਆ ਜਾਂਦਾ ਹੈ ਉਸ ਨੂੰ ਕਥ ਦਿੱਤਾ ਹੈ ਅਤੇ ਸ਼ਬਦ (ਕਰਤੇ) ਦੀ ਸੋਝੀ ਦੇ ਦਿੱਤੀ ॥
The Supreme Lord, who is deemed 'Akath' (indescribable and beyond speech), has been beautifully described and revealed by the Divine, who has blessed mind with the profound comprehension of the divine Word (Shabad).
ਹਰਿ ਕੇ ਲੋਗ ਅਵਰ ਨਹੀ ਕਾਰਾ ॥
har ke log avar nahee kaaraa ||
ਹਰਿ ਦੇ ਲੋਕਾਂ (ਭਗਤਾਂ) ਨੂੰ ਤੇਰੇ ਨਾਮ ਤੋਂ ਬਿਨਾ ਹੋਰ ਕੋਈ ਕਾਜ ਭਾਉਂਦਾ ਨਹੀਂ ॥
For the people (devotees) of the Lord, no other task is pleasing except Your Divine Name.
ਸਾਚਉ ਠਾਕੁਰੁ ਸਾਚੁ ਪਿਆਰਾ ॥੨॥
saachau Thaakur saach piaaraa ||2||
ਭਗਤਾਂ ਨੂੰ ਸੱਚਾ ਠਾਕੁਰ (ਮਾਲਕ) ਭਾਉਂਦਾ ਹੈ ਅਤੇ ਉਸੇ ਮਾਲਕ ਦਾ ਪਿਆਰ ਹੀ ਚੰਗਾ ਲਗਦਾ ਹੈ ॥
The devotees love only the True Lord and Master, and the love of that Master alone is pleasing to them.
ਤਨ ਮਹਿ ਮਨੂਆ ਮਨ ਮਹਿ ਸਾਚਾ ॥
tan meh manooaa man meh saachaa ||
ਸਰੀਰ ਵਿੱਚ ਚੰਚਲ ਮਨ ਮਾਇਆ ਅੰਦਰ ਭਟਕਦਾ ਹੈ ਜਦ ਮਨ ਵਿੱਚ ਸੱਚਾ ਨਾਮ ਵਸ ਜਾਂਦਾ ਹੈ ਤਾਂ ਮਨ ਵਿੱਚ ਟਿਕਾਅ ਬਣ ਜਾਂਦਾ ਹੈ ॥
Within the body, this restless mind wanders after Maya (worldly illusions); however, when the True Name resides within the heart, the mind becomes perfectly still and anchored in poise.
ਸੋ ਸਾਚਾ ਮਿਲਿ ਸਾਚੇ ਰਾਚਾ ॥
so saachaa mil saache raachaa ||
ਉਸ ਸੱਚੇ ਨਾਮ ਨਾਲ ਮਿਲ ਕੇ ਸੱਚ ਵਿੱਚ ਰਚ ਮਿਚ (ਘੁਲ ਮਿਲ) ਜਾਂਦਾ ਹੈ ॥
Uniting with that True Name, the soul becomes completely absorbed and merged into the Divine Truth.
ਸੇਵਕੁ ਪ੍ਰਭ ਕੈ ਲਾਗੈ ਪਾਇ ॥
sevak prabh kai laagai pai ||
ਪ੍ਰਭੂ ਦਾ ਸੇਵਕ (ਭਗਤ) ਆਪਣੇ ਮਾਲਕ ਲਾਗੇ (ਸ਼ਰਨ ਵਿੱਚ) ਆ ਜਾਂਦਾ ਹੈ ॥
The servant/devotee of God takes refuge in the sanctuary of his Lord.
ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥
satigur pooraa milai milai ||3||
ਉਹ ਸੱਚਾ ਸਤਿਗੁਰ ਮਿਲ ਜਾਏ ਤਾਂ ਉਹ ਆਪਣੇ ਨਾਲ ਮਿਲਾ ਲੈਂਦਾ ਹੈ ॥
Meeting the True and Perfect Guru, one is united (with the Divine Lord).
ਆਪਿ ਦਿਖਾਵੈ ਆਪੇ ਦੇਖੈ ॥
aap dhikhaavai aape dhekhai ||
ਉਹ ਆਪ ਹੀ ਰਾਹ ਦਿਖਾਉਂਦਾ ਹੈ ਅਤੇ ਆਪੇ ਹੀ ਦੇਖਦਾ (ਰੱਖਿਆ ਕਰਦਾ) ਹੈ ॥
The Lord Himself shows the way, and He Himself watches over and protects (His creation)
ਹਠਿ ਨ ਪਤੀਜੈ ਨਾ ਬਹੁ ਭੇਖੈ ॥
haTh na pateejai naa bahu bhekhai ||
ਉਹ ਹਠ (ਕਠਨ ਤਪੱਸਿਆ ਆਦਿ) ਨਾਲ ਖੁਸ਼ ਨਹੀਂ ਹੁੰਦਾ ਅਤੇ ਨਾ ਹੀ ਪਖੰਡਾਂ ਨਾਲ ॥
He (the Lord) is not pleased by stubborn rituals (severe penances/asceticism), nor is He won over by hypocrisy or outward displays.
ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥
ghaR bhaadde jin a(n)mrit paiaa ||
ਪ੍ਰਭੂ ਨੇ (ਸਾਰੇ ਜੀਵਾਂ ਦੇ) ਸਰੀਰ ਰੂਪੀ ਭਾਂਡੇ ਸਾਜੇ (ਘੜੇ) ਹਨ ਅਤੇ ਉਨ੍ਹਾਂ ਵਿੱਚ ਆਪਣਾ ਨਾਮ-ਅੰਮ੍ਰਿਤ ਪਾਇਆ ਹੈ; ਪ੍ਰਭੂ ਕੇਵਲ ਪ੍ਰੇਮ-ਭਗਤੀ ਨਾਲ ਹੀ ਪ੍ਰਸੰਨ ਹੁੰਦਾ ਹੈ ॥
The Lord has fashioned the body-vessels (of all beings) and infused His Ambrosial Nectar within them; the God is pleased and satisfied only through loving devotional worship.
ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥
prem bhagat prabh man pateeaaiaa ||4||
ਪ੍ਰਭੂ ਸਿਰਫ ਮਨ ਵਿਚ ਉਸ ਦੀ ਪ੍ਰੇਮ ਭਗਤੀ ਨਾਲ ਹੀ ਪ੍ਰਸੰਨ ਹੁੰਦਾ ਹੈ ॥
The Lord is pleased and satisfied only through loving devotional worship from within the heart.
ਪੜਿ ਪੜਿ ਭੂਲਹਿ ਚੋਟਾ ਖਾਹਿ ॥
paR paR bhooleh choTaa khaeh ||
ਜੋ ਵੱਖ ਵੱਖ ਗ੍ਰੰਥਾਂ (ਵਿੱਚੋਂ ਕੂੜ) ਨੂੰ ਪੜ੍ਹ ਕੇ ਭੁੱਲੇ ਰਾਹ ਪੈ ਜਾਣ ਉਹ ਭਟਕਦੇ ਹਨ ਅਤੇ ਦਰ ਦਰ ਦੀਆਂ ਠੋਕਰਾਂ ਖਾਂਦੇ ਹਨ ॥
Those who read and read (religious texts without the Truth), but lose their way in illusions, end up suffering blows and hardships. Due to their excessive cleverness and worldly wisdom, they continue to come and go in the cycle of reincarnation.
ਬਹੁਤੁ ਸਿਆਣਪ ਆਵਹਿ ਜਾਹਿ ॥
bahut siaanap aaveh jaeh ||
ਆਪਣੇ ਆਪ ਨੂੰ ਬਹੁਤ ਸਿਆਣਾ ਸਮਝਣ ਵਾਲੇ ਇਸ ਆਵਾ ਗਵਣ ਦੇ ਚੱਕਰ ਵਿੱਚ ਫਸ ਜਾਂਦੇ ਹਨ (ਵਾਰ ਵਾਰ ਜੰਮਦੇ ਮਰਦੇ ਹਨ) ॥
Those who consider themselves highly clever or wise remain trapped in the cycle of reincarnation, continuously being born and dying over and over again.
ਨਾਮੁ ਜਪੈ ਭਉ ਭੋਜਨੁ ਖਾਇ ॥
naam japai bhau bhojan khai ||
ਜੋ ਨਾਮ ਜਪਦੇ ਹਨ ਉਹ ਨਾਮ ਰੂਪੀ ਪ੍ਰੇਮ ਭੋਜਨ ਖਾਂਦਾ ਹੈ ॥
One who chants the Divine Name and enshrines the Lord within the heart, as a Gurmukh, intuitively partakes of the Ambrosial Nectar.
ਗੁਰਮੁਖਿ ਸੇਵਕ ਰਹੇ ਸਮਾਇ ॥੫॥
gurmukh sevak rahe samai ||5||
ਗੁਰਮੁਖ (ਪ੍ਰਭੂ) ਅਤੇ ਸੇਵਕ ਇੱਕ ਮਿੱਕ ਹੋ ਜਾਂਦੇ ਹਨ ॥
The Guru-oriented devotee and the Lord become completely one and indistinguishable from each other.
ਪੂਜਿ ਸਿਲਾ ਤੀਰਥ ਬਨ ਵਾਸਾ ॥
pooj silaa teerath ban vaasaa ||
ਜੋ ਜੀਵ ਪੱਥਰ ਪੂਜਦੇ ਹਨ, ਤੀਰਥ ਯਾਤਰਾ ਕਰਦਾ ਹੈ ਅਤੇ ਜੰਗਲਾਂ ਵਿੱਚ ਬਨਵਾਸ ਕਰਦਾ ਹੈ ॥
Those who worship stone idols, go on pilgrimages to sacred shrines, and live as ascetics in the forests—they only wander around in doubt and delusion, remaining spiritually detached and frustrated.
ਭਰਮਤ ਡੋਲਤ ਭਏ ਉਦਾਸਾ ॥
bharamat ddolat bhe udhaasaa ||
ਉਦਾਸ ਹੋ ਕੇ ਭਰਮ ਵਿੱਚ ਡੋਲਦਾ ਫਿਰਦਾ ਹੈ ॥
Frustrated and disappointed, one wanders around wavering in doubt and delusion.
ਮਨਿ ਮੈਲੈ ਸੂਚਾ ਕਿਉ ਹੋਇ ॥
man mailai soochaa kiau hoi ||
ਮੈਲਾ ਮਨ ਸੱਚ ਨਾਲ ਕਿਵੇਂ ਜੁੜ ਸਕਦਾ ਹੈ (ਸੱਚ ਨੂੰ ਪ੍ਰਵਾਨ ਨਹੀਂ ਹੁੰਦਾ) ॥
A filthy mind (polluted with ego and vices) can never be accepted by or connect with the Divine Truth.
ਸਾਚਿ ਮਿਲੈ ਪਾਵੈ ਪਤਿ ਸੋਇ ॥੬॥
saach milai paavai pat soi ||6||
ਜੋ ਸੱਚ ਨੂੰ ਪ੍ਰਾਪਤ ਹੋ ਜਾਂਦਾ ਹੈ (ਮਿਲ ਜਾਂਦਾ ਹੈ) ਓਹੀ ਇੱਜਤ ਮਾਣ ਪ੍ਰਾਪਤ ਕਰਦੇ ਹਨ ॥
Those who connect with the Lord's Name and realize the Divine Truth, obtain true honor and glor in the court of the Lord.
ਆਚਾਰਾ ਵੀਚਾਰੁ ਸਰੀਰਿ ॥
aachaaraa veechaar sareer ||
ਜੀਵ ਉੱਚਾ ਅਚਾਰ ਅਤੇ ਸੱਚੀ ਵਿਚਾਰ ਦਾ ਧਾਰਨੀ ਹੋ ਜਾਂਦਾ ਹੈ ॥
One embodies noble conduct and holds the true spiritual contemplation.
ਆਦਿ ਜੁਗਾਦਿ ਸਹਜਿ ਮਨੁ ਧੀਰਿ ॥
aadh jugaadh sahaj man dheer ||
ਉਹ ਪ੍ਰਭੂ ਜੋ ਆਦਿ (ਸ੍ਰਿਸ਼ਟੀ ਸ਼ੁਰੂ ਹੋਣ ਤੋਂ ਪਹਿਲਾਂ) ਅਤੇ ਜੁਗਾ ਆਦਿ (ਜੁਗਾਦਿ) ਵਿੱਚ ਵੀ ਸਹਿਜ ਵਿੱਚ ਹੈ, ਮਨ ਨੂੰ ਧੀਰਜ ਦਿੰਦਾ ਹੈ ॥
The Lord, who has been in the state of intuitive poise (Sahej) since the beginning of time and throughout all the ages, grants divine patience and tranquility to the mind.
ਪਲ ਪੰਕਜ ਮਹਿ ਕੋਟਿ ਉਧਾਰੇ ॥
pal pa(n)kaj meh koT udhaare ||
ਜੋ ਪਲ (ਅੱਖ ਝਮਕਣ ਦਾ ਸਮਾਂ) ਵਿੱਚ ਕਰੋੜਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈਂ ॥
In the twinkling of an eye (in a mere moment), He saves and emancipates millions from their vices and sins.
ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥
kar kirapaa gur mel piaare ||7||
ਪ੍ਰਭੂ ਕ੍ਰਿਪਾ ਕਰਕੇ ਆਪਣੇ ਪਿਆਰਿਆ ਨੂੰ ਆਪਣੇ ਨਾਲ ਮੇਲ ਲੈਂਦਾ ਹੈ ॥
Granting His Grace, the Lord unites His beloved devotees with Himself.
ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥
kis aagai prabh tudh saalaahee ||
ਹੇ ਪ੍ਰਭੂ! ਕਿਸ ਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ?
O Lord! Before whom should I praise Your virtues?
ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥
tudh bin dhoojaa mai ko naahee ||
ਤੇਰੇ ਬਿਨਾ ਮੇਰੇ ਹੋਰ ਦੂਜਾ ਕੋਈ ਨਹੀਂ ਹੈ ॥
Without You, there is no other at all for me.
ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥
jiau tudh bhaavai tiau raakh rajai ||
ਜੋ ਤੈਨੂੰ ਚੰਗਾ ਲਗਦਾ ਹੈ ਉਸ ਨੂੰ ਤੂੰ ਆਪਣੀ ਰਜਾ ਵਿੱਚ ਰੱਖਦਾ ਹੈਂ ॥
O Lord! Those who are pleasing to You, You keep them within Your Divine Will (Hukam) and graciously unite them with Yourself.
ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥
naanak sahaj bhai gun gai ||8||2||
ਹੇ ਨਾਨਕ! ਮੈਂ ਪ੍ਰਭੂ ਦੇ ਪ੍ਰੇਮ ਵਿੱਚ ਸਹਿਜ ਅਵਸਥਾ ਵਿੱਚ ਹੋ ਕੇ ਕਰਤਾਰ ਦੇ ਗੁਣ ਗਾਉਂਦਾ ਹਾਂ ॥
O Nanak! Immersed in Divine Love and a state of intuitive poise (Sahej), I sing the praises of the Lord.
ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ । ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ । ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ । ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।੧।ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ । ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪ੍ਰਭੂ (ਦੇ ਮਿਲਾਪ) ਦਾ ਰਸਤਾ ਦੱਸ ਦੇ ।੧।ਰਹਾਉ।ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ । (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪ੍ਰਭੂ ਨਾਲ ਮੇਰਾ ਪਿਆਰ ਬਣਾ ਦੇਵੇ ।੨।ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪ੍ਰਭੂ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ । ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ।੩।ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪ੍ਰਭੂ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ । (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ।੪। ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ । ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ । ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪ੍ਰਭੂ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ।੫।ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ । ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ।੬।ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ । ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ।੭।ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ । ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ । ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ।੮।(ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ । ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੧। ਰਹਾਉ ਦੂਜਾ ।੧।੩।
Whoever is born into the world, is entangled in it; human birth is obtained only by good destiny. I look to Your support, O Holy Saint; give me Your hand, and protect me. By Your Grace, let me meet the Lord, my King. || 1 || I wandered through countless incarnations, but I did not find stability anywhere. I serve the Guru, and I fall at His feet, praying, “O Dear Lord of the Universe, please, show me the way.” || 1 || Pause || I have tried so many things to acquire the wealth of Maya, and to cherish it in my mind; I have passed my life constantly crying out, “Mine, mine!” Is there any such Saint, who would meet with me, take away my anxiety, and lead me to enshrine love for my Lord and Master. || 2 || I have read all the Vedas, and yet the sense of separation in my mind still has not been removed; the five thieves of my house are not quieted, even for an instant. Is there any devotee, who is unattached to Maya, who may irrigate my mind with the Ambrosial Naam, the Name of the One Lord? || 3 || In spite of the many places of pilgrimage for people to bathe in, their minds are still stained by their stubborn ego; the Lord Master is not pleased by this at all. When will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. || 4 || I have followed the four stages of life, but my mind is not satisfied; I wash my body, but it is totally lacking in understanding. If only I could meet some devotee of the Supreme Lord God, imbued with the Lord’s Love, who could eradicate the filthy evil-mindedness from my mind. || 5 || One who is attached to religious rituals, does not love the Lord, even for an instant; he is filled with pride, and he is of no account. One who meets with the rewarding personality of the Guru, continually sings the Kirtan of the Lord’s Praises. By Guru’s Grace, such a rare one beholds the Lord with his eyes. || 6 || One who acts through stubbornness is of no account at all; like a crane, he pretends to meditate, but he is still stuck in Maya. Is there any such Giver of peace, who can recite to me the sermon of God? Meeting him, I would be emancipated. || 7 || When the Lord, my King, is totally pleased with me, He will break the bonds of Maya for me; my mind is imbued with the Word of the Guru’s Shabad. I am in ecstasy, forever and ever, meeting the Fearless Lord, the Lord of the Universe. Falling at the Lord’s Feet, Nanak has found peace. || 8 || My Yatra, my life pilgrimage, has become fruitful, fruitful, fruitful. My comings and goings have ended, since I met the Holy Saint. || 1 || Second Pause || 1 || 3 ||
ਧਨਾਸਰੀ ਮਃ ੫ ਘਰੁ ੬ ਅਸਟਪਦੀ
dhanaasaree mahalaa panjavaa ghar chhayvaa asaTapadhee
Dhanasari M: 5 Gharu 6 Asatpadi
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
.
ੴ Satgur Prasad.
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥
jo jo joonee aaio teh teh urajhaio maanas janam sa(n)jog paiaa ||
ਜਿਸ ਨੇ ਵੀ ਜਨਮ ਲਿਆ ਹੈ (ਜੂਨ ਵਿੱਚ ਆਇਆ ਹੈ), ਉਹ ਹੀ ਮਾਇਆ ਦੇ ਜਾਲ ਵਿੱਚ ਫਸ ਗਿਆ ॥ ਮਨੁੱਖਾ ਜਨਮ ਬੜੀ ਚੰਗੀ ਕਿਸਮਤ ਨਾਲ ਮਿਲਿਆ ਹੈ ॥
Whosoever was born into this universe became utterly ensnared in the web of material illusion; this human life has been bestowed upon you through exceptionally rare and blessed destiny.
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥
taakee hai oT saadh raakhahu dhe kar haath kar kirapaa melahu har raiaa ||1||
ਹੇ ਪ੍ਰਭੂ! ਮੈਂ ਕੇਵਲ ਤੇਰਾ ਹੀ ਆਸਰਾ ਤੱਕਿਆ ਹੈ; ਆਪਣਾ ਮਿਹਰ ਭਰਿਆ ਹੱਥ ਦੇ ਕੇ ਮੈਨੂੰ (ਇਸ ਮਾਇਆ ਦੇ ਮੋਹ ਅਤੇ ਵਿਕਾਰਾਂ ਦੇ ਜਾਲ ਤੋਂ) ਬਚਾ ਲਓ ॥ ਮੇਰੇ ਉੱਤੇ ਕਿਰਪਾ ਕਰੋ ਅਤੇ ਮੈਨੂੰ ਪ੍ਰਭੂ ਪਾਤਸ਼ਾਹ ਦੇ ਚਰਨਾਂ ਨਾਲ ਮਿਲਾ ਦਿਓ ॥
O Lord! I look to Your sanctuary alone; extend Your merciful hand and rescue me from the entanglements of worldly illusion and negative vices. Bestow Your divine grace upon me, and unite my mind with the (holy feet Lord.
ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥
anik janam bhram thit nahee paiee ||
ਬਹੁਤ ਜਨਮ ਮਾਇਆ ਦੇ ਭਰਮ ਵਿਚ ਗਵਾ ਦਿੱਤੇ (ਤੇਰੇ ਨਾਮ ਤੋਂ ਬਿਨਾ) ਮਨ ਨੂੰ ਟਿਕਾਅ ਨਹੀਂ ਮਿਲਿਆ ॥
Lifetimes after lifetimes have been squandered away in the illusions of materialism; without the sanctuary of Your Holy Name, this restless mind found no place for peace or stability.
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥
karau sevaa gur laagau charan govi(n)dh jee kaa maarag dheh jee bataiee ||1|| rahaau ||
ਸਤਿਗੁਰ ਦੀ ਨਾਮ ਸੇਵਾ ਕਰਕੇ ਪ੍ਰਭੂ ਦੇ ਚਰਨੀ ਲੱਗ ਗਿਆ ਅਤੇ ਕਰਤਾਰ (ਗੋਵਿੰਦ) ਜੀ ਨੇ ਸੱਚ ਦਾ ਮਾਰਗ ਦੱਸ ਦਿੱਤਾ ॥ ਰੁਕੋ, ਵਿਚਾਰੋ ॥
By serving the Lord and surrendering at his holy feet, the pristine path to the Lord (Govind) has been revealed; Pause and contemplate.
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥
anik upaav karau maiaa kau bachit dharau meree meree karat sadh hee vihaavai ||
ਮਾਇਆ ਇਕੱਠੀ ਕਰਨ ਦੀ ਖ਼ਾਤਰ ਅਨੇਕਾਂ ਵਸੀਲੇ ਕਰਦਾ ਹਾਂ ਅਤੇ ਇਸ ਨੂੰ ਅਤੇ ਮੇਰੀ ਮੇਰੀ ਕਰਦੇ ਇਹ ਉਮਰ ਬੀਤਦੀ ਜਾ ਰਹੀ ਹੈ ॥
I make countless efforts to acquire worldly wealth, keeping it closely cherished within my mind; yet, in this endless obsession of crying out for materlistic holdings, my entire life is continually wasting away.